Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Rohit Sharma
Rohit
Posts: 19
Gender: Male
Joined: 05/May/2010
Location: Noida
View All Topics by Rohit
View All Posts by Rohit
 
ਦੀਪਕ ਜੈਤੋਈ ਜੀ


Image

ਦੀਪਕ ਜੈਤੋਈ ਜੀ'
ਪੰਜਾਬੀ ਦੇ ਮਹਾਨ ਗਜ਼ਲਗੋ ਹੋਏ ਨੇ,ਆਪ ਜੀ ਦਾ ਜਨਮ ਗੰਗਸਰ ਜੈਤੋ(ਜ਼ਿਲਾ-ਫ਼ਰੀਦਕੋਟ) ਵਿਖੇ 18 April,1925 ਨੂੰ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਆਪ ਜੀ ਦਾ ਅਸਲ ਨਾਮ 'ਸ : ਗੁਰਚਰਨ ਸਿੰਘ' ਸੀ,ਦੀਪਕ ਜੈਤੋਈ ਆਪ ਜੀ ਦਾ ਸਾਹਿਤਕ ਨਾਮ ਸੀ |"ਜੈਤਈ" ਤਖੱਲਸ ਉਹ ਜੈਤੋ ਸ਼ਹ‌ਿਰ ਕਾਰਨ ਲਾਉਂਦੇ ਸੀ | ਉਨ੍ਹਾਂ ਦੀ ਕਵਿਤਾਵਾਂ ਨਾਲ ਸਾਂਝ ਵੈਸੇ ਤਾਂ ਨਿੱਕੇ ਹੁੰਦੇ ਤੋ ਹੀ ਪੈ ਗਈ ਸੀ ਪਰ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ' ਮੁਜਰਮ ਦਸੂਹੀ ' ਨੂੰ ਆਪਣਾ ਉਸਤਾਦ ਧਾਰਿਆ |
ਆਮ ਜਿੰਦਗੀ ਵਿਚ ਉਹ ਬਹੁਤ ਹੀ ਸਧਾਰਨ ਅਤੇ ਦਰਵੇਸ਼ਾਂ ਵਰਗੇ ਇਨਸਾਨ ਸੀ |ਆਪ ਜੀ ਦੀਆ ਕਈ ਕਿਤਾਬਾਂ ਤੇ ਅਨੇਕਾ ਗਜ਼਼ਲਾ ਪ੍ਰਕਾਸ਼ਿਤ ਹੋਈਆਂ ਜਿਵੇਂ-

੧. ਦੀਪਕ ਦੀ ਲੌ (ਗਜ਼ਲ ਸੰਗ੍ਰਹਿ)
੨. ਗਜ਼ਲ ਦੀ ਅਦਾ
੩. ਗਜ਼ਲ ਦੀ ਖੁਸ਼ਬੂ
੪. ਗਜ਼ਲ ਕੀ ਹੈ
੫.ਗ਼ਜ਼ਲ ਦਾ ਬਾਂਕਪਨ
੬.ਮਾਡਰਨ ਗ਼ਜ਼ਲ ਸੰਗ੍ਰਹਿ,
੭.ਮੇਰੀਆਂ ਚੋਣਵੀਆਂ ਗ਼ਜ਼ਲਾਂ
੮.ਦੀਵਾਨੇ-ਦੀਪਕ
੯.ਆਲ ਲੈ ਮਾਏ ਸਾਂਭ ਕੂੰਜੀਆਂ (ਗੀਤ )
੧੦.ਸਾਡਾ ਵਿਰਸਾ,ਸਾਡਾ ਦੇਸ਼
੧੧. ਮਾਲਾ ਕਿਉਂ ਤਲਵਾਰ ਬਣੀ’ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ )
੧੨.ਭਰਥਰੀ ਹਜੀ (ਕਾਵਿ ਨਾਟ),
੧੩..ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ ),
੧੪.ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ),
੧੫.ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ)


ਦੀਪਕ ਜੀ ਨੇ ਗ਼ਜ਼ਲਾਂ ਦੇ ਨਾਲ-ਨਾਲ ਕਾਫ਼ੀ ਗੀਤ ਵੀ ਲਿਖੇ। ਉਨ੍ਹਾਂ ਦੇ ਮਸ਼ਹੂਰ ਗੀਤਾਂ ਦੇ ਬੋਲ ਹਨ ''ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚਲੀਆਂ ਸਰਦਾਰੀ'' ਅਤੇ ''ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ, ਅਸਾਂ ਨੀ ਕਨੌੜ ਝੱਲਣੀ'' ,"ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ "
ਇਸ ਦੇ ਨਾਲ ਹੀ ਉਨ੍ਹਾਂ ਦੇ ਧਾਰਮਿਕ ਗੀਤਾਂ ਦੇ ਐਲ. ਪੀ. ਰਿਕਾਰਡ( ਐਚ. ਐਮ. ਵੀ. ਕੰਪਨੀ) ‘ਸਾਕਾ ਚਾਂਦਨੀ ਚੌਕ’ ਅਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ ਵੀ ਆਏ |

ਦੀਪਕ ਜੀ ਨੂੰ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਹੋਏ,ਆਪ ਜੀ ਨੂੰ ਸ਼ਰੋਮਣੀ ਪੰਜਾਬੀ ਕਵੀ ਸਨਮਾਨ,ਸਾਹਿਤਕ ਅਕਾਦਮੀਕ ਪੁਰਸਕਾਰ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ- ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ ਗਿਆ |

ਗ਼ਜ਼ਲ ਦੇ ਵਿਸਤਾਰ ਲਈ ‘ਦੀਪਕ ਗ਼ਜ਼ਲ ਸਕੂਲ’ ਦੀ ਸਥਾਪਨਾ ਕੀਤੀ |ਉਨ੍ਹਾਂ ਦੇ ਲਗਭਗ 350 ਦੇ ਕਰੀਬ ਸ਼ਾਗਿਰਦ ਰਹੇ(ਜਿਨਾਂ ਵਿੱਚੋਂ ਹਰਬੰਸ ਲਾਲ ਸ਼ਰਮਾ, ਅਮਰਜੀਤ ਸੰਧੂ, ਧਵਨ, ਗੁਰਦਿਆਲ ਰੋਸ਼ਨ, ਸੁਲਖਨ ਸਰਹੱਦੀ, ਅਮਰਜੀਤ ਢਿੱਲੋ, ਜਾਗਜੀਤ ਜੱਗਾ, ਮਲਕੀਤ, ਤਿਰਲੋਕ ਵਰਮਾ, ਜਗਰੂਪ ਮਾਨ ਆਦਿ ਮੁੱਖ ਸ਼ਾਗਿਰਦ ਰਹਿ ਨੇ)


ਦੀਪਕ ਜੀ ਸ਼ਰਾਬ ਦੇ ਕਾਫ਼ੀ ਸ਼ੌਕੀਨ ਸੀ ਜਿਸਦਾ ਜ਼ਿਕਰ ਅਕਸਰ ਗਜ਼ਲਾ ਵਿੱਚ ਕਰਦੇ ਸੀ ਜਿਵੇਂ-
"ਠੇਕੇ ਬੰਦ ਨਾ ਕਰਿਓ ਯਾਰੋ,
'ਦੀਪਕ' ਮਰ ਜਾਊ ਓਦਰ ਕੇ।"



ਦੀਪਕ ਜੀ ਨੇ ਕਾਫ਼ੀ ਗਰੀਬੀ ਦਾ ਵੀ ਸਾਹਮਣਾਂ ਕਰਨਾ ਪਿਆ,
ਜਿਸਨੂੰ ਚਾਨਣ ਗੋਬਿੰਦਪੂਰੀ ਜੀ ਦਾ ਦੀਪਕ ਜੀ ਬਾਰੇ ਹੇਠਲਾ ਸ਼ੇਅਰ ਦਰਸਾਉਂਦਾ ਹੈ |


"ਦੀਪਕ ਦਾ ਨਾਮ ਫੇਰ ਮੈਂ ਉਸ ਨੂੰ ਚਿਤਾਰਿਆ,
ਉਸ ਆਖਿਆ ਕਿ ਉਹ ਨੂੰ ਗਰੀਬੀ ਨੇ ਮਾਰਿਆ। "



12 ਫ਼ਰਵਰੀ 2005 ਨੂੰ 85 ਸਾਲ ਦੀ ਉਮਰ ਵਿੱਚ ਇਸ ਦੁਨਿਆਂ ਨੂੰ ਅਲਵਿਦਾ ਕਹਿ ਗਏ |ਉਨ੍ਹਾਂ ਦੇ ਜੀਵਨ ਅਤੇ ਲੇਖਨ ਤੇ 'ਦੀਪਕ ਦੀ ਦੀਪਮਾਲਾ'
'ਭੁਪਿੰਦਰ ਜੈਤੋ ਜੀ' ਨੇ ਲਿੱਖੀ ਹੈ,ਜਿਸਨੂੰ ਜੈਤੋ ਵਿਖੇ 20 jan,2008 ਨੂੰ ਸੁਰਜੀਤ ਪਾਤਰ ਜੀ ਅਤੇ ਗਿਆਨਪੀਠ ਗੁਰਦਿਆਲ ਸਿੰਘ ਦੀ ਅਗੁਵਾਈ ਹੇਠ ਰਿਲੀਜ਼ ਕਿਤਾ ਗਿਆ ਸੀ |
ਅੱਜ ਉਹ ਨਹੀਂ ਹਨ ਪਰ ਉਨ੍ਹਾਂ ਦੀ ਮਹਾਨ ਸ਼ਾਇਰੀ ਅੱਜ ਵੀ ਸ਼ਾਇਰੀ ਦੇ ਸ਼ੌਕੀਨਾ ਲਈ ਕਿਸੇ ਅਮ੍ਰਿਤਜਲ ਵਰਗੀ ਹੈ, ਅਤੇ ਪੰਜ਼ਾਬੀ ਗਜ਼ਲਗੋ ਅਤੇ ਸ਼ਾਇਰਾਂ ਨੂੰ ਸੇਧ ਦੇ ਰਹੀ ਹੈ |

 

-ਸੁਖਜੀਤ ਬਰਾਰ

27 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

rohit ji satshririakal

 

bohut hi anmol moti de bare tusi osda jivan de oh sangreh le ke ay ho jo shayad aj di peedi nu kujh had tak nahi pta

so bohut hi bohut hi sohnin koshish hai rohit ji ...

parmatma tohade man dia gehraia nu hor suchaja te doonga kare......

28 Jul 2010

Reply