Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੀਵਾ ਧੁਖਦੀ ਯਾਦ ਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਦੀਵਾ ਧੁਖਦੀ ਯਾਦ ਦਾ

,

 

ਇੱਕ ਦੀਵਾ ਧੁਖਦੀ ਯਾਦ ਦਾ, ਪਿਆ ਦਿਲ ਦੇ ਆਲੇ

ਮੁੜ ਕੇ ਕਿਉਂ ਨਾ ਆਂਵਦੇ, ਤੁਰ ਜਾਵਣ ਵਾਲੇ

 

ਇਹ ਬੁੱਲ੍ਹਾਂ ਦੀ ਖ਼ਾਮੋਸ਼ਗੀ ਦੇ ਪਿਆ ਭੰਨਦਾ ਠਾਰੇ

ਗੁੱਝੀਆਂ ਗ਼ਿਲਾਂ ਸੋਕਦੇ ਜਿਵੇਂ ਬਾਲਣ ਹਾਰੇ

 

ਇਹਦਾ ਝੋਰਾ ਵੱਧਦਾ ਜਾਂਵਦਾ ਏ ਵਾਂਗਰ ਪਾਰੇ

ਉਮਰਾਂ ਦਾ ਦੁੱਖ ਲਾ ਗਏ ਉਹ ਲੰਮੀਆਂ ਵਾਲੇ

 

ਇਹਦੇ ਦੁਸ਼ਮਣ ਦਿਨ ਦੇ ਚਾਨਣੇ ਤੇ ਵੇਲੀ ਤਾਰੇ,

ਨਾਂ ਸੁਲਾ-ਸਫ਼ਾਈਆਂ ਸੋਚਦੇ ਉਹ ਕਰ ਗਏ ਕਾਰੇ

 

ਇਹ ਡਰਦਾ ਅਪਣੀ ਲਾਜ਼ ਤੋਂ ਪਿਆ ਭੁੱਬਾਂ ਮਾਰੇ

ਪਏ ਖੜ੍ਹੇ ਤਮਾਸ਼ਾ ਵੇਖਦੇ ਭੰਡ ਦੁਨੀਆਂ ਵਾਲੇ

 

ਇਹਦੀ ਲੋਅ ਪਈ ਦਿਲ ਦੇ ਫੇਫੜੇ ਕਰਦੀ ਕਾਲੇ

ਇਹਨੂੰ ਵੱਧਣੋਂ ਕਿਉਂ ਨਾ ਰੋਕਦੇ ਅੱਗ ਲਾਵਣ ਵਾਲੇ

 

ਇਹ ਖੋਲ੍ਹੇ ਤਖ਼ਤੇ ਹੇਜ਼ ਦੇ ਨਾ ਖੁੱਲਣ ਤਾਲੇ

ਬੂਰਾ ਕਰ ਕਰ ਖਾ ਗਏ ਘੁਣ ਸੱਜਣਾਂ ਵਾਲੇ

 

ਇਹ ਮੰਗੇ ਰੁੱਤ ਹਨ੍ਹੇਰ ਦੇ ਤੇ ਮੰਗੇ ਪਾਲੇ

ਮੁੜ ਆਵਣ ਕਰਮਾਂ ਵਾਲੜੇ ਇਹਦੇ ਵੇਖ ਉਜਾਲੇ

 

 

ikk diva dhukadi yad da, pia dil de ale

mur ke kiun na anvade, tur javan vale

 

eh bullhan di khamosagi de pia bhannada thare

gujjian gillaan sokade jiven balan hare

 

ehada jhora vaddhada janvada e vangar pare

umaran da dukkh la gae uh lammian vale

 

ehade dusaman din de chanane te veli tare,

nan sula-safaeean sochade uh kar gae kare

 

eh darada apani laz ton pia bhubban mare

pae kharhe tamasa vekhade bhand dunian vale

 

ehadi loa pai dil de phephare karadi kale

ehanun vaddhanon kiun na rokade agg lavan vale

 

eh kholhe takhate hez de na khullan tale

boora kar kar kha gae ghun sajjanan vale

 

eh mange rutt hanher de te mange pale

mur avan karaman valare ehade vekh ujale

19 Jun 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਇੱਕ ਦੀਵਾ ਧੁਖਦੀ ਯਾਦ ਦਾ, ਪਿਆ ਦਿਲ ਦੇ ਆਲੇ

ਮੁੜ ਕੇ ਕਿਉਂ ਨਾ ਆਂਵਦੇ, ਤੁਰ ਜਾਵਣ ਵਾਲੇ...



ਵਾਹ ਸੱਜਣ ਜੀ ਕਿਆ ਸੁਮੇਲ ਏ ਸ਼ਬਦਾਂ ਦਾ..

ਬਹੁਤ ਹੀ ਵਧੀਆ ਜੀ..

19 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਵਾਹ ਬਹੁਤ ਵਧੀਆ ਏ.... Share ਕਰਨ ਲਈ ਧੰਨਵਾਦ...

19 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਜੀ ਵਾਹ ! ਕਿਆ ਬਾਤਾ ਨੇ ਜੀ .........ਕਮਾਲ ਕਰਤੀ ........ਬਹੁਤ ਹੀ ਵਧੀਆ ਢੰਗ ਨਾਲ ਹਰ ਸ਼ਬਦ ਸਹੀ ਜਗਾਹ ਵਰਤਿਆ ਹੈ ਜੀ .........ਬਹੁਤ ਖੂਬ

19 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Awesome .... great piece of work...!!!

 

lajawab... :)

20 Jun 2010

Reply