Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰੱਖੜੀ ਦੇ ਧਾਗੇ,,,,,,

.......ਦੋਸਤੋ! ਕਦੀ ਓਹ ਦਿਨ ਵੀ ਹੁੰਦੇ ਸਨ,ਜਦ ਰੱਖੜੀ ਦੇ ਧਾਗੇ,,,,,, "ਕੱਚੇ ਧਾਗੇ ਅਤੇ ਕੱਚੇ ਰੰਗ" ਦੇ ਹੁੰਦੇ ਸਨ,,,,ਪਰ ਰਿਸ਼ਤਿਆਂ ਦੇ ਰੰਗ,,,,"ਐਨੇ ਗੂੜੇ ਅਤੇ ਪੱਕੇ ਹੁੰਦੇ ਸਨ"ਕਿ ਓਹਨਾ ਨਾਲ ਕੱਚਾ ਧਾਗਾ ਵੀ ਪੱਕਾ ਬਣ ਜਾਂਦਾ ਅਤੇ ਆਪਣਾ 'ਗੂੜਾ ਰੰਗ" ਦਿਖਾਉਂਦਾ ਸੀ!
,,,,,,,,,,,,, ਪਰ ਅੱਜ ਕੱਲ ਬਹੁਤੇ ਤਾਂ"ਦਿਖਾਵੇ ਦੇ ਧਾਗੇ" ਹੀ ਰਹ ਗਏ ਨੇ,,,,ਜਿੰਨਾ ਵਿਚ ਰਿਸ਼ਤਿਆਂ ਦੇ 'ਪਿਆਰ ਦਾ ਕੋਈ ਰੰਗ" ਬਚਿਆਹੀ ਨਹੀਂ,,,,,,,ਇਹ ਸਭ ਰੰਗ ਦੁਨੀਆਂ ਵਿਚ ਵਧੇ ਲਾਲਚ ਨੇ ਕਿਧਰੇ ਉਡਾ ਦਿਤੇ ਨੇ!
..............,,,,,...ਜੇ ਆਪਾਂ ਥੋੜਾ ਜਿਹਾ ਵੀ ਧਿਆਨ ਮਾਰੀਏ,,,,,ਅੱਜ ਬਹੁਤ ਭਰਾ ਹਨ ਜੋ ਹਰ ਰੱਖੜੀ ਤੇ ਦਿਲ ਹੀ ਦਿਲ ਸੋਚਕੇ ਬਹਿ ਜਾਂਦੇ ਹੋਣਗੇ,,,,,ਜਿੰਨਾ ਨੂੰ ਕਦੀ ਭੈਣ ਨੇ ਆਪਣੇ ਹੱਥੀ ਗਾਨਾ ਬੰਨਿਆ ਹੀ ਨਹੀ ਹੋਣਾ,,,,,,{ ਕਿਓਕੇ ਓਹਨਾ ਦੇ ਭੈਣ ਨਹੀ ਹੁੰਦੀ}}}},,,,,ਅਤੇ ਕਿੰਨੀਆਂ ਭੈਣਾਂ ਹਨ,,,,,ਜੋ ਏਸ ਦਿਨ ਤੇ ਅੱਖੀਆਂ ਭਰ ਭਰ ਡੋਲ੍ਹ੍ਦੀਆਂ ਹਨ,,,,,, ,,{ ਕਿਓਕੇ ਰੱਬ ਨੇ ਵੀਰ ਨਹੀ ਦਿਤਾ ਓਹਨਾਂ ਦੇ ਬਾਬਲ ਦੇ ਵੇਹੜੇ},,,,,,ਪਰ ਬਹੁਤ ਕਰਮਾਂ ਵਾਲੇ ਆ ਓਹ ਸਭ,, ਜਿੰਨਾ ਕੋਲ ਇਹ ਦੋਨੋ ਰਿਸ਼ਤੇ ਹੁੰਦੇ ਹਨ,,,,,,,ਪਰ ਜਿੰਨਾ ਵਿਚੋਂ ਕੁਝ ਲੋਕਾਂ ਨੇ ਏਸਰਿਸ਼ਤੇ ਨੂੰ ਲਾਲਚ,ਗੁੱਸੇ ਅਤੇ ਹੰਕਾਰ ਦੀ ਭੇਂਟ ਚੜਾ ਦਿੱਤਾ !
..............ਰੱਖੜੀ ਬੰਨਣ ਜਾਂ ਨਾ ਬੰਨਣ ਨਾਲ ਕੋਈ ਫਰਕ ਨਹੀਂ ਪੈਂਦਾ,,...,,,,ਦਿਲਾਂ ਵਿਚ ਐਨਾ ਪਿਆਰ ਹੀ ਹੋਵੇ ਕਿ ਹਰ ਦਿਨ ,,,'ਰੱਖੜੀ ਦੇ ਦਿਨ',,,ਵਰਗਾ ਲੱਗੇ!ਆਓ ਆਪਾਂ ਸਭ ਰਲ ਕੇ ਆਪਣੇਦਿਲਾਂ ਵਿਚ ਓਹ ਪਿਆਰ ਭਰ ਲਈਏ ਕਿ ਜਿਸ ਵਿੱਚ '"ਲਾਲਚ'" ਨੂੰ ਰਹਿਣ ਵਾਸਤੇ ਕੋਈ ਥਾਂ ਹੀ ਨਾ ਮਿਲੇ!ਕਿਸੇ ਨੇ ਦੁਨੀਆਂ ਤੋ ਕੁਝ ਨਾਲ ਨਹੀਂ ਲੈ ਜਾਣਾ,,,,,,ਸਿਰਫ ਜੇ ਨਾਲ ਜਾਣਾ ਹੈ ਓਹ ਹੈ ਆਪਣਾ "ਪਿਆਰ ਅਤੇ ਸਤਿਕਾਰ" ,,,,,,ਪਰ ਬਦਕਿਸਮਤੀ ਨਾਲ ਬਹੁਤੇ ਲੋਕ ਤਾ ਏਸ ਸ਼ਬਦ ਦੇ ਮੈਨੇ ਹੀ ਭੁੱਲਦੇ ਜਾ ਰਹੇ ਨੇ,,,,,,,,,,,
,,,,,,,,,,,,,,,,,,..­............ਮਾਫ਼ ਕਰਨਾ!! ਮੇਰਾਮਕਸਦ ਕਿਸੇ ਦਾ ਦਿਲ ਦੁਖੀਕਰਨਾ ਨਹੀ ਹੈ,,,,,,,ਇਹ ਰਿਸ਼ਤਿਆਂ ਚ ਪਈਆਂ ਤਰੇੜਾਂ ਦੇਖ/ ਸੁਣ ਮੇਰਾ ਦਿਲ ਉਦਾਸ ਹੋ ਜਾਂਦਾ ਹੈ,,,,,,,ਸ਼ਾਇਦ ਤੁਹਾਡੇ ਵਿਚੋਂ ਵੀ ਮੇਰੇ ਵਰਗੇ ਬਹੁਤ ਹੋਣਗੇ!
....ਪਰ ਫਿਰ ਵੀ ਜੇ ਕਿਸੇ ਨੂੰ ਮੇਰੀਆਂ ਲਿਖੀਆਂ ਗੱਲਾਂ ਤੋਂ ਦੁਖ ਮਿਲਿਆ ਹੋਵੇ ਤਾਂ ਅਣਜਾਣ ਸਮਝ ਕੇ ਮਾਫ਼ ਕਰ ਦੇਣਾ,,,,,,, ਜੇ ਕੁਝਵੀ ਚੰਗਾ ਲੱਗਿਆ ਹੋਵੇ,,,,,,ਕਿਰਪਾ ਕਰਕੇ ਓਸ ਤੇ ਗੌਰ ਕਰਨਾ! ਆਉ ਸਭ ਰਿਸ਼ਤਿਆਂ ਦੀ ਕਦਰ ਕਰਨੀ ਸਿਖ ਲਈਏ,,,,,,,,,,,,,,,,,­,,,,,!!!ਧੰਨਵਾਦ ਜੀ!!
ਦਿਲ ਦੇ ਪਿਆਰ ਸਤਿਕਾਰ ਨਾਲ,
...ਭੁਪਿੰਦਰ ਕੌਰ ਨੱਤ
........ਕੈਨੇਡਾ
Dildeeawaaz@yahoo.co­m

02 Aug 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਬਹੁਤ ਖੂਬ.....ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਿੱਟੂ ਵੀਰ ਜੀ...!!!

02 Aug 2012

Reply