Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧਰਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਧਰਮ

ਮਾਂ
ਇਹ ਮੇਰੇ ਸਕੂਲ ਚ
ਬੰਦੂਕਾਂ ਵਾਲੇ ਕੌਣ ਨੇ ਮਾਂ
ਇਨਾਂ ਨੇ ਸਾਨੂੰ
ਇਕੱਠੇ ਕਿਓ ਕੀਤਾ ਏ ਮਾਂ
ਆਹ ਕੀ ਮਾਂ
ਇਹ ਤਾਂ ਗੋਲੀਆਂ
ਚਲਾਉਣ ਲੱਗ ਪਏ ਨੇ
ਇਹ ਕਹਿੰਦੇ ਨੇ ਤੇਰੇ ਪਿਓ ਨੇ
ਸਾਡੇ ਬੰਦਿਆਂ ਨੂੰ ਮਾਰਿਆ ਏ
ਫੇਰ ਇਹਦੇ ਚ ਮੇਰਾ ਤੇ ਮੇਰੇ
ਸਹਿਪਾਠੀਆਂ ਦਾ ਕੀ ਕਸੂਰ ਏ ਮਾਂ
ਇਨਾਂ ਨੇ ਮੇਰੇ ਕਈ
ਦੋਸਤਾਂ ਨੂੰ ਮਾਰ ਦਿੱਤਾ ਏ ਮਾਂ
ਮੈਨੂੰ ਬਹੁਤ ਡਰ ਲੱਗ ਰਿਹਾ ਏ ਮਾਂ
ਓਹ ਵੇਖ ਮੇਰੇ ਯਾਰ ਬਸ਼ੀਰ ਦਾ
ਅੱਜ ਹੈਪੀ ਬਾਡੇ ਸੀ ਮਾਂ
ਬਹੁਤ ਖੁਸ਼ ਸੀ ਉਹ
ਸ਼ਾਮ ਨੂੰ ਕੇਕ ਕੱਟਣਾ ਸੀ
ਉਹ ਕਹਿਂਦਾ ਸੀ
ਸ਼ਾਮ ਨੂੰ ਘਰ ਆ ਜਾਂਵੀ
ਰਲ ਕੇ ਮਨਾਵਾਂਗੇ ਬਾਡੇ
ਅੱਜ ਮੰਮੀ ਤੇ ਪਾਪਾ ਨੇ
ਢੇਰ ਸਾਰੇ ਗਿਫਟ ਦੇਣੇ ਨੇ
ਪਰ ਆ ਕੀ ਮਾਂ
ਉਹ ਮੇਰੇ ਸਾਹਮਣੇ
ਪਿਆ ਤੜਪ ਰਿਹਾ ਏ
ਹੁਣ ਉਹਦਾ ਸਾਹ ਰੁਕਣ ਈ ਵਾਲਾ ਏ
ਉਹ ਮੈਨੂੰ ਕਹਿ ਰਿਹਾ ਏ
ਮੇਰੀ ਅੰਮੀ ਨੂੰ ਕਹੀਂ
"ਜੇ ਮੈਨੂੰ ਪਿਆਰ ਕਰਦੀ ਏ ਮਾਂ
ਤਾਂ ਮੇਰੇ ਜਾਣ ਤੋਂ ਬਾਅਦ ਕਸਮ ਖਾ
ਕਿ ਧਰਮ ਦੇ ਨਾਂ ਤੇ ਲੋਕਾਂ ਨਾਲ
ਕੀਤੇ ਜਾਂਦੇ ਖਿਲਵਾੜ ਦੇ ਖਿਲਾਫ
ਡਟ ਕੇ ਲੜੇਗੀ
ਤਾਂ ਕਿ ਕੋਈ ਹੋਰ ਬਸ਼ੀਰ
ਇਨਾਂ ਦੀ ਭੇਂਟ ਨਾ ਚੜੇ"
ਮੇਰਾ ਯਾਰ ਮੇਰੇ ਹੱਥਾਂ ਚ ਮਰ ਰਿਹਾ ਏ ਮਾਂ
ਉਹਦੀ ਹਰੇ ਰੰਗ ਦੀ ਵਰਦੀ
ਹੁਣ ਲਾਲ ਹੋ ਗਈ ਏ
ਮੈਂ ਵੀ ਜਖਮੀ ਹੋ ਗਿਆ ਹਾਂ
ਮੇਰੇ ਪੈਰ ਚ ਗੋਲੀ ਲੱਗੀ ਏ
ਅਸਹਿ ਪੀੜ ਨਾਲ ਮੈਂ ਤੜਪ ਰਿਹਾ
ਮਾਂ ਮੈਨੂੰ ਬਹੁਤ ਡਰ ਲੱਗ ਰਿਹਾ ਏ
ਸ਼ਰੀਰ ਕੰਬ ਰਿਹਾ ਏ ਮੇਰਾ
ਇਹ ਕਹਿ ਰਹੇ ਨੇ
ਅਸੀਂ ਤੁਹਾਡੇ ਧਰਮ ਨੂੰ ਬਚਾਉਣ ਲਈ
ਇਹ ਸਭ ਕਰ ਰਹੇ ਹਾਂ
ਪਰ ਮੈਨੂੰ ਤੇ ਮੇਰੇ ਆੜੀਆਂ ਨੂੰ
ਤਾਂ ਇਹ ਵੀ ਪਤਾ ਬੀ ਧਰਮ ਕੀ ਹੁੰਦਾ ਏ
ਮੈਨੂੰ ਤਾਂ ਇਨਾਂ ਈ ਪਤਾ ਏ
ਤੂੰ ਮੇਰੀ ਮਾਂ ਏ
ਛੋਟੀ ਜਹੀ ਤਾਂ ਦੁਨੀਆਂ ਏ ਸਾਡੀ
ਜਿਹਦੇ ਛੋਟੇ ਛੋਟੇ ਸੁਪਨੇ ਨੇ
ਮਾਂ ਇਨਸਾਨੀਅਤ ਕਾਫੀ ਨਹੀ ਏ
ਆਪਾ ਇਸ ਧਰਮ ਦੇ ਚੱਕਰ ਚ
ਕਦੋਂ ਤੱਕ ਫਸੇ ਰਹਾਂਗੇ
ਕਦੋਂ ਤੱਕ ਧਰਮ ਦਾ ਸ਼ਿਕਾਰ
ਮਾਸੂਮ ਹੁੰਦੇ ਰਹਿਣਗੇ ਮਾਂ?
ਆਖਰ ਕਦੋਂ ਤੱਕ ਦੋਸਤੋ?

ਮਨਜੀਤ  ਧਾਲੀਵਾਲ

16 Dec 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Cry

16 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਨਸਾਨੀਅਤ ਸਭ ਚੀਜ਼ਾਂ ਦਾ ਜਵਾਬ ਹੈ, ਪਰ ਓਸ ਨਾਲ ਧਰਮ ਵਾਲਾ ਧੰਦਾ ਜੋ ਰੁਕ ਜਾਵੇਗਾ ਏਸ ਲਈ, ਉਸ ਨੂੰ ਲੋਕ ਖੀਸੇ 'ਚ ਹੀ ਰੱਖਦੇ ਨੇ, ਸਿਰਫ ਆਪਣੇ ਲਈ. । ………

TFS BITTU SIR ..!
17 Dec 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸਿਆਣੇ ਕਹਿੰਦੇ ਨੇ ਧਰਮ ਉਹ ਹੈ ਜੋ ਧਾਰਨ ਕਰਨ ਜੋਗ ਹੈ. ਪਰ ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਇਆ ਕਿ ਕਿਸੇ ਦੇ ਪ੍ਰਤੀ ਨਫਰਤ ਜਾਂ ਹਿੰਸਕ ਭਾਵਨਾ ਕਿੱਦਾਂ ਧਾਰਨ ਜੋਗ ਹੋ ਸਕਦੀ ਹੈ ? ਬਸ ਸ਼ਾਇਦ ਇਹੀ ਧਰਮ ਹੈ ਕੱਟੜ ਅਤਿਵਾਦੀਆਂ ਲਈ ...ਇਸੇ ਲਈ ਏਕ ਪਿਤਾ ਏਕਸ ਕੇ ਹਮ ਬਾਰਿਕ ਦੇ ਸਿਧਾਂਤ ਨੂੰ ਭੁੱਲ ਕੇ ਨਫਰਤ ਵਿਚ ਗਲਤਾਨ ਹਨ ...

ਲੇਖਕ ਵੀਰ ਦਾ ਬਹੁਤ ਸੰਵੇਦਨ ਸ਼ੀਲਤਾ ਨਾਲ ਲਿਖਣ ਅਤੇ ਬਿੱਟੂ ਬਾਈ ਜੀ ਦਾ ਸ਼ੇਅਰ ਕਰਨ ਲਈ ਸ਼ੁਕਰੀਆ...
17 Dec 2014

Reply