Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਕੁਝ ਸਵਾਲ ਤੇ ਇੱਕ ਹਲੂਣਾ

ਧੀਆਂ ਨੂੰ ਨਾ ਮਾਰੋ ਲੋਕੋ ਧੀਆਂ ਨੂੰ ਨਾ ਮਾਰੋ

ਜੇਕਰ ਧੀਆਂ ਜੰਮੀਆਂ ਨਾਂ ਤਾਂ ਪਿਓ ਬਣਕੇ ਤੁਸੀਂ ਲਾਡ ਕਿਹਨੂੰ ਲਡਾਓਗੇ ???

ਫਿਰ ਮੁੰਡੇ ਹੀ ਵਿਹੜੇ ਚ ਖੇਡਣਗੇ ਕੱਲੇ .......ਵੀਰ ਕਿਹਤੋਂ ਅਖਵਾਓਗੇ ???

ਨੰਨ੍ਹੀਆਂ ਪਰੀਆਂ ਦੇ ਵਾਂਗਰ ਇਹ ਜਾਪਣ

ਇਹ ਬੜੀਆਂ ਮਾਸੂਮ ਨੇ ਲੋਕੋ ਕੁਝ ਤਾਂ ਜਰਾ ਵਿਚਾਰੋ

ਧੀਆਂ ਜੇਕਰ ਜੰਮੀਆਂ ਨਾ .....................ਤੇ ਮੁੰਡੇ ਕਿੰਝ ਵਿਆਹੁਗੇ ???

ਮਾਰਦੇ ਰਹੇ ਤੁਸੀਂ ਧੀਆਂ ਜੇਕਰ .............ਤਾਂ ਵੰਸ ਨੂੰ ਕਿਵੇਂ ਚਲਾਓਗੇ ???

ਇਹ ਨਿਰਦੋਸ਼ ਕੀ ਆਖਣ ਕਿਸੇ ਨੂੰ

ਬੇਦੋਸ਼ਾਂ ਨੂੰ ਨਾ ਮਾਰੋ ਲੋਕੋ ਬੇਦੋਸ਼ਾਂ ਨੂੰ ਨਾ ਮਾਰੋ

ਧੀਆਂ ਜੇਕਰ ਜੰਮੀਆਂ ਨਾ ...................ਤੇ ਰੱਖੜੀ ਕਿਵੇਂ ਮਨਾਓਗੇ???

ਵੀਰਾਂ ਦੇ ਗੁੱਟ ਰਹਿਣਗੇ ਖਾਲੀ...................  ਦੱਸੋ ਕਿਵੇਂ ਭਰਾਓਗੇ???

ਵੀਰਾਂ ਦਾ ਬਚਪਨ ਰਹਿ ਜਾਣਾ ਸੁੰਨਾ

.ਇਹ ਨਾਂ ਕਹਿਰ ਗੁਜ਼ਾਰੋ ਲੋਕੋ ਇਹ ਨਾਂ ਕਹਿਰ ਗੁਜ਼ਾਰੋ

ਧੀਆਂ ਜੇਕਰ ਜੰਮੀਆਂ ਨਾ.................. ਤੇ "ਤੀਆਂ" ਕਿੰਝ ਮਨਾਓਗੇ???

ਮਾਰਦੇ ਰਹੇ ਤੁਸੀਂ ਧੀਆਂ ਜੇਕਰ........ "ਤ੍ਰਿੰਝਣਾ" ਚ ਕਿਹਨੂੰ ਬਿਠਾਓਗੇ???

ਧੀਆਂ ਬਿਨਾ ਰੌਣਕ ਨਹੀ ਹੋਣੀ ਜੱਗ ਹੋ ਜਾਣਾ ਖਾਲੀ 

ਓਹ ਵੀ ਸਮਾਂ ਚਿਤਾਰੋ ਲੋਕੋ ਓਹ ਵੀ ਸਮਾਂ ਚਿਤਾਰੋ

ਧੀਆਂ ਜੇਕਰ ਜੰਮੀਆਂ ਨਾ ........ਤੇ "ਭੂਆ" "ਮਾਸੀ" ਕਿਹਨੂੰ ਅਖਵਾਓਗੇ??

ਮਾਰਦੇ ਰਹੇ ਤੁਸੀਂ ਧੀਆਂ ਜੇਕਰ.......  ਤਾਂ "ਸਾਲੀਆਂ" ਕਿਥੋਂ ਲਿਆਓਗੇ???

ਫਿਰ ਬਣਜੂ ਜੱਗ ਤੇ ਬਿਪਤਾ ਭਾਰੀ....

ਜੱਗ ਨੂੰ ਤੁਸੀਂ ਨਿਤਾਰੋ ਲੋਕੋ ਜੱਗ ਨੂੰ ਤੁਸੀਂ ਨਿਤਾਰੋ

ਮਾਵਾਂ ਦੇ ਕੁਝ ਆਪਣੇ ਦੁੱਖ ਸੁੱਖ............ ਦੱਸੋ ਕੀਹਦੇ ਨਾਲ ਵੰਡਾਓਗੇ???

ਚੜ ਘੋੜੀ ਜਦ ਵੀਰ ਵਿਹਾਉਣੇ................. "ਵਾਂਗ" ਕਿਹਨੂੰ ਫੜਾਓਗੇ???

ਨ੍ਹੇਰਾ ਜਿਹਾ ਜਾਪੇ ਧੀਆਂ ਬਿਨ ਜੱਗ ਤੇ

ਸੋਹਣਾ ਭਵਿੱਖ ਉਸਾਰੋ ਲੋਕੋ ਸੋਹਣਾ ਭਵਿੱਖ ਉਸਾਰੋ 

ਧੀਆਂ ਬਿਨਾ ਕਿਸੇ ਖੁਸ਼ੀ ਦੇ ਮੌਕੇ............. ਕਿੰਝ ਗੀਤ ਖੁਸ਼ੀ ਦੇ ਗਾਓਗੇ???

ਫਿਰ "ਜਾਗੋ" ਕੱਢਣ ਦੇ ਲਈ  ...............ਕੀ "ਖੁਸਰੇ" ਤੁਸੀਂ ਬੁਲਾਓਗੇ???

ਚੇਤੇ ਰਖਿਓ "ਮੰਨੂ" ਦੀ ਇਹ ਗੱਲ....

ਇਹ ਨਾਂ ਮਨੋਂ ਵਿਸਾਰੋ ਲੋਕੋ ਇਹ ਨਾਂ ਮਨੋਂ ਵਿਸਾਰੋ

ਧੀਆਂ ਨੂੰ ਨਾ ਮਾਰੋ ਲੋਕੋ ਧੀਆਂ ਨੂੰ ਨਾ ਮਾਰੋ

ਸਿਆਣੇ ਆਖਦੇ ਕੁੜੀਆਂ ਦੀ ਜੇ ਗਿਣਤੀ ਘਟ ਗਈ…..ਤਾਂ ਜੱਗ ਤੇ ਬੱਚੇ "ਮਾਸੀ" ਨੂੰ ਵੀ ਤਰਸਣਗੇ 

"ਮੰਨੂ" ਆਖੇ ਜੇ ਲੋਕੀ ਧੀਆਂ ਮਾਰਦੇ ਰਹੇ…………..ਤਾਂ "ਮਾਸੀ" ਨੂੰ ਕੀ "ਭੂਆ" ਨੂੰ ਵੀ ਤਰਸਣਗੇ.....

                                                                     ~ਸਿੰਘ ਮਨਪ੍ਰੀਤ~

21 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul bai ji sahi keha.....

21 Jul 2010

Karam Garcha Khottey Sikkey
Karam Garcha
Posts: 243
Gender: Male
Joined: 15/May/2009
Location: ludhiana
View All Topics by Karam Garcha
View All Posts by Karam Garcha
 

bohat vadiya ver g

 

 

21 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah 22g bahut hee vadhia te samey de mutabik dhukvan sunehan dindi rachna...tfs

21 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਵਧੀਆ ਸੁਨੇਹਾ ਦਿੰਦੀ ਏ ਤੁਹਾਡੀ ਰਚਨਾ ਵੀਰ ਜੀ ..........ਸਭ ਇਹ ਗੱਲਾਂ ਹਮੇਸ਼ਾਂ ਯਾਦ ਰਖਣੀਆਂ ਚਾਹੀਦੀਆਂ ਨੇ ..............
ਧੀਆਂ ਬਚਾਓ, ਰੁੱਖ ਲਗਾਓ , ਪਾਣੀ ਦਾ ਸਤਿਕਾਰ ਕਰੋ |

ਬਹੁਤ ਵਧੀਆ ਸੁਨੇਹਾ ਦਿੰਦੀ ਏ ਤੁਹਾਡੀ ਰਚਨਾ ਵੀਰ ਜੀ ..........ਸਭ ਇਹ ਗੱਲਾਂ ਹਮੇਸ਼ਾਂ ਯਾਦ ਰਖਣੀਆਂ ਚਾਹੀਦੀਆਂ ਨੇ ..............

 

ਧੀਆਂ ਬਚਾਓ, ਰੁੱਖ ਲਗਾਓ , ਪਾਣੀ ਦਾ ਸਤਿਕਾਰ ਕਰੋ |

 

21 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੇ ਪਸੰਦ ਕੀਤਾ ਆਪ ਸਾਰਿਆ ਦਾ ਬਹੁਤ ਧੰਨਵਾਦ ...ਜਿਹਨਾ ਨੂੰ ਨਹੀ ਪਸੰਦ ਆਈ ਓਹਨਾ ਤੋ ਖਿਮਾ.....ਕੋਸ਼ਿਸ਼ ਕਰਾਂਗਾ ਕੀ ਕੁਛ ਚੰਗਾ ਲਿਖ ਸਕਾਂ ......:):)

29 Jul 2010

Reply