Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
dhiiii :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
dhiiii
ਮਾਤਾ ਗਊ ਤੋਂ ਵੱਛਾ ਖੋਂਹਦੇ, ਮਾਂ ਦੀ ਕੁੱਖ ਚੋਂ ਧੀ ਨੂੰ, ਪੱਥਰਾਂ ਨੂੰ ਖ਼ੁਦ ਪੂਜਣ ਵਾਲੇ, ਪੱਥਰ ਸਮਝਣ ਧੀ ਨੂੰ। ----- ਲੱਖਾਂ ਧੀਆਂ ਅੱਗ ‘ਚ ਸੜਦੀਆਂ, ਕੀ ਕੀ ਜ਼ੁਲਮ ਨਹੀਂ ਹੋਇਆ, ਪੜ੍ਹ ਕੇ ਖ਼ਬਰਾਂ ਮੁੱਖ ਸਫ਼ੇ ਤੇ, ਦਿਲ ਦਾ ਪੰਛੀ ਰੋਇਆ। ----- ਢੇਰ ਦਾ ਕੂੜਾ ਢੇਰੀ ਸੁੱਟਣਾ, ਇਹੀ ਖ਼ਿਤਾਬ ਨੇ ਦਿੰਦੇ, ਜਾਗੀਰਦ...ਾਰ ਅਖਵਾਉਣ ਵਾਲ਼ੇ, ਧੀ ਨੂੰ ਜਗੀਰ ਨਾ ਦਿੰਦੇ । ----- ਚਾਰ ਕੁ ਲੀਰਾਂ ਦੇ ਕੇ ਤੋਰਨ, ਸੁਹਰੇ ਦਿੰਦੇ ਤਾਂਹਨੇਂ । ਦਾਜ ਦਾਜ ਦਾ ਰੌਲਾ ਪਾਉਂਦੇ, ਆਪਣੇਂ ਬਣੇ ਬਿਗਾਨੇ। ----- ਪੁੱਤ ਪੀਵੇ ਬਦਾਮ ਦੇ ਬੱਤੇ, ਧੀ ਲਈ ਹਉਕੇ ਭਰਦੇ । ਧੀ ਨੂੰ ਪਿਉ ਦੀ ਪੱਗੜੀ ਆਖਣ । ਪੁੱਤ ਨੇ ਖਾਂਦੇ ਜਰਦੇ। ----- ਭੈਣ ਸਦਾ ਭਰਾ ਦਾ ਸੋਚੇ, ਕੀ ਕੀ ਸਿਤਮ ਉਠਾਂਦੀ। ਇਕ ਭੈਣ ਭਰਾ ਲਈ ਦੇਖੀ, ਜੇਲ੍ਹੀਂ ਚੱਕਰ ਖਾਂਦੀ। ----- ਬਾਹਰੌਂ ਆਇਆ ਮੁੰਡਾਂ ਸੁਣਕੇ ਧੀ ਦਾ ਰਿਸ਼ਤਾ ਕਰਦੇ। ਇਕ ਅੱਧਾ ਖੇਤ ਵੇਚ ਕੇ, ਵਿਆਹ ਦਾ ਸੌਦਾ ਕਰਦੇ, ----- ਮੌਜ ਲਵਾਂਗੇ ਟੱਬਰ ਸਾਰਾ , ਵਿਚ ਜਹਾਜੇ ਚ੍ਹੜ ਕੇ, ਧੀ ਦਾ ਦਿਲ ਨਾ ਜਾਣੇ ਕੋਈ, ਹੌਲ ਨੇ ਪੈਂਦੇ ਪ੍ਹੜ ਕੇ। ----- ਦਿਲੋਂ ਕੁਆਰੀਆਂ ਉਂਞ ਵਿਆਹੀਆਂ, ਕਈਆਂ ਕੋਲ਼ ਨੇ ਬੱਚੇ, ਬਾਹਰਲੇ ਲਾੜੇ ,ਪੰਛੀ ਉੱਡ ਗਏ, ਕਿੰਝ ਕੋਈ ਪੈੜਾਂ ਨੱਪੇ । ----- ਧੀਆਂ ਵਾਲ਼ਿਓ! ਘਰ ਨੂੰ ਮੁੜ ਜਾਉ, ਹੋਰ ਉਲ਼ਝ ਜਾਊ ਤਾਣੀ, ਚੁੱਲ੍ਹੇ ਤੁਹਾਡੇ ਅੱਗ ਨ੍ਹੀਂ ਰਹਿਣੀ, ਘੜੇ ਨ੍ਹੀਂ ਰਹਿਣਾ ਪਾਣੀ। ----- ਬੀਤ ਗਏ ਪਲ ਹੱਥ ਨ੍ਹੀਂ ਆਉਣੇ, ਕਹਿ ਗਏ ਕਈ ਸਿਆਣੇ, ਰਹਿੰਦੀ ਖੂੰਹਦੀ ਇੱਜ਼ਤ ਲੁੱਟ ਜੂ, ਵਿਚ ਕਚਿਹਰੀਆਂ, ਥਾਣੇ। ----- ਚੀਸ ਦਿਲਾਂ ਦੀ ਮਹਿਰਮ ਜਾਣੇ, ਰਹਿ ਗਏ ਕੱਲੇ ਕੱਲੇ । ਕਦੇ ਨੀ ਮੁੜਦੇ ਦਿੱਤੇ ਹੋਏ, ਮੁੰਦੀਆਂ ਛਾਪਾਂ ਛੱਲੇ। ----- ਇਹੀ ਪੈਸਾ ਲਾ ਕੇ ਜੇਕਰ, ਧੀ ਪੜ੍ਹਾਈ ਕਰਦੀ, ਤਰ ਜਾਣੀਆਂ ਸੀ ਕਈ ਕੁੱਲਾਂ, ਧੀ ਨਾ ਮਰਦੀ ਘਰਦੀ । ----- ਮੈਂ ਹਾਂ ਪੁੱਤਰੀ ਭਾਰਤ ਮਾਂ ਦੀ, ਅਜੇ ਗੁਲਾਮੀ ਕਰਦੀ, ਭਾਰਤ ਭਾਵੇਂ ਅਜਾਦ ਹੋ ਗਿਆ, ਮੈ ਅੱਜ ਵੀ ਅੱਗੀ ਸੜਦੀ ।   ਦੇਵਿੰਦਰ ਕੌਰSee More
29 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks for sharing , sohni racha 22 ji

29 Mar 2011

Reply