Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੁੱਪ ਬੁੱਲ੍ਹਾਂ ਵਿੱਚ ਪਤਾ ਨੀਂ ਕੀ ਬੋਲਦੀ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਧੁੱਪ ਬੁੱਲ੍ਹਾਂ ਵਿੱਚ ਪਤਾ ਨੀਂ ਕੀ ਬੋਲਦੀ.....

ਬੜਾ ਹੁੰਦਾ ਏ ਸੁਨੱਖਾ ਫੁੱਲ ਅੱਕ ਦਾ
ਸੋਹਣੀ ਲਗਦੀ ਚੰਬੇਲੀ ਚੁੰਝ ਖੋਲ੍ਹਦੀ
ਜਿਹੜੀ ਸਰ੍ਹੋਂਆਂ ਦੇ ਸਿਰ ਜਾਂਦੀ ਗੁੰਦ ਕੇ
ਧੁੱਪ ਬੁੱਲ੍ਹਾਂ ਵਿੱਚ ਪਤਾ ਨੀਂ ਕੀ ਬੋਲਦੀ

 

ਚਾਰੇ ਪਾਸੇ ਹਰਿਆਵਲਾਂ ਦਾ ਝੁੱਲ ਵੇ
ਕਿਤੇ ਟਹਿਕਦੇ ਅਨਾਰਾਂ ਉੱਤੇ ਫੁੱਲ ਵੇ
ਜਦੋਂ ਜੰਡੀਆਂ 'ਚ ਜੋਗੀ ਕੋਈ ਨੱਚਦਾ
ਉਦੋਂ ਨਿੰਮੜੀ ਨਮੋਲੀਆਂ ਨੂੰ ਤੋਲਦੀ
ਜਿਹੜੀ ਸਰ੍ਹੋਂਆਂ ਦੇ ਸਿਰ ਜਾਂਦੀ ਗੁੰਦ ਕੇ
ਧੁੱਪ ਬੁੱਲ੍ਹਾਂ ਵਿੱਚ ਪਤਾ ਨੀਂ ਕੀ ਬੋਲਦੀ

 

ਕਿਤੇ ਭੱਤਲਾਂ ਨੇ ਕੱਜ ਲਈ ਏ ਧਰਤੀ
ਕਿਤੇ ਲੇਹਾਂ ਵਿੱਚ ਚੁੱਪ ਜਿਹੀ ਵਰਤੀ
ਜਦੋਂ ਕਿਰਦਾ ਕੋਈ ਤੁੱਕਾ ਚੁੱਪ ਟੁੱਟਦੀ
ਪਾ ਕੇ ਲੀਹਾਂ ਸੱਪ ਲੰਘ ਜਾਂਦਾ ਕੋਲ ਦੀ
ਜਿਹੜੀ ਸਰ੍ਹੋਂਆਂ ਦੇ ਸਿਰ ਜਾਂਦੀ ਗੁੰਦ ਕੇ
ਧੁੱਪ ਬੁੱਲ੍ਹਾਂ ਵਿੱਚ ਪਤਾ ਨੀਂ ਕੀ ਬੋਲਦੀ

 

ਕਿਤੇ ਕੱਚੀ ਕੱਚੀ ਤਾਂਦਲੇ ਦੀ ਕੈਲ ਵੇ
ਪਾਈ ਜਾਂਦੀ ਏ ਗੁਆਰੀ ਵਿੱਚ ਪੈਲ ਵੇ
ਖਿੜੇ ਅੱਸੂ ਵਿੱਚ ਮੱਕੜੀ ਦੇ ਜਾਲ ਨੂੰ
ਹਵਾ ਝੂਟੇ ਮਾਟੇ ਲੈੇ ਕੇ ਜਾਵੇ ਖੋਲ੍ਹਦੀ
ਜਿਹੜੀ ਸਰ੍ਹੋਂਆਂ ਦੇ ਸਿਰ ਜਾਂਦੀ ਗੁੰਦ ਕੇ
ਧੁੱਪ ਬੁੱਲ੍ਹਾਂ ਵਿੱਚ ਪਤਾ ਨੀਂ ਕੀ ਬੋਲਦੀ

 

ਹੋਈਆਂ ਨ੍ਹੇਰੇ ਦੀਆਂ ਝਾਂਜਰਾਂ ਵੀ ਚੁੱਪ ਵੇ
ਕੁੱਦੀ ਸੂਰਜੇ ਦੀ ਪਾਲਕੀ 'ਚੋੰ ਧੁੱਪ ਵੇ
ਕੌਣ ਲੈ ਗਿਆ ਚੁਰਾ ਕੇ ਭਲੇ ਖੰਭ ਵੇ
ਨਿਗਾ ਕਾਵਾਂ ਅਤੇ ਚਿੜੀਆਂ ਨੂੰ ਟੋੋਲਦੀ
ਜਿਹੜੀ ਸਰ੍ਹੋਂਆਂ ਦੇ ਸਿਰ ਜਾਂਦੀ ਗੁੰਦ ਕੇ
ਧੁੱਪ ਬੁੱਲ੍ਹਾਂ ਵਿੱਚ ਪਤਾ ਨੀਂ ਕੀ ਬੋਲਦੀ

 

ਹਰਮਨ ਜੀਤ

06 Jul 2014

davinder singh
davinder
Posts: 109
Gender: Male
Joined: 19/Jul/2010
Location: patiala
View All Topics by davinder
View All Posts by davinder
 

lajwab bai  koi tod ni

sirrrrrrrrraaaaaaa

07 Jul 2014

pari gill
pari
Posts: 18
Gender: Female
Joined: 02/Oct/2013
Location: haryana
View All Topics by pari
View All Posts by pari
 
rply
Very nice ji...:)
07 Jul 2014

Reply