Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀ ਗਾਇਕੀ ਦਾ ਹਰ ਰੁੱਤੇ ਖਿੜਿਆ ਰਹਿਣ ਵਾਲਾ ਫੁੱਲ -ਦੀਦਾਰ ਸੰਧੂ


ਦੀਦਾਰ ਸੰਧੂ ਦਾ ਨਾਂ ਸੁਣਦਿਆਂ ਹੀ ਸਾਡੇ ਕੰਨਾਂ ਵਿੱਚ ਇੱਕ ਗੀਤ ਗੂੰਜਣ ਲੱਗ ਪੈਂਦਾ ਹੈ ‘ਬੰਦ ਪਿਆ ਦਰਵਾਜ਼ਾ, ਜਿਓਂ ਫਾਟਕ ਕੋਟਕਪੂਰੇ ਦਾ’। ਇਹ ਸਦਾਬਹਾਰ ਗੀਤ ਦੀਦਾਰ ਸੰਧੂ ਦੀ ਕਲਮ ਤੇ ਆਵਾਜ਼ ਦਾ ਕਮਾਲ ਸੀ। ਦੀਦਾਰ ਸੰਧੂ ਸਾਡੇ ਸੱਭਿਆਚਾਰਕ ਬਗੀਚੇ ਦਾ ਇੱਕ ਅਜਿਹਾ ਫੁੱਲ ਸੀ ਜੋ ਹਰ ਰੁੱਤੇ ਖਿੜਿਆ ਰਹਿੰਦਾ। ਭਾਵੇਂ ਸਰੀਰਕ ਤੌਰ ‘ਤੇ ਉਹ ਸਾਡੇ ਵਿਚਕਾਰ ਨਹੀਂ ਪਰ ਉਸ ਦੀ ਕਲਮ ‘ਚੋਂ ਸਿਰਜਤ ਲਫ਼ਜ਼, ਉਸ ਦੇ ਗਲੇ ਵਿੱਚੋਂ ਨਿਕਲੀਆਂ ਆਵਾਜ਼ਾਂ ਸਾਨੂੰ ਅੱਜ ਵੀ ਉਸ ਦੀ ਯਾਦ ਦਿਵਾਉਂਦੀਆਂ ਰਹਿੰਦੀਆਂ ਹਨ।
ਦੀਦਾਰ ਦਾ ਜਨਮ 1942 ਵਿੱਚ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੀ ਸਿੰਧਾਵਾਲੀ ਤਹਿਸੀਲ ਦੇ ਚੱਕ ਨੰ. 133 ਜਨੂਬੀ ਵਿਖੇ ਪਿਤਾ ਸੁਮੰਦ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਇਆ। ਦੇਸ਼ ਦੀ ਵੰਡ ਉਪਰੰਤ ਉਹ ਜਗਰਾਉਂ ਤਹਿਸੀਲ ਦੇ ਪਿੰਡ ਬੱਦੋਵਾਲ ਆ ਟਿਕੇ। ਉਸ ਨੇ ਸੱਤਵੀਂ ਤਕ ਪੜ੍ਹਾਈ ਜਗਰਾਓਂ ਦੇ ਸਰਕਾਰੀ ਹਾਈ ਸਕੂਲ ਵਿੱਚ ਕੀਤੀ। ਫਿਰ ਇਹ ਸੰਧੂ ਪਰਿਵਾਰ 1956 ਵਿੱਚ ਪਿੰਡ ਭਰੋਵਾਲ ਖੁਰਦ ਆ ਕੇ ਵਸ ਗਿਆ। ਉਸ ਨੇ 1960 ਵਿੱਚ ਸਰਕਾਰੀ ਹਾਈ ਸਕੂਲ ਬਰਸਾਲਾਂ ਤੋਂ ਮੈਟ੍ਰਿਕ ਕੀਤੀ ਅਤੇ ਫਿਰ 1962 ਵਿੱਚ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰ ਲਈ। ਇੱਥੇ ਉਸ ਦਾ ਮੇਲ ਮੁਹੰਮਦ ਸਦੀਕ ਨਾਲ ਹੋਇਆ। ਫਿਰ ਦੀਦਾਰ ਨੇ ਅਜਿਹੇ ਗੀਤਾਂ ਦੀ ਰਚਨਾ ਕੀਤੀ ਕਿ ਚਾਰੇ ਪਾਸੇ ਧੁੰਮਾਂ ਪੈ ਗਈਆਂ।  ਉਸ ਨੇ ਆਪਣੇ ਗੀਤਾਂ ਵਿੱਚ ਅਜਿਹੇ ਅਲੰਕਾਰ ਵਰਤੇ ਜਿਹੜੇ ਪਹਿਲਾਂ ਕਿਸੇ ਨੇ ਸੁਣੇ ਹੀ ਨਹੀਂ ਸਨ। ਉਸ ਸਮੇਂ ਦੀਦਾਰ ਦਾ ਨਾਂ ਬਤੌਰ ਗੀਤਕਾਰ ਮਕਬੂਲ ਹੋ ਚੁੱਕਿਆ ਸੀ। ਫਿਰ ਉਹ ਮੁਹੰਮਦ ਸਦੀਕ ਦੀ ਸਰਪ੍ਰਸਤੀ ਹੇਠ ਸਟੇਜਾਂ ਉੱਪਰ ਗਾਉਣ ਲੱਗ ਪਿਆ ਤੇ ਹੌਲੀ-ਹੌਲੀ ਆਪਣੀ ਵੱਖਰੀ ਪਛਾਣ ਬਣਾ ਕੇ ਦੋਗਾਣਾ ਗਾਇਕੀ ਦਾ ਹਿੱਟ ਕਲਾਕਾਰ ਸਾਬਤ ਹੋਇਆ। ਜਦੋਂ ਉਸ ਦਾ ਗੀਤ ‘ਬੰਦ ਪਿਆ ਦਰਵਾਜ਼ਾ’ ਆਇਆ ਤਾਂ ਚਾਰੇ ਪਾਸੇ ਦੀਦਾਰ-ਦੀਦਾਰ ਹੋ ਗਈ ਸੀ।
ਦੀਦਾਰ ਦੇ ਗੀਤ ਸਰੋਤਿਆਂ ਨੂੰ ਅਜਿਹਾ ਆਨੰਦ ਦਿੰਦੇ ਸਨ ਜਿਸ ਵਿੱਚ ਸਰੋਤੇ ਜੀਵਨ ਦਾ ਵਿਲਾਸ ਵੀ ਮਾਣਦੇ ਤੇ ਸਦਾਚਾਰ ਦੀਆਂ ਸੀਮਾਵਾਂ ਉਲੰਘਣ ਦੇ ਦੋਸ਼ੀ ਵੀ ਨਹੀਂ ਬਣਦੇ ਸਨ। ਦੀਦਾਰ ਪੰਜਾਬ ਦੇ ਜੱਟ ਸੱਭਿਆਚਾਰ ਦਾ ਸਿਰਮੌਰ ਗਾਇਕ ਤੇ ਗੀਤਕਾਰ ਰਿਹਾ। ਲਗਪਗ 25 ਸਾਲ ਦੀਦਾਰ ਦੋਗਾਣਾ ਗਾਇਕੀ ਦਾ ਬਾਦਸ਼ਾਹ ਰਿਹਾ ਅਤੇ ਰਹਿੰਦੀ ਦੁਨੀਆਂ ਤਕ ਪੰਜਾਬੀ ਲੋਕ ਦੀਦਾਰ ਦੇ ਗੀਤਾਂ ਨੂੰ ਚੇਤੇ ਰੱਖਣਗੇ। ਦੀਦਾਰ ਨੇ ਅਨੇਕਾਂ ਸੁਪਰਹਿੱਟ ਗੀਤ ਦਿੱਤੇ ਜਿਨ੍ਹਾਂ ‘ਚੋਂ ‘ਘੱਗਰੇ ਦੀ ਵੇ ਲੌਣ ਭਿੱਜ ਗਈ’, ‘ਨਾ ਮਾਰ ਜ਼ਾਲਮਾ ਵੇ ਪੇਕੇ ਤੱਤੜੀ ਦੇ ਦੂਰ’, ‘ਮੇਰਾ ਕੱਲ੍ਹ ਦਾ ਕਾਲਜਾ ਦੁਖਦਾ, ‘ਜੋੜੀ ਜਦੋਂ ਚੁਬਾਰੇ ਚੜ੍ਹਦੀ’ ਕਾਫ਼ੀ ਮਕਬੂਲ ਹੋਏ।
ਇੰਜ ਜਾਪਦਾ ਹੈ ਕਿ ਦੀਦਾਰ ਖ਼ੁਦ ਇੱਕ ਲੋਕ ਗੀਤ ਬਣ ਗਿਆ। 16 ਫਰਵਰੀ 1991 ਨੂੰ ਪੰਜਾਬੀ ਦਾ ਇਹ ਸਿਰਮੌਰ ਗਾਇਕ ਗੀਤਕਾਰ ਸਾਨੂੰ ਸਦਾ ਲਈ ਅਲਵਿਦਾ ਆਖ ਗਿਆ।


 ਹਰਮੀਤ ਸਿਵੀਆਂ-ਮੋਬਾਈਲ:98151-26382

20 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Good Job Bittu Jee...keep sharing stuff like this..!!

20 Mar 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਸਾਂਝਾ ਕਰਨ ਲਈ ਸੁਕਰੀਆ

21 Mar 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਬਿੱਟੂ ਜੀ......ਬਹੁਤ ਹੀ ਜਾਣਕਾਰੀ ਪੇਸ਼ ਕਰਦੇ ਰਹਿਦੇ ਹੋ, ਇਸ ਲਈ ਸ਼ੁਕਰੀਆ ਜੀ......ਮਹਰੂਮ ਦੀਦਾਰ ਸੰਧੂ ਜੀ ਪੰਜਾਬੀ ਸਭਿਆਚਾਰ ਦੇ ਇਕ ਮੀਲ-ਪਥਰ ਸਨ.......ਓਹਨਾ ਨੇ ਗੀਤ ਵਿਚ ਜੇਕਰ ਕੋਈ ਏਹੋ ਜਿਹੀ ਗੱਲ ਕਰਨੀ ਹੁੰਦੀ ਜੇਹੜੀ ਕੁਝ ਕੁ ਹਟ ਕੇ ਹੁੰਦੀ...ਤਾਂ ਓਹ ਵੀ ਓਹ ਬੜੇ ਸਾਫ਼-ਸੁਥਰੇ ਸ਼ਬਦਾਂ ਵਿਚ ਲਿਖਦੇ ਸੀ...ਇਹ ਗੱਲ ਅੱਜ ਕੱਲ ਦੇ ਕਲਾਕਾਰਾਂ ਨੂੰ ਓਹਨਾ ਤੋਂ ਸਿਖਣੀ ਚਾਹੀਦੀ ਹੈ

21 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

(ਜੋੜੀ ਜਦੋ ਚੁਬਾਰੇ ਚੜਦੀ,ਸਾਨੂ ਵੇਖ ਗੁਆਂਡਣ ਸੜਦੀ)

 


ਨੀ ਮੈਂ ਪੁੱਤ ਬੁੜੇ ਦਾ ਕੱਲਾ, ਵਾਉਟੀ ਜੀਓ ਚਾਂਦੀ ਦਾ ਛੱਲਾ,
ਮੂਹ ਤੋਂ ਨਾ ਸਰਕਾਮੀ ਪੱਲਾ ਨੀ ਕੋਈ ਹੋਉਂਕਾ ਭਰ ਜਾਓਗਾ,
ਦਰਸ਼ਨ ਕਰਕੇ ਤੇਰੇ ਨੀ ਓਹ ਸਿਰ ਚੜ ਕੇ ਮਾਰ ਜਾਉਗਾ
ਨੀ ਦਰਸ਼ਨ ਕਰਕੇ ਤੇਰੇ ਨੀ ਓਹ ਸਿਰ ਚੜ ਕੇ ਮਾਰ ਜਾਉਗਾ........

                                                        ਦੀਦਾਰ ਸੰਧੂ........

 

 

 

ਬਹੁਤ ਹੀ ਸੁਲਝੇ ਤੇ ਪੰਜਾਬੀ ਗਾਇਕੀ ਦੇ ਸਦਾਬਾਹਰ ਕਲਾਕਾਰਾ ਚੋ ਸਨ ਦੀਦਾਰ ਸੰਧੂ ਜੀ ਅਜ ਵੀ ਲੋਕੀ ਓਹਨਾ ਦੇ ਗੀਤਾ ਨੂ ਓਨਾ ਹੀ ਰੀਝ ਨਾਲ ਸੁਣਦੇ ਤੇ ਗੁਣ ਗੁਨਾਓਦੇ ਹਨ ........ਧਨਵਾਦ ਬਿੱਟੂ ਜੀ ......ਯਾਦਾ ਸਾਝੀਆ ਕਰਨ ਲਈ........

 

 

 

21 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

21 Mar 2012

Reply