Punjabi Poetry
 View Forum
 Create New Topic
  Home > Communities > Punjabi Poetry > Forum > messages
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
ਪਿਆਰ ਦੇ ਪੈਂਡੇ ਬੜੇ ਅਓਖੇ

ਅਸਾਡਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ,
ਦਿਨੇ ਲੋਕਾਂ ਦੇ ਤਾਅਨੇ, ਸ਼ਾਮੀ ਤੇਰੀ ਯਾਦ ਹੁੰਦੀ ਏ

ਕਦੇ ਪੁੱਛ ਗਿੱਛ ਨਹੀਂ ਸੀ ਸਾਡੀ ,
ਹੁਣ ਹਰ ਥਾਂ ਚਰਚਾ ਆਮ ਹੁੰਦੀ ਏ


ਦਿਲ ਚੋਂ ਰਿਸਦੇ  ਖੂਨ ਤੋਂ ਕੀ ਡਰਨਾਂ,
ਪੀ ਕੇ ਦਿਲ ਦਾ ਖੂਨ ਯਾਰਾ, ਮੁਹੱਬਤ ਜਵਾਨ ਹੁੰਦੀ ਏ

 
ਜੇ ਦਿਲੋ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ ਚ ,
ਇੰਝ ਠੋਕਰਾਂ ਤਾਂ ਨਾ ਮਾਰ ਯਾਰਾ, ਪੱਥਰਾਂ ਚ' ਵੀ ਜਾਨ ਹੁੰਦੀ ਏ


ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ,
ਬਸ ਹੱਸ ਕੇ ਚੁੱਪ ਕਰ ਜਾਨਾਂ, ਦੱਸਿਆਂ ਮੁਹੱਬਤ ਵੀ ਬਦਨਾਮ ਹੁੰਦੀ ਏ

 
ਪਿਆਰ ਦੇ ਪੈਂਡੇ ਬੜੇ ਅਓਖੇ  ਨੇ ਯਾਰੋ,
ਬੱਚ ਕੇ ਰਿਹੋ ਇੱਥੇ ਇੱਜਤ ਵੀ ਨੀਲਾਮ ਹੁੰਦੀ ਏ..........fb...

 

23 Dec 2011

Reply