ਜੇਠ ਹਾੜ ਦਾ ਮਹੀਨਾ ਸਵੇਰ ਦੇ ਅੱਠ ਵਜੇ ਕਰਮੇ ਨੇ ਆਪਣਾ ਸਾਇਕਲ ਚੁੱਕਿਆ ਤੇ ਆਪਣੇ ਸਾਇਕਲ ਦੇ ਹੈਂਡਲ ਤੇ ਸਟੀਲ ਦਾ ਰੋਟੀ ਵਾਲਾ ਡੱਬਾ ਟੰਗ ਲਿਆ ਤਾਂ ਕਿ ਉਹ ਆਪਣੇ ਬਾਕੀ ਪਰਿਵਾਰ ਦਾ ਢਿੱਡ ਭਰਨ ਲਈ ਪੈਸੇ ਕਮਾ ਕੇ ਲਿਆ ਸਕੇ ਤੇ ਤਕਰੀਬਨ ਨੌ ਵਜੇ ਉਹ ਸ਼ਹਿਰ ਪਹੁੰਚ ਗਿਆ ਤੇ ਹੋਰਨਾ ਦਿਹਾੜੀਦਾਰਾਂ ਵਾਂਗ ਆ ਕੇ ਚੌਕ ਚ ਖੜ ਗਿਆ ਤੇ ਲੱਗ ਗਿਆ ਉਡੀਕ ਕਰਨ ਉਸ ਰਹਿਬਰ ਦੀ ਜਿਸਨੇ ਉਸਨੂੰ ਕੰਮ ਤੇ ਲੈ ਜਾਣਾ ਸੀ ਜਾਂ ਦਿਨ ਖਾਲੀ ਜਾਵੇਗਾ ਇਹ ਉਸਨੂੰ ਪਤਾ ਨਹੀ ਸੀ ਖੈਰ ਉਸ ਮਾਲਿਕ ਦੀ ਕਿਰਪਾ ਹੋਈ ਤੇ ਉਸਨੂੰ ਇੱਕ ਬਾਊ ਕੰਮ ਤੇ ਲੈ ਗਿਆ ,ਕੰਮ ਸੀ ਮਿਸਤਰੀ ਨਾਲ ਦਿਹਾੜੀ ਕਰਨ ਦਾ ਮਤਲਬ ਮਸਾਲਾ ਬਣਾਉਣਾ ਤੇ ਇੱਟਾ ਚੁੱਕਣੀਆ, ਤੇ ਦੌ ਸੋ ਰੁਪਏ ਦਿਹਾੜੀ ਦੀ ਗੱਲ ਹੋਈ ਸੀ
ਸਵੇਰ ਨਾਲੋ ਮੌਸਮ ਹੁਣ ਤਬਦੀਲ ਹੋ ਰਿਹਾ ਸੀ ਤੇ ਗਰਮੀ ਵਧ ਰਹੀ ਸੀ ,ਉੱਪਰੋ ਕਰਮੇ ਦੇ ਤਿੰਨ ਦਿਨ ਪਹਿਲਾ ਸੱਜੇ ਪੈਰ ਤੇ ਵੱਜੀ ਇੱਟ ਦੀ ਸੱਟ ਓਸਨੂੰ ਤੰਗ ਕਰ ਰਹੀ ਸੀ ਪਰ ਆਪਣੇ ਪਰਿਵਾਰ ਬਾਰੇ ਸੋਚਦਾ ਉਹ ਪੱਟੀ ਖੋਲ ਕੇ ਤੇ ਪੈਰ ਠੰਢੇ ਪਾਣੀ ਨਾਲ ਧੋ ਕੇ, ਪੱਟੀ ਦੁਬਾਰਾ ਬੰਨ ਲੈਂਦਾ
ਪਰ ਉਹ ਹਿੰਮਤ ਨਾ ਹਾਰਦਾ ਤੇ ਕੰਮ ਕਰਦਾ ਰਿਹਾ , ਮਿਸਤਰੀ ਅਤੇ ਕਰਮੇ ਦੀ ਫੁਰਤੀ ਸਦਕਾ ਕੰਮ ਛੇਤੀ ਹੀ ਨੇਪੜੇ ਚੜ ਗਿਆ ਤੇ ਓਹ ਦੋਨੋ ਤਿਨ ਵੱਜੇ ਵੇਹਲੇ ਹੋ ਗਏ , ਪਰ ਬਾਊ ਨੇ ਓਸਨੂੰ ਜਾਣ ਨਾ ਦਿੱਤਾ ਤੇ ਓਸਨੂ ਕਹਿੰਦਾ ਕਿ ਤੇਰੀ ਦਿਹਾੜੀ ਪੰਜ ਵਜੇ ਤੱਕ ਹੈ ਤੇ ਤੇਨੁੰ ਪੰਜ ਵੱਜੇ ਤੋ ਪਹਿਲਾ ਦਿਹਾੜੀ ਨਹੀ ਮਿਲਣੀ ਤੇ ਤੂੰ ਏਸ ਤਰਾ ਕਰ ਓਹ 25-30 ਬੱਠਲ ਮਿੱਟੀ ਦੇ ਨੇ ਓਹ ਸਾਹਮਣਿਉ ਚੁੱਕ ਕੇ ਵਿਹੜੇ ਚ ਖਿਲਾਰ ਦੇ ਅਤੇ ਪੱਧਰਾ ਕਰ ਦੇ
ਉਸਨੇ ਆਪਣੇ ਸਾਫੇ ਨਾਲ ਮੂੰਹ ਤੋ ਪਸੀਨਾ ਪੂੰਝਿਆ ਤੇ ਬਾਊ ਦਾ ਕਿਹਾ ਮੰਨ ਕੇ ਮਿੱਟੀ ਵਿਹੜੇ ਚ ਖਿਲਾਰ ਦਿੱਤੀ
ਤੇ ਬਾਊ ਜੀ ਹੁਣ ਆਗਿਆ ਹੈ ਜੀ, ਤਾਂ ਅੱਗੋ ਬਾਊ ਨੇ ੳਸਦੀ ਨਿਮਰਤਾ ਦਾ ਮਜਾਕ ਉਡਾੳਦਿਆ ਕਿਹਾ ਕਿ " ਤੁਹਾਨੂੰ ਲੋਕਾ ਨੂੰ ਘਰੇ ਜਾਣ ਦੀ ਬਹੁਤ ਕਾਹਲੀ ਹੁੰਦੀ ਆ"
ਇਸ ਗਲ ਨੂ ਅਣਗੌਲਦਿਆ ਕਰਮੇ ਨੇ ਆਪਣੀ ਮਿਹਨਤ ਲਈ ਤੇ ਤੁਰ ਪਿਆ ਆਪਣੇ ਪਿੰਡ ਵੱਲ ਨੂੰ
ਰਸਤੇ ਚੋ ਉਸ ਨੇ ਆਪਣੇ ਬੱਚਿਆ ਲਈ ਉਸਨੇ ਸਮੋਸੇ ਤੇ ਟੌਫੀਆ ਲੈ ਲਈਆ ਤੇ ਬਾਕੀ ਬੱਚੇ 150 ਸੌ ਕਰਮੇ ਨੇ ਆਪਣੇ ਖੀਸੇ ਚ ਪਾ ਲਿਆ ਤੇ ਚੜ ਗਿਆ ਆਪਣੇ ਸਾਇਕਲ ਤੇ
ਗਰਮੀ ਤੇ ਓਸਦੀ ਪੈਰ ਦੀ ਸੱਟ ਨੇ ਓਸਦੀ ਮੱਤ ਮਾਰੀ ਹੋਈ ਸੀ ਜਿਸ ਕਰਕੇ ਓਸਨੂੰ ਪਿੱਛੇ ਆਉਂਦੀ ਤੇਜ ਰਫਤਾਰ ਦੀ ਗੱਡੀ ਦਾ ਹਾਰਨ ਨਹੀ ਸੁਣਿਆ ਤੇ ਉਸਦਾ ਸਾਇਕਲ ਸਟੈਡ ਕਾਰ ਦੇ ਨਾਲ ਖਹਿ ਗਿਆ ਤੇ ਜਿਸਤੇ ਗੱਡੀ ਮਾਲਕ ਗੁੱਸੇ ਨਾ ਲਾਲ ਹੋ ਗਿਆ ਤੇ ਲੱਗ ਪਿਆ ਕਰਮੇ ਤੇ ਤਸ਼ੱਦਦ ਢਾਹੁਣ ਤੇ ਉਸਦੇ ਚਾਵਾਂ ਨਾਲ ਖਰੀਦੇ ਸਮੋਸੇ ਤੇ ਟੌਫੀਆ ਵਗਾ ਕੇ ਪਰੇ ਸੁੱਟ ਦਿੱਤੇ ਕਰਮਾ ਹੱਥ ਬੰਨਦਾ ਤੇ ਕਦੇ ਪੈਰੀ ਪੈਂਦਾ ਅਖੀਰ ਕੁੱਝ ਸੱਜਣਾ ਨੇ ਓਸ ਤੇ ਤਰਸ ਖਾ ਕੇ ਉਸ ਨੂੰ ਛੁਡਾ ਲਿਆ
ਅਖੀਰ ਜਦੋ ਤਕਰੀਬਨ ਸੱਤ ਵਜੇ ਕਰਮਾ ਘਰ ਪਹੁੰਚਿਆ ਤਾਂ ਬੱਚਿਆ ਦੇ ਚੇਰੇ ਤੇ ਰੌਨਕ ਆ ਗਈ , ਤੇ ਲੱਗ ਪਏ ਉਸਨੂੰ ਪੁੱਛਣ ਕਿ ਖਾਣ ਲਈ ਕੀ ਲਿਆਂਦਾ ਹੈ ਖੇਡਣ ਲਈ ਕੀ ਲਿਆਂਦਾ ਹੈ,
ਬੱਚਿਆ ਤੋ ਪਾਸੇ ਹੋ ਉਸਨੇ150 ਰੁਪਏ ਆਪਣੀ ਪਤਨੀ ਨੂੰ ਦਿੱਤੇ ਤਾਂ ਕੀ ਓਹ ਸਵੇਰ ਦੀ ਚਾਹ ਤੇ ਰੋਟੀ ਲਈ ਰਾਸ਼ਨ ਲੈ ਆਵੇ ਤੇ ਜੇ ਬਚਾ ਸਕਦੀ ਹੋਵੇ ਕੁਝ ਪੈਸੇ ਤਾਂ ਬਚਾ ਲਵੇ
ਪਰ ਪਤਨੀ ਨੇ ਉਲਟਾ ਉਸਨੂੰ ਹੋਰ ਕੰਮ ਜਿਨਾ ਲਈ ਪੈਸਿਆ ਦੀ ਜਰੂਰਤ ਸੀ ਗਿਣਾ ਦਿੱਤੇ
ਤੇ ਫਿਕਰਾ ਦਾ ਮਾਰਿਆ ਕਰਮਾ ਆਪਣੇ ਦਾਤੀ ਵਾਲੇ ਪੱਖੇ ਤੋ ਤੀਜੇ ਮੰਜੇ ਤੇ ਪਿਆ ਅਗਲੇ ਦਿਨ ਦੀ ਸਵੇਰ ਦੀ ਉਡੀਕ ਕਰਨ ਲੱਗ ਪਿਆ