ਥੱਕ ਗਿਆ ਹਾਂ ਕਲਪਨਾ ਦੇ ਸੰਸਾਰ 'ਚ ਭਟਕਦਾ-ਭਟਕਦਾ ,ਹਕੀਕਤ ਨੂੰ ਹੁਣ ਮੈਂ ਸਮਝਨਾ ਚਾਹੁੰਦਾ ਹਾਂ ।ਵਿਛੜ ਗਏ ਜੋ ਮੈਥੋਂ ਯਾਰ ਮੇਰੇ ਆਉਣ ਦਾ ਵਾਦਾ ਕਰਕੇ ,ਗੀਤ ਕੋਈ ਉਹਨਾਂ ਲਈ ਸਿਰਜਨਾ ਚਾਹੁੰਦਾ ਹਾਂ।ਚੰਨ ਨੂੰ ਮਿਲਨ ਦੀ ਰੀਝ ਤਾਂ ਇੱਕ ਖਾਬ ਬਣ ਕੇ ਰਹਿ ਗਈ ,ਬੱਚਿਆ ਵਾਂਗ ਹੁਣ ਤਾਂ ਪਰਚਨਾ ਚਾਹੁੰਦਾ ਹਾਂ ।ਗਰੀਬ ਦੇ ਹੱਕ ਤੇ ਅੱਜ ਵੀ ਡਾਕਾ ਪੈ ਰਿਹੈ ,ਮਜ਼ਲੂਮਾਂ ਦੀ ਆਵਾਜ਼ ਬਣ ਕੇ ਗਰਜਨਾ ਚਾਹੁੰਦਾ ਹਾਂ ।ਸੜ ਰਹੇ ਨੇ ਲੋਕ ਕਈ ਦੁੱਖਾਂ ਦੇ ਮਾਰੂਥਲ 'ਚ,ਸਾਵਨ ਬਣ ਕੇ ਉਹਨਾਂ ਲਈ ਵਰਸਨਾ ਚਾਹੁੰਦਾ ਹਾਂ ।ਜਿਸਦੇ ਪਾਣੀ ਉਜਾੜੇ ਆਸ਼ਿਆਨੇ ਲੋਕਾਂ ਦੇ,ਉਸ ਦਰਿਆ ਦੇ ਰੁੱਖ ਨੂੰ ਪਲਟਣਾ ਚਾਹੁੰਦਾ ਹਾਂ ।ਵੱਸਿਆ ਹੈ ਜੋ ਦਿਲ ਵਿੱਚ ਮੇਰੇ ਦਿਲਦਾਰ ਬਣ ਕੇ ,ਸੀਨੇ ਉਸਦੇ ਦਿਲ ਬਣ ਕੇ ਮੈਂ ਵੀ ਧੜਕਨਾਂ ਚਾਹੁੰਦਾ ਹਾਂ ।ਹੁਣ ਤੱਕ ਬੜੀ ਸਾਂਭ ਕੇ ਰੱਖੀ ਹੈ "ਸੁਰਿੰਦਰ",ਦਿਲ ਦੀ ਦੋਲਤ ਹੁਣ ਖਰਚਨਾ ਚਾਹੁੰਦਾ ਹਾਂ ।