Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਉਦਾਸ ਹੈ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਦਿਲ ਉਦਾਸ ਹੈ.....

ਦਿਲ ਉਦਾਸ ਹੈ ਬੜਾ ਆਖਦੈ ਯਾਰ ਚਲਾ ਜਾਵੇਗਾ!
ਕਰਨ ਕਮਾਈਆਂ ਉਹ ਸਮੁੰਦਰੋਂ ਪਾਰ ਚਲਾ ਜਾਵੇਗਾ!

ਉਹ ਮਿਲਿਆ ਸੀ ਤਾਂ ਜਾਗੀ ਸੀ ਆਸ ਜਿਉਣ ਦੀ,
ਕੀ ਕਰਾਂਗਾ ਜਦ ਦਿਲਬਰ ਯਾਰ ਚਲਾ ਜਾਵੇਗਾ!

ਹਾਸੇ ਮੇਰੇ ਦਾ ਸਬੱਬ ਹੈ ਬਣਿਆ ਜਿਹੜਾ ਮਹਿਰਮ,
ਉਜਾੜ ਕੇ ਫੇਰ ਓਹ ਮੇਰਾ ਸੰਸਾਰ ਚਲਾ ਜਾਵੇਗਾ!

ਠਾਣ ਲਈ ਹੈ ਉਸਨੇ ਜਾਣ ਦੀ ਕਦੋਂ ਤੀਕ ਰੋਕਾਂ,
ਅੱਜ ਨਹੀਂ ਤਾਂ ਭਲਕੇ ਆਖ਼ਰਕਾਰ ਚਲਾ ਜਾਵੇਗਾ!

ਹਰਮੇਲ ਉਮਰ ਭਰ ਦੇ ਸਾਥ ਦੇ ਕਰਦਾ ਸੀ ਵਾਅਦੇ,
ਡੋਬ ਕੇ ਬੇੜੀ ਉਹ ਵੀ ਅੱਧ ਵਿਚਕਾਰ ਚਲਾ ਜਾਵੇਗਾ।
-ਹਰਮੇਲ ਪਰੀਤ

03 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Once again a master piece by YOU...

 

ਦਿਲ ਨੂੰ ਛੂੰਹਦੇ ਹੋਏ ਜਜ਼ਬਾਤ..!!

03 Jul 2010

Reply