Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਮੇਰੀ ਵੀ ਕੀ ਦੀਵਾਲੀ ਹੈ

ਹੱਥ ਰੇਖਾਵਾਂ ਤੋਂ ਕਾਲੀ ਹੈ
ਮੇਰੀ ਵੀ ਕੀ ਦੀਵਾਲੀ ਹੈ
ਬੁਝਦੇ ਦੀਵੇ
ਕੰਬਦੀਆਂ ਲਾਟਾਂ
ਨੈਣੀਂ ਜਗਦੀਆਂ ਬੁਝਦੀਆਂ ਆਸਾਂ
ਦਿਲ ਦੀਵਾ ਤੇਲ ਤੋਂ ਖਾਲੀ ਹੈ;
ਮੇਰੀ ਵੀ ਕੀ------------

ਮੈਂ ਪੀੜ-ਮੁਹਿੰਮਾਂ ਗਾਜ਼ੀ ਹਾਂ
ਜੂਹੇ ਦੀ ਹਾਰੀ ਬਾਜ਼ੀ ਹਾਂ
ਇਕ ਪਰਵਾਨਾ
ਦਿਲ ਦੀਵਾਨਾ
ਭੜਕਾਣ ਸੁਲੱਖਣੀ ਸ਼ਮਾ ਲਈ
ਰੂਹ ਹਥ ਤੇ ਰਖ ਕੇ ਬਾਲ੍ਹੀ ਹੈ

ਮੈਂ ਮੋਮੀ-ਧੜ ਰੂਹ ਬੱਤੀ ਦਾ
ਪਬ ਸੜਦਾ ਰੇਤੇ ਸੱਸੀ ਦਾ
ਹੁਸਨ ਇਸ਼ਟਾਂ ਦੇ
ਚਰਨੀ ਚੜਨੇ
ਹਿਜਰਾਂ ਦੇ ਸੇਕ ਪਿਘਾਲ ਲਈ
ਅੱਖ ਤਰਲ ਅਰਘ ਟਪਕਾਲੀ ਹੈ

ਮੈਂ ਰਹਿੰਦ ਭੱਜਣ ਵਰਤਾਰੇ ਦੀ
ਇਕ ਪੁਸ਼ਤ ਹਾਂ ਟੁਟਦੇ ਤਾਰੇ ਦੀ
ਪਿਛਲੇ ਯੁਗ ਦਾ
ਕੋਈ ਖੰਡਰ 
ਫੱਟ,ਪੀੜਾਂ , ਜ਼ਖਮ , ਹਿਜਰ , ਹੰਝੂ
ਸਭ ਮੇਰੀ ਹੀ ਬੰਸਾਲੀ ਹੈ


-----------csmann-110510-

05 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

DARD CHANGA BYAN KITA

05 Nov 2010

amandeep kaur
amandeep
Posts: 24
Gender: Female
Joined: 02/Oct/2010
Location: ludhiana
View All Topics by amandeep
View All Posts by amandeep
 

nice ji.......................

05 Nov 2010

Reply