Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਦੋ ਬਾਬੇ ਦੀਆਂ ਦੋ ਪੋਤੇ ਦੀਆ

ਬਾਬਾ- ਕੰਮ ਕਰਦੇ ਸੀ 

ਧੁਪੇ ਸੜਦੇ ਸੀ 

ਅਸੀ ਤੜਕੇ ਨੂੰ ਉਠ ਕੜਦੇ ਸੀ 

ਦਿਨੇ ਮਿਟੀ ਨਾਲ ਮਿਟੀ ਅਸੀਂ ਹੋਏ ਰਹਿਦੇਂ 

ਸਾਮ ਢਲੀ ਤੋਂ ਕਿਤੇ ਘਰ ਵੜਦੇ ਸੀ 


ਪੋਤਾ- ਗੱਲ ਕਰਦੇ ਓ ਕਹਿੜੇ ਜ਼ਮਾਨੇ ਦੀ 

ਓਹ ਯੁਗ ਗਿਆ ਹੁਣ ਬੀਤ ਬਾਬਾ 

ਦਿਨੋ ਦਿਨ ਹੁੰਦੀ ਜਾਂਦੀ ਐ ਗਰਮ ਧਰਤੀ 

ਹੁਣ ਨਾ ਵਗਦੀ ਹਵਾ ਓ ਠੰਡੀ ਸੀਤ ਬਾਬਾ 


ਬਾਬਾ- ਵੇਲਾ ਆਥਣ ਦਾ ਹੁੰਦਾ ਰੰਗੀਨ ਬਹੁਤਾ 

ਜਦੋਂ ਬੇਬੇ ਤੇਰੀ ਭੱਤਾ ਲਿਆਂਉਂਦੀ ਸੀ 

ਸਾਗ ਸਰੋਂ ਦਾ ਮੱਕੀ ਦੀਆਂ ਰੋਟੀਆਂ ਨਾਲ 

ਛੰਨਾ ਲੱਸੀ ਦਾ ਆਣ ਪਿਲਾਉਂਦੀ ਸੀ 


ਪੋਤਾ- ਛੰਨਾ ਲੱਸੀ ਦਾ ਹੁਣ ਰੱਖ ਪਰੇ 

ਹੁਣ ਤਾ ਬਦਲੇ ਨੇ ਨਵੇ Trend ਬਾਬਾ 

ਕੱਲੀ ਬੇਬੇ ਦੇ ਨਾਲ ਤੂੰ ਉਮਰ ਕੱਢਤੀ 

ਬਦਲੀਏ ਨਿਤ ਅਸੀਂ Girl-friend ਬਾਬਾ 


ਬਾਬਾ- ਕਦੇ ਢੁਕੀ ਨਾ ਬਿਮਾਰੀ ਸਾਡੇ ਆਣ ਨੇੜੇ 

ਦੁਧ ਮੱਖਣਾ ਦੀ ਹੁੰਦੀ ਸੀ ਖ਼ੁਰਾਕ ਸਾਡੀ 

ਬਹੁਤੇ ਰੰਗਾ ਦਾ ਨਾ ਸੀ ਉਦੋਂ ਇਲਮ ਸਾਨੂੰ 

ਚਿਟੀ ਖੱਦਰ ਦੀ ਹੁੰਦੀ ਸੀ ਪੋਸ਼ਾਕ ਸਾਡੀ 


ਪੋਤਾ- ਦੁਧ ਮੱਖ਼ਣ ਤਾ ਹੁਣ ਸਾਨੂੰ ਪਚਦੇ ਈ ਨੀ 

piza burger ਏ ਸਾਡੀ ਖ਼ੁਰਾਕ ਬਾਬਾ 

ਅਸੀਂ ਸੋਧ ਕੇ ਓਹਦੇ ਚੋਂ ਜੀਨ ਕੱਢਤੀ 

ਜਿਹੜਾ ਖੱਦਰ ਸੀ ਤੇਰੀ ਪੋਸ਼ਾਕ ਬਾਬਾ 


ਅੰਤਿਕਾ 

ਨਵੇਂ ਯੁਗ ਵਿੱਚ ਜਿੰਦ ਮਸ਼ੀਨ ਹੋਈ 

ਸਾਰੇ ਮਾਲਿਕ ਨੇ ਅੱਜ ਨਵੀਂ ਸੋਚ ਦੇ ਜੀ 

ਜਿਨਾ ਜੰਮ ਕੇ ਸਾਨੁੰ ਨਵੀ ਸੋਚ ਦਿਤੀ 

ਕੱਲੇ ਬੈਠੇ ਨੇ ਅੱਚ ਹੰਝੂ ਪੋਚਦੇ ਜੀ 

ਖ਼ੌਰੇ ਹੋਗਿਆ ਐਨਾ ਖ਼ੁਦਗਰਜ਼ ਕਾਹਤੋ 

ਲੱਗੀ ਕੈਸੀ ਇਹ ਮਰਜ਼ ਬਹਾਦਰ ਨੂੰ ਜੀ 

ਆਪਣੀ ਦੁਨੀਆ ਚ ਐਨਾ ਮਸ਼ਰੂਫ਼ ਹੋਇਆ 

ਭੁਲ ਗਿਆ ਬਜ਼ੁਰਗਾਂ ਦੇ ਆਦਰ ਨੂੰ ਜੀ

03 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਖੂਬ ਵੀਰ ਜੀ ..........ਗੱਲ ਹਾਸੇ-ਹਾਸੇ 'ਚ ਕਾਫੀ ਡੂੰਘੀ ਕਹਿ ਗਿਆ ਵੀਰ .......ਜਿਓੰਦੇ ਰਹੋ

03 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬੱਲੇ ਜੀ ਆਹ ਤੇ ਬਹੁਤ ਵਧੀਆ ਏ...ਨਵੇਂ ਤੇ ਪੁਰਾਣੇ ਵਿਚਾਰਾਂ ਦੀ ਮਿੱਠੀ ਤਕਰਾਰ....

03 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 

HAZOOR ME TA KANEEZ HO GAI

04 Jul 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Satshiri Akaal Ji Sareyan nu

TUSI MERI HAR KOSHISH NU ENA MAAN BAKHSDE O KHASKAR BALIHAR JI TE JASS TE AJJ KAL JASPAL JI V AAP SAB DA BAHUT BAHUT SHUKARIYA.....

04 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

AWESOME...............

05 Jul 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

lajwab veer g


bhut hi vadhiya.....................



02 Nov 2010

rekha kumari
rekha
Posts: 18
Gender: Female
Joined: 12/Oct/2010
Location: hissar
View All Topics by rekha
View All Posts by rekha
 

bahadar g

 

bhut vadiya behas baji vikhai a tuci

02 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

niceeeeeee 1111111111111

02 Nov 2010

Reply