Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋ ਬੁੱਢੀਆਂ ਮਾਵਾਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 4 << Prev     1  2  3  4  Next >>   Last >> 
ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
ਦੋ ਬੁੱਢੀਆਂ ਮਾਵਾਂ

 ਇੱਕ ਦਿਨ ਦਾ ਉਹ ਸੁਪਨਾ 

ਮੈਨੂੰ ਅਜੇ ਤੱਕ ਨਾ ਭੁੱਲੇ ,
ਜਦ ਵੀ ਸੋਚਾਂ ਉਸ ਸੁਪਨੇ ਬਾਰੇ 
ਮੇਰੇ ਨੈਣੀ ਹੰਝੂ ਡੁੱਲੇ!
ਉਸ ਸੁਪਨੇ ਵਿੱਚ
ਅੰਬਰਾਂ ਦਾ ਰੰਗ ਵੀ ਕਾਲਾ ਸੀ 
ਤੇ ਨਾ ਸੀ ਸ਼ੋਰ ਹਵਾਵਾਂ ਦੇ ,
ਪਤਾ ਨਹੀ ਕਿਹੜੇ ਸੋਗ ਵਿੱਚ ?
ਮੁੰਹ ਬੰਦ ਕਰ ਲਏ ਆਪਣੇ ਰਾਵਾਂ ਨੇ !
ਨਾ ਕੋਈ ਆਵੇ 
ਨਾ ਕੋਈ ਜਾਵੇ 
ਸੁੰਨੀਆਂ ਪਈਆਂ ਸੀ ਥਾਵਾਂ ,
ਦੂਰੋਂ ਦੀ ਦੇਖਕੇ ਹੈਰਾਨ ਹੋਈ ਮੈਂ 
ਇੱਥੇ ਕੀ ਕਰਨ ਦੋ ਬੁੱਢੀਆਂ ਮਾਵਾਂ ?
ਜਦ ਉਹਨਾਂ ਦੇ ਕੋਲ ਪਹੁੰਚੀ ਮੈਂ 
ਮੇਰਾ ਰੰਗ ਫਿਕਾ ਜਿਹਾ ਪੈ ਗਿਆ ,
ਐਡਾ ਵੱਡਾ ਦਿਲ ਮੇਰਾ 
ਉਦੋਂ ਨਿੱਕਾ ਜਿਹਾ ਰਹਿ ਗਿਆ !
ਕਿਉਂ ਕਿ 
ਇਨੇ ਮਾੜੇ ਹਾਲਾਤ ਉਹਨਾ ਦੇ 
ਦਿਲ ਮੇਰੇ ਨੂ ਚੁੱਭੇ,
ਅੰਗ-ਅੰਗ ਤੇ ਲੱਖਾਂ ਜਖ਼ਮ 
ਮੈਨੂੰ ਮਾਸ ਨਾ ਕਿਧਰੇ ਲੱਭੇ!
ਫਿਰ ਉਹਨਾ ਦੋਹਾਂ ਨੇ ਮੈਨੂੰ 
ਹੌਲੀ ਜਿਹੀ ਆਵਾਜ ਲਗਾਈ,
ਕੋਲ ਬਿਠਾਕੇ ਮੈਨੂੰ 
ਹੱਡ-ਬੀਤੀ ਆਪਣੀ ਸੁਣਾਈ!
ਪਹਿਲੀ ਬੁੱਢੀ ਮਾਂ ,ਬੋਲੀ 
ਜਦ ਮੈਂ ਨਵੀਂ ਵਿਆਹੀ ਸੀ 
ਸਭ ਚਾਅ ਹੰਡਾਏ,
ਹੁਣ ਮੈਂ ਬੁੱਢੀ ਹੋ ਗਈ ਹਾਂ
ਘਰਦੇ ਗੋਰੀ ਘਰ ਲਿਆਏ ,
ਮੈਨੂੰ ਤੋੜ-ਤੋੜ ਕੇ ਅਪਾਹਿਜ ਕਰਤਾ 
ਤੇ ਗੋਰੀ ਨਾਲ ਲਾਡ ਲਡਾਏ ,
ਸਭ ਓਹਦੇ ਵੱਲ ਦੇ ਹੋ ਗਏ 
ਮੇਰੀ ਪੇਸ਼ ਕੋਈ ਨਾ ਜਾਏ!
ਦੂਜੀ ਬੁੱਢੀ ਮਾਂ ,ਬੋਲੀ
ਮੇਰਾ ਹੀ ਪੁੱਤ , ਮੇਰੀ ਹੀ ਧੀ ਨੂੰ 
ਮੇਰੀਆਂ ਹੀ ਅੱਖਾਂ ਸਾਹਮਣੇ ਸੀ ਸਾੜ ਰਿਹਾ ,
ਬੇਬਸ ਮੈਂ ਜਦ ਕੁਝ ਕਰ ਨਾ ਪਾਈ 
ਮੈਂ ਆਪਣਾ ਹੀ ਸੀਨਾ ਫਾੜ ਲਿਆ !
ਇਨੇ ਨੂੰ ਹੀ ਮੈਂ
 ਸੁਪਨੇ ਚੋਂ ਉਠ ਖਲੋਈ ,
ਇਨੀ ਇੱਕਲੀ ਤੇ ਬੇਬਸ ਪਾਇਆ ਆਪਣੇ ਆਪ ਨੂੰ 
ਕਿ ਸੀਸ਼ੇ ਨਾਲ ਲੱਗਕੇ ਰੋਈ !
ਜਾਣਦੇ ਹੋ 
ਕੌਣ ਸੀ ਉਹ ਦੋ ਬੁੱਢੀਆਂ ਮਾਵਾਂ,
ਤੇ ਕਿ ਸੀ ਉਹਨਾਂ ਦੇ ਨਾਂ ?
..........
ਓਹ ਸੀ ਅਪਾਹਿਜ ਹੋ ਚੁੱਕੀ  
ਸਾਡੀ ਆਪਣੀ ਮਾਂ 'ਬੋਲੀ '
ਤੇ ਦੂਜੀ ਸੀ 
ਬੇਬਸ 'ਧਰਤੀ' ਮਾਂ !!
.....ਰਾਜਵਿੰਦਰ ਕੌਰ ...

 

 

19 Sep 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah wah wah wah wah ... !!


wah raaj ... no words ...

 


happy08happy08happy08happy08happy08happy08happy08happy08happy08happy08happy08



19 Sep 2012

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

awsmmm deeds....very,very and very well written 

 

19 Sep 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

behtreeen !

19 Sep 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

speechless !...............ਇੱਕ ਮਾਂ ਬੋਲੀ ਪੰਜਾਬੀ ਤੇ ਦੂਜੀ ਧਰਤੀ ਮਾਂ........awesome

19 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਰਾਜਵਿੰਦਰ.....ਇਹ ਤੁਹਾਡਾ ਸੁਪਨਾ ਨਹੀ.....ਸਚਾਈ ਹੈ ਅੱਜ ਦੀ.....


ਲੇਕੀਨ ਜਦੋ ਤੱਕ ਤੁਹਾਡੇ ਵਰਗੀਆਂ ਦੀਆਂ ਕੋਸ਼ੀਸ਼ਾਂ ਜਾਰੀ ਹਨ ਉਦੋਂ ਤੱਕ ਤੇ ਉਮੀਦ ਹਾਲੇ ਬਾਕੀ ਹੈ .....


ਬਹੁਤ ਹੀ ਸੋਹਣਾ ਲਿਖੀਆ ਹੈ......ਸ਼ੁਕਰਾਨਾ ਕਰਨ ਲਈ ਲਫਜ ਘਟ ਨੇ ਮੇਰੇ ਕੋਲ......Best of Luck....

 

19 Sep 2012

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Amazing...no words to saying.
19 Sep 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਵਿਸ਼ਾ ਬਹੁਤ ਵਧੀਆ ਲਿਆ ਹੈ ਤੁਸੀਂ
ਨਿਭਾਉਣ ਦੀ ਚੰਗੀ ਕੋਸ਼ਿਸ਼ ਕੀਤੀ ਹੈ
ਪਰ ਕਾਵਿਕ ਪੱਖ ਤੋਂ ਰਚਨਾ ਥੋੜੀ ਕਮਜੋਰ ਲੱਗੀ ਮੈਨੂੰ ....
ਲਿਖਦੇ ਰਹੋ ......
19 Sep 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

wow very good initiative ..

lokan nu jagaun da ...

 

jad main eh poem parh reha si ta mere zehn vich 2 cheezan click kitian ...I must share with readers,

 

1 punjabi maa boli layi: pehan mere geetaan da resham , tu meri maa boli ... ub

2 dharti maa layi: sant seechewal .....

 

maa boli bachaun layi .. punjabi parho. likho. punjabi boks kharido ... share karo

 

dharti maa layi .. kudrati somme (natural sources) nu pollute na karo.misuse na karo, haryali liaao..

 

poem's theme is best but lack in flow of moving scenes along the wording, thoughts ....

 

keep growing

god bless u

19 Sep 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਕਾਫੀ ਵਧੀਆ ਹੱਦ ਤੱਕ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਰਚਨਾ ਦੇ ਹਰ ਪਹਿਲੂ ਨੂ ,  ਲਿਖਦੇ ਰਹੋ

19 Sep 2012

Showing page 1 of 4 << Prev     1  2  3  4  Next >>   Last >> 
Reply