Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋ ਕਵਿਤਾਵਾਂ (ਭਾਈ ਵੀਰ ਸਿੰਘ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਦੋ ਕਵਿਤਾਵਾਂ (ਭਾਈ ਵੀਰ ਸਿੰਘ )
1.

"ਅੱਜੋ"

ਅੱਜੋ ਪੀ ਤੇ ਹੁਣ ਹੀ ਪੀ ਤੇ
ਪੀਂਦਾ ਪੀਂਦਾ ਜਾਈਂ,
'ਪਿਰਮ-ਰਸਾਂ' ਦੇ ਪਯਾਲੇ ਨਾਲੋਂ
ਲਾਏ ਬੁੱਲ੍ਹ ਨ ਚਾਈਂ,
ਹਰਦਮ ਪੀ ਤੇ ਖੀਵਾ ਹੋ ਰਹੁ
ਇਹ ਮਸਤੀ ਨ ਉਤਰੇ,-
ਕਲ ਨੂੰ ਖ਼ਬਰੇ ਕਾਲ ਆਇਕੇ
ਦੇਵੇ ਖਾਕ ਰਲਾਈ ॥

॥------------------------------॥

2.

"ਲੱਗੀਆਂ ਨਿੱਭਣ"

ਪੱਥਰ ਨਾਲ ਨੇਹੁੰ ਲਾ ਬੈਠੀ-
ਨਾ ਹੱਸੇ ਨਾ ਬੋਲੇ,
ਸੁਹਣਾ ਲੱਗੇ ਮਨ ਨੂੰ ਮੋਹੇ
ਘੁੰਡੀ ਦਿਲੋਂ ਨ ਖੁਹਲੇ,
ਛੱਡਯਾਂ ਛੱਡਿਆ ਜਾਂਦਾ ਨਾਹੀਂ,
ਮਿਲਿਆਂ ਨਿੱਘ ਨ ਕੋਈ:
ਹੱਛਾ ਜਿਵੇਂ ਰਜ਼ਾ ਹੈ ਤੇਰੀ,
ਅੱਖੀਅਹੁੰ ਹੋਹੁ ਨ ਉਹਲੇ ॥
28 Oct 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਨਯੋਗ ਡਾਕਟਰ ਭਾਈ ਵੀਰ ਸਿੰਘ ਜੀ - ਪੰਜਾਬ ਦੇ ਛੇਵੇਂ ਦਰਿਆ - ਪੰਜਾਬੀ ਨੂੰ ਉਜੱਡ ਜ਼ਿੰਮੀਦਾਰਾਂ ਦੀ ਬੋਲੀ ਦੀ ਸ਼੍ਰੇਣੀ ਤੋਂ ਕੱਢ ਕੇ ਸਾਹਿਤਕ ਜਗਤ ਵਿਚ ਉਸਦਾ ਅਸਲੀ ਸਨਮਾਨ ਜਨਕ ਸਥਾਨ ਦੁਆਉਣ ਵਾਲੇ ਸਕਾਲਰ ਹੋਏ ਹਨ | ਉਨ੍ਹਾਂ ਦੀਆਂ ਦੋ ਰਚਨਾਵਾਂ ਇੱਥੇ ਇਸ ਫੋਰਮ ਤੇ ਪੇਸ਼ ਕਰਕੇ ਆਪਨੇ ਬੜਾ ਸ਼ਲਾਘਾ ਯੋਗ ਕੰਮ ਕੀਤਾ ਹੈ - ਇਸ ਲਈ ਆਪਦਾ ਬਹੁਤ ਸ਼ੁਕਰੀਆ ਸੰਦੀਪ ਜੀ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ ਜੀ |  

ਮਾਨਯੋਗ ਡਾਕਟਰ ਭਾਈ ਵੀਰ ਸਿੰਘ ਜੀ - ਪੰਜਾਬ ਦੇ ਛੇਵੇਂ ਦਰਿਆ - ਪੰਜਾਬੀ ਨੂੰ ਉਜੱਡ ਜ਼ਿੰਮੀਦਾਰਾਂ ਦੀ ਬੋਲੀ ਦੀ ਸ਼੍ਰੇਣੀ ਤੋਂ ਕੱਢ ਕੇ ਸਾਹਿਤਕ ਜਗਤ ਵਿਚ ਉਸਦਾ ਅਸਲੀ ਸਨਮਾਨ ਜਨਕ ਸਥਾਨ ਦੁਆਉਣ ਵਾਲੇ ਸਕਾਲਰ ਹੋਏ ਹਨ | ਉਨ੍ਹਾਂ ਦੀਆਂ ਦੋ ਰਚਨਾਵਾਂ ਇੱਥੇ ਇਸ ਫੋਰਮ ਤੇ ਪੇਸ਼ ਕਰਕੇ ਆਪਨੇ ਬੜਾ ਸ਼ਲਾਘਾ ਯੋਗ ਕੰਮ ਕੀਤਾ ਹੈ - ਇਸ ਲਈ ਆਪਦਾ ਬਹੁਤ ਸ਼ੁਕਰੀਆ ਸੰਦੀਪ ਜੀ |

 

The samples represent his sublime poetry... 


ਜਿਉਂਦੇ ਵੱਸਦੇ ਰਹੋ | ਰੱਬ ਰਾਖਾ ਜੀ |  

 

28 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਡਾ ਭਾਈ ਵੀਰ ਸਿੰਘ ਜੀ ਦੇ ਰਚਨਾਵਾਂ ਦੇ ਸਮੁੰਦਰ ਚੋ ਉਹਨਾਂ ਦੀਆਂ ਕਵਿਤਾਵਾਂ ਸ਼ੇਅਰ ਕਰਨ ਲਈ ਧੰਨਵਾਦ ਸੰਦੀਪ ਜੀ
31 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਿਲਕੁਲ ਸਹੀ ਕਿਹਾ ਤੁਸੀ ਜਗਜੀਤ ਸਰ, ਭਾਈ ਵੀਰ ਸਿੰਘ ਜੀ ਪੰਜਾਬੀ ਸਾਹਿਤ ਦੇ ਚਾਨਣ ਮੁਨਾਰਾ ਨੇ,

ਸੰਜੀਵ ਜੀ ਤੇ ਤੁਹਾਡਾ ਉਨ੍ਹਾਂ ਦੀਆਂ ਕਿਰਤਾਂ ਤੇ ਨਜ਼ਰਸਾਨੀ ਕਰਨ ਲਈ ਸ਼ੁਕਰੀਆ ਜੀ ।
05 Nov 2014

Reply