Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੀ ਤੁਸੀਂ ਜਾਣਦੇ ਹੋ ?

ਓ.ਕੇ.?

ਅਨੇਕਾਂ ਮੁਹਾਵਰੇ ਅਤੇ ਕਹਾਵਤਾਂ ਆਦਿ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਇਨ੍ਹਾਂ ਦੇ ਪਿਛੋਕੜ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਫਿਰ ਵੀ ਇਨ੍ਹਾਂ ਪਿੱਛੇ ਕਲਪਨਾ ਨਾਲ ਜੋੜੀਆਂ ਕਈ ਕਹਾਣੀਆਂ ਵੀ ਸੱਚ ਜਾਪਦੀਆਂ ਹਨ। ਇਸੇ ਪ੍ਰਕਾਰ ਹੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਓ.ਕੇ. ਹੈ। ਇਸ ਦੀ ਵਰਤੋਂ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਕਰਦੇ ਹਾਂ ਤੇ ਇਸ ਦਾ ਅਰਥ ‘ਸਭ ਠੀਕ ਹੈ’ ਤੋਂ ਲੈਂਦੇ ਹਾਂ। ਇਸ ਨਵੇਂ ਬਣੇ ਸ਼ਬਦ ਨਾਲ ਕਈ ਦਿਲਚਸਪ ਕਹਾਣੀਆਂ ਜੁੜੀਆਂ ਹੋਈਆਂ ਹਨ ਪਰ ਅਸਲੀਅਤ ਬਾਰੇ ਪਤਾ ਨਹੀਂ ਹੈ।
ਕਹਿੰਦੇ ਹਨ ਕਿ ਬਹੁਤ ਸਮਾਂ ਪਹਿਲਾਂ ਜਰਮਨੀ ਦੀ ਸੈਨਾ ਵਿੱਚ ‘ਹੀਟਰ ਪਾਲ’ ਨਾਂ ਦਾ ਇੱਕ ਸੈਨਿਕ ਸਟੋਰਕੀਪਰ ਹੁੰਦਾ ਸੀ। ਉਹ ਹਰ ਰੋਜ਼ ਜਮ੍ਹਾਂ ਹੋਣ ਵਾਲੀ ਵਰਦੀ ‘ਤੇ ਆਪਣੀ ਯਾਦਦਾਸ਼ਤ ਲਈ ਉਂਜ ਹੀ ‘ਓ.ਕੇ.’ ਲਿਖ ਦਿੰਦਾ ਸੀ ਜਿਸ ਦਾ ਭਾਵ ਠੀਕ ਤੋਂ ਸੀ ਭਾਵ ਇਹ ਵਰਦੀ ਠੀਕ ਹੈ। ਉਸ ਦੇ ਜਾਣ ਤੋਂ ਬਾਅਦ ਉਸ ਵਿਭਾਗ ਵਿੱਚ ਹੋਰ ਨਵੇਂ ਸਟੋਰਕੀਪਰ ਆਏ ਅਤੇ ਸਭ ਆਪਣੀ ਯਾਦਦਾਸ਼ਤ ਲਈ ਇਸ ਸ਼ਬਦ ਦੀ ਹੀ ਵਰਤੋਂ ਕਰਦੇ ਰਹੇ। ਉਸ ਸਮੇਂ ਤੋਂ ਅੱਜ ਤਕ ਉਹ ਓ.ਕੇ. ਸ਼ਬਦ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਕਈ ਹੋਰ ਲੋਕਾਂ ਦਾ ਕਹਿਣਾ ਹੈ ਕਿ ਜਰਮਨੀ ਦੇ ਪਹਿਲੇ ਯੁੱਧ ਸਮੇਂ ਬਹੁਤ ਸਾਰੇ ਸੈਨਿਕ ਆਇਰਲੈਂਡ ਵਿੱਚ ਯੂਰਪ ਦੇ ਮੋਰਚੇ ‘ਤੇ ਲੜ ਰਹੇ ਸਨ। ਉਨ੍ਹਾਂ ਨੂੰ ਇਹ ਆਦੇਸ਼ ਸੀ ਕਿ ਤੁਸੀਂ ਹਫ਼ਤੇ ‘ਚ ਇੱਕ ਚਿੱਠੀ ਘਰਾਂ ਨੂੰ ਪਾ ਸਕਦੇ ਹੋ। ਉਨ੍ਹਾਂ ਵਿੱਚੋਂ ਜ਼ਿਆਦਾਤਰ ਅਨਪੜ੍ਹ ਸਨ। ਇਸ ਲਈ ਉਹ ਬਹੁਤ ਕੁਝ ਲਿਖਣ ਦੀ ਬਜਾਏ ਸਿਰਫ਼ ‘ਆਲ ਕੁਰੈਕਟ’ ਭਾਵ ‘ਸਭ ਠੀਕ ਹੈ’ ਲਿਖ ਕੇ ਭੇਜ ਦਿੰਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਸਿਰਫ਼ ‘ਓ.ਕੇ.’ ਲਿਖਣਾ ਸ਼ੁਰੂ ਕਰ ਦਿੱਤਾ। ਪੜ੍ਹੇ-ਲਿਖੇ ਲੋਕਾਂ ਨੂੰ ਇਹ ਸ਼ਬਦ ਬਹੁਤ ਹੀ ਦਿਲਚਸਪ ਲੱਗਿਆ ਅਤੇ ਉਹ ਵੀ ਮਜ਼ਾਕ-ਮਜ਼ਾਕ ਵਿੱਚ ਇਸ ਸ਼ਬਦ ਦੀ ਵਰਤੋਂ ਕਰਨ ਲੱਗੇ। ਇਸ ਪ੍ਰਕਾਰ ਹੌਲੀ-ਹੌਲੀ ਇਸ ਦੀ ਵਰਤੋਂ ਹਰ ਥਾਂ ਕਰਨੀ ਸ਼ੁਰੂ ਕਰ ਦਿੱਤੀ।
ਓ.ਕੇ. ਸ਼ਬਦ ਦੇ ਪੂਰੇ ਰੂਪ ‘ਚ ਨੂੰ ‘ਓਲਡ ਕਿੰਡਰਹੁੱਕ’ ਵੀ ਦੱਸਦੇ ਹਨ। ਅਸਲ ਵਿੱਚ ਇਹ ਸਾਹਿਤ ਦਾ ਸ਼ਬਦ ਨਹੀਂ ਹੈ। ਇਹ ਅਮਰੀਕੀ ਬੋਲਚਾਲ ਦਾ ਸ਼ਬਦ ਵੀ ਹੈ। ਇਸ ਨਾਲ ਵੀ ਇੱਕ ਰੌਚਕ ਕਹਾਣੀ ਜੁੜੀ ਹੋਈ ਹੈ। ਕਹਿੰਦੇ ਹਨ ਕਿ ਸੰਨ 1840 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਮਾਰਟਨ ਵੈਨ ਵੁਡੇਨ ਦੁਆਰਾ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜੀ ਜਾ ਰਹੀ ਸੀ। ਉਹ ਨਿਊਯਾਰਕ ਦੇ ‘ਓਲਡ ਕਿੰਡਰਹੁੱਕ’ ਦੇ ਸਥਾਨ ‘ਤੇ ਪੈਦਾ ਹੋਏ ਸਨ। ਡੈਮੋਕਰੇਟਿਕ ਪਾਰਟੀ ਦਾ ਇੱਕ ਦਲ ਬੜੇ ਜ਼ੋਰ-ਸ਼ੋਰ ਨਾਲ ਵੈਨ ਵੁਡੇਨ ਦੇ ਹੱਕ ਵਿੱਚ ਪ੍ਰਚਾਰ ਕਰ ਰਿਹਾ ਸੀ ਤੇ ਲੋਕਾਂ ਨੂੰ ਓ.ਕੇ. (ਓਲਡ ਕਿੰਡਰਹੁੱਕ) ਨੂੰ ਯਾਦ ਰੱਖਣ ਲਈ ਵਾਰ-ਵਾਰ ਕਹਿ ਰਿਹਾ ਸੀ। ਇਸ ਦਲ ਦਾ ਨਾਂ ਹੀ ‘ਓ.ਕੇ.’ ਪੈ ਗਿਆ ਸੀ। ਇਸ ਪ੍ਰਕਾਰ ਇਹ ਸ਼ਬਦ ਬਹੁਤ ਹੀ ਪ੍ਰਚੱਲਿਤ ਹੋ ਗਿਆ ਤੇ ਹੌਲੀ-ਹੌਲੀ ਆਮ ਲੋਕਾਂ ਤਕ ਪਹੁੰਚ ਗਿਆ।

 

18 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਜਾਣਕਾਰੀ ਦੇਣ ਲਈ ਧੰਨਵਾਦ ਬਿੱਟੂ ਜੀ

18 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

thanks a lot veer ji for telling us about this amazing fact...!!!

18 Jun 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thnx for the info Bittu 22g

18 Jun 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

 

Bohat wadhia topic. Har var di trah nal vishesh jankari bharpoor

18 Jun 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

An addition, in WWII the soldiers, being illiterate, misspelled "all correct" and wrote "Oll Korrect", hence the abbreviation OK.

18 Jun 2012

Reply