Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਦੋਂ ਡਾਕਟਰ ਬਣਿਆ ਫ਼ਰਿਸ਼ਤਾ…

ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿੱਚ ਅਜਿਹੇ ਚਮਤਕਾਰ ਹੁੰਦੇ ਹਨ ਜੋ ਮਨੁੱਖ ਨੂੰ ਆਪਣਾ ਗੁਆ ਕੇ ਦੂਜਿਆਂ ਦਾ ਸੰਵਾਰਨ ਦੀ ਆਦਤ ਪਾ ਦਿੰਦੇ ਹਨ। ਇਸ ਤਰ੍ਹਾਂ ਦੀ ਹੀ ਘਟਨਾ ਮੇਰੀ ਜ਼ਿੰਦਗੀ ਵਿੱਚ ਵੀ ਵਾਪਰੀ। ਆਪਣੇ ਸ਼ਹਿਰ ਦੇ ਨਾਲ ਲੱਗਦੇ ਪਿੰਡ ਨੰਗਲ ਨਿੱਕੂ ਵਿੱਚ ਮੈਂ ਆਪਣੇ ਸਕੂਲ ਵੱਲੋਂ ਮੈਡੀਕਲ ਕੈਂਪ ਲਗਾਇਆ ਹੋਇਆ ਸੀ, ਜਿਸ ਵਿੱਚ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਸ਼ਾਮਲ ਸੀ। ਸ਼ਹਿਰ ਦੀ ਇੱਕ ਸਮਾਜਿਕ ਸੰਸਥਾ ਉਸ ਮੈਡੀਕਲ ਕੈਂਪ ਦਾ ਖਰਚਾ ਕਰ ਰਹੀ ਸੀ। ਕੈਂਪ ਲਗਪਗ ਖਤਮ ਹੋਣ ਵਾਲਾ ਸੀ। ਪਿੰਡ ਦਾ ਸਰਪੰਚ ਇੱਕ ਮਾਈ ਅਤੇ ਉਸ ਦੇ ਤੇਰਾਂ-ਚੌਦਾਂ ਸਾਲ ਦੇ ਪੋਤੇ ਨੂੰ ਨਾਲ ਲੈ ਕੇ ਡਾਕਟਰਾਂ ਸਾਹਮਣੇ ਆ ਖੜ੍ਹਾ ਹੋਇਆ। ਉਸ ਮੁੰਡੇ ਦੀ ਜ਼ਖ਼ਮਾਂ ਨਾਲ ਭਰੀ ਬਾਂਹ ਨੂੰ ਵੇਖ ਕੇ ਅਸੀਂ ਸਾਰੇ ਕੰਬ ਗਏ। ਸਰਪੰਚ ਨੇ ਉਸ ਮੁੰਡੇ ਨੂੰ ਡਾਕਟਰਾਂ ਅੱਗੇ ਕਰਦੇ ਹੋਏ ਕਿਹਾ, ‘‘ਜਨਾਬ ਇਸ ਮੁੰਡੇ ਦਾ ਕੁਝ ਕਰੋ। ਇਸ ਮਾਈ ਦਾ ਇਹ ਇੱਕੋ-ਇੱਕ ਪੋਤਾ ਹੈ। ਮਾਂ-ਬਾਪ ਇਸ ਦੇ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਇਹ ਮੁੰਡਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਪਰ ਬੀਮਾਰੀ ਨੇ ਇਸ ਦੀ ਪੜ੍ਹਾਈ ਵੀ ਛੁਡਾ ਦਿੱਤੀ ਹੈ, ਡਾਕਟਰਾਂ ਨੇ ਉਸ ਦੀ ਬਾਂਹ ਵੇਖਣ ਤੋਂ ਬਾਅਦ ਇੱਕ-ਦੂਜੇ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕਿਹਾ, ‘‘ਸਰਪੰਚ ਸਾਹਿਬ ਮੁੰਡੇ ਦੀ ਬੀਮਾਰੀ ਵੱਧ ਚੁੱਕੀ ਏ। ਇਸ ਨੂੰ ਕਿਸੇ ਵੱਡੇ ਹਸਪਤਾਲ ਵਿੱਚ ਵਿਖਾਓ।’’ ਸਰਪੰਚ ਨੇ ਦੱਸਿਆ ਮੈਂ ਇਸ ਨੂੰ ਦੋ-ਤਿੰਨ ਹਸਪਤਾਲਾਂ ਵਿੱਚ ਵਿਖਾ ਚੁੱਕਾ ਹਾਂ। ਡਾਕਟਰ ਕਾਫ਼ੀ ਖਰਚਾ ਦੱਸਦੇ ਹਨ। ਜ਼ਿਆਦਾ ਖਰਚਾ ਕਰਨਾ ਨਾ ਮੇਰੇ ਵੱਸ ਦੀ ਗੱਲ ਹੈ ਤੇ ਨਾ ਹੀ ਇਸ ਦੀ ਦਾਦੀ ਦੇ।
ਇਹ ਸੁਣ ਕੇ ਇੱਕ ਨੌਜਵਾਨ ਡਾਕਟਰ ਬੋਲਿਆ, ‘‘ਬੀਬੀ, ਪਟਿਆਲਾ ਆਉਣ-ਜਾਣ ਦਾ ਖਰਚ ਕਰ ਲਵੋਗੇ ਜਾਂ ਨਹੀਂ।’’ ਡਾਕਟਰ ਦੇ ਸ਼ਬਦ ਸੁਣ ਕੇ ਸਰਪੰਚ ਨੇ ਕਿਹਾ, ‘‘ਪਟਿਆਲੇ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਰਹੀ, ਤੁਸੀਂ ਇਸ ਦੀ ਬਾਂਹ ਠੀਕ ਕਰਾਓ।’’ ਕੈਂਪ ਤੋਂ ਵਾਪਸ ਜਾਂਦਾ ਹੋਇਆ ਉਹ ਡਾਕਟਰ ਆਪਣੇ ਹਸਪਤਾਲ ਦਾ ਟੈਲੀਫੋਨ ਨੰਬਰ ਦੇ ਕੇ ਆਉਣ ਲਈ ਕਹਿ ਗਿਆ। ਕੈਂਪ ਖਤਮ ਹੋਣ ਤੋਂ ਬਾਅਦ ਮੈਂ ਤਾਂ ਉਸ ਘਟਨਾ ਨੂੰ ਭੁੱਲ ਗਿਆ ਸੀ ਪਰ ਕਈ ਮਹੀਨੇ ਬਾਅਦ ਜਦ ਸਰਪੰਚ ਮਿਲਿਆ ਤਾਂ ਉਸ ਨੇ ਦੱਸਿਆ ਕਿ ਉਹ ਡਾਕਟਰ ਤਾਂ ਫਰਿਸ਼ਤਾ ਨਿਕਲਿਆ। ਉਹ ਉਸ ਮੁੰਡੇ ਨੂੰ ਪਟਿਆਲੇ ਲੈ ਗਿਆ ਸੀ ਅਤੇ ਉਸ ਦੀ ਬੀਮਾਰੀ ਦਾ ਸਾਰਾ ਖਰਚਾ ਵੀ ਉਸ ਨੇ ਆਪਣੇ ਸਿਰ ਲੈ ਲਿਆ। ਮੁੰਡੇ ਦੀ ਬੀਮਾਰੀ ਫੜੀ ਗਈ ਹੈ। ਪਹਿਲਾਂ ਤਾਂ ਕਹਿੰਦੇ ਸੀ ਕਿ ਮੁੰਡੇ ਦੀ ਅੱਧੀ ਬਾਂਹ ਕੱਟਣੀ ਪਊ ਪਰ ਡਾਕਟਰਾਂ ਨੇ ਬਾਂਹਰ ਕੱਟਣ ਦੀ ਨੌਬਤ ਵੀ ਟਾਲ ਦਿੱਤੀ ਅਤੇ ਉਹ ਉਸ ਨੂੰ ਬੰਗਲੌਰ ਲੈ ਕੇ ਗਏ ਸਨ। ਉਸ ਦੀ ਬੀਮਾਰੀ ਮੋੜੇ ਪੈ ਗਈ ਹੈ ਅਤੇ ਹੁਣ ਖ਼ਤਰੇ ਵਾਲੀ ਨੌਬਤ ਟਲ ਗਈ ਹੈ। ਸਰਪੰਚ ਦੀਆਂ ਗੱਲਾਂ ਨੇ ਮੇਰੀ ਸੋਚ ਬਦਲ ਦਿੱਤੀ।
ਮੈਂ ਪਟਿਆਲੇ ਹਸਪਤਾਲ ਮੁੰਡੇ ਨੂੰ ਵੇਖਣ ਲਈ ਜਾ ਪਹੁੰਚਿਆ। ਉਸ ਮੁੰਡੇ ਦੀ ਦੇਖਭਾਲ ਹੁੰਦੇ ਵੇਖ ਕੇ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਪਏ। ਡਾਕਟਰ ਨੇ ਉਸ ਮੁੰਡੇ ਦੀ ਦੇਖਭਾਲ ਲਈ ਇੱਕ ਨਰਸ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਲਗਾ ਰੱਖਿਆ ਸੀ। ਮੈਂ ਪ੍ਰਮਾਤਮਾ ਅੱਗੇ ਉਸ ਡਾਕਟਰ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਚਾਰ ਕੁ ਮਹੀਨੇ ਬਾਅਦ ਉਹ ਮੁੰਡਾ ਆਪਣੇ ਪਿੰਡ ਆ ਗਿਆ। ਮੁੰਡੇ ਨੂੰ ਉਸ ਦੇ ਘਰ ਛੱਡਣ ਲਈ ਉਸ ਡਾਕਟਰ ਦੇ ਕੁਝ ਹੋਰ ਡਾਕਟਰ ਮਿੱਤਰ ਵੀ ਆਏ। ਪਿੰਡ ਵਾਸੀਆਂ ਨੇ ਡਾਕਟਰ ਨੂੰ ਆਪਣੀਆਂ ਅੱਖਾਂ ’ਤੇ ਬਿਠਾ ਲਿਆ। ਸਰਪੰਚ ਨੇ ਡਾਕਟਰ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਕਿਹਾ, ‘‘ਤੇਰੇ ਜਿਹੇ ਲੋਕਾਂ ਕਰਕੇ ਇਹ ਧਰਤੀ ਖੜ੍ਹੀ ਹੈ।’’
ਛੇ ਕੁ ਮਹੀਨੇ ਬਾਅਦ ਮੁੰਡਾ ਬਿਲਕੁਲ ਤੰਦਰੁਸਤ ਹੋ ਗਿਆ ਤੇ ਸਕੂਲ ਜਾਣ ਲੱਗ ਪਿਆ। ਇੱਕ ਦਿਨ ਮੈਂ ਉਸ ਨੌਜਵਾਨ ਡਾਕਟਰ ਦਾ ਧੰਨਵਾਦ ਕਰਨ ਲਈ ਹਸਪਤਾਲ ਜਾ ਪਹੁੰਚਿਆ। ਉਸ ਡਾਕਟਰ ਨੇ ਅੱਗੋਂ ਕਿਹਾ, ‘‘ਸਰ ਮੈਂ ਡਾਕਟਰ ਹਾਂ। ਡਾਕਟਰ ਦਾ ਫਰਜ਼ ਹੀ ਲੋਕਾਂ ਦੀ ਸੇਵਾ ਕਰਨਾ ਹੈ। ਕੋਈ ਵੱਧ ਕਰ ਦਿੰਦਾ ਹੈ ਤੇ ਕੋਈ ਘੱਟ।’’ ਮੈਂ ਨਿਮਰਤਾ ਨਾਲ ਕਿਹਾ, ‘‘ਤੁਹਾਡੇ ਜਿਹੇ ਡਾਕਟਰ ਤਾਂ ਵਿਰਲੇ ਹੀ ਹੁੰਦੇ ਹਨ।’’
ਅੱਜ ਤਕ ਵੀ ਉਹ ਡਾਕਟਰ ਮੇਰੇ ਚੇਤਿਆਂ ਵਿੱਚ ਵੱਸਿਆ ਹੋਇਆ ਹੈ। ਜੇਕਰ ਪ੍ਰਮਾਤਮਾ ਨੇ ਹਿੰਮਤ ਦਿੱਤੀ ਹੋਵੇ ਤਾਂ ਬੰਦੇ ਨੂੰ ਕੁਝ ਨਾ ਕੁਝ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ।

 

ਵਿਜੈ ਕੁਮਾਰ (ਪ੍ਰਿੰ.)
ਸੰਪਰਕ: 98726-27136

21 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਦਿਲ ਖੁਸ਼ ਹੋ ਗਿਆ ਬਿੱਟੂ ਜੀ ਪੜ ਕੇ ,,,,,,ਸਹੀ ਕਿਹਾ ਉਸ ਸਰਪੰਚ ਨੇ ਕੇ ਏਹੋ ਜੇਹੇ ਲੋਕਾਂ ਕਰਕੇ ਹੀ ਧਰਤੀ ਖੜੀ ਹੈ ,,,,,,,,,,,  share   ਕਰਨ ਲਈ ਧੰਨਵਾਦ

23 Jun 2012

Reply