Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੋ-ਚਿੱਤੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਦੋ-ਚਿੱਤੀ

ਸਾਥ ਤੇਰੇ ਤੋਂ ਖੁੰਝ ਕੇ ਨੀ

ਵਕਤ ਨਾਲ ਸੀ ਲੜਦੇ ਰਹੇ

ਕਦੇ ਨਾ ਪਰਤ ਕੇ ਦੇਖਿਆ ਤੂੰ

ਇੰਤਜ਼ਾਰ ਅਸੀਂ ਕਰਦੇ ਰਹੇ

 

ਦਿੱਤੇ ਜ਼ਖ਼ਮ ਹਜ਼ਾਰਾਂ ਜਿਹੜੇ

ਸਹਿ ਲਏ ਉਹ ਵੀ ਸੀਨੇ ਤੇ

ਬੇਰੁਖ਼ੀ ਵੀ ਤੇਰੀ ਸੱਜਣਾ

ਕਿਸਮਤ ਸਮਝ ਕੇ ਜਰਦੇ ਰਹੇ

 

ਪਿਆਰ ਸੀ ਤੇਰਾ ਕਿਸੇ ਮਰਜ਼ ਜੇਹਾ

ਨਾ ਤੇਰੇ ਤਾਂਈਂ ਸਾਨੂੰ ਗਰਜ਼ਾਂ ਸੀ

ਖੌਰੇ ਕਿਹੜੀ ਗੱਲ ਚ ਬੱਝਕੇ

ਤੇਰੇ ਕਦਮੀਂ ਦਿਲ ਜੇਹਾ ਧਰਦੇ ਰਹੇ

 

ਦਿਮਾਗ਼ ਤਾਂ ਤੈਨੂੰ ਜਾਣ ਗਿਆ ਸੀ

ਪਰ ਦਿਲ ਨੇ ਹਾਮੀ ਭਰੀ ਨਹੀਂ

ਕਦੇ ਖਿਲਾਫ-ਕਦੇ ਹੱਕ ਚ ਖੜ੍ਹਕੇ

ਦਿਲ ਦਿਮਾਗ਼ ਦੋਵੇਂ ਲੜਦੇ ਰਹੇ

 

                 - ਗਗਨ ਦੀਪ ਢਿੱਲੋਂ

29 Apr 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah Dhillon saab,........kamaal da likhea,............bohat khoob har ik ik harf ,.............behtreen andaaj e sayaari,.........jio veer jio

30 Apr 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

Thanks for liking Sukhpal Ji

30 May 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਬਾਈ ਵਾਹ ! ਤੁਹਾਡੀ ਇਹ ਕਿਰਤ ਮੈਨੂੰ ਬਹੁਤ ਹੀ ਸੋਹਣੀ ਲੱਗੀ - ਮੈਂ ਕਹੂੰਗਾ, ਇਹ ਤੁਹਾਡੀਆਂ ਹੁਣ ਤੱਕ ਦੀਆਂ ਰਚੀਆਂ ਕਿਰਤਾਂ ਵਿਚੋਂ 'ਸਰਵਬੋਤਮ' ਕਿਰਤ ਹੈ I
ਮੇਰਾ ਦੋਸ਼ ਹੈ - ਜੋ ਲਿਖਤ ਮੈਨੂੰ ਪਸੰਦ ਆ ਜਾਏ ਉਸ ਨਾਲ Constructive ਛੇੜ ਛਾੜ ਕਰ ਹੀ ਲਈਦੀ ਆ - ਪਰ ਈਮਾਨਦਾਰ ਨੀਅਤ ਨਾਲ, ਉਸਨੂੰ  ਹੋਰ  ਨਿਖਾਰਨ ਲਈ !
         ਦੋ-ਚਿੱਤੀ
ਸਾਥ ਤੇਰੇ ਤੋਂ ਖੁੰਝ ਕੇ ਨੀ
ਵਕਤ ਨਾਲ ਅਸੀਂ ਲੜਦੇ ਰਹੇ
ਪਰਤ ਕਦੇ ਨਾ ਤੱਕਿਆ ਤੂੰ
ਇੰਤਜ਼ਾਰ ਅਸੀਂ ਤਾਂ ਕਰਦੇ ਰਹੇ
ਦਿੱਤੇ ਜ਼ਖ਼ਮ ਹਜ਼ਾਰਾਂ ਜਿਹੜੇ
ਸਹਿ ਲਏ ਉਹ ਵੀ ਸੀਨੇ ਤੇ
ਬੇਰੁਖ਼ੀ ਵੀ ਤੇਰੀ ਸੱਜਣਾ
ਕਿਸਮਤ ਸਮਝ ਕੇ ਜਰਦੇ ਰਹੇ
ਮੇਰਾ ਪਿਆਰ ਰੂਹਾਨੀ ਮਰਜ਼ ਜਿਹਾ
ਨਾ ਰੋਗ ਲਾਅਨਤੀ ਗਰਜ਼ ਜਿਹਾ  
ਖੌਰੇ ਕਿਹੜੀ ਗੱਲ 'ਚ ਬੱਝਕੇ
ਤੇਰੇ ਕਦਮਾਂ 'ਚ ਦਿਲ ਧਰਦੇ ਰਹੇ
ਦਿਮਾਗ਼ ਤਾਂ ਤੈਨੂੰ ਜਾਣ ਗਿਆ ਸੀ
ਪਰ ਦਿਲ ਨੇ ਹਾਮੀ ਭਰੀ ਨਹੀਂ
ਕਦੇ ਖਿਲਾਫ-ਕਦੇ ਹੱਕ ਚ ਖੜ੍ਹਕੇ
ਦਿਲ ਦਿਮਾਗ਼ ਦੋਵੇਂ ਲੜਦੇ ਰਹੇ
                 - ਗਗਨ ਦੀਪ ਢਿੱਲੋਂ

ਗਗਨਦੀਪ ਜੀ,  ਵਾਹ ਬਾਈ ਵਾਹ !


ਤੁਹਾਡੀ ਇਹ ਕਿਰਤ ਮੈਨੂੰ ਬਹੁਤ ਹੀ ਸੋਹਣੀ ਲੱਗੀ - ਮੈਂ ਕਹੂੰਗਾ, ਇਹ ਤੁਹਾਡੀਆਂ ਹੁਣ ਤੱਕ ਦੀਆਂ ਰਚੀਆਂ ਕਿਰਤਾਂ ਵਿਚੋਂ 'ਸਰਵਬੋਤਮ' ਕਿਰਤ ਹੈ I



ਇਸੇ ਤਰਾਂ ਸੋਹਣਾ ਸੋਹਣਾ ਲਿਖਦੇ ਰਹੋ ! 


ਜਿਉਂਦੇ ਵੱਸਦੇ ਰਹੋ !

 

29 Dec 2017

Reply