Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
‘ਮੇਰਾ ਦਾਗਿਸਤਾਨ’ ਦਾ ਅਨੁਵਾਦਕ ਡਾ. ਫਰੈਂਕ


ਆਪਣੀ ਉਮਰ ਦੇ ਸਾਢੇ ਅੱਠ ਦਹਾਕਿਆਂ ਦਾ ਸਫ਼ਰ ਤੈਅ ਕਰ ਚੁੱਕੇ ਡਾ. ਗੁਰਬਖਸ਼ ਸਿੰਘ ਫਰੈਂਕ ਅਨੁਵਾਦ ਦੇ ਖੇਤਰ ਵਿੱਚ ਅਜੇ ਵੀ ਕਾਰਜਸ਼ੀਲ ਹਨ। ਗੁਰੂਬਖਸ਼, ਜੀ.ਸਿੰਘ, ਗੁਰਬਖਸ਼ ਸਿੰਘ, ਗੁਰਬਖਸ਼ ਸਿੰਘ ਫਰੈਂਕ ਉਨ੍ਹਾਂ ਦੇ ਸਾਹਿਤਕ ਸਫ਼ਰ ਦੇ ਸਿਰਨਾਵੇਂ ਹਨ। ਇਨ੍ਹਾਂ ਸਿਰਨਾਵਿਆਂ ’ਚੋਂ ਲੰਘਦਿਆਂ ਉਨ੍ਹਾਂ ਡਾ. ਗੁਰਬਖਸ਼ ਸਿੰਘ ਫਰੈਂਕ ਦੇ ਨਾਂ ਨਾਲ ਆਪਣੀ ਪਛਾਣ ਨੂੰ ਸਥਾਪਿਤ ਕਰ ਲਿਆ ਹੈ।
ਡਾ. ਫਰੈਂਕ ਨੇ ਦਸ ਵਰ੍ਹੇ ਮਾਸਕੋ (ਰੂਸ) ਵਿੱਚ ਗੁਜ਼ਾਰੇ। ਇਨ੍ਹਾਂ ਵਰ੍ਹਿਆਂ ਦੌਰਾਨ ਉਨ੍ਹਾਂ ਨੇ ਰੂਸੀ ਭਾਸ਼ਾ ਦੀਆਂ ਉੱਚ-ਪਾਏ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਪਰ ਉਨ੍ਹਾਂ ਵੱਲੋਂ ਅਨੁਵਾਦ ਕੀਤੀ ਰਸੂਲ ਹਮਜ਼ਾਤੋਵ ਦੀ ਪੁਸਤਕ ‘ਮੇਰਾ ਦਾਗਿਸਤਾਨ’ ਸਭ ਤੋਂ ਵੱਧ ਮਕਬੂਲ ਹੋਈ। ਇਹ ਪੁਸਤਕ ਰੂਸੀ ਦੀ ਉਪ-ਭਾਸ਼ਾ ਅਵਾਰ ਵਿੱਚ ਲਿਖੀ ਹੋਈ ਸੀ। ਭਾਵੇਂ ਇਸ ਪੁਸਤਕ ਨੇ ਲੇਖਕ ਰਸੂਲ ਹਮਜ਼ਾਤੋਵ ਨੂੰ ਪੰਜਾਬੀ ਭਾਸ਼ਾ ਵਿੱਚ ਮਹਾਨ ਲੇਖਕ ਵਜੋਂ ਪ੍ਰਸਿੱਧ ਕੀਤਾ ਪਰ ਡਾ. ਫਰੈਂਕ ਨੂੰ ਵੀ ਇਸ ਪੁਸਤਕ ਨੇ ਪੰਜਾਬੀ ਸਾਹਿਤ ਜਗਤ ਵਿੱਚ ਸਨਮਾਨਯੋਗ ਸਥਾਨ ਦਿੱਤਾ ਕਿਉਂਕਿ ਜੇ ਡਾ. ਫਰੈਂਕ ਇਸ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਨਾ ਕਰਦੇ ਤਾਂ ਅਜਿਹੇ ਉੱਚ-ਪਾਏ ਦਾ ਰੂਸੀ ਸਾਹਿਤ ਪੰਜਾਬੀ ਸਾਹਿਤ ਜਗਤ ਦੀ ਝੋਲੀ ਨਾ ਪੈਂਦਾ।

 

ਮਾਸਕੋ ਰਹਿੰਦਿਆਂ ਸੰਨ 1975 ਵਿੱਚ ਉਨ੍ਹਾਂ ਨੇ ਮਹਾਨ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦੇ ਗਲਪੀ ਕਾਰਜ ’ਤੇ ਇੰਸਟੀਚਿਊਟ ਆਫ਼ ਓਰੀਐਂਟਲ ਸਟੱਡੀਜ਼, ਮਾਸਕੋ ਤੋਂ ਪੀਐੱਚ.ਡੀ. ਕੀਤੀ ਸੀ।
ਰਸੂਲ ਹਮਜ਼ਾਤੋਵ ਦੀ ਪੁਸਤਕ ‘ਮੇਰਾ ਦਾਗਿਸਤਾਨ’ ਦਾ ਪੰਜਾਬੀ ਵਿੱਚ ਅਨੁਵਾਦ ਕਰਨ ਬਾਰੇ ਪੁੱਛੇ ਜਾਣ ’ਤੇ ਡਾ. ਫਰੈਂਕ ਨੇ ਕਿਹਾ ਕਿ ਭਾਵੇਂ ਰੂਸੀ ਪੁਸਤਕਾਂ ਨੂੰ ਅਨੁਵਾਦ ਕਰਨ ਦੀ ਚੋਣ ਪ੍ਰਗਤੀ ਪ੍ਰਕਾਸ਼ਨ, ਮਾਸਕੋ ਵੱਲੋਂ ਹਰ ਵਰ੍ਹੇ ਦੇ ਸ਼ੁਰੂ ਵਿੱਚ ਕੀਤੀ ਜਾਂਦੀ ਸੀ ਪਰ ‘ਦਾਗਿਸਤਾਨ ਪੁਸਤਕ’ ਦੇ ਅਨੁਵਾਦ ਦੀ ਚੋਣ ਕਰਨ ਵਿੱਚ ਉਨ੍ਹਾਂ ਦੀ ਆਪਣੀ ਵੀ ਰੁਚੀ ਸੀ। ਇਸ ਪੁਸਤਕ ਨੇ ਉਨ੍ਹਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੂੰ ਲੱਗਿਆ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਉਣਾ ਚਾਹੀਦਾ ਹੈ। ਪ੍ਰਗਤੀ ਪ੍ਰਕਾਸ਼ਨ ‘ਮੇਰਾ ਦਾਗਿਸਤਾਨ’ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਨਹੀਂ ਸੀ ਕਰਵਾਉਣਾ ਚਾਹੁੰਦਾ ਪਰ ਡਾ. ਫਰੈਂਕ ਦੀ ਚੋਣ ਨੂੰ ਉਹ ਨਕਾਰ ਨਹੀਂ ਸਕੇ। ਰਸੂਲ ਹਮਜ਼ਾਤੋਵ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ‘ਮੇਰਾ ਦਾਗਿਸਤਾਨ’ ਪੁਸਤਕ ‘ਅਵਾਰ’ ਬੋਲੀ ਵਿੱਚ ਲਿਖੀ ਹੋਈ ਹੈ ਪਰ ਉਨ੍ਹਾਂ ਨੇ ਇਸ ਨੂੰ ਪਹਿਲਾਂ ਅੰਗਰੇਜ਼ੀ ਵਿੱਚ ਪੜ੍ਹਿਆ ਸੀ ਪਰ ਅਨੁਵਾਦ ਕਰਨ ਵੇਲੇ ਰੂਸੀ ਭਾਸ਼ਾ ਤੋਂ ਇਸ ਦੀ ਮਦਦ ਲਈ ਸੀ। ਇਸ ਪੁਸਤਕ ਵਿੱਚੋਂ ਰਸੂਲ ਹਮਜ਼ਾਤੋਵ ਦੇ ਸਹੀ ਕਿਰਦਾਰ ਦੀ ਓਹੀ ਤਸਵੀਰ ਉਨ੍ਹਾਂ ਦੇ ਸਾਹਮਣੇ ਆਈ, ਜਿਹੜੀ ਉਨ੍ਹਾਂ ਦੇ ਮਨ ਵਿੱਚ ਉਸ ਨਾਲ ਮੁਲਾਕਾਤ ਕਰਨ ਵੇਲੇ ਸਪੱਸ਼ਟ ਹੋਈ ਸੀ।
ਡਾ. ਫਰੈਂਕ ਨੇ ‘ਮੇਰਾ ਦਾਗਿਸਤਾਨ’ ਦੇ ਪਹਿਲੇ ਹਿੱਸੇ ਦਾ ਸੰਨ 1971 ਵਿੱਚ ਪੰਜਾਬੀ ’ਚ ਅਨੁਵਾਦ ਕੀਤਾ ਸੀ। ਇਸ ਦੇ ਦੂਜੇ ਹਿੱਸੇ ਦਾ ਅਨੁਵਾਦ ਪਿਆਰਾ ਸਿੰਘ ਨੇ ਕੀਤਾ ਸੀ। ਡਾ. ਫਰੈਂਕ ਨੇ ਕਿਹਾ ਕਿ ਪੁਸਤਕ ਦੇ ਪਹਿਲੇ ਹਿੱਸੇ ਵਿੱਚੋਂ ਹੀ ਦੂਜਾ ਹਿੱਸਾ ਰਸੂਲ ਨੇ ਤਿਆਰ ਕੀਤਾ ਸੀ।    ਉਹ ਦੱਸਦੇ ਹਨ ਕਿ ਪੁਸਤਕ ਦਾ ਅਨੁਵਾਦ ਛਪਣ ਤੋਂ ਬਾਅਦ ਰਸੂਲ ਹਮਜ਼ਾਤੋਵ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਉਨ੍ਹਾਂ ਕਿਹਾ ਕਿ ਜਿਵੇਂ ਦਾ ਪ੍ਰਭਾਵ ਉਨ੍ਹਾਂ ਨੂੰ ਉਸ ਦੀ ਪੁਸਤਕ ’ਚੋਂ ਮਿਲਿਆ ਸੀ, ਉਸੇ ਤਰ੍ਹਾਂ ਦਾ ਉਨ੍ਹਾਂ ਉਸ ਨੂੰ ਪਾਇਆ। ਉਨ੍ਹਾਂ ਕਿਹਾ ਕਿ ਉਸ ਦਾ ਪ੍ਰਭਾਵ ਬੱਝਵਾਂ ਸੀ। ਉਹ ਸਹਿਜ ਸੁਭਾਅ ਹੀ ਗੱਲ ਕਰਦਾ ਸੀ ਅਤੇ ਲੋਕਾਂ ਵਿੱਚ ਉਸ ਦਾ ਬਹੁਤ ਸਤਿਕਾਰ ਸੀ। ਉਹ ਇੱਕੋ ਵੇਲੇ ਸੁਹਿਰਦ ਪੱਤਰਕਾਰ, ਸੰਜੀਦਾ ਕਵੀ ਸੀ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬੀ ਸਾਹਿਤਕਾਰਾਂ ਵਿੱਚ ਉਹਦੇ ਵਰਗਾ ਕੋਈ ਨਹੀਂ। ਉਸ ਦੀ ਲਿਖਤ, ਉਸ ਦੇ ਅਮਲਾਂ ਵਿੱਚੋਂ ਹੀ ਉੱਭਰਦੀ ਸੀ।

29 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 


ਦਿਲਚਸਪ ਗੱਲ ਇਹ ਹੈ ਕਿ ਰਸੂਲ ਹਮਜ਼ਾਤੋਵ ਦੀ ਆਵਾਜ਼ ਵਿੱਚ ਉਸ ਦੀਆਂ ਕਵਿਤਾਵਾਂ ਦਾ ਰਿਕਾਰਡ ਡਾ. ਫਰੈਂਕ ਕੋਲ ਇੱਕ ਤੋਹਫ਼ੇ ਵਜੋਂ ਅੱਜ ਵੀ ਮੌਜੂਦ ਹੈ, ਜਿਸ ’ਤੇ ਉਸ ਦੇ ਦਸਤਖ਼ਤ ਹਨ। ਰਸੂਲ ਹਮਜ਼ਾਤੋਵ ਨੂੰ ਉਸ ਵੇਲੇ ਦੇ ਪ੍ਰਧਾਨ ਖਰੁਸ਼ਚੋਵ ਨੇ ਕੌਮੀ ਲੇਖਕ ਵਜੋਂ ਮਾਨਤਾ ਦਿੱਤੀ ਸੀ ਅਤੇ ਉਸ ਨੂੰ ਪਾਰਲੀਮੈਂਟ ਦਾ ਮੈਂਬਰ ਵੀ ਬਣਾਇਆ ਸੀ। ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਸੋਵੀਅਤ ਟੁੱਟਣ ਮਗਰੋਂ ਰਸੂਲ ਹਮਜ਼ਾਤੋਵ, ਮੈਕਸਿਮ ਗੋਰਕੀ ਲੋਕਾਂ ਦੇ ਚੇਤਿਆਂ ਵਿੱਚੋਂ ਲਾਂਭੇ ਕਰ ਦਿੱਤੇ ਗਏ। ਗੋਰਕੀ ਨੂੰ ਸਟੇਟ ਦਾ ਨਾਂ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟੁੱਟ-ਭੱਜ ਨੇ ਬੀਤੇ ’ਤੇ ਹੀ ਹੂੰਝਾ ਫੇਰ ਦਿੱਤਾ।
ਉਸ ਵੇਲੇ ਦਾ ਸੋਵੀਅਤ ਯੂਨੀਅਨ ਅਤੇ ਅੱਜ ਜਦੋਂ ਉਹ ਮੁਲਕ ਟੁਕੜਿਆਂ ਵਿੱਚ ਵੰਡਿਆ ਗਿਆ ਹੈ, ਉਹ ਕਿਵੇਂ ਮਹਿਸੂਸ ਕਰਦੇ ਹਨ, ਬਾਰੇ ਡਾ. ਫਰੈਂਕ ਨੇ ਇੱਕ ਲੰਮਾ ਹਉਕਾ ਭਰਿਆ ਅਤੇ ਕੁਝ ਚਿਰ ਖ਼ਾਮੋਸ਼ ਰਹਿਣ ਤੋਂ ਬਾਅਦ ਕਿਹਾ ਕਿ ਉਸ ਵੇਲੇ ਦਾ ਨਿਜ਼ਾਮ ਲੋਕ-ਪੱਖੀ ਅਤੇ ਕਦਰਾਂ-ਕੀਮਤਾਂ ਵਾਲਾ ਸੀ ਪਰ ਅੱਜ ਜ਼ੀਰੋ ਹੋ ਗਿਆ ਹੈ। ਉਦੋਂ ਗ਼ਰੀਬੀ ਜ਼ਰੂਰ ਸੀ ਪਰ ਭੁੱਖੇ ਮਰਨ ਵਾਲੀ ਨਹੀਂ ਅਤੇ ਨਾ ਹੀ ਗ਼ਰੀਬੀ ਨਜ਼ਰ ਆਉਂਦੀ ਸੀ ਪਰ ਅੱਜ ਸਥਿਤੀ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਖਰੁਸ਼ਚੋਵ ਦੇ ਵੇਲੇ ਤਕ ਸਭ ਠੀਕ ਸੀ, ਜਿਸ ਨੇ ਅਮਰੀਕਾ ਨਾਲ ਵੀ ਟੱਕਰ ਲਈ ਪਰ ਉਸ ਤੋਂ ਬਾਅਦ ਉਹਦੇ ਵਰਗਾ ਕੋਈ ਆਗੂ ਨਹੀਂ ਉੱਭਰਿਆ। ਡਾ. ਫਰੈਂਕ ਨੇ ਕਿਹਾ ਕਿ ਜਦੋਂ ਉਹ ਦੂਜੀ ਵਾਰ ਸੰਨ 1988 ਤੋਂ 1991 ਤਕ ਉੱਥੇ ਰਹੇ ਤਾਂ ਉੱਥੇ ਟੁੱਟ-ਭੱਜ ਦੇ ਆਸਾਰ ਬਣਨੇ ਸ਼ੁਰੂ ਹੋ ਗਏ ਸਨ। ਉਨ੍ਹਾਂ ਕਿਹਾ ਕਿ ਖਰੁਸ਼ਚੋਵ ਨੇ ਮਾਰਕਸਵਾਦੀ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਰੇਡਾਂ ਦਾ ਹੀ ਵੱਡਾ ਹਿੱਸਾ, ਲੀਡਰਾਂ ਦੀ ਲਾਪਰਵਾਹੀ ਅਤੇ ਪ੍ਰਬੰਧਕੀ ਨੁਕਸਾਂ ਕਾਰਨ, ਵਿਰੋਧੀਆਂ ਨਾਲ ਜਾ ਮਿਲਿਆ ਸੀ, ਜਿਸ ਕਾਰਨ ਆਖ਼ਰ ਵਧੀਆ ਨਿਜ਼ਾਮ ਮਲੀਆ-ਮੇਟ ਹੋ ਗਿਆ। ਉਨ੍ਹਾਂ ਕਿਹਾ ਕਿ ਸੋਵੀਅਤ ਟੁੱਟਣ ਦਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੋਇਆ ਸੀ ਅਤੇ ਅੱਜ ਵੀ ਹੈ।
ਰੂਸੀ ਲੋਕਾਂ ਦੇ ਸੁਭਾਅ ਬਾਰੇ ਡਾ. ਫਰੈਂਕ ਨੇ ਕਿਹਾ ਕਿ ਉਹ ਬਹੁਤ ਮਿਲਣਸਾਰ, ਮਦਦ ਕਰਨ ਵਾਲੇ, ਕਲਾ ਅਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਹਨ। ਪ੍ਰਗਤੀ ਪ੍ਰਕਾਸ਼ਨ ਦੇ ਪੰਜਾਬੀ ਵਿਭਾਗ ਦੇ ਮੁਖੀ ਅਨੂਫਰੀਏਵ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਡਾ. ਫਰੈਂਕ ਕਹਿੰਦੇ ਹਨ ਕਿ ਉਸ ਦੀ ਨੇੜਤਾ ਅਤੇ ਸਹਿਯੋਗ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਣਮੁੱਲਾ ਹਿੱਸਾ ਹਨ। ਰਸ਼ੀਅਨ-ਪੰਜਾਬੀ ਡਿਕਸ਼ਨਰੀ ਦੀ ਸਮੱਗਰੀ ਇਸੇ ਨੇ ਹੀ ਇਕੱਠੀ ਕੀਤੀ ਸੀ ਪਰ ਇਸ ਨੂੰ ਸੰਪਾਦਤ ਡਾ. ਫਰੈਂਕ ਨੇ ਕੀਤਾ ਸੀ।ਮਾਸਕੋ ਦੇ ਭਾਸ਼ਾ-ਵਿਗਿਆਨੀ ਸਮਿਰਨੋਵ ਦਾ ਜ਼ਿਕਰ ਕਰਦਿਆਂ ਡਾ. ਫਰੈਂਕ ਨੇ ਕਿਹਾ ਕਿ ਉਹ ਬਹੁਤ ਵਧੀਆ ਪੰਜਾਬੀ ਬੋਲਦਾ ਸੀ ਤੇ ਲਿਖਦਾ ਵੀ ਵਧੀਆ ਸੀ। ਰੂਸੀ ਭਾਸ਼ਾ ਵਿੱਚ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ’ ਲਿਖਣ ਵਾਲੇ ਸੈਰੇਬਰੀਅਕੋਵ ਨੂੰ ਬਹੁਤ ਵਧੀਆ ਵਿਦਵਾਨ ਗਰਦਾਨਦਿਆਂ ਡਾ. ਫਰੈਂਕ ਕਹਿੰਦੇ ਹਨ ਕਿ ਅਜਿਹੇ ਲੋਕਾਂ ਦਾ ਸਾਥ ਉਹ ਕਦੇ ਨਹੀਂ ਭੁੱਲ ਸਕਦੇ। ਰੇਡੀਓ ’ਤੇ ਪ੍ਰੋਗਰਾਮ ਦੇਣ ਵਾਲੀ ਅਤੇ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਰੱਖਣ ਵਾਲੀ ਲੁਦਮੀਲਾ ਉਨ੍ਹਾਂ ਦੇ ਚੇਤਿਆਂ ਵਿੱਚ ਅੱਜ ਵੀ ਵਿਚਰ ਰਹੀ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਪੰਜਾਬੀ ਭਾਸ਼ਾ ਪ੍ਰਤੀ ਲਗਾਅ ਉਨ੍ਹਾਂ ਨੂੰ ਆਪਣੇ ਨਾਲੋਂ ਵੱਧ ਜਾਪਦਾ ਸੀ।

29 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਡਾ. ਫਰੈਂਕ ਦੀ ਜੀਵਨ ਸਾਥਣ ਸ੍ਰੀਮਤੀ ਹਰਦੇਵ ਕੌਰ ਨੇ ਸੋਵੀਅਤ ਯੂਨੀਅਨ ਬਾਰੇ ਕਿਹਾ ਕਿ ਉਸ ਨਿਜ਼ਾਮ ਦੀ ਸਿਫ਼ਤ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ ਦੀ ਅਲਾਟਮੈਂਟ ਪਰਿਵਾਰ ਅਨੁਸਾਰ ਹੁੰਦੀ ਸੀ। ਮੈਡੀਕਲ ਸਹੂਲਤਾਂ ਇੰਨੀਆ ਵਧੀਆ ਸਨ ਕਿ ਹਰ ਤਰ੍ਹਾਂ ਦਾ ਖਿਆਲ ਰੱਖਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰਬੰਧ ਵਿੱਚ ਬਿਤਾਏ ਦਿਨ ਉਹ ਕਦੇ ਨਹੀਂ ਭੁੱਲਣਗੇ। ਸੋਵੀਅਤ ਯੂਨੀਅਨ ਵਿੱਚ ਗੁਜ਼ਾਰੇ ਵਰ੍ਹਿਆਂ ਬਾਰੇ ਉਹ ਕਹਿੰਦੇ ਹਨ ਕਿ ਪਹਿਲੇ ਸੱਤ ਵਰ੍ਹੇ ਉਨ੍ਹਾਂ ਲਈ ਸੁਨਹਿਰੇ ਯੁੱਗ ਵਰਗੇ ਸਨ ਪਰ ਮਗਰਲੇ ਤਿੰਨ ਵਰ੍ਹੇ ਉਨ੍ਹਾਂ ਲਈ ਖੁਸ਼ਗਵਾਰ ਨਹੀਂ ਸਨ ਕਿਉਂਕਿ ਉਦੋਂ ਸੋਵੀਅਤ ਯੂਨੀਅਨ ਬਿਖਰਨ ਦੇ ਕੰਢੇ ’ਤੇ ਪੁੱਜ ਗਿਆ ਸੀ। ਡਾ. ਫਰੈਂਕ ਮਾਸਕੋ ਕਿਵੇਂ ਪੁੱਜੇ ਅਤੇ ਅਨੁਵਾਦ ਦਾ ਕਾਰਜ ਕਿਵੇਂ ਕੀਤਾ, ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਨੁਵਾਦ ਵੱਲ ਪਹਿਲਾਂ ਹੀ ਝੁਕਾਅ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਥਿਤ ਰੂਸੀ ਸਫ਼ਾਰਤਖਾਨੇ ਵਿੱਚ ਉਹ ਦੋ-ਤਿੰਨ ਸਾਲ ਇਨਫਰਮੇਸ਼ਨ ਅਫ਼ਸਰ ਰਹੇ ਅਤੇ ਉੱਥੋਂ ਹੀ ਉਨ੍ਹਾਂ ਦਾ ਸੰਪਰਕ ਪ੍ਰਗਤੀ ਪ੍ਰਕਾਸ਼ਨ, ਮਾਸਕੋ ਨਾਲ ਹੋਇਆ, ਜਿੱਥੇ ਰਹਿ ਕੇ ਉਨ੍ਹਾਂ ਰੂਸੀ ਭਾਸ਼ਾ ਦੀਆਂ ਉੱਚ-ਪਾਏ ਦੀਆਂ ਪੁਸਤਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਉਲਥਾਇਆ।
ਫਰੈਂਕ ਤਖ਼ੱਲਸ ਰੱਖਣ ਬਾਰੇ ਉਨ੍ਹਾਂ ਬਹੁਤ ਹੀ ਦਿਲਚਸਪ ਗੱਲ ਦੱਸੀ। ਉਨ੍ਹਾਂ ਕਿਹਾ ਕਿ ਬਾਰਬੇਰੀਅਨਜ਼ ਨੇ ਪ੍ਰਿਮੀਟਿਵ ਕਮਿਊਨਿਸਟਾਂ ਨੂੰ ਖ਼ਤਮ ਕੀਤਾ ਸੀ ਪਰ ਬਾਅਦ ਵਿੱਚ ਇੱਕ ਗਰੁੱਪ ਫਰੈਂਕਸ ਨੇ ਬਾਰਬੇਰੀਅਨਜ਼ ਨੂੰ ਖ਼ਤਮ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਵੀ ਜ਼ਾਲਮਾਂ ਨੂੰ ਖ਼ਤਮ ਕਰਨ ਦੇ ਹੱਕ ਵਿੱਚ ਹਨ ਅਤੇ ਇਸੇ ਲਈ ਉਨ੍ਹਾਂ ਆਪਣਾ ਤਖੱਲਸ ਫਰੈਂਕ ਰੱਖਿਆ।

 

ਮਨਮੋਹਨ ਸਿੰਘ ਢਿੱਲੋਂ ਮੋਬਾਈਲ: 98784-47635

29 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

30 Mar 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Kamaal da anuwaad kita gaya hai ohnan duara . . . . . . Kitaab vi Khoob hai.......Sahit nal pyaar rakhn wale nu jaroor parhni chahidi hai... . . . . . . . . . "ਉਨ੍ਹਾਂ ਕਿਹਾ ਕਿ ਖਰੁਸ਼ਚੋਵ ਨੇ ਮਾਰਕਸਵਾਦੀ ਸਿਧਾਂਤਾਂ ਨੂੰ ਅਮਲ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਰੇਡਾਂ ਦਾ ਹੀ ਵੱਡਾ ਹਿੱਸਾ, ਲੀਡਰਾਂ ਦੀ ਲਾਪਰਵਾਹੀ ਅਤੇ ਪ੍ਰਬੰਧਕੀ ਨੁਕਸਾਂ ਕਾਰਨ, ਵਿਰੋਧੀਆਂ ਨਾਲ ਜਾ ਮਿਲਿਆ ਸੀ, ਜਿਸ ਕਾਰਨ ਆਖ਼ਰ ਵਧੀਆਨਿਜ਼ਾਮ ਮਲੀਆ-ਮੇਟ ਹੋ ਗਿਆ।" . . . . . . . . . . . Eht aa k oh Bhulekhe da sikaar han . . . . Reason-.....oh khud Marxist nahi, tE na hi oh Khud Inqulabi Lehar nal jude hoe si . . Ohna da kamm karn da apna ikk nishchit te Seemat khetar si...jis vich oh poori Lagan nal kam karde rahe...

30 Mar 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

thanks for sharing bittu ji

 

31 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx.....bittu ji.....for sharing......it....

31 Mar 2012

Reply