ਤੜਫ ਕੀ ਏ ਵਿਛੋੜੇ ਦੀ ਪੁਛੋ ਓਹਨਾ ਨੂ
ਵਿਚ ਜਵਾਨੀ ਹੋ ਜਾਂਦੀਆਂ ਨੇ ਜੋ ਰੰਡੀਆਂ,
ਉਸੇ ਪਿਓ ਦੀ ਪੱਗ ਦਾਗ ਜਾਣਦੀ ਏ
ਘਰੋਂ ਉਧਲ ਕੇ ਕਰਾਉਂਦੀ ਜੇਹਦੀ ਧੀ ਭੰਡੀਆਂ,
ਦੁਖ ਮੌਤ ਦਾ ਪਹਾੜ ਬਣ ਜਾਂਦਾ ਏ ਉਦੋਂ
ਬਲਦੀ ਚਿਤਾ ਤੇ ਪੈਂਦੀਆਂ ਨੇ ਜਦ ਵੰਡੀਆਂ,
ਨਜ਼ਰ,ਸਿਰ ਤੇ ਰੂਹ ਤਕ ਝੁਕ ਜਾਂਦੀ
ਨੀਲਾਮੀ ਇਜ਼ਤਾਂ ਦੀ ਹੁੰਦੀ ਜਦੋਂ ਵਿਚ ਮੰਡੀਆਂ,
ਵਿਚ ਕਿਸਮਤਾਂ ਲਿਖਾਉਂਦੇ ਜੋ ਕਚੇਹਰੀ ,ਥਾਣੇ
ਓਹ ਕਦੇ ਮਾਣਦੇ ਨੀ ਸੁਖਾਂ ਦੀਆਂ ਛਾਵਾਂ ਠੰਡੀਆਂ,
ਕਦੇ ਖੂੰਡੀ ਗੰਡਾਸੀ ਵੀ ਕਰ ਜਾਂਦੀ ਮਾਰ ਮੌਕੇ ਤੇ
ਵਿਚ ਮਿਆਨੀ ਭਾਵੇਂ ਲਖ ਤਲਵਾਰਾਂ ਚੰਡਿਆਂ