Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੀ ਬਣੂੰ ਦੁਨੀਆਂ ਦਾ ?

ਥੱਕੀ ਹਾਰੀ ਮਾਈ ਬਾਰ ਅੱਗੇ ਬਣੀ ਕੱਚੀ ਚੌਂਕੜੀ ’ਤੇ ਹੀ ਢੇਰੀ ਹੋ ਗਈ। ਮੇਰੇ ਵੱਲ ਵੇਂਹਦੀ ਬੋਲੀ,
‘ਵੇ ਪੁੱਤਾ, ਜੇ ਪਾਣੀ ਦੀ ਘੁੱਟ ਪਿਆਂਵੇ?’ ਉਹਦੇ ਬੋਲ ਅਸਲੋਂ ਹਰਾਸੇ ਹੋਏ ਸਨ।
ਮੈਂ ਉਹਦੀ ਵਿਆਕੁਲ ਹਾਲਤ ਵੇਖ ਕੇ ਅੰਦਰ ਨੂੰ ਤੁਰ ਗਿਆ। ਰਿੜਕਣਾ ਹਲਾ ਕੇ ਲੱਸੀ ਦਾ ਛੰਨਾ ਭਰਿਆ ਤੇ ਮਾਈ ਦੇ ਹੱਥ ’ਤੇ ਲਿਆ ਰੱਖਿਆ। ਮਾਈ ਨੇ ਅੱਖਾਂ ਚੌੜੀਆਂ ਕਰਕੇ ਮੇਰੇ ਵੱਲ ਵੇਖਿਆ।
‘ਲੱਸੀ ਵੇ ਪੁੱਤਾ!’ ਉਸ ਹੋਰ ਹੈਰਾਨੀ ਨਾਲ ਮੇਰੀ ਵੱਲ ਤੱਕਿਆ। ਝੱਟ ਛੰਨਾ ਮੂੰਹ ਲਾਇਆ ਤੇ ਅੱਧਾ ਪੀ ਕੇ ਮੇਰੇ ਵੱਲ ਕਿਰਤੱਗ ਨਜ਼ਰਾਂ ਨਾਲ ਮੁੜ ਦੇਖਿਆ, ‘ਜੀਵੇਂ ਵੇ ਪੁੱਤਾ, ਜੁਆਨੀਆਂ ਮਾਣੇ!’ ਉਸ ਠੰਢਾ ਹਉਕਾ ਭਰਿਆ। ‘ਭਾਗਾਂ ਵਾਲਾ ਪੁੱਤ ਏ। ਅੱਧਾ ਹੋਇਆ ਛੰਨਾ ਉਹ ਦੇ ਕੰਬਦੇ ਹੱਥਾਂ ਵਿਚ ਡੋਲ-ਡੋਲ ਜਾਂਦਾ ਸੀ।’ ਘਰ ਦੀ ਲੱਸੀ ਪੀਤੀ ਨੂੰ ਸਤਾਰਾਂ ਵਰ੍ਹੇ ਹੋ ਗਏ ਸੀ। ਤੂੰ ਤਾਂ ਪੰਜਾਬ ਦਾ ਕਰਮਾਂ ਵਾਲਾ ਪੁੱਤਰ ਏ, ਜੀਹਦੇ ਘਰ ਦੁੱਧ ਰਿੜਕੀ ਦਾ ਏ। ਵਾਹਿਗੁਰੂ ਤੂੰ ਕੇਹੋ ਜਿਹੇ ਕੁਲੱਛਣੇ ਭਾਣੇ ਵਰਤਾ ਛੱਡੇ ਐ।’
‘‘ਮਾਈ ਜੀ! ਇਹ ਭਾਣੇ ਵੀ ਚੋਰਾਂ-ਡਕੈਤਾਂ ਲਿਆਉਣੇ ਹੀ ਸਨ। ਤੂੰ ਮਾਈ ਬਾਕੀ ਬਚਦੀ ਲੱਸੀ ਵੀ ਮੁਕਾਅ ਛੱਡ। ਵੇਖੀਂ, ਛੰਨਾ ਡੋਲ੍ਹ ਨਾ ਜਾਵੇ।’’ ਮੈਂ ਮਾਈ ਦੇ ਕੰਬਦੇ ਹੱਥਾਂ ਵੱਲ ਇਸ਼ਾਰਾ ਕੀਤਾ।
‘‘ਕਾਹਦੇ ਆਜ਼ਾਦ ਹੋਏ ਆ ਪੁੱਤਾ, ਨਧਿਰੇ ਹੋ ਕੇ ਰਹਿ ਗਏ ਆਂ। ਕਿੱਥੇ ਸਾਡੀਆਂ ਲਿਚ ਲਿਚ ਕਰਦੀਆਂ ਦੇਸੀ ਕਣਕਾਂ, ਹੁਣ ਦੀਆਂ ਤਵੇ ਤੋਂ ਲਹਿੰਦੀਆਂ ਰੋਟੀਆਂ, ਪਿੱਛੋਂ ਐ, ਸੁੱਕ ਪਹਿਲੋਂ ਜਾਂਦੀਆਂ ਹਨ। ਆਗੂ ਆਂਹਦੇ ਸੀ, ਆਜ਼ਾਦੀ ਆਈ ਤੋਂ ਰੱਜ ਕੇ ਰੋਟੀ ਖਾਵਾਂਗੇ। ਪਰ ਭੁੱਖੀਆਂ ਆਂਦਰਾਂ ‘ਕਲਕਲ’ ਕਰਦੀਆਂ ਹਨ। ਮੈਨੂੰ ਤਾਂ ਪੁੱਤਾ, ਤੇਰੇ ਘਰ ਰਿੜਕਣੇ ਦੀ ਲੱਸੀ ਦਾ ਅਸਚਰਜ ਲੱਗਾ ਏ।’’ ਮਾਈ ਦਾ ਲੱਸੀ ਵਾਲਾ ਹੱਥ ਮੁੜ ਡੋਲ ਗਿਆ, ਪਰ ਲੱਸੀ ਡੁਲ੍ਹਣੋਂ ਬਚ ਗਈ।
‘ਮਾਈ ਨੇ ਬਾਕੀ ਬਚਦੀ ਲੱਸੀ ਵੀ ਸੁੜਾਕ ਲਈ।’
‘ਬੜੇ ਅਸਚਰਜ ਐ ਪੁੱਤਾ, ਜਿਸ ਪੰਜਾਬ ਵਿਚ ਦੁੱਧਾਂ ਦੀਆਂ ਕਾਹੜਨੀਆਂ ਨਹੀਂ ਮਿਆਉਂਦੀਆਂ ਸਨ, ਲੱਸੀ ਦੀ ਤਿੱਪ  ਵੀ ਸੁਪਨਾ ਹੋ ਗਈ।’ ਤੂੰ ਭਾਗਾਂ ਵਾਲਾ ਏ ਪੁੱਤਰਾ, ਗੁਰੂ ਦਾ ਵਰੋਸਾਇਆ ਹੋਇਆ।’ ਉਹ ਛੰਨਾ ਧਰਤੀ ਦੀ ਮਿੱਟੀ ਨਾਲ ਰਗੜਨ ਲੱਗ ਪਈ।
‘ਮਾਈ ਜੀ ਇਹ ਕੰਮ ਨਾ ਕਰੋ, ਛੰਨਾ ਮੈਨੂੰ ਦੇ ਦਿਓ?’ ਮੈਂ ਜੂਠਾ ਛੰਨਾ ਮਾਈ ਹੱਥੋਂ ਫੜਨਾ ਚਾਹਿਆ।
‘ਨਾ ਵੇ ਪੁੱਤਾ!’ ਮਾਈ ਨੇ ਪੀਂਘ ਜਿੱਡਾ ਹਾਉਕਾ ਭਰਿਆ। ‘ਗੁਰਮਰਯਾਦਾ ਹਾਲੇ ਜਿਉਂਦੀ ਰਹਿਣ ਦੇ। ਪੰਜਾਬ ਤਾਂ ਸਾਰਾ ਹੀ ਮਰਨ ਮੰਜੇ ਪਿਆ ਹੈ। ਪੁੱਤਰਾ, ਵਡੇਰੇ ਆਂਹਦੇ ਸੀ, ਭੁੱਖਾ ਕਲਜੁੱਗ ਆਵੇਗਾ। ਉਹਦੇ ਮਾਰੂ ਲੱਛਣ ਤੂੰ ਵੀ ਵੇਖ ਲੈ।’
‘ਬੇਬੇ ਜੀ! ਭੁੱਖੀ ਹੋਵੇਂਗੀ, ਰੋਟੀ ਲਿਆਵਾਂ?’ ਮੈਂ ਅਬਤੀ ਹਾਲਤ ਵੇਖ ਕੇ ਪੁੱਛ ਲਿਆ।
‘ਨਾ ਪੁੱਤਾ, ਰੱਜ ਜੀਵੇ, ਪੱਟ ਹੰਢਾਵੇਂ। ਰੱਬ ਤੈਨੂੰ ਮਣਾਂ ਮੂੰਹ ਦੇਵੇ। ਆਹ ਦੋ ਕੋਹ ਦੌਧਰ ਰਹਿੰਦੀ ਐ। ਹੌਲੀ-ਹੌਲੀ ਤੁਰਦੀ ਵੀ ਪਹੁੰਚ ਜਾਵਾਂਗੀ।’ ਮਾਈ ਆਪਣੀ ਡੰਗੋਰੀ ਚੁੱਕਦੀ ਉੱਠ ਕੇ ਖਲੋ ਗਈ।
‘ਮਾਈ ਜੀ, ਮੈਂ ਸਕੂਟਰ ਲਿਆਂਦਾ ਆ।’ ਮੈਨੂੰ ਮਾਈ ਪੁਰਾਣੇ ਸਮਿਆਂ ਦੀ ਸਤਜੁਗੀ ਲੱਗੀ।
‘ਨਾ ਵੇ ਪੁੱਤਾ, ਜੁਆਨੀਆਂ ਮਾਣੋ, ਮੈਂ ਪਹੁੰਚ ਜਾਵਾਂਗੀ ਦਮ ਲੈ ਲੈ।’ ਮਾਈ ਮੈਨੂੰ ਪਿਆਰ ਦੇ ਕੇ ਆਪਣੇ ਰਾਹ ਪੈ ਗਈ।
ਮੈਂ ਮਾਈ ਨੂੰ ਦੂਰ ਤੱਕ ਦੇਖਦਾ, ਸੋਚਾਂ ਵਿਚ ਥੱਲੇ ਹੀ ਨਿਘਰਦਾ ਜਾ ਰਿਹਾ ਸਾਂ। ਲੋਕ ਆਜ਼ਾਦੀ ਨੂੰ ਸੁਖਵੰਤਾ ਸਤਜੁਗ ਸਮਝਦੇ ਸਨ, ਪਰ ਮੱਥੇ ਆ ਵੱਜਾ ਭੱਠੀ ਦਾ ਟੁੱਟਾ ਠਿਕਰ। ਇਸ ਨਮਾਣੇ ਕਲਯੁੱਗ ਨੇ ਪੰਜਾਬ ਅਜਿਹਾ ਮਿੱਧਿਆ ਏ, ਉਠਣ ਜੋਗਾ ਹੀ ਨਹੀਂ ਛੱਡਿਆ। ਚੰਗਾ ਭਲਾ ਕੰਮ ਕਰਨ ਵਾਲਿਆਂ ਦਾ ਵੀ, ਕਾਲਕਦਾਸ ਗਲਾ ਘੁੱਟ ਰਹੇ ਐ। ਕੀ ਬਣੂੰ ਦੁਨੀਆਂ ਦਾ? ਹੋਰ ਕੁਝ ਵੀ ਹੁੰਦਾ ਫਿਰੇ, ਪੰਜਾਬ ਨਹੀਂ ਕਿਸੇ ਤਰ੍ਹਾਂ ਵੀ ਬਚਦਾ। ਕਿੱਥੇ ਗਿਆ ਇਨਕਲਾਬ, ਜਿਸ ਦੇ ਹੋਕਰੋ ਮਾਰਦੇ ਸੀ? ਪਤਾ ਨਹੀਂ ਪੰਜਾਬ ਮੇਰੇ ਦੁਆਲੇ ਘੁੰਮ ਰਿਹਾ ਹੈ, ਜਾਂ ਮੈਂ ਪੰਜਾਬ ਦੁਆਲੇ ਪਰਿਕਰਮਾ ਪਾ ਰਿਹਾ ਆਂ। ਨਾ ਦੇਖਿਆਂ, ਨਾ ਕਿਆਸਿਆਂ, ਮੰਜ਼ਲ ਦਾ ਨਾਮੋ ਨਿਸ਼ਾਨ ਦਿਸਦਾ ਹੈ।

 

ਡਾ. ਜਸਵੰਤ ਸਿੰਘ ਕੰਵਲ
* ਮੋਬਾਈਲ: 98769-84661

02 May 2013

Arman Brar
Arman
Posts: 6
Gender: Male
Joined: 11/Feb/2013
Location: Fdk
View All Topics by Arman
View All Posts by Arman
 

wah 22 bhut wadhia.

03 May 2013

Reply