ਕਾਲਖ਼ ਸੰਗ ਨਹਾਓ ਦੁਨੀਆਂ ਇਉਂ ਖੁਸ਼ ਹੈ।ਦੁੱਧ ਧੋਤੇ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।ਥੁੱਕੀਂ ਵੜੇ ਪਕਾਓ ਦੁਨੀਆਂ ਇਉਂ ਖੁਸ਼ ਹੈ।‘ਨੇਤਾ ਜੀ’ ਅਖਵਾਓ ਦੁਨੀਆਂ ਇਉਂ ਖੁਸ਼ ਹੈ।ਧੋਖਾ, ਠੱਗੀ, ਬੇਈਮਾਨੀ ਕਰ ਲਓ ਖੂਬਪੂਜਾ ਪਾਠ ਕਰਾਓ ਦੁਨੀਆਂ ਇਉਂ ਖੁਸ਼ ਹੈ।ਸੱਚ, ਈਮਾਨ ਦਾ ਪੱਲਾ ਛੱਡੋ, ਸੁਖ ਮਾਣੋ!ਕੂੜ ਦੇ ਸੋਹਲੇ ਗਾਓ ਦੁਨੀਆਂ ਇਉਂ ਖੁਸ਼ ਹੈ।ਕਿਹੜੇ ਭਾਈਚਾਰੇ ਦੀ ਗੱਲ ਕਰਦੇ ਹੋਘਰੀਂ ਚੁਆਤੀ ਲਾਓ ਦੁਨੀਆਂ ਇਉਂ ਖੁਸ਼ ਹੈ।ਚਿਹਰੇ ਉਤੇ ਨੂਰ ਹਮੇਸ਼ਾ ਝਲਕੇਗਾਭਗਵਾਂ ਭੇਸ ਬਣਾਓ ਦੁਨੀਆਂ ਇਉਂ ਖੁਸ਼ ਹੈ।ਤੋਲ-ਤੁਕਾਂਤ ਮਿਲਾ ਕੇ, ਲਿਖ ਕੇ ਸਤਰਾਂ ਚਾਰ‘ਮਾਨ’ ਕਵੀ ਬਣ ਜਾਓ ਦੁਨੀਆਂ ਇਉਂ ਖੁਸ਼ ਹੈ ----- ਹਰਦਮ ਸਿੰਘ ਮਾਨ
ਖੂਬ.....