Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ravi Sandhu
Ravi
Posts: 106
Gender: Male
Joined: 16/Aug/2010
Location: rome
View All Topics by Ravi
View All Posts by Ravi
 
ਦੁਨੀਆਂ ਤੋਂ ਸੋਹਣੀ

ਝੂਠੀ-ਮੂਠੀ ਚਮਕ ਤੇ ਨਹੀਂਓ ਡੁੱਲ੍ਹੀਦਾ,
ਰੱਬ ਦਾ ਨਓਂ ਲੈਣਾਂ ਸੱਜਣੋਂ ਨਹੀਂ ਭੁੱਲੀਦਾ..
ਕਈ ਵਾਰ ਰਹਿ ਜਾਣ ਸੋਚਾਂ ਗੁੰਦੀਆਂ..
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ,
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ..||

ਸ਼ੇਖੀ ਵਿੱਚ ਫਸ ਬੰਦਾ ਮਾਰੇ ਬੜ੍ਹਕਾਂ,
ਕੱਢ ਕੇ ਮੈਂ ਛੱਡੂੰ ਸੱਭ ਦੀਆਂ ਰੜ੍ਹਕਾਂ..
ਡਿੱਗਦੇ ਉਡਾਰੂ ਦੇਖੇ ਡੁੱਬਦੇ ਕਈ ਤਾਰੂ ਦੇਖੇ,
ਪਤਾ ਲੱਗੇ ਜਦੋਂ ਫਸ ਦੀਆਂ ਕੁੰਢੀਆਂ..
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ,
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ..||

ਗੱਲਾਂ-ਬਾਤਾਂ ਨਾਲ ਨਹੀਂਓ ਸ਼ੇਰ ਬਣਦੇ,
ਹਿੰਮਤਾਂ ਨਾਲ ਅਣਖੀ-ਦਲੇਰ ਬਣਦੇ..
ਮੋਢਿਆਂ ਤੋਂ ਥੁੱਕੀ ਨਾਂ ਵੈਰੀ ਅੱਗੇ ਝੁਕੀ ਨਾਂ,
ਬੱਚਕੇ ਜਵਾਨਾਂ ਭਿੜ ਦੀਆਂ ਖੁੰਢੀਆਂ..
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ,
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ..||

ਦੌਲਤਾਂ ਤੇ ਸ਼ੌਹਰਤਾਂ ਦਾ ਮਾਣ ਕੋਈ ਨਾਂ,
ਜ਼ੋਰ ਤੇ ਜਵਾਨੀਂ ਦਾ ਗੁਮਾਣ ਕੋਈ ਨਾਂ..
ਆਪਣੇ ਪੈਰਾਂ ਤੇ ਖੜ ਕਿਸੇ ਨੂੰ ਨਾਂ ਦੇਖ ਸੜ,
ਸੂਰਮੇਂ ਨੇਂ ਛੂੰਹਦੇ ਸਦਾ ਹੀ ਬੁਲੰਦੀਆਂ..
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ,
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ..||

16 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth vadiya lekhiya veer

16 Aug 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਗੱਲਾਂ-ਬਾਤਾਂ ਨਾਲ ਨਹੀਂਓ ਸ਼ੇਰ ਬਣਦੇ,
ਹਿੰਮਤਾਂ ਨਾਲ ਅਣਖੀ-ਦਲੇਰ ਬਣਦੇ..
ਮੋਢਿਆਂ ਤੋਂ ਥੁੱਕੀ ਨਾਂ ਵੈਰੀ ਅੱਗੇ ਝੁਕੀ ਨਾਂ,
ਬੱਚਕੇ ਜਵਾਨਾਂ ਭਿੜ ਦੀਆਂ ਖੁੰਢੀਆਂ..
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ,
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ..||

 

bahut wadiya

17 Aug 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut hi vadiya likheya hai......................

18 Aug 2010

Reply