Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਿਜਲਈ ਸੁਨੇਹਿਆਂ ਦਾ ਸੰਸਾਰ-ਗਿਣਵੇਂ ਅੱਖਰਾਂ ਦੀ ਵਿਸ਼ਾਲਤਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਿਜਲਈ ਸੁਨੇਹਿਆਂ ਦਾ ਸੰਸਾਰ-ਗਿਣਵੇਂ ਅੱਖਰਾਂ ਦੀ ਵਿਸ਼ਾਲਤਾ

ਤਕਨਾਲੋਜੀ ਦੇ ਵਧਦੇ ਪ੍ਰਭਾਵ ਨੇ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਵਧੇਰੇ ਸੁਖਦਾਇਕ ਬਣਾਇਆ ਹੈ, ਉੱਥੇ ਅੱਜ ਸਾਰੀ ਦੁਨੀਆਂ ਇਸ ਦੇ ਘੇਰੇ ਵਿੱਚ ਸਿਮਟ ਗਈ ਜਾਪਦੀ ਹੈ। ਕਦੇ ਸਮਾਂ ਸੀ ਜਦੋਂ ਲੋਕ  ਸਨੇਹੀਆਂ ਨੂੰ ਲੰਮੀਆਂ-ਲੰਮੀਆਂ ਚਿੱਠੀਆਂ ਲਿਖਦੇ ਸਨ ਤੇ ਅੱਖਰ ਲਿਖਣ ਵਾਲਿਆਂ ਦੇ ਅਹਿਸਾਸਾਂ ਦੀ ਤਰਜਮਾਨੀ ਕਰਦੇ ਸਨ ਪਰ ਅੱਜ ਚਿੱਠੀਆਂ ਲਿਖਣੀਆਂ-ਪਾਉਣੀਆਂ ਤਾਂ ਦੂਰ ਦੀ ਗੱਲ, ਸੁਨੇਹੇ ਸਿਮਟ ਕੇ 160 ਅੱਖਰਾਂ ਤਕ ਪਹੁੰਚ ਗਏ ਹਨ। ਸੂਚਨਾ ਸੰਸਾਰ ਦੀ ਸਸਤੀ ਤੇ ਤੇਜ਼ ਰਫ਼ਤਾਰ ਵਾਲੀ ਕਾਢ ਐਸ.ਐਮ.ਐਸ., ਭਾਵ ਸ਼ਾਰਟ ਮੈਸਿਜਜ਼ ਸਰਵਿਸ ਨੇ ਅੱਜ ਪੋਸਟ ਕਾਰਡਾਂ, ਚਿੱਠੀਆਂ ਦੀ ਜਗ੍ਹਾ ਲੈ ਲਈ ਹੈ। ਚਾਹੇ ਕੋਈ ਪਰਿਵਾਰਕ ਸੁਨੇਹਾ ਹੋਵੇ ਜਾਂ ਵਪਾਰ ਸਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ, ਅਸੀਂ ਐਸ. ਐਮ. ਐਸ. ਦੀ ਹੀ ਵਰਤੋਂ ਕਰਦੇ ਹਾਂ। ਕੋਈ ਸਮਾਂ ਸੀ ਜਦੋਂ ਬਿਜਲਈ ਸੁਨੇਹੇ ਸਿਰਫ਼ ਇੰਜੀਨੀਅਰਾਂ-ਵਪਾਰੀਆਂ ਦੇ ਸੰਚਾਰ ਤਕ ਸੀਮਤ ਸਮਝੇ ਜਾਂਦੇ ਸਨ ਪਰ ਮੋਬਾਈਲ ਫੋਨਾਂ ਦੇ ਦਿਨੋਂ-ਦਿਨ ਘਟਦੇ ਮੁੱਲ ਅਤੇ ਸਕਿੰਟਾਂ ਵਿੱਚ ਮੀਲਾਂ ਦੀ ਦੂਰੀ ਤੈਅ ਕਰਨ ਦੀ ਸਮਰੱਥਾ ਨੇ ਅੱਜ ਇਸ ਨੂੰ ਆਮ ਵਰਗ ਵਿੱਚ ਵੀ ਉਨਾ ਹੀ ਹਰਮਨਪਿਆਰਾ ਬਣਾ ਦਿੱਤਾ ਹੈ। ਅੱਜ-ਕੱਲ੍ਹ ਨਿੱਕੀ ਤੋਂ ਨਿੱਕੀ ਮੁਲਾਕਾਤ ਤੋਂ ਲੈ ਕੇ ਵੱਡੇ ਤੋਂ ਵੱਡੇ ਸਮਾਗਮ ਤਕ ਦੇ ਸੁਨੇਹੇ ਵੀ ਐਸ ਐਮ ਐਸ ਰਾਹੀਂ ਭੇਜੇ ਜਾਣ ਲੱਗੇ ਹਨ। ਜੇ ਕਿਸੇ ਨੂੰ ਮਿਲਣਾ ਹੋਵੇ ਤਾਂ ਝੱਟ ਮੋਬਾਈਲ ‘ਤੇ ਐਸ.ਐਮ.ਐਸ. ਰਾਹੀਂ ਸਮਾਂ ਤੇ ਸਥਾਨ ਤੈਅ ਕਰ ਲਿਆ ਜਾਂਦਾ ਹੈ।
ਐਸ.ਐਮ.ਐਸ. ਦੀ ਦਿਨੋ-ਦਿਨ ਵਧਦੀ ਹਰਮਨਪਿਆਰਤਾ ਦੇ ਕਈ ਕਾਰਨ ਹਨ। ਅੱਜ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਜਿੱਥੇ ਵਿਅਕਤੀ ਕੋਲ ਪਰਿਵਾਰ ਲਈ ਸਮਾਂ ਨਹੀਂ, ਉÎੱਥੇ ਐਸ.ਐਮ.ਐਸ. ਨੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਨ ਦਾ ਵਡੇਰਾ ਕਾਰਜ ਸੰਭਾਲਿਆ ਹੋਇਆ ਹੈ। ਇਸ ਵਿੱਚ ਮੋਬਾਈਲਾਂ ਦੇ ਨਾਲ ਫੇਸਬੁੱਕ, ਟਵਿੱਟਰ ਜਿਹੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ  ਵੀ ਬਣਦਾ ਯੋਗਦਾਨ ਪਾ ਰਹੀਆਂ ਹਨ। ਹਰ ਮੋਬਾਈਲ ਫੋਨ ਕੰਪਨੀ ਸਸਤੇ ਮੁੱਲ ਦੇ ਮੈਸਿਜ ਪੈਕ ਉਪਲਬਧ ਕਰਾ ਰਹੀ ਹੈ ਜੋ ਕਿ ਕਾਲ ਕਰਨ ਅਤੇ ਆਵਾਜ਼ੀ ਸੁਨੇਹਿਆਂ (ਵੁਆਇਸ ਮੇਲ) ਨਾਲੋਂ ਕਿਤੇ ਜ਼ਿਆਦਾ ਸਸਤੇ ਹਨ। ਬਿਜਲਈ ਸੁਨੇਹਿਆਂ ਦੀ ਇੱਕ ਖਾਸੀਅਤ ਨਿੱਜਤਾ ਵੀ ਹੈ। ਅਸੀਂ ਇਸ ਨੂੰ ਕਿਤੇ ਵੀ ਅਤੇ ਕਦੋਂ ਵੀ ਕਰ ਸਕਦੇ ਹਾਂ ਜਦੋਂਕਿ ਗੱਲ ਕਰਨ ਲਈ ਕਈ ਵਾਰ ਢੁਕਵਾਂ ਮਾਹੌਲ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਕਈ ਮੋਬਾਈਲ ਫੋਨਾਂ ਦੇ ਕੀ-ਬੋਰਡ ਗੁੰਝਲਦਾਰ ਹੋਣ ਦੇ ਬਾਵਜੂਦ ਇਨ੍ਹਾਂ ਦੀ ਵਰਤੋਂ ਵਧਦੀ ਜਾ ਰਹੀ ਹੈ। ਨੌਜਵਾਨਾਂ ਵਿੱਚ ਇਸ ਪ੍ਰਤੀ ਉਤਸ਼ਾਹ ਵਧੇਰੇ ਹੈ। ਉਹ ਇੱਕ ਐਸ.ਐਮ.ਐਸ. ਇੱਕੋ ਸਮੇਂ ਕਈਆਂ ਨੂੰ ਭੇਜ ਸਕਦੇ ਹਨ ਜੋ ਕਿ ਸਸਤਾ ਤੇ ਆਸਾਨ ਤਰੀਕਾ ਹੈ। ਇਸੇ ਤਰ੍ਹਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਰਾਹੀਂ ਲੋਕ ਦੇਸਾਂ-ਪਰਦੇਸਾਂ ਵਿੱਚ ਬੈਠੇ ਆਪਣੇ ਰਿਸ਼ਤੇਦਾਰਾਂ-ਦੋਸਤਾਂ ਨੂੰ ਸੁਨੇਹੇ ਭੇਜ ਸਕਦੇ ਹਨ ਜੋ ਕਿ ਫੋਨ ਰਾਹੀਂ ਗੱਲ ਕਰਨ ਨਾਲੋਂ ਕਿਤੇ ਸਸਤੇ ਹਨ। ਬਿਜਲਈ ਸੁਨੇਹਿਆਂ ਦੀ ਇਸ ਅਹਿਮ ਦੇਣ ਦੇ ਬਾਵਜੂਦ ਇਸ ਨੇ ਸਾਡੇ ਸਮਾਜਿਕ ਪ੍ਰਬੰਧ ਤੇ ਸੱਭਿਆਚਾਰ ਨੂੰ ਵੱਡੀ ਢਾਹ ਲਾਈ ਹੈ। ਕਦੇ ਸਮਾਂ ਸੀ, ਲੋਕ ਸੁਨੇਹਿਆਂ ਦੇ ਬਹਾਨੇ ਇੱਕ-ਦੂਜੇ ਨੂੰ ਮਿਲਦੇ ਸਨ ਜਿਸ ਨਾਲ ਸਾਂਝ ਹੋਰ ਪਕੇਰੀ ਹੁੰਦੀ ਸੀ ਤੇ ਬੱਚੇ ਵੀ ਰਿਸ਼ਤਿਆਂ ਦੇ ਨਿੱਘ ਤੇ ਅਹਿਸਾਸ ਤੋਂ ਜਾਣੂੰ ਹੁੰਦੇ ਸਨ। ਅੱਜ ਬੱਚਿਆਂ ਦੇ ਰਿਸ਼ਤੇ ਪਰਿਵਾਰ ਤੋਂ ਬਾਅਦ ਅੰਕਲ-ਆਂਟੀ ਤਕ ਸਿਮਟ ਕੇ ਰਹਿ ਗਏ ਹਨ। ਅੱਜ ਵਿਆਹਾਂ-ਸ਼ੋਕ ਸਮਾਗਮਾਂ ਤਕ ਦੇ ਸੱਦਿਆਂ ਲਈ ਲੋਕ ਐਸ.ਐਮ.ਐਸ. ਦੀ ਵਰਤੋਂ ਕਰਨ ਲੱਗ ਪਏ ਹਨ। ਐਸ.ਐਮ.ਐਸ. ਰਾਹੀਂ ਲੋਕਾਂ ਦੇ ਰਿਸ਼ਤੇ ਜੁੜਨ ਤੇ ਟੁੱਟਣ ਲੱਗੇ ਹਨ।  ਬੇਸ਼ੱਕ ਬਿਜਲਈ ਸੁਨੇਹਿਆਂ ‘ਚ ਅੱਖਰਾਂ ਦੇ ਨਾਲ ਚਿੰਨ੍ਹਾਂ ਦਾ ਸਮੂਹ ਵੀ ਹੁੰਦਾ ਹੈ ਜੋ ਸੁਨੇਹਿਆਂ ਨੂੰ ਭਾਵੁਕ ਬਣਾਉਣ ‘ਚ ਮਦਦ ਕਰਦਾ ਹੈ ਪਰ ਇਹ ਚਿੰਨ੍ਹ ਮਨੁੱਖੀ ਅਹਿਸਾਸ ਦੀ ਜਗ੍ਹਾ ਨਹੀਂ ਲੈ ਸਕਦੇ। ਇਸ ਤਰ੍ਹਾਂ ਮਨੁੱਖੀ ਭਾਵਨਾਵਾਂ ਤੇ ਅਹਿਸਾਸ ਇਨ੍ਹਾਂ ਬਿਜਲਈ ਸੁਨੇਹਿਆਂ ਦੇ ਚਿੰਨ੍ਹਾਂ ਦੀ ਬਲੀ ਚੜ੍ਹ ਰਹੇ ਹਨ।
ਬੇਸ਼ੱਕ ਸਾਰੀ ਦੁਨੀਆਂ ਬਿਜਲਈ ਸੁਨੇਹਿਆਂ ਦੀ ਮੁਰੀਦ ਬਣ ਚੁੱਕੀ ਹੈ ਪਰ ਇਨ੍ਹਾਂ ਸੁਨੇਹਿਆਂ ਕਾਰਨ ਕਈ ਵਾਰ ਹਾਲਾਤ ਅਣਸੁਖਾਵੇਂ ਵੀ ਬਣ ਜਾਂਦੇ ਹਨ। ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਸਾਨੂੰ ਬਿਜਲਈ ਸੁਨੇਹਿਆਂ ਦੇ ਨਾਂਹ-ਪੱਖੀ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੀਆਂ ਹਨ। ਇਨ੍ਹਾਂ ਦੀ ਅਸੀਮ ਪਹੁੰਚ ਤੇ ਕੁ-ਪ੍ਰਭਾਵਾਂ ਦੇ ਮੱਦੇਨਜ਼ਰ ਹੀ ਸਰਕਾਰ ਨੇ ਇਨ੍ਹਾਂ ਨੂੰ ਕੁਝ ਸੀਮਤ ਕੀਤਾ ਹੈ। ਕਈ ਸਕੂਲਾਂ ਨੇ ਵੀ ਇਨ੍ਹਾਂ ‘ਤੇ ਪਾਬੰਦੀ ਲਾਈ ਹੋਈ ਹੈ ਤੇ ਮਾਪੇ ਵੀ ਬੱਚਿਆਂ ਦੇ ਬਿਜਲਈ ਸੁਨੇਹਿਆਂ ‘ਤੇ ਨਜ਼ਰ ਰੱਖਦੇ ਹਨ। ਬੇਸ਼ੱਕ ਬਿਜਲਈ ਸੁਨੇਹਿਆਂ ਦੀ ਅੱਜ ਦੇ ਜ਼ਮਾਨੇ ‘ਚ ਆਪਣੀ ਮਹੱਤਤਾ ਹੈ ਪਰ ਫਿਰ ਵੀ ਜੋ ਸਾਂਝ ਦੇ ਪੁਲ ਚਿੱਠੀਆਂ ਬਣਦੀਆਂ ਸਨ, ਉਹ ਇਨ੍ਹਾਂ ‘ਚ ਮਨਸੂਖ਼ ਹਨ। ਤਕਨਾਲੋਜੀ ਦੇ ਨਾਲ ਜੁੜਨਾ ਮਾੜੀ ਗੱਲ ਨਹੀਂ ਪਰ ਇਹ ਨਾ ਹੋਵੇ ਕਿ ਛੋਟੇ-ਛੋਟੇ ਬਿਜਲਈ ਸੁਨੇਹਿਆਂ ਨਾਲ ਅਸੀਂ ਰਿਸ਼ਤਿਆਂ ਦੇ ਘੇਰੇ ਵੀ ਐਨੇ ਸੀਮਤ ਕਰ ਲਈਏ ਕਿ ਕਦੇ ਦਿਲ  ਫੋਲਣ ਦਾ ਚਿੱਤ ਕਰੇ ਤਾਂ ਸਾਹਮਣੇ ਬਹਿ ਕੇ ਸੁਣਨ ਵਾਲਾ ਕੋਈ ਨਾ ਮਿਲੇ।

04 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....for.....sharing.......

05 Dec 2012

Reply