ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ ਪਰ ਰੂਹਾਂ ਵਾਲ਼ੀ ਸਾਂਝ ਅਜੇ ਰਹਿੰਦੀ ਹੋਵੇਗੀ ਅੱਧੀ ਅੱਧੀ ਰਾਤੀਂ ਦਿਲ ਉੱਠ ਅਵਾਜਾਂ ਮਾਰਦਾ ਖੌਰੇ ਮੇਰੇ ਵਾੰਗੂ ਉਹ ਵੀ ਉੱਠ ਬਹਿੰਦੀ ਹੋਵੇਗੀ ਪਰ ਰੁਕਦਾ ਨਾ ਹੰਝੂ ਜਦ ਯਾਦ ਉਹਦੀ ਆਉਂਦੀ ਏ ਖੌਰੇ ਕਿਹੜੇ ਹਾਲ ਵਿੱਚ ਰਹਿੰਦੀ ਹੋਵੇਗੀ ਹੋਇਆ ਰੇਤ ਨਹੀਓਂ ਮਹਿਲ ਕੱਲੇ ਮਰ-ਜਾਣੇ "ਤੇਜੀ" ਦਾ ਕਿਸੇ ਕੱਚੀ ਕੰਧ ਵਾਂਗ ਉਹ ਵੀ ਢਹਿੰਦੀ ਹੋਵੇਗੀ ਬਿਰਹੋਂ ਦੇ ਜਿਸ ਬਾਜ ਤੜਪਾਇਆ ਮੈਨੂੰ ਦਿਲ ਮਾਰ ਕੇ ਖੌਰੇ ਉਹ ਵੀ ਓਸੇ ਬਾਜ ਹੱਥ ਪੈਂਦੀ ਹੋਵੇਗੀ ਮਿਲਾਂਗੇ ਜੇ ਮੇਲ ਹੋਇਆ ਅਗਲੇ ਜਨਮ ਫ਼ੇਰ ਝੂਠੀ ਦਿਲ ਨੂੰ ਤਸੱਲੀ ਉਹ ਵੀ ਦੇਂਦੀ ਹੋਵੇਗੀ
Awesome Lines... Keep it up.
thnxxxxxxxx