Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੁਣ ਮੈਨੂੰ ਦਿਸਦਾ ਏ ਸਾਰਿਆ ਚ ਤੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਹੁਣ ਮੈਨੂੰ ਦਿਸਦਾ ਏ ਸਾਰਿਆ ਚ ਤੂੰ

ਸੋਚਾਂ ਵਿਚ ਤੂੰ ਖਾਬਾ ਵਿਚ ਤੂੰ , ਪੜ੍ਹਣ ਜਾ ਬੈਠਾ ਤਾ ਕਿਤਾਬਾਂ ਵਿਚ ਤੂੰ ,

ਵੈਰੀਆਂ ਤੇ ਮਿੱਤਰ ਪਿਆਰਿਆਂ ਚ ਤੂੰ ,ਹੁਣ ਮੈਨੂੰ ਦਿਸਦਾ ਏ ਸਾਰਿਆ ਚ ਤੂੰ..

 

...ਠੰਡੀ ਠੰਡੀ ਛਾਂ ਕੋਸੀ ਧੁੱਪ ਵਿਚ ਤੂੰ ,ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿਚ ਤੂੰ ,

ਲੋਕਾਂ ਦੀਆਂ ਗੱਲਾਂ ਤੇ ਹੁੰਗਾਰਿਆਂ ਚ ਤੂੰ ,ਹੁਣ ਮੈਨੂੰ ਦਿਸਦਾ ਏ ਸਾਰਿਆ ਚ ਤੂੰ,

 

ਹਰ ਖੁਸ਼ੀ ਵਿਚ ਤੂੰ ਹਰ ਗਮੀਂ ਵਿਚ ਤੂੰ ਮੁਸਕੁਰਾਹਟਾਂ ਚ ਤੂੰ ਅੱਖ ਦੀ ਨਮੀਂ ਚ ਤੂੰ

ਵਾਦਿਆਂ ਚ ਤੂੰ ਝੂਠੇ ਲਾਰਿਆਂ ਚ ਤੂੰ ਹੁਣ ਮੈਨੂੰ ਦਿਸ੍ਦਾਂ ਏ ਸਾਰਿਆਂ ਚ ਤੂੰ

 

ਨਦੀਆਂ ਚ ਤੂੰ ਤੇ ਪਹਾੜਾ ਵਿਚ ਤੂੰ ਬਾਗਾਂ ਵਿਚ ਤੂੰ ਤੇ ਬਹਾਰਾਂ ਵਿਚ ਤੂੰ

ਝਰਨਿਆਂ ਚ ਤੂੰ ਤੇ ਫੁਹਾਰਿਆਂ ਚ ਤੂੰ ਹੁਣ ਮੈਨੂੰ ਦਿਸ੍ਦਾਂ ਏ ਸਾਰਿਆਂ ਚ ਤੂੰ 

 

ਜਲ ਚ ਵੀ ਤੂੰ ਤੇ ਥਲ ਚ ਵੀ ਤੂੰ ਸੂਰਜ ਚ ਤੂੰ ਤੇ ਚੰਨ ਚ ਵੀ ਤੂੰ

ਅੰਬਰਾਂ ਚ ਤੂੰ ਤੇ ਤਾਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ

 

ਹਰ ਗੱਲ ਵਿਚ ਤੂੰ ਹਰ ਰਾਜ਼ ਵਿਚ ਤੂੰ ਸਾਜ ਵਿਚ ਤੂੰ ਹਰ ਆਵਾਜ਼ ਵਿਚ ਤੂੰ

ਵਾਜਿਆਂ ਚ ਤੂੰ ਤੇ ਨਗਾਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ

 

ਬੱਦਲਾਂ ਚ ਤੂੰ ਤੇ ਹਵਾਵਾਂ ਚ ਤੂੰ ਘਟਾਵਾਂ ਚ ਤੂੰ ਤੇ ਫਿਜ਼ਾਵਾਂ ਚ ਤੂੰ

ਹਰ ਕਣ ਤੇ ਕੁਦਰਤੀ ਨਜ਼ਾਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ

 

ਰੱਜ ਵਿਚ ਤੂੰ ਮੇਰੀ ਭੁੱਖ ਚ ਵੀ ਤੂੰ ਹਰ ਦੁਖ ਵਿਚ ਤੂੰ ਹਰ ਸੁਖ ਵਿਚ ਤੂੰ

ਹਰ ਖਿਹੜੇ ਚ ਤੂੰ ਹੰਝੂ ਖਾਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ

 

ਧੜਕਨ ਚ ਤੂੰ ਤੇ ਸਾਹਵਾਂ ਚ ਤੂੰ  ਮੰਜਿਲਾਂ ਚ ਤੂੰ ਤੇ ਰਾਹਵਾਂ ਚ ਤੂੰ

ਜਿੱਤਿਆਂ ਚ ਤੂੰ ਤੇ ਹਾਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ

 

ਪਖੰਡੀਆਂ ਚ ਤੂੰ ਤੇ ਘਮੰਡੀਆਂ ਚ ਤੂੰ ਸੁਹਾਗਣਾ ਚ ਤੂੰ ਤੇ ਰੰਡੀਆਂ ਚ ਤੂੰ

ਵੱਸਿਆਂ ਚ ਤੂੰ ਤੇ ਖੁਆਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ

 

ਮਜਲੂਮਾਂ ਚ ਤੂੰ ਤੇ ਮਾਸੂਮਾਂ ਚ ਤੂੰ ਸੁਖੀ ਜਿਹੜੇ ਵੱਸਦੇ ਨੇ ਓਹਨਾ ਚ ਤੂੰ

ਦੁੱਖਾਂ ਦਿਆਂ ਮਾਰਿਆਂ ਵਿਚਾਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ 

 

ਖੇਤਾਂ ਚ ਤੂੰ ਤੇ ਖਲਿਆਣਾ ਚ ਤੂੰ  ਮੜ੍ਹੀਆਂ ਚ ਤੂੰ ਤੇ ਮਸਾਣਾ ਚ ਤੂੰ

ਮਹਿਲਾਂ ਚ ਤੂੰ ਤੇ ਚੁਬਾਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ

 

ਪੀਰਾਂ ਚ ਤੂੰ ਤੇ ਪੈਗੰਬਰਾਂ ਚ ਤੂੰ ਰਿਸ਼ੀ ਮੁਨੀਆਂ ਚ ਤੂੰ ਦਿਗੰਬਰਾਂ ਚ ਤੂੰ

ਮੰਦਰਾਂ ਮਸੀਤਾਂ ਤੇ ਗੁਰੁਦ੍ਵਾਰਿਆਂ ਚ ਤੂੰ ਹੁਣ ਮੈਨੂੰ ਦਿਸਦਾ ਏ ਸਾਰਿਆਂ ਚ ਤੂੰ

 

ਤੈਥੋਂ ਕੀ ਲਕੋਵਾਂ ਤੂੰ ਤਾਂ ਸਾਰਾ ਹਾਲ ਜਾਣਦੈ ਬਿਨਾ ਵੇਖੇ ਦਿਲ ਦਾ ਖਿਆਲ ਜਾਣਦੈ

ਬੱਸ ਮੰਨੂ ਰਖੀ ਆਪਣੇ ਪਿਆਰਿਆਂ ਚ ਤੂੰ  ਹੁਣ ਮੈਨੂੰ ਦਿਸਦਾ ਏ ਸਾਰਿਆ ਚ ਤੂੰ

02 Aug 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਪਿਆਰੇ ਦੋਸਤੋ ਇਹ ਕਵਿਤਾ ਥੋੜੀ ਵੱਡੀ ਹੈ ਪਰ ਸ਼ੁਕ੍ਰਗੁਜ਼ਾਰ ਹਾਂ ਮੈਂ ਪ੍ਰਮਾਤਮਾ ਦਾ ਜਿਸਨੇ ਆਪ ਆਪਣਾ ਮਿਹਰਾਂ ਭਰਿਆਂ ਹੱਥ ਸਿਰ ਤੇ ਰਖ ਕੇ ਆਪੇ ਲਿਖਵਾ ਲਈ...
ਜਿਹਨਾ ਨੂੰ ਚੰਗੀ ਲੱਗੇ ਓਹਨਾ ਦਾ ਧੰਨਵਾਦ.......ਜਿਹਨਾ ਨੂੰ ਨਾਪਸੰਦ ਓਹਨਾ ਤੋ ਖਿਮਾ...
ਸਤਿਗੁਰ ਕਿਰਪਾ ਕਰ ਕੇ ਆਪ ਹੀ ਚੰਗਾ ਲਿਖਵਾ ਲੈਣ  ..........:):):):)

02 Aug 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

 

Kiya chaal e veer g.... khoob Good Job

 

02 Aug 2010

Reply