Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
'ਫੇਸਬੁੱਕ' :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
'ਫੇਸਬੁੱਕ'

ਫਿਲਹਾਲ ਦੇ ਸੰਪਾਦਕ ਗੁਰਬਚਨ ਦੇ 'ਫੇਸਬੁੱਕ' ਬਾਰੇ ਵਿਚਾਰ ......ਤੇ ਤੁਹਾਡੇ ਕੀ ਹਨ ???
ਕੋਈ ਵੀ ਕਾਪੀ ਪੇਸਟ ਕਰ ਸਕਦਾ ਹੈ । ਪਰ ਪੜਨ ਤੋਂ ਬਿਨਾਂ ਲਾਇਕ ਨਾ ਕਰਿਾਓ । ਕਿਉਂਕਿ ਪੜਕੇ ਲਾਇਕ ਕਰਕੇ ਨਹੀਂ ਛੱਡ ਸਕਦੇ ...ਕੁਝ ਨਾ ਕੁਝ ਜਰੂਰ ਹੋਵੋਗੇ ,,,ਸਹਿਮਤ ...ਅਸਿਹਮ

ਫੇਸਬੁੱਕ ਦੀ ਖਿੱਚ ਹੈ । ਹਰ ਨਸ਼ੇ ਦੀ ਖਿੱਚ ਹੁੰਦੀ ਹੈ । ਅੱਜ ਬੰਦੇ ਕੋਲ ਮਾਨਸਿਕ ਵਿਹਲ ਨਹੀਂ ਰਹੀ । ਵਿਹਲ ਪ੍ਰਾਪਤ ਹੁੰਦੀ ਹੈ ਤਾਂ ਉਹ ਵਿਹਲ ਤੋਂ ਦੌੜਦਾ ਹੈ । ਵਿਹਲ ਤੋਂ ਮੁਕਤ ਹੋਣ ਲਈ ਫੇਸਬੁੱਕ ਖੋਲਦਾ ਹੈ । ਆਪਣਾ ਚਿਹਰਾ ਦੇਖਦਾ ਹੈ । ਜਿੱਦਾਂ ਦਾ ਦਿਖਣਾ ਚਾਹੁੰਦਾ ਹੈ । ਇਹੀ ਨਸ਼ਾ ਫੇਸਬੁੱਕ ਦੀ ਖਿੱਚ ਪਾਉਂਦਾ ਹੈ ।
ਫੇਸਬੁੱਕ ਭੁਲਾਵੇਂ ਵਾਲਾ ਸ਼ੀਸ਼ਾ ਹੈ । ਸ਼ੀਸ਼ਾ ਜੋ ਧਿਆਨ ਚੂਸਦਾ ਪਰ ਧਿਆਨ 'ਚ ਜਮਾਂ ਕੁਝ ਨੀ ਹੁੰਦਾਂ ।ਉਦਾਂ ਦਾ ਦਿ੍ਸ਼ਪਟ ਜਿਵੇਂ ਵਿਡੀਓ ਗੇਮ ਹੈ । ਜਾਂ ਡਿਜ਼ਨੀਲੈਂਡ ਦੀ ਦਿ੍ਸ਼ਕਾਰੀ ਹੈ । ਜਾਂ ਕਿੱਟੀ ਪਾਰਟੀ 'ਚ ਤੰਬੋਲਾ ਦੀ ਗੇਮ ਹੈ । ਜਾਂ ਹਾਲੀਵੁੱਡ 'ਦਾ ਜੁਰਸਿਕ ਪਾਰਕ ਹੈ।


ਅੱਜ ਮਨੁੱਖ ਨਵਾਂ ਨਹੀਂ ਰਿਹਾ । ਨਾ ਇਹ ਪੁਰਾਣਾ ਹੈ । ਇਹ ਨਵੇਂ ਪੁਰਾਣੇ ਦੀ ਭੇੜ 'ਚ ਟੁੱਟ ਚੁੱਕਾ ਹੈ । ਬੇਸ਼ੱਕ ਹਰ ਯੁੱਗ ਨੂੰ ਨਵੇਂ ਮਨੁੱਖ ਦੀ ਤਲਾਸ਼ ਹੁੰਦੀ ਹੈ । ਤਲਾਸ਼ ਨੂੰ ਮੰਡੀ ਪੁਰਾ ਕਰ ਰਹੀ ਹੈ ।
ਅਜਿਹੇ ਮਨੁੱਖ ਨੂੰ ਕਿਸੇ ਡਗਰ ਦੀ ਲੋੜ ਨਹੀਂ । ਫੇਸਬੁੱਕ ਡਗਰ ਹੈ।
ਭਾਸ਼ਾ ਟੱਚ ਐਂਡ ਗੋ ਵਾਲੀ ਹੈ । ਜਿਵੇਂ ਮੈਕਡੋਨਲਡ ਦਾ 'ਟੇਕ ਅਵੇਅ' ਬਰਗਰ । ਇਹ ਟੈਕਸਟ ਚੇਤਨਾ ਦਾ ਨਕਾਰਣ ਹੈ ਜਿਵੇਂ ਬਰਗਰ ਕਿੰਗ ਨੇ ਅਹਾਰ/ਰਸੋਈ ਦੁਆਲੇ ਉੱਸਰੇ ਸੱਭਿਆਚਾਰ ਨੂੰ ਪਸਤ ਕਰ ਦਿੱਤਾ ਹੈ । ਮਨੁੱਖ ਨੂੰ ਪੈਂਡੇ ਦਾ ਗੁਲਾਮ ਬਣਾ ਦਿੱਤਾ ਹੈ ।
ਮਨੁੱਖ ਟੁੱਟਾ ਹੋਇਆ ਹੈ । ਜੁੜਨ ਦੀ ਭਾਸ਼ਾ ਉਸ ਕੋਲ ਨਹੀਂ ਰਹੀ । ਫੇਸਬੁੱਕ ਜੁੜਨ ਦਾ ਭੁਲਾਵਾਂ ਪੈਦਾ ਕਰਦੀ ਹੈ ।
ਸਿਰਜਨੀ ਮਨੁੱਖ ਇਕੱਲਾ ਹੁੰਦਾਂ ਹੈ । ਜਿੰਨਾਂ ਵੀ ਸਾਹਿਤ ਅਜੇ ਤੱਕ ਸਿਰਜਿਆ ਗਿਆ ਹੈ ਉਹ ਇਕੱਲਤਾ ਨਾਲ ਜੂਝਦੇ ਮਨੁੱਖ ਦਾ ਇਜ਼ਹਾਰ ਹੈ । ਸਿਰਜਨਾ 'ਚ ਤਲਾਸ਼ ਹੈ । ਤਲਾਸ਼ ਸੁਆਲਾਂ ਨੂੰ ਜਨਮ ਦਿੰਦੀ ਹੈ । ਕਲਪਾਂ ਨੂੰ ਸੀਖਦੀ ਹੈ । ਤਲਾਸ਼ 'ਚ ਮਨੁੱਖ ਅੱਧੀ ਰਾਤ ਅਕਾਸ਼ ਵੱਲ ਦੇਖਦਾ ਹੈ । ਦੇਖਦਾ ਤੇ ਫੈਲਦਾ । ਦੂਰ ਦੁਰਾਡੇ ਦੇ ਪਲਾਂ ਦਾ ਸਪਰਸ਼ ਮਹਿਸੂਸ ਕਰਦਾ ।ਗੁਆਚਣ ਤੋਂ ਇਨਕਾਰ ਕਰਦਾ । ਫੇਸਬੁੱਕ ਇਹਦੇ ਉਲਟ ਹੈ । ਇਹਦੇ ਚੋੰ ਮਨੁੱਖ ਆਪਾ ਲੱਭਣ ਜਾਂਦਾ । ਵਾਪਿਸ ਪਰਤਦਿਆਂ ਗੁਆਚਾ ਮਹਿਸੂਸ ਕਰਦਾ ।
ਫੇਸਬੁੱਕ ਦੀ ਭੌਤਿਕਤਾ ਵੱਲ ਧਿਆਨ ਦਿਓ । ਇਹਨੂੰ ਸੀਮਤ ਸਕਰੀਨ ਦੀ ਲੋੜ ਹੈ , ਜਿਸਨੇ ਮਨੁੱਖ ਦੀ ਸੁਤਾ ਨੂੰ ਆਪਣੇ ਵੱਲ ਬੰਨਣਾ ਹੁੰਦਾਂ । ਇਹਦੇ ਰਾਹੀਂ ਮਨੁੱਖ ਜੋ ਗੁਫਤਗੂ ਕਰਦਾ ਉਹ ਗੁਫਤਗੂ ਬਿਨਾਂ ਇੰਦਿ੍ਆਵੀ ਵਾਈਬ੍ਰਸ਼ੇਨ ਦੇ ਹੈ । ਜਿਵੇਂ ਕਾਗਜ਼ ਦੇ ਫੁੱਲ ਹੁੰਦੇ ਹਨ । ਮਸ਼ੀਨੀ ਕਾਗਜ਼ ਤੋਂ ਬਣੇ ਰੰਗਦਾਰ ਫੁੱਲ ।

06 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....for.....sharing.......

07 Nov 2012

Reply