Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫ਼ੈਜ਼ ਦੀ ਆਖ਼ਰੀ ਫਿਲਮ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਫ਼ੈਜ਼ ਦੀ ਆਖ਼ਰੀ ਫਿਲਮ

ਹਾਲੇ ਵੀ ਭੇਤ ਬਣੀ ਹੋਈ ਹੈ ਫ਼ੈਜ਼ ਦੀ ਆਖ਼ਰੀ ਫਿਲਮ

ਬੇਸ਼ਕੀਮਤੀ ਇਤਿਹਾਸ ਦੀ ਕਾਤਰ ਸਾਂਭਣ ਵਾਲੀ ਨਾਮਵਰ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਵੱਲੋਂ ਬਣਾਈ ਆਖਰੀ ਫਿਲਮ ਹਾਲੇ ਵੀ ਭੇਤ ਬਣੀ ਹੋਈ ਹੈ। ਦਹਾਕਿਆਂ ਪਹਿਲਾਂ ਪਾਕਿਸਤਾਨ ’ਚ ਸਿਆਸੀ ਹਿਲਜੁਲ ਦੌਰਾਨ ਇਹ ਫਿਲਮ ਕਿਤੇ ਗੁਆਚ ਗਈ ਸੀ।
ਫੈਜ਼ ਦੀ ਧੀ ਸਲੀਮਾ ਹਾਸ਼ਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਹਾਲੇ ਵੀ ‘ਦੂਰ ਹੈ ਸੱਚ ਕਾ ਗਾਓਂ’ ਫਿਲਮ ਦੇ ਨੈਗੇਟਿਵ ਲੱਭ ਰਹੀ ਹੈ। ਇਹ ਫਿਲਮ ਅੱਸੀਵਿਆਂ ਦੇ ਸ਼ੁਰੂ ’ਚ ਪਾਕਿਸਤਾਨ ਤੇ ਲੰਡਨ ’ਚ ਬਣਾਈ ਗਈ ਸੀ। ਇਸ ਸ਼ਹਿਰ ’ਚ ਆਪਣੀ ਫੇਰੀ ਦੌਰਾਨ ਸਲੀਮਾ ਨੇ ਦੱਸਿਆ ਕਿ ਜਦੋਂ ਇਸ ਫਿਲਮ ਦਾ ਅੰਤਮ ਸੰਪਾਦਨ ਕਾਰਜ ਚੱਲ ਰਿਹਾ ਸੀ ਤਾਂ ਦੇਸ਼ ਦੀ ਨਾਜ਼ੁਕ ਸਿਆਸੀ ਸਥਿਤੀ ਕਾਰਨ ਫੈਜ਼ ਨੂੰ ਜਲਾਵਤਨ ਹੋਣਾ ਪੈ ਗਿਆ। ਇਸ ਤੋਂ ਮਗਰੋਂ ਫਿਲਮ ਦੀਆਂ ਰੀਲਾਂ ਗੁੰਮ ਗਈਆਂ। ਇਹ ਫਿਲਮ ਕਿਉਂਕਿ ਕਦੇ ਰਿਲੀਜ਼ ਹੀ ਨਹੀਂ ਹੋਈ ਸੀ, ਸੋ ਇਹ ਕਦੇ ਕਿਸੇ ਨੇ ਨਹੀਂ ਦੇਖੀ। ਫੈਜ਼ ਦੀ ਲਿਖੀ ਅਸਲ ਕਹਾਣੀ ’ਤੇ ਆਧਾਰਤ ਤੇ ਏ.ਜੇ. ਕਾਰਦਾਰ ਵੱਲੋਂ ਨਿਰਦੇਸ਼ਤ ਇਸ ਫਿਲਮ ’ਚ ਮਸ਼ਹੂਰ ਕਲਾਕਾਰ ਨਹੀਂ ਲਏ ਗਏ ਸਨ। ਪਾਕਿਸਤਾਨ ਦੇ ਗੜਬੜਗ੍ਰਸਤ ਬਲੋਚਿਸਤਾਨ ਸੂਬੇ ’ਚ ਫਿਲਮਾਈ ਗਈ ਇਹ ਫਿਲਮ ਲੋਕ ਵਿਸ਼ਵਾਸਾਂ ਤੇ ਧਰਮ ਦੀਆਂ ਰਸਮਾਂ ਨੂੰ ਲੈ ਕੇ ਬਣੇ ਵਿਸ਼ਵਾਸਾਂ ਵਿਚਾਲੇ ਟਕਰਾਅ ’ਤੇ ਅਧਾਰਤ ਹੈ।
ਕਾਲਰਹਿਤ ਪਿਛੋਕੜ ’ਚ ਇਹ ਫਿਲਮ ਇਹ ਦਲੇਰਾਨਾ ਇੰਕਸ਼ਾਫ ਕਰਦੀ ਹੈ ਕਿ ਇਕ ਧਾਰਮਿਕ ਆਗੂ ਵੀ ਬਦਰੂਹ ਹੋ ਸਕਦਾ ਹੈ। ਹਾਸ਼ਮੀ ਨੇ ਖਿੱਤੇ ’ਚ ਹੁਣ ਤਕ ਚੱਲ ਰਹੀ ਬੇਚੈਨੀ ਤੇ ਮਾਨਵੀ ਹੱਕਾਂ ਦੀ ਉਲੰਘਣਾ ਦੀ ਗੱਲ ਕਰਦਿਆਂ ਕਿਹਾ, ‘‘ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਸੋਚਦੀ ਹਾਂ ਕਿ ਇਹ ਸਮਾਂ ਹੈ ਜਦੋਂ ਸਾਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ।’’
ਆਪਣੇ ਪਿਤਾ ਦੀ ਫਿਲਮ ਭਾਲਣ ਲਈ ਆਪਣੇ ਸੰਘਰਸ਼ ਨੂੰ ਲੈ ਕੇ ਉਹ ਦੱਸਦੀ ਹੈ ਕਿ ਇਸ ਫਿਲਮ ਦੀਆਂ ਰੀਲਾਂ ਆਖਰੀ ਵਾਰ ਪਾਕਿਸਤਾਨ ਦੀ ਲੰਡਨ ਅੰਬੈਸੀ ’ਚ ਦੇਖੀਆਂ ਗਈਆਂ ਸਨ। ਹੁਣ ਉਥੋਂ ਸਾਰੇ ਪੁਰਾਣੇ ਲੋਕ ਜਾ ਚੁੱਕੇ ਹਨ। ਸਫ਼ਾਰਤਖਾਨੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਮ ਉਨ੍ਹਾਂ ਕੋਲ ਨਹੀਂ ਹੈ। ਇਹ ਫਿਲਮ ਉਸ ਦੇ ਪਿਤਾ ਦੀ ਆਖਰੀ ਫਿਲਮ ਸੀ, ਜਿਸ ਦੀ ਹੋਣੀ ਨੇ ਉਸ ਦਾ (ਫੈਜ਼ ਦਾ) ਸੱਚਮੁੱਚ ਦਿਲ ਤੋੜ ਦਿੱਤਾ ਸੀ। ਇਸ ਘਿਨੌਣੀ ਸੱਚਾਈ ਨਾਲ ਰਵਾਂ ਹੋਣ ਲਈ ਉਨ੍ਹਾਂ ਨੂੰ ਲੰਮਾ ਸਮਾਂ ਲੱਗਿਆ ਸੀ। ਪਰਿਵਾਰ ਨੂੰ ਆਸ ਹੈ ਕਿ ਸਮਾਂ ਰਹਿੰਦੇ ਕਾਰੋਬਾਰੀ ਅੰਜੁਮ ਤਾਸੀਰ ਦੀ ਮਦਦ ਨਾਲ ਉਹ ਇਹ ਫਿਲਮ ਲੱਭ ਲੈਣਗੇ। ਫੈਜ਼ ਦੀ ਪਹਿਲੀ ਤੇ ਇੱਕੋ-ਇੱਕ ਫਿਲਮ ‘ਜਾਗੋ ਹੁਆ ਸਵੇਰਾ’ (1959) ਸੀ। ਇਹ ਪਹਿਲੀ ਪਾਕਿਸਤਾਨੀ ਫਿਲਮ ਕਹੀ ਜਾਂਦੀ ਹੈ ਜਿਸ ਨੂੰ ਕੌਮਾਂਤਰੀ ਮੰਚ ’ਤੇ ਏਨਾ ਸਰਾਹਿਆ ਗਿਆ ਸੀ। ਫਿਲਮ ਦੇ ਸੰਵਾਦ ਤੇ ਗੀਤ ਫੈਜ਼ ਨੇ ਲਿਖੇ ਸਨ। ਇਹ ਬੰਗਲਾਦੇਸ਼ ’ਚ ਗਰੀਬੀ ਮਾਰੇ ਇਕ ਮਛੇਰੇ ਦੀ ਕਿਸ਼ਤੀ ਬਣਾਉਣ ਸਬੰਧੀ ਘਾਲਣਾ ਦੀ ਗਾਥਾ ਹੈ। ਹਾਸ਼ਮੀ ਨੇ ਦੱਸਿਆ ਕਿ ਇਹ ਫਿਲਮ ਵੀ ਗੁੰਮ ਹੋ ਗਈ ਸੀ ਪਰ ਉਨ੍ਹਾਂ ਨੇ (ਹਾਸ਼ਮੀ) ਇਹ ਲੱਭ ਲਈ। ਉਨ੍ਹਾਂ ਦੱਸਿਆ ਕਿ ਲਾਪ੍ਰਵਾਹੀ ’ਚ ਤਬਾਹ ਹੋਈ ਅਸਲ ਰੀਲ ਦੀ ਬਹਾਲੀ ਲਈ ਅਸਲ ’ਚ ਪਰਿਵਾਰ ਦੇ ਆਪਣੇ ਕੰਪਲੈਕਸ ਹਨ। ਹਾਸ਼ਮੀ ਖ਼ੁਦ ਚਿੱਤਰਕਾਰ, ਲੇਖਕ ਤੇ ਸਮਾਜਿਕ ਕਾਰਕੁਨ ਹੈ।

 

23 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ , ਜਾਣਕਾਰੀ ਸਾਝੀ ਕਰਨ ਲਈ ਬਹੁਤ ਸੁਕਰੀਆ ...........

24 Feb 2012

Reply