Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੰਦੇ-ਬੰਦੇ ਦਾ ਫ਼ਰਕ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬੰਦੇ-ਬੰਦੇ ਦਾ ਫ਼ਰਕ

ਦਸੰਬਰ 1967 ਦੇ ਪਹਿਲੇ ਹਫ਼ਤੇ ਮੈਨੂੰ ਚੰਡੀਗੜ੍ਹ ਦੇ ਰੁਜ਼ਗਾਰ ਦਫ਼ਤਰ ਤੋਂ ਇੰਟਰਵਿਊ ਲਈ ਇੱਕ ਪੱਤਰ ਮਿਲਿਆ। ਇਹ ਟਾਂਡਾ ਦੇ ਹਾਇਰ ਸੈਕੰਡਰੀ ਸਕੂਲ ਵਿੱਚ ਅਰਥਸ਼ਾਸਤਰ ਦੇ ਲੈਕਚਰਾਰ ਦੀ ਅਸਥਾਈ ਆਸਾਮੀ ਲਈ ਸੀ। ਮੈਂ ਆਪਣੇ ਘਰ ਤੋਂ 130 ਕਿਲੋਮੀਟਰ ਦੂਰ ਪੈਂਦੇ ਇਸ ਸਕੂਲ ਵਿਖੇ ਸਮੇਂ ਸਿਰ ਇੰਟਰਵਿਊ ਲਈ ਪੁੱਜ ਗਿਆ। ਪੰਜਾਬ ਦੇ ਦੂਰ-ਦੁਰਾਡੇ ਇਲਾਕਿਆਂ ’ਚੋਂ ਕਰੀਬ ਵੀਹ ਉਮੀਦਵਾਰ ਇੰਟਰਵਿਊ ਲਈ ਪੁੱਜੇ ਹੋਏ ਸਨ। ਪ੍ਰਿੰਸੀਪਲ ਸਕੂਲ ਵਿੱਚ ਹਾਜ਼ਰ ਨਹੀਂ ਸੀ। ਸਾਰੇ ਉਸ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦਿਨਾਂ ਵਿੱਚ ਸਕੂਲ 4 ਵਜੇ ਬੰਦ ਹੁੰਦੇ ਸਨ। ਆਖ਼ਰ ਪ੍ਰਿੰਸੀਪਲ ਤਿੰਨ ਵਜੇ ਸਕੂਲ ਆਈ। ਅਸੀਂ ਉਸ ਨੂੰ ਆਪਣੇ ਆਉਣ ਬਾਰੇ ਦੱਸਿਆ। ਉਸ ਨੇ ਕਿਹਾ,‘‘ਇੱਥੇ ਕੋਈ ਇੰਟਰਵਿਊ ਨਹੀਂ।’’ ਅਸੀਂ ਆਪਣੇ ਇੰਟਰਵਿਊ ਕਾਰਡ ਦਿਖਾਏ ਪਰ ਉਸ ਨੇ ਤੁਰੰਤ ਹੀ ਜੁਆਬ ਦੇ ਦਿੱਤਾ, ‘‘ਯਹਾਂ ਤੋਂ ਪੋਸਟ ਥੀ ਨਹੀਂ, ਆਪ ਕੈਸੇ ਆ ਗਏ?’’ ਉਸ ਦਾ ਜੁਆਬ ਸੁਣ ਅਸੀਂ ਟਾਂਡੇ ਦੇ ਬੱਸ ਸਟੈਂਡ ਵੱਲ ਤੁਰ ਪਏ, ਕਰ ਵੀ ਕੀ ਸਕਦੇ ਸਾਂ। ਸਾਨੂੰ ਉੱਥੋਂ ਦੇ ਸਕੂਲ ਅਧਿਆਪਕਾਂ ਦੀ ਘੁਸਰ-ਮੁਸਰ ਤੋਂ ਪਤਾ ਲੱਗਾ ਕਿ ਪ੍ਰਿੰਸੀਪਲ ਦੀ ਸਰਕਾਰੇ-ਦਰਬਾਰੇ ਬਹੁਤ ਪਹੁੰਚ ਹੈ ਅਤੇ ਉਸ ਨੇ ਸ਼ਹਿਰ ਦੇ ਇੱਕ ਪ੍ਰਭਾਵਸ਼ਾਲੀ ਪਰਿਵਾਰ ਦੇ ਮੈਂਬਰ ਦੀ ਨਿਯੁਕਤੀ ਕਰ ਲਈ ਹੈ। ਮੈਂ ਟਾਂਡੇ ਤੋਂ ਜਲੰਧਰ ਵਾਸਤੇ ਬੱਸ ਵਿੱਚ ਬੈਠ ਗਿਆ। ਜਲੰਧਰ ਪਹੁੰਚ ਕੇ ਜਦੋਂ ਮੈਂ ਅੰਮ੍ਰਿਤਸਰ ਜਾਣ ਵਾਲੀ ਬੱਸ ਬਾਰੇ ਪਤਾ ਕਰਨ ਲੱਗਾ ਤਾਂ ਮੇਰੀ ਜੇਬ ਵਿੱਚੋਂ ਬਟੂਆ ਗਾਇਬ ਸੀ। ਸੂਰਜ ਡੁੱਬਣ ਵਾਲਾ ਸੀ ਅਤੇ ਜਲੰਧਰ ਵਿੱਚ ਮੇਰਾ ਕੋਈ ਵੀ ਆਸਰਾ ਨਹੀਂ ਸੀ। ਮੇਰੀ ਜੇਬ ਵਿੱਚ 85 ਪੈਸੇ ਟੁੱਟੇ ਸਨ। ਮੈਂ ਸੋਚਣ ਲੱਗਾ ਕਿ ਇਨ੍ਹਾਂ 85 ਪੈਸਿਆਂ ਨਾਲ ਜਿੱਥੋਂ ਤਕ ਦੀ ਟਿਕਟ ਮਿਲਦੀ ਹੈ ਉੱਥੋਂ ਤਕ ਜਾ ਕੇ ਫਿਰ ਅੱਗੋਂ ਸੋਚਿਆ ਜਾਵੇਗਾ। ਪੁੱਛ-ਗਿੱਛ ਉਪਰੰਤ ਪਤਾ ਲੱਗਾ ਕਿ ਜਲੰਧਰ ਤੋਂ ਸੁਭਾਨਪੁਰ ਦੇ 85 ਪੈਸੇ ਲੱਗਦੇ ਹਨ। ਮੈਂ ਅੰਮ੍ਰਿਤਸਰ ਆਉਣਾ ਸੀ ਅਤੇ ਉਸ ਤੋਂ 18 ਕਿਲੋਮੀਟਰ ਅੱਗੇ ਮੇਰਾ ਪਿੰਡ ਸੀ। ਮੈਂ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੀ ਬੱਸ ’ਤੇ ਬੈਠ ਗਿਆ ਅਤੇ ਸੁਭਾਨਪੁਰ ਪਹੁੰਚ ਗਿਆ। ਉੱਥੇ ਮੇਰੇ ਪਿੰਡ ਦਾ ਇੱਕ ਫਾਰੈਸਟ ਗਾਰਡ ਸੀ। ਉਸ ਦੀ ਉੱਥੇ ਰਿਹਾਇਸ਼ ਸੀ। ਮੈਂ ਉਸ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚਿਆ ਪਰ ਪਤਾ ਲੱਗਾ ਕਿ ਜੰਗਲਾਤ ਵਿਭਾਗ ਦਾ ਕੁਝ ਲੋਕਾਂ ਨਾਲ ਝਗੜਾ ਹੈ ਅਤੇ ਉਹ ਢਿੱਲਵਾਂ ਪੁਲੀਸ ਸਟੇਸ਼ਨ ਗਏ ਹਨ, ਪਤਾ ਨਹੀਂ ਕਦੋਂ ਤਕ ਪਰਤਣਗੇ। ਮੈਂ ਸੁਭਾਨਪੁਰ ਦੇ ਚੁਰਸਤੇ ’ਤੇ ਆਉਂਦੀਆਂ-ਜਾਂਦੀਆਂ ਬੱਸਾਂ ਵੱਲ ਦੇਖਣ ਲੱਗਾ। ਮੈਂ ਅੰਮ੍ਰਿਤਸਰ ਨੂੰ ਜਾਣ ਵਾਲੇ ਟਰੱਕਾਂ ਨੂੰ ਹੱਥ ਦੇਣਾ ਸ਼ੁਰੂ ਕੀਤਾ। ਦਿਨ ਡੁੱਬ ਚੁੱਕਾ ਸੀ। ਹਨੇਰੇ ਹੋਏ ਕੋਈ ਵੀ ਆਪਣਾ ਵਾਹਨ ਰੋਕਦਾ ਨਹੀਂ ਸੀ।

29 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਖਰ ਮੈਂ ਇੱਕ ਟਰੱਕ ਨੂੰ ਹੱਥ ਦਿੱਤਾ। ਟਰੱਕ ਖਲੋਤਾ ਅਤੇ ਮੈਂ ਉਸ ’ਚ ਬੈਠ ਗਿਆ। ਟਰੱਕ ਡਰਾਈਵਰ ਦਲੇਰ ਸੀ। ਮੈਂ ਉਸ ਨੂੰ ਸਾਰੀ ਗੱਲ ਦੱਸੀ। ਉਹ ਕਹਿਣ ਲੱਗਾ ਕਿ ਉਸ ਨੇ ਤਾਂ ਗੁਰਦਾਸਪੁਰ ਜਾਣਾ ਹੈ। ਮੈਂ ਉਸ ਨੂੰ ਬਾਬਾ ਬਕਾਲਾ ਦੇ ਮੋੜ ’ਤੇ ਲਾਹ ਦੇਣ ਲਈ ਕਿਹਾ। ਮੋੜ ’ਤੇ ਉਤਰਨ ਤੋਂ ਬਾਅਦ ਮੈਂ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਬੱਸਾਂ ਦੇਖਣੀਆਂ ਸ਼ੁਰੂ ਕੀਤੀਆਂ। ਲੰਮੇ-ਲੰਮੇ ਦਰੱਖਤਾਂ ਥੱਲੇ ਰਾਤ ਦੇ ਹਨੇਰੇ ਵਿੱਚ ਮੈਂ ਇਕੱਲਾ ਹੀ ਅਡੋਲ ਖੜ੍ਹਾ ਸਾਂ। ਆਉਂਦੇ-ਜਾਂਦੇ ਦੋ-ਤਿੰਨ ਰਾਹਗੀਰਾਂ ਨੇ ਮੈਨੂੰ ਕਿਹਾ ਕਿ ਰਾਤ ਦੇ ਸਮੇਂ ਇੱਥੇ ਕੋਈ ਬੱਸ ਨਹੀਂ ਰੁਕਦੀ। ਬਹੁਤੀਆਂ ਲੰਮੇ ਰੂਟ ਦੀਆਂ ਬੱਸਾਂ ਰਾਤ ਸਮੇਂ ਚੱਲਦੀਆਂ ਹਨ ਅਤੇ ਉਹ ਰਈਆ ਵਿਖੇ ਹੀ ਖੜਦੀਆਂ ਹਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਮੈਂ ਕਿਹੜੀ ਮੁਸੀਬਤ ਵਿੱਚ ਫਸਿਆ ਹੋਇਆ ਸਾਂ। ਬਾਬਾ ਬਕਾਲਾ ਮੋੜ ਤੋਂ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਥੋੜ੍ਹੀ ਕੁ ਦੂਰੀ ’ਤੇ ਪੈਂਦਾ ਹੈ। ਮੈਂ ਸੋਚਿਆ ਕਿ ਰਾਤ ਗੁਰਦੁਆਰੇ ਕੱਟੀ ਜਾ ਸਕਦੀ ਹੈ। ਉੱਧਰ ਜਾਣ ਵਾਲੇ ਟਰੱਕਾਂ ਨੂੰ ਹੱਥ ਦੇਣਾ ਸ਼ੁਰੂ ਕੀਤਾ ਪਰ ਕੋਈ ਵੀ ਟਰੱਕ ਨਾ ਰੁਕਿਆ। ਦੋ ਸੌ ਕੁ ਗਜ਼ ’ਤੇ ਇੱਕ ਵੇਲਣਾ (ਗੁੜ ਤਿਆਰ ਕਰਨ ਵਾਲਾ) ਚੱਲ ਰਿਹਾ ਸੀ। ਸੋਚਿਆ ਪੇਂਡੂ ਭਰਾ ਹਨ, ਉੱਥੇ ਹੀ ਅੱਗ ਅੱਗੇ ਬੈਠ ਕੇ ਰਾਤ ਬੀਤ ਸਕਦੀ ਹੈ। ਮੈਂ ਇਨ੍ਹਾਂ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਹੋਇਆ ਸਾਂ ਕਿ ਬਟਾਲੇ ਤੋਂ ਜਲੰਧਰ ਜਾਣ ਵਾਲੀ ਇੱਕ ਬੱਸ ਰੁਕੀ ਅਤੇ ਇੱਕ ਨੌਜਵਾਨ ਹੱਥ ਵਿੱਚ ਬਰੀਫਕੇਸ ਫੜੀ ਬੱਸ ’ਚੋਂ ਉਤਰਿਆ। ਮੈਨੂੰ ਉੱਥੇ ਇਕੱਲੇ ਨੂੰ ਖਲੋਤਿਆਂ ਦੇਖ ਕੇ ਉਹ ਕਹਿਣ ਲੱਗਾ, ‘‘ਤੁਸੀਂ ਕਿੱਥੇ ਜਾਣਾ? ਇੱਥੇ ਤਾਂ ਰਾਤ ਸਮੇਂ ਕੋਈ ਵੀ ਬੱਸ ਨਹੀਂ ਰੁਕਦੀ। ਮੈਂ ਰਈਏ ਜਾਣਾ ਹੈ, ਤੁਸੀਂ ਵੀ ਨਾਲ ਚੱਲੋ, ਉੱਥੋਂ ਤੁਹਾਨੂੰ ਅੰਮ੍ਰਿਤਸਰ ਵਾਸਤੇ ਬੱਸ ਮਿਲ ਜਾਵੇਗੀ।’’ ਅਸੀਂ ਦੋਵੇਂ ਹੀ ਰਈਏ ਵੱਲ ਨੂੰ ਪੈਦਲ ਤੁਰ ਪਏ। ਰਸਤੇ ਵਿੱਚ ਜਾਣ-ਪਛਾਣ ਹੋਈ। ਉਹ ਰਈਆ ਦਾ ਰਹਿਣ ਵਾਲਾ ਸੀ ਅਤੇ ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਵਿੱਚ ਬਟਾਲੇ ਨਿਯੁਕਤ ਹੋਇਆ ਸੀ। ਮੈਂ ਉਸ ਨੂੰ ਆਪਣੀ ਸਾਰੀ ਵਿਥਿਆ ਦੱਸੀ। ਉਸ ਨੇ ਕਿਹਾ, ‘‘ਤੁਸੀਂ ਘਬਰਾਓ ਨਾ। ਰਾਤ ਮੇਰੇ ਪਾਸ ਠਹਿਰੋ ਅਤੇ ਸਵੇਰੇ ਸਵੱਖਤੇ ਅੰਮ੍ਰਿਤਸਰ ਦੀ ਬੱਸ ਲੈ ਲੈਣੀ।’’ ਰਈਆ ਬਾਬਾ ਬਕਾਲਾ ਮੋੜ ਤੋਂ ਦੋ ਕੁ ਕਿਲੋਮੀਟਰ ’ਤੇ ਪੈਂਦਾ ਹੈ। ਅਸੀਂ ਪੈਦਲ ਤੁਰਦੇ-ਤੁਰਦੇ ਉੱਥੇ ਪਹੁੰਚ ਗਏ। ਉਹ ਉਪ ਮੰਡਲ ਅਫ਼ਸਰ ਦੀ ਪੋਸਟ ’ਤੇ ਤਾਇਨਾਤ ਸੀ। ਆਖ਼ਰ ਰਈਏ ਪਹੁੰਚ ਕੇ ਸੁੱਖ ਦਾ ਸਾਹ ਲਿਆ। ਰੋਟੀ-ਪਾਣੀ ਖਾ-ਪੀ ਕੇ ਸੌਂ ਗਏ। ਸਵੇਰੇ ਉਠ ਕੇ ਨਾਸ਼ਤਾ ਕੀਤਾ। ਮੇਰਾ ਮੇਜ਼ਬਾਨ ਤਿਆਰ ਹੋ ਕੇ ਰਈਆ ਬੱਸ ਅੱਡੇ ਤਕ ਆਇਆ ਅਤੇ ਉਸਨੇ ਮੈਨੂੰ ਅੰਮ੍ਰਿਤਸਰ ਵਾਲੀ ਬੱਸ ਦੀ ਟਿਕਟ ਲੈ ਕੇ, ਬੱਸ ਵਿੱਚ ਬਿਠਾ ਕੇ ਅਲਵਿਦਾ ਆਖਿਆ। ਉਹ ਘਰ ਨੂੰ ਜਾ ਰਿਹਾ ਸੀ ਤੇ ਮੈਂ ਬੱਸ ਵਿੱਚ ਬੈਠਾ ਉਸ ਵੱਲ ਵੇਖ ਰਿਹਾ ਸਾਂ। ਮੇਰੇ ਵਾਸਤੇ ਉਹ ਦੇਵਤਾ ਸੀ, ਜਿਸ ਨੇ ਮੈਨੂੰ ਉਸ ਰਾਤ ਪਨਾਹ ਦਿੱਤੀ। ਮੈਂ ਟਾਂਡੇ ਵਾਲੀ ਪ੍ਰਿੰਸੀਪਲ ਅਤੇ ਰਈਏ ਵਾਲੇ ਐਸ.ਡੀ.ਓ. ਦਾ ਫ਼ਰਕ ਦੇਖ ਰਿਹਾ ਸਾਂ। ਇੱਕ ਨੇ ਉੱਥੇ ਆਸਾਮੀ ਹੁੰਦਿਆਂ ਹੋਇਆਂ ਵੀ ਕਹਿ ਦਿੱਤਾ ਸੀ ਕਿ,‘‘ਇੱਥੇ ਕੋਈ ਪੋਸਟ ਨਹੀਂ।’’ ਤੇ ਦੂਸਰੇ ਨੇ ਇਹ ਜਾਣਦਿਆਂ ਹੋਇਆਂ ਵੀ ਕਿ ਇੱਥੇ ਕੋਈ ਬੱਸ ਨਹੀਂ ਰੁਕਦੀ, ਮੈਨੂੰ ਰਾਤ ਆਪਣੇ ਘਰ ਇੱਕ ਸ਼ਾਹੀ ਮਹਿਮਾਨ ਦੀ ਤਰ੍ਹਾਂ ਆਸਰਾ ਦਿੱਤਾ।

 

ਜੋਗਿੰਦਰ ਸਿੰਘ ਗਿੱਲ * ਸੰਪਰਕ: 98155-84220

29 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

 

ਹਰ ਤਰਾਂ ਦੇ ਬੰਦੇ ਨੇ ਦੁਨਿਆ ਵਿੱਚ ...ਚੰਗੇ ਵੀ ਤੇ ਮਾੜੇ ਵੀ 
TFS

ਹਰ ਤਰਾਂ ਦੇ ਬੰਦੇ ਨੇ ਦੁਨਿਆ ਵਿੱਚ ...ਚੰਗੇ ਵੀ ਤੇ ਮਾੜੇ ਵੀ 

 

TFS bittu ji

 

29 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਉਹ ਸ਼ਖਸ਼ ਵਾਕਈ ਰੱਬ ਦਾ ਰੂਪ ਸੀ .... ਇਸ ਤਰਾਂ ਏ ਲੋਕੀ ਹਮੇਸ਼ਾ ਯਾਦ ਰਹਿੰਦੇ ਨੇ ..


ਮੈਂ ਵੀ ਇਕ ਗੱਲ ਦੱਸਦਾ ਹਾਂ ...


2003 ਚ ਮੈਂ ਮੇਰੇ ਸ਼ਹਿਰ ਦੇ ਏਮ ਆਰ ਸਰਕਾਰੀ ਕਾਲਜ ਚ ਦਾਖਿਲਾ ਲਿਆ ... ਮੇਰੇ ਕੋਲ ਓਸ ਸਮੇਂ ਸਾਇਕਲ ਵੀ ਨਹੀ ਸੀ ਹੁੰਦਾ .... ਅਗਸਤ ਦਾ ਅੰਤਿਮ ਸਮਾਂ ... ਸਿਤਮ੍ਬਰ ਦੇ ਪੇਪਰਾਂ ਲਈ ਹਿੰਦੀ ਦੀ ਮੇਡਮ ਸ੍ਰੀ ਮਤੀ ਸਰਿਤਾ ਸ਼ਰਮਾ ਜੀ ਨੇ ਜਰੂਰੀ ਬੁਲਾਇਆ ਸੀ .. ਨਵੇ ਨਵੇ ਸੀ ਜਾਣਾ ਵੀ ਜਰੂਰੀ ਸੀ .. ਪਰ ਟੇਮ ਦੁਪੇਹਰ 12.30 ਵਜੇ ਦਾ ... ਕਾਲਜ ਮੇਰੇ ਘਰ ਤੋਂ 2.5 ਕਿਲੋ ਮੀਟਰ ਦੁਰ ਸੀ ... ਗਰਮੀ ਚ ਜਾਣ ਦਾ ਦਿਲ ਤਾਂ ਨਹੀ ਕਰ ਰਿਹਾ ਸੀ ਕਿਓਂ ਕੀ ਇਕ ਤਾਂ ਦੁਰ ਬਹੁਤ ਸੀ ਤੇ ਦੂਜਾ ਥੋੜਾ ਬੀਮਾਰ ਸੀ ਪਰ ਮਜਬੂਰੀ ਸੀ ... ਮੈਂ ਮੇਨ ਰੋਡ ਤੇ ਆ ਗਿਆ ... ਮੈਂ ਕਈ ਜਾਣ ਵਾਲਿਆਂ ਨੂੰ ਹਥ ਕੀਤਾ ਪਰ ਕੋਈ ਨਾ ਰੁਕਿਆ .. ਕਈ ਤਾਂ ਕਾਲਜ ਦੇ ਸਟੂਡੇੰਟ ਵੀ ਸਨ .. ਪਰ ਕਿਸੇ ਨੇ ਆਪਣਾ ਸ੍ਕੂਟਰ ਨਹੀ ਰੋਕਿਆ .. ਓਸ ਸਮੇਂ ਸ੍ਕੂਟਰ ਤੇ ਮੋਪੇਡ ਬਹੁਤ ਹੁੰਦੇ ਸੀ । ਮੈਂ ਉਮੀਦ ਛਡਤੀ ਕੀ ਕੋਈ ਰੋਕੇ ਗਾ । ਮੈਂ ਮਰੇ ਮਨ ਨਾਲ ਤੁਰ ਪਿਆ .. ਓਦੋਂ ਹੀ ਇਕ ਸ੍ਕੂਟਰ ਨੇ ਹਾਰਨ ਮਾਰਿਆ ਮੈਂ ਮੁੜ ਕੇ ਨਹੀ ਵੇਖਿਆ ਮੈਨੂ ਪਤਾ ਸੀ ਏਹਨੇ ਰੁਕਨਾ ਤਾਂ ਹੈ ਨਹੀ ... ਓਦੋਂ ਹੀ ਓਹ ਸ੍ਕੂਟਰ ਮੇਰੇ ਅੱਗੇ ਆ ਕੇ ਰੁਕ ਗਿਆ .. ਤੇ ਸਵਾਰ ਨੇ ਕਿਹਾ .. ਆਜਾ ਵੀਰੇ ਬੇਠ ਜਲਦੀ ... ਉਹ ਮੈਨੂ ਕਾਲਜ ਲੈ ਕੇ ਗਿਆ ... ਤੇ ਕਿਹਾ ਕੀ ਜੇ ਥੋੜਾ ਸਮਾਂ ਲਗਨਾ ਆ ਤਾਂ ਦੱਸ ਦੇ ਮੈਂ ਤੇਨੂੰ ਤੇਰੇ ਘਰ ਛਡ ਦਿਆਂਗਾ ਮੈਂ ਹੁਣੇ ਵਾਪਸ ਜਾਣਾ ਹੈ ਪਰ ਮੈਂ ਨਾ ਕੀਤੀ ਕਿਓਂ ਕੀ ਪਤਾ ਨਹੀ ਕਲਾਸ ਕਿੰਨੀ ਦੇਰ ਲਗਣੀ ਸੀ । ਮੈਂ ਉਸ ਦਾ ਧੰਨਵਾਦ ਕੀਤਾ ਤੇ ਓਹ ਸ੍ਕੂਟਰ ਸਟਾਰਟ ਕਰਕੇ ਚਲਾ ਗਿਆ । ਉਸ ਸਖਸ਼ ਦਾ ਨਾਮ, ਪਤਾ ਮੈਨੂੰ ਕੁਝ ਯਾਦ ਨਹੀ ਪਰ ਉਸਦੀ ਸ਼ਕਲ ਅੱਜ ਵੀ ਮੇਰੇ ਦਿਮਾਗ ਚ ਜਿੰਦਾ ਹੈ ..

29 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing......thnx.....bittu ji & sunil bai ji......

30 Nov 2012

Reply