Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫਰਕ ਜੇ ਮਾਪੇ ਕਰਨ ਨਾ ..ਗਿਆਨੀ ਕੇਵਲ ਸਿੰਘ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਫਰਕ ਜੇ ਮਾਪੇ ਕਰਨ ਨਾ ..ਗਿਆਨੀ ਕੇਵਲ ਸਿੰਘ

ਫਰਕ ਜੇ ਮਾਪੇ ਕਰਨ ਨਾ ਧੀ ਨੌਂਹ ਦੇ ਵਿਚਕਾਰ 
ਉਹ ਘਰ ਮਹਿਕੇ ਇਸ ਤਰ੍ਹਾਂ, ਜਿਉਂ ਮਹਿਕੇ ਗੁਲਜ਼ਾਰ ।

ਸੱਸ ਤੇ ਸਹੁਰਾ ਜਿਸ ਬਹੂ ਸਮਝੇ ਮਾਂ ਤੇ ਬਾਪ
ਸੁਖੀ ਰੱਖੇ ਪਰਿਵਾਰ ਨੂੰ, ਰਹੇ ਸੁਖੀ ਉਹ ਆਪ ।

ਜਿਸ ਘਰ ਦੇ ਵਿੱਚ ਹੈ ਨਹੀਂ, ਨਰ ਨਾਰੀ ਦਾ ਜੋੜ 
ਉਥੇ ਹੋਰ ਕੀ ਰਹਿ ਗਈ, ਦੱਸੋ ਨਰਕ ਦੀ ਲੋੜ ।

ਬੇ-ਇਤਬਾਰੀ ਮਾਰਦੀ, ਬਰਕਤ ਵਿੱਚ ਇਤਫ਼ਾਕ 
ਕਿਉਂ ਸਿਰ ਨੀਵਾਂ ਹੋਏਗਾ, ਜੇ ਉੱਚਾ ਇਖਲਾਕ ।

ਭੀੜ ਪਈ ਨਾ ਬਹੁੜਦੇ, ਜੋ ਸਕਿਆਂ ਦੇ ਤੱਕ 
ਫਿਰ ਕੀ ਮਗਰੋਂ ਲਾਹਵਣੇ, ਦੱਸ ਸਕਿਆਂ ਦੇ ਤੱਕ ।

ਹਰ ਸਰਮਾਏਦਾਰ ਦਾ, ਰਿਹਾ ਹਮੇਸ਼ਾ ਕੰਮ 
ਉਜਰਤ ਦੇਣੀ ਬਹੁਤ ਘੱਟ, ਲਾਹੁਣਾ ਬਹੁਤਾ ਚੰਮ ।

ਜੋ ਤੈਨੂੰ ਦਏ ਇਕ ਵਾਰ, ਜਤਲਾਏ ਦਸ ਵਾਰ 
ਤੇਰੀ ਵਧੇ, ਹੀਣਤਾ, ਉਸ ਦਾ ਵਧੇ ਹੰਕਾਰ ।

ਜੋੜ ਸਦਾ ਨਿਰਦੋਸ਼ ਤੂੰ, ਉਸ ਦੇ ਅੱਗੇ ਹੱਥ 
ਚਾਰ ਪਦਾਰਥ ਦੇਣ ਦੇ ਜੋ ਪ੍ਰਭੁ ਹੈ ਸਮਰੱਥ .... ਗਿਆਨੀ ਕੇਵਲ ਸਿੰਘ

31 Dec 2012

Reply