Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚੱਕ ਦਿਓ ਫੱਟੇ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਚੱਕ ਦਿਓ ਫੱਟੇ
ਕਹਿੰਦੇ ਨੇ ਦੁਨੀਆਂ ਤੇ ਕੁਝ ਵੀ ਅਸੰਭਵ ਨਹੀਂ ਹੁੰਦਾ। ਪੰਜਾਬੀਆਂ ਤੇ ਤਾਂ ਇਹ ਗੱਲ ਹੋਰ ਵੀ ਢੁਕਣੀ ਚਾਹੀਦੀ ਹੈ।
ਹੁਣੇ ਹੀ ਇਕ ਪੰਜਾਬੀ ਵੈਬਸਾਈਟ ਲਫਜ਼ਾਂ ਦਾ ਪੁਲ ਸਾਹਮਣੇ ਆਇਆ ਹੈ। ਇਸ ਉੱਪਰ ਪੰਜਾਬੀਆਂ ਦੇ ਜਿੰਨੇ ਉਪਰਾਲੇ ਮੈਨੂੰ ਨਜ਼ਰ ਆਏ ਨੇ, ਉਹਨਾਂ ਨੂੰ ਵੇਖ ਕੇ ਮੈਂ ਕਹਿ ਸਕਦਾਂ ਕਿ ਪੰਜਾਬੀ ਦੇ ਭਵਿੱਖ ਨੂ ਕੁਝ ਨਹੀਂ ਹੋਣ ਲੱਗਾ। ਕਉਂਕਿ ਨੌਜਵਾਨ ਪੰਜਾਬੀਆਂ ਦੇ ਖ਼ੂਨ ਵਿੱਚ ਅਜੇ ਏਨੀ ਗਰਮੀ ਹੈਗੀ ਏ, ਕਿ ਉਹ ਆਪਣੀ ਭਾਸ਼ਾ ਅਤੇ ਵਿਰਸੇ ਨੂੰ ਸਾਂਭ ਸਕਣ ਅਤੇ ਉਹਦਾ ਵਿਕਾਸ ਵੀ ਕਰ ਸਕਣ। ਜੇ ਨੈੱਟ ਆਦਿ ਵਰਗੀਆਂ ਏਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਆਪਣੇ ਝੰਡੇ ਨਾ ਗੱਡ ਸਕੇ ਤਾਂ ਪੰਜਾਬੀ ਹੋਣ ਦਾ ਕੀ ਫਾਇਦਾ। ਇਸ ਲਈ ਸਾਨੂੰ ਹੁਣੇ ਤੋਂ ਹੀ ਪੰਜਾਬੀ ਲਈ ਕੰਮ ਕਰਨ ਲਈ ਜੁਟ ਜਾਣਾ ਚਾਹੀਦਾ ਹੈ। ਕਿਉਂਕਿ ਬਲੌਗਸ ਨਾਲ ਜੁੜਨ ਵਾਲੇ ਅਸੀਂ ਸਾਰੇ ਹੀ ਨੌਜਵਾਨ ਹਾਂ, ਸਾਡੇ ਲਈ ਇਹ ਚੁਣੌਤੀ ਵੀ ਹੈ ਕਿ ਅਸੀਂ ਕੁਝ ਕਰਕੇ ਵਿਖਾਈਏ।
ਪੁਰਾਣੀ ਪੀੜ੍ਹੀ ਸਮਝਦੀ ਹੈ ਕਿ ਨਵੀਂ ਪੀੜ੍ਹੀ ਵਿਰਸਾ ਨਹੀਂ ਸੰਭਾਲ ਸਕਦੀ, ਇੰਟਰਨੈੱਟ ਨਾਲ ਜੁੜ ਕੇ ਗ਼ਲਤ ਦਿਸ਼ਾ ਵੱਲ ਜਾ ਰਹੀ ਹੈ। ਸਾਡੇ ਕੋਲ ਹੁਣ ਇਹ ਸਾਬਤ ਕਰਨ ਦਾ ਬੜਾ ਵੱਡਾ ਜ਼ਰੀਆ ਹੈ ਕਿ ਅਸੀਂ ਉਹਨਾਂ ਨੂੰ ਇਹ ਦੱਸ ਸਕੀਏ ਕਿ ਅਸੀਂ ਇੰਟਰਨੈੱਟ ਰਾਹੀ ਪੂਰੀ ਦੁਨੀਆਂ ਉੱਤੇ ਛਾਉਣ ਦੀਆਂ ਯੋਜਨਾਵਾਂ ਉਲੀਕ ਰਹੇ ਹਾਂ। ਪੰਜਾਬੀ ਸੱਭਿਆਚਾਰ ਦਾ ਪੂਰੀ ਦੁਨੀਆਂ ਉੱਤੇ ਡੰਕਾ ਵਜਾਉਣ ਦੀ ਸੋਚੀ ਬੈਠੇ ਹਾਂ।
ਆਓ ਸਾਥੀਓ ਪੰਜਾਬੀ ਬਲੌਗਾਂ ਰਾਹੀਂ ਪੰਜਾਬੀ ਫੈਲਾਉਣ ਲਈ ਜੁਟ ਜਾਈਏ।
28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਬਿੱਟੂ ਜੀ ... ਅਸੀਂ ਜ਼ਰੂਰ ਦੱਸਾਂਗੇ ਕਿ ਅਸੀਂ ਪੰਜਾਬੀ ਸੱਭਿਆਚਾਰ ਦਾ ਪੂਰੀ ਦੁਨੀਆਂ ਉੱਤੇ ਡੰਕਾ ਵਜਾਉਣ ਦੀ ਸੋਚੀ ਬੈਠੇ ਹਾਂ... TFS

28 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

GOOD.......Nycc Sharing......

28 Dec 2012

Reply