Sports
 View Forum
 Create New Topic
 Search in Forums
  Home > Communities > Sports > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਲੰਮੀਆਂ ਦੌੜਾਂ ਦਾ ਬਾਦਸ਼ਾਹ ਬਾਬਾ ਫੌਜਾ ਸਿੰਘ

 


ਬਾਬਾ ਫੌਜਾ ਸਿੰਘ ਇਨ੍ਹੀਂ ਦਿਨੀਂ ਪੰਜਾਬ ਆਇਆ ਹੋਇਐ। ਉਹ ਰੌਣਕੀ ਬੰਦਾ ਹੈ, ਸਿਰੇ ਦਾ ਗਾਲੜੀ, ਬੇਫ਼ਿਕਰ, ਬੇਪਰਵਾਹ, ਦਾਨੀ ਤੇ ਦਇਆਵਾਨ। ਉਹਨੇ ਗੁੰਮਨਾਮੀ ’ਚ ਚੱਲ ਵਸਣਾ ਸੀ, ਜੇ ਲੰਮੀਆਂ ਦੌੜਾਂ ਨਾ ਲਾਉਂਦਾ। ਬੁੱਢੇਵਾਰੇ ਦੌੜਾਂ ’ਚ ਪੈ ਕੇ ਉਹਨੇ ਪੂਰੇ ਜਹਾਨ ਵਿੱਚ ਬੱਲੇ-ਬੱਲੇ ਕਰਵਾਈ। ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਆਸ ਹੈ ਉਹ 2016 ਦੀਆਂ ਓਲੰਪਿਕ ਖੇਡਾਂ ਦੀ ਮਸ਼ਾਲ ਵੀ ਫੜੇਗਾ। ਉਸ ਨੂੰ ਮਹਾਰਾਣੀ ਬਰਤਾਨੀਆ ਨੇ ਸੌ ਸਾਲ ਦਾ ਹੋ ਜਾਣ ਦੀ ਵਧਾਈ ਦਿੱਤੀ ਤੇ ਮਹਿਲਾਂ ਵਿੱਚ ਖਾਣੇ ’ਤੇ ਸੱਦਿਆ। ਉਹ ਸੌ ਸਾਲ ਤੋਂ ਵਡੇਰੀ ਉਮਰ ਦਾ ਪਹਿਲਾ ਮਨੁੱਖ ਹੈ ਜਿਸ ਨੇ ਅਕਤੂਬਰ 2011 ਵਿੱਚ ਟੋਰਾਂਟੋ ਦੀ ਵਾਟਰ ਫਰੰਟ ਮੈਰਾਥਨ ਦੌੜਦਿਆਂ 42.2 ਕਿਲੋਮੀਟਰ ਦਾ ਪੰਧ 8 ਘੰਟੇ 11 ਮਿੰਟ 6 ਸੈਕਿੰਡ ਵਿੱਚ ਪੂਰਾ ਕੀਤਾ। ਉਸ ਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਆ ਜਾਣਾ ਸੀ ਜੇ ਉਹਦੀ ਜਨਮ ਤਾਰੀਖ਼ ਦਾ ਅਸਲੀ ਸਰਟੀਫਿਕੇਟ ਲੱਭ ਜਾਂਦਾ!
ਫੌਜਾ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ 1999 ਵਿੱਚ ਲੰਡਨ ਲਾਗੇ ਈਰਥ ਵੂਲਿਚ ਦੇ ਟੂਰਨਾਮੈਂਟ ’ਤੇ ਹੋਈ ਸੀ। ਉੱਥੇ ਉਹ ਕਬੱਡੀ ਦੇ ਦਾਇਰੇ ਦੁਆਲੇ ਦੌੜ ਰਿਹਾ ਸੀ। ਉਹਦੀ ਲੰਮੀ ਦਾੜ੍ਹੀ ਝੂਲ ਰਹੀ ਸੀ ਤੇ ਪੱਗ ਉੱਤੇ ਲਾਇਆ ਖੰਡਾ ਲਿਸ਼ਕ ਰਿਹਾ ਸੀ। ਮੈਂ ਸਮਝਿਆ ਕੋਈ ਖ਼ਬਤੀ ਬੁੱਢਾ ਪਰ ਪਿੱਛੋਂ ਪਤਾ ਲੱਗਿਆ ਕਿ ਉਹ ਤਾਂ ਮੈਰਾਥਨ ਦੌੜ ਦਾ ਵੈਟਰਨ ਵਰਲਡ ਚੈਂਪੀਅਨ ਸੀ। ਉਹਦੇ ਨਾਲ ਦੂਜੀ ਮੁਲਾਕਾਤ ਟੋਰਾਂਟੋ ਵਿੱਚ ਸਕੋਸ਼ੀਆ ਬੈਂਕ ਦੀ ਮੈਰਾਥਨ ਦੌੜ ਸਮੇਂ ਹੋਈ। ਉੱਥੇ ਉਸ ਨੇ 92 ਸਾਲ ਦੀ ਉਮਰ ਵਿੱਚ 42.2 ਕਿਲੋਮੀਟਰ ਦੀ ਦੌੜ 5 ਘੰਟੇ 40 ਮਿੰਟ 04 ਸਕਿੰਟ ਵਿੱਚ ਪੂਰੀ ਕਰਕੇ ਵਡਉਮਰਿਆਂ ਦਾ ਨਵਾਂ ਵਿਸ਼ਵ ਰਿਕਾਰਡ ਰੱਖਿਆ ਸੀ।

15 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਤੀਜੀ ਮੁਲਾਕਾਤ ਬਰਮਿੰਘਮ ਲਾਗੇ ਟੈੱਲਫੋਰਡ ਦੇ ਟੂਰਨਾਮੈਂਟ ਵਿੱਚ ਹੋਈ ਜਿੱਥੇ ਉਹ ਐਡੀਦਾਸ ਦੇ ਬੂਟ ਪਾਈ ਫਿਰਦਾ ਸੀ ਜਿਨ੍ਹਾਂ ਦੀ ਮਸ਼ਹੂਰੀ ਲਈ ਕੰਪਨੀ ਨੇ ਉਸ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਇਆ ਸੀ। ਉਸ ਦੇ ਇੱਕ ਬੂਟ ਉਤੇ‘ਫੌਜਾ ਛਪਿਆ ਹੋਇਆ ਸੀ ਤੇ ਦੂਜੇ ਉੱਤੇ ‘ਸਿੰਘ। ਚੌਥੀ ਮੁਲਾਕਾਤ ਵੈਨਕੂਵਰ ਵਿੱਚ ਹੋਈ। 15 ਸਤੰਬਰ 2006 ਨੂੰ ਵੈਨਕੂਵਰ ਨੇੜੇ ਨਿਊ ਵੈੱਸਟਮਿਨਸਟਰ ਦੇ ਕਬੱਡੀ ਟੂਰਨਾਮੈਂਟ ’ਤੇ ਮੈਂ ਟੋਰਾਂਟੋ ਤੋਂ ਗਿਆ ਸਾਂ ਤੇ ਉਹ ਇੰਗਲੈਂਡ ਤੋਂ ਆਇਆ ਸੀ।
ਮੈਂ ਫੌਜਾ ਸਿੰਘ ਨੂੰ ਬਾਬਾ ਕਹਿਣੋਂ ਸੰਗਦਾ ਸਾਂ ਕਿਉਂਕਿ ਉਹ ਜੁਆਨਾਂ ਵਾਂਗ ਦੌੜ ਰਿਹਾ ਸੀ। ਉਸ ਨੇ ਕਿਹਾ ਕਿ ਜਿਹੜਾ ਬੰਦਾ ਪੜਦਾਦਾ ਬਣ ਗਿਆ ਹੋਵੇ, ਉਹਨੂੰ ਬਾਬਾ ਤਾਂ ਕਹਿਣਾ ਹੀ ਬਣਦੈ। ਉਦੋਂ ਉਹਦੀ ਉਮਰ 96 ਸਾਲਾਂ ਦੀ ਸੀ। ਉਹ ਪਹਿਲੀ ਅਪਰੈਲ 1911 ਨੂੰ ਬਿਆਸ ਪਿੰਡ ’ਚ ਜੰਮਿਆ ਸੀ। ਆਪਣੇ ਇੱਕ ਪੁੱਤ ਦੀ ਮੌਤ ਹੋ ਜਾਣ ਪਿੱਛੋਂ ਉਹ ਬੁਢਾਪੇ ਵਿੱਚ ਆਪਣੇ ਦੂਜੇ ਪੁੱਤ ਕੋਲ ਇੰਗਲੈਂਡ ਰਹਿਣ ਲੱਗਿਆ ਜਿੱਥੇ ਕੋਚ ਹਰਮਿੰਦਰ ਸਿੰਘ ਨੇ ਉਸ ਨੂੰ ਮੈਰਾਥਨ ਦੌੜ ਲਈ ਤਿਆਰ ਕੀਤਾ। ਲੰਡਨ ਦੀ ਮੈਰਾਥਨ ਵਿੱਚ 32860 ਦੌੜਾਕ ਦੌੜੇ ਜਿਨ੍ਹਾਂ ’ਚ 65 ਸਾਲ ਤੋਂ ਵਡੇਰੀ ਉਮਰ ਵਾਲਿਆਂ ’ਚ 85 ਸਾਲਾਂ ਦਾ ਫੌਜਾ ਸਿੰਘ ਪ੍ਰਥਮ ਰਿਹਾ।
ਵੈਨਕੂਵਰ ਵਿੱਚ ਅਸੀਂ ਰੇਡੀਓ ਤੋਂ ’ਕੱਠਿਆਂ ਇੰਟਰਵਿਊ ਦਿੱਤੇ। ਉਹ ਨਹਿਲੇ ’ਤੇ ਦਹਿਲਾ ਧਰੀ ਗਿਆ। ਕਿਸੇ ਨੇ ਵਿਆਹ ਦੀ ਪੇਸ਼ਕਸ਼ ਕਰ ਦਿੱਤੀ। ਉਹ ਬੜਾ ਹਾਜ਼ਰ ਜਵਾਬ ਨਿਕਲਿਆ। ਕਹਿੰਦਾ, ‘‘ਵਿਆਹ ਤਾਂ ਕਰਾ ਲਈਏ। ਵਿਚੋਲਾ ਵੀ ਮਿਲਜੂ ਤੇ ਸਰਬਾਲ੍ਹਾ ਵੀ ਪਰ ਕੁੜਮ ਕਿੱਥੋਂ ਲੱਭਾਂਗੇ?’’
ਉਸ ਨੂੰ ਗੁਰੂ ਘਰ ਨੇ ਸਿਰੋਪੇ ਨਾਲ 1100 ਡਾਲਰ ਬਖ਼ਸ਼ਸ਼ ਕੀਤੇ ਤਾਂ ਉਸ ਨੇ ਉÎੱਥੇ ਹੀ ਗੋਲਕ ਵਿੱਚ ਪਾ ਦਿੱਤੇ। ਮੈਂ ਆਖਿਆ, ‘‘ਜੇ ਤੁਹਾਡਾ ਗਿਆਰਾਂ ਲੱਖ ਰੁਪਏ ਨਾਲ ਮਾਨ ਸਨਮਾਨ ਹੋਵੇ ਤਾਂ ਪੈਸੇ ਕਿਵੇਂ ਵਰਤੋਗੇ?’’ ਉਸ ਨੇ ਪੁੱਛਿਆ, ‘‘ਕਿੱਥੋਂ ਦੁਆਓਂਗੇ ਗਿਆਰਾਂ ਲੱਖ?’’ ਮੈਂ ਕਿਹਾ, ‘‘ਕੀ ਪਤਾ ਸ਼੍ਰੋਮਣੀ ਕਮੇਟੀ ਹੀ ਦੇ ਦੇਵੇ?’’ ਫੌਜਾ ਸਿੰਘ ਦਾ ਉੱਤਰ ਸੀ, ‘‘ਚਮਕੌਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤਕ ਦੌੜਨ ਵੇਲੇ ਪੰਜਾਬ ਸਰਕਾਰ ਨੇ ਲੱਖ ਰੁਪਿਆ ਦਿੱਤਾ ਸੀ। ਉਹ ਆਪਾਂ ਉੱਥੇ ਈ ਵੰਡ ਦਿੱਤਾ। ਹੁਣ ਜੇ ਕੋਈ ਗਿਆਰਾਂ ਲੱਖ ਦੀ ਥਾਂ ਗਿਆਰਾਂ ਕਰੋੜ ਵੀ ਦੇਵੇ ਤਾਂ ਆਪਾਂ ਉਹ ਵੀ ਉੱਥੇ ਹੀ ਲੋੜਵੰਦਾਂ ’ਚ ਵੰਡ ਦਿਆਂਗੇ। ਆਪਾਂ ਨੂੰ ਤਾਂ ਆਪਣੀ ਪਿਲਸ਼ਨ (ਪੈਨਸ਼ਨ) ਨੀਂ ਮੁੱਕਦੀ।’’
ਕਿੱਥੇ ਫੌਜਾ ਸਿੰਘ ਤੇ ਕਿੱਥੇ ਕਰੋੜਾਂ ਰੁਪਏ ’ਕੱਠੇ ਕਰਨ ਵਾਲੇ ਨੇਤਾ ਤੇ ਵੱਡੇ ਵੱਡੇ ਅਫ਼ਸਰ! ਉਹ ਕਰੋੜਾਂ ਰੁਪਏ ਕੋਲ ਹੋਣ ਨਾਲ ਵੀ ਨਹੀਂ ਰੱਜਦੇ ਜਦੋਂਕਿ ਫੌਜਾ ਸਿੰਘ ਬਿਨਾਂ ਬੈਂਕ ਬੈਲੈਂਸ ਦੇ ਰੱਜਿਆ ਫਿਰਦਾ ਹੈ। ਇਹ ਵੀ ਗੱਲ ਨਹੀਂ ਕਿ ਉਸ ਦਾ ਪਰਿਵਾਰ ਨਾ ਹੋਵੇ। ਉਸ ਦੇ ਪੁੱਤ-ਧੀਆਂ ਹਨ ਤੇ ਅੱਗੋਂ ਪੋਤਰੇ ਤੇ ਦੋਹਤਰੇ ਹਨ। ਜੇ ਉਹ ਚਾਹੁੰਦਾ ਤਾਂ ਦੌੜਾਂ ਦੇ ਸਿਰ ’ਤੇ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ। ਉਸ ਨੇ ਲੰਮੀ ਦੌੜ ਦਾ ਰਿਕਾਰਡ ਹੀ ਨਹੀਂ ਰੱਖਿਆ ਮਾਇਆ ਦੇ ਤਿਆਗ ਦਾ ਰਿਕਾਰਡ ਵੀ ਰੱਖਿਆ ਹੈ।
ਲੰਮੀ ਉਮਰ ਦਾ ਭੇਤ ਦੱਸਦਿਆਂ ਉਹ ਕਹਿੰਦਾ ਹੈ ਕਿ ਘੱਟ ਖਾਓ ਤੇ ਵੱਧ ਤੁਰੋ। ਹੱਸੋ ਖੇਡੋ ਤੇ ਖ਼ੁਸ਼ ਰਹੋ। ਆਪਣੇ ਆਪ ਨੂੰ ਕਿਸੇ ਆਹਰੇ ਲਾਈ ਰੱਖੋ। ਦਵਾਈ ਦੀ ਥਾਂ ਪਰਹੇਜ਼ ਕਰੋ। ਉਹ ਆਪ ਸਾਰੇ ਦਿਨ ਵਿੱਚ ਦੋ ਫੁਲਕੇ ਖਾਂਦਾ ਹੈ ਤੇ ਇੱਕ ਦੋ ਕੱਪ ਚਾਹ ਦੁੱਧ ਦੇ ਪੀਂਦਾ ਹੈ। ਕਦੇ-ਕਦੇ ਸੁੰਢ ਦੀ ਤਰੀ ਪੀ ਲੈਂਦਾ ਤੇ ਅਲਸੀ ਦੀ ਪਿੰਨੀ ਖਾ ਲੈਂਦਾ ਹੈ। ਉਸ ਦੀ ਅਸਲੀ ਖੁਰਾਕ ਹਾਸਾ ਮਜ਼ਾਕ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਵੀ ਨਹੀਂ ਬਖ਼ਸ਼ਦਾ। ਭਾਰ ਬਵੰਜਾ ਕਿਲੋ ਹੈ, ਨੈਣ ਪ੍ਰਾਣ ਕਾਇਮ ਹਨ ਤੇ ਬਣਦੀ ਸਰਦੀ ਸ਼ੁਕੀਨੀ ਵੀ ਲਾਉਂਦਾ ਹੈ। ਉਸ ਦਾ ਨਿਸ਼ਾਨਾ ਉਸ ਗੋਰੇ ਦਾ ਰਿਕਾਰਡ ਤੋੜਨਾ ਸੀ ਜਿਸ ਨੇ 98 ਸਾਲ ਦੀ ਉਮਰ ਵਿੱਚ ਮੈਰਾਥਨ ਪੂਰੀ ਕੀਤੀ ਸੀ। ਫੌਜਾ ਸਿੰਘ ਨੇ ਮੈਨੂੰ ਕਿਹਾ ਸੀ, ‘‘ਜੇ ਮੈਂ ਜੀਂਦਾ ਰਿਹਾ ਤਾਂ ਸੌ ਸਾਲ ਦੀ ਉਮਰ ਭੋਗ ਕੇ ਵੀ ਮੈਰਾਥਨ ਲਾਵਾਂਗਾ ਭਾਵੇਂ ਉੱਥੋਂ ਸਿੱਧਾ ਈ ਸਿਵਿਆਂ ਨੂੰ ਜਾਣਾ ਪਵੇ!’’ ਉਹ ਸੌ ਸਾਲ ਤੋਂ ਟੱਪ ਗਿਆ ਹੈ ਤੇ ਅਜੇ ਵੀ ਦੌੜੀ ਜਾਂਦਾ ਹੈ।

15 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਾਬੇ ਨਾਲ ਮੇਰੀ ਪੰਜਵੀਂ ਮੁਲਾਕਾਤ ਟੋਰਾਂਟੋ ਵਿੱਚ 2012 ਵਿੱਚ ਹੋਈ ਤਾਂ ਮੈਂ ਪੁੱਛਿਆ, ‘‘ਇਸ ਉਮਰ ’ਚ ਕੀ ਚੰਗਾ ਲੱਗਦੈ?’’ ਜਵਾਬ ਮਿਲਿਆ, ‘‘ਬੱਚੇ। ਬੱਚੇ ਰੱਬ ਦਾ ਰੂਪ ਹੁੰਦੇ ਨੇ। ਜਦੋਂ ਮੈਨੂੰ ਸਕੂਲਾਂ ’ਚ ਜਾਣ ਦਾ ਮੌਕਾ ਮਿਲਦੈ ਤਾਂ ਬੱਚਿਆਂ ਨੂੰ ਦੇਖ ਕੇ ਮੇਰੀ ਰੂਹ ਖਿੜ ਜਾਂਦੀ ਐ। ਉਨ੍ਹਾਂ ਦੀ ਸੰਗਤ ਮੈਨੂੰ ਖ਼ੁਸ਼ੀ ਬਖ਼ਸ਼ਦੀ ਐ। ਮੈਂ ਆਪ ਤਾਂ ਸਕੂਲ ਗਿਆ ਨੀਂ ਪਰ ਕਿੰਨੇ ਚੰਗੇ ਭਾਗ ਆ ਮੇਰੇ ਕਿ ਹੁਣ ਸਕੂਲਾਂ ’ਚ ਜਾਣ ਦਾ ਮੌਕਾ ਮਿਲ ਰਿਹੈ। ਮੇਰੇ ਦਿਲ ’ਚ ਬੱਚਿਆਂ ਵਰਗੀ ਖ਼ੁਸ਼ੀ ਫੁੱਟਦੀ ਰਹਿੰਦੀ ਆ। ਬੱਚਿਆਂ ਵਾਂਗ ਮੈਂ ਵੀ ਲੋਭ-ਲਾਲਚ ਤੋਂ ਪਰੇ ਆਂ। ਤਾਂਹੀਓਂ ਉਹ ਮੈਨੂੰ ਭਾਉਂਦੇ ਆ। ਮੈਂ ਨਵੀਆਂ ਜੰਮੀਆਂ ਬੱਚੀਆਂ ਲਈ ਚੈਰਿਟੀ ਦੌੜਾਂ ਦੌੜਦਾਂ। ਮੇਰਾ ਸੁਭਾਗ ਐ ਕਿ ਬੁੱਢੀ ਉਮਰ ਦਾ ਆਦਮੀ ਨਿੱਕੀ ਉਮਰ ਵਾਲਿਆਂ ਲਈ ਦੌੜਦੈ। ਵੈਸੇ ਮੈਂ ਬੁੱਢਾ ਨਹੀਂ, ਲੋਕਾਂ ਨੂੰ ਐਵੇਂ ਵਹਿਮ ਈ ਐਂ। ਧੁਰ ਅੰਦਰੋਂ ਤਾਂ ਮੈਂ ਬੱਚਾ     ਈ ਆਂ।’’
‘‘ਜੀਵਨ ਜਿੱਥੇ ਲੈ ਆਇਆ, ਉਸ ਮੁਕਾਮ ’ਤੇ ਕੀ ਮਹਿਸੂਸ ਕਰਦੇ ਓ?’’
‘‘ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਵਰਖਾ ਕਰੇਗਾ। ਜਦੋਂ ਮੈਂ ਸਦਮੇ ’ਚੋਂ ਗੁਜ਼ਰ ਰਿਹਾ ਸੀ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਤੇ ਆਪਣੀ ਬੁੱਕਲ ’ਚ ਸਮੋ ਲਿਆ। ਮੈਂ ਕੌਣ ਆਂ ਦੌੜਨ ਵਾਲਾ? ਹਾਂ, ਇੱਕ ਗੱਲ ਪੱਕੀ ਐ ਕਿ ਮੈਂ ਕਦੇ ਲਾਲਚ ਲਈ ਨ੍ਹੀਂ ਦੌੜਿਆ। ਜੋ ਪੈਸਾ ਧੇਲਾ ਦੌੜਾਂ ’ਚੋਂ ਮਿਲਿਆ, ਉਹ ਚੈਰਿਟੀ ਦੇ ਕੰਮਾਂ ਨੂੰ ਦਾਨ ਦੇ ਦਿੱਤਾ। ਸੋਚਦਾਂ ਖੌਰੇ ਕਦੇ ਕਿਸੇ ਗ਼ਰੀਬ ਦਾ ਭਲਾ ਕੀਤਾ ਹੋਊ ਜੀਹਦੀਆਂ ਅਸੀਸਾਂ ਨਾਲ ਦੌੜੀ ਜਾ ਰਿਹਾਂ।’’
‘‘ਕਦੇ ਤੰਗਦਿਲ ਲੋਕਾਂ ਨਾਲ ਵੀ ਵਾਹ ਪਿਆ?’’
‘‘ਇਹ ਭਾਈ ਸਾਰੀਆਂ ਥਾਵਾਂ ਉੱਤੇ ਈ ਮਿਲਦੇ ਆ। ਇਨ੍ਹਾਂ ਪਿੱਛੇ ਲੱਗ ਕੇ ਕੋਈ ਕੰਮ ਪੂਰਾ ਨ੍ਹੀਂ ਕੀਤਾ ਜਾ ਸਕਦਾ। ਮੈਂ ‘ਸਿੱਖਜ਼ ਇਨ ਸਿਟੀ ਵਿਚਲੇ ਆਪਣੇ ਸਾਥੀ ਬਜ਼ੁਰਗਾਂ ਨੂੰ ਆਮ ਆਖਦਾਂ ਕਿ ਮਿਹਨਤ ਕਰਨ ਵਾਲੇ ਦੇ ਦਿਲ ਦੀ ਹਾਲਤ ਵਿਹਲੜ ਨ੍ਹੀਂ ਸਮਝ ਸਕਦੇ। ਇਸ ਕਰਕੇ ਉਲਟੀਆਂ ਸਿੱਧੀਆਂ ਗੱਲਾਂ ਕਰਨ ਵਾਲਿਆਂ ਵੱਲ ਧਿਆਨ ਈ ਨਾ ਦਿਓ। ਜੇ ਕੁਝ ਆਖੋਗੇ ਤਾਂ ਇਹ ਭੱਦਰ ਪੁਰਸ਼ ਔਖੇ ਹੋਣਗੇ ਤੇ ਜੇ ਕੁਝ ਨਾ ਆਖਿਆ ਤਾਂ ਔਖੇ ਹਨ ਹੀ। ਇਨ੍ਹਾਂ ਬਾਰੇ ਤਾਂ ਏਹੋ ਆਖਿਆ ਜਾ ਸਕਦੈ ‘ਜੇ ਨਾ ਬੋਲਾਂ ਤਾਂ ਕਹਿੰਦੇ ਨੇ ਲੜੀ ਹੋਈ ਏ, ਜੇ ਕੁਝ ਬੋਲਾਂ ਤਾਂ ਕਹਿੰਦੇ ਨੇ ਰਲੀ ਹੋਈ ਏ!’ ਇੱਕ ਵਾਰ ਸੱਸੀ ਦੇ ਕਮੀਜ਼ ਨੂੰ ਵੇਖ ਕੇ ਇੱਕ ਮਨਚਲਾ ਆਖਣ ਲੱਗਾ ਕਿ ਕਮੀਜ਼ ਕਿੰਨਾ ਭਾਗਾਂ ਵਾਲਾ ਹੈ ਜੀਹਨੂੰ ਸੱਸੀ ਨਿੱਤ ਪ੍ਰੇਮ ਨਾਲ ਗਲੇ ਲਾਉਂਦੀ ਹੈ। ਆਖਦੇ ਹਨ ਕਿ ਕਮੀਜ਼ ਨੇ ਜਵਾਬ ਦਿੱਤਾ, ਜੇ ਤੂੰ ਵੀ ਮੇਰੇ ਵਾਂਗ ਪਹਿਲਾਂ ਬੀਜ ਬਣ ਕੇ ਮਿੱਟੀ ਵਿੱਚ ਮਿਲਣ, ਡਾਲੀਓਂ ਟੁੱਟਣ, ਪੇਂਜੇ ਦੀਆਂ ਤੁਣਕਾਂ ਸਹਿਣ ਤੇ ਹੋਰ ਜੱਫਰਾਂ ਵਿੱਚੋਂ ਦੀ ਲੰਘਣ ਲਈ ਤਿਆਰ ਏਂ ਤਾਂ ਸ਼ਰਤੀਆ ਸੱਸੀ ਤੈਨੂੰ ਵੀ ਗਲੇ ਲਾ ਸਕਦੀ ਹੈ। ਇਹ ਜਲਣ ਵਾਲੇ ਨਹੀਂ ਜਾਣਦੇ ਕਿ ਸਫ਼ਲਤਾ ਲਈ ਕਿੰਨੇ ਜਫ਼ਰ ਜਾਲਣੇ ਪੈਂਦੇ ਨੇ। ਇਸ ਕਰਕੇ ਕਦੇ ਵੀ ਇਨ੍ਹਾਂ ਵੱਲ ਧਿਆਨ ਨਾ ਦਿਓ। ਬਸ ਸ਼ੁਕਰ-ਸ਼ੁਕਰ ਕਰਦੇ ਆਪਣੀ ਚਾਲੇ ਤੁਰਦੇ ਜਾਓ। ਜੀਵਨ ਉਲਝਣ ਦਾ ਨਾਂ ਨਹੀਂ ਸਗੋਂ ਤੁਰਦੇ ਰਹਿਣ ਦਾ ਨਾਂ ਹੈ। ਜੇ ਜੀਵਨ ਦੌੜ ਬਣ ਜਾਵੇ ਤਾਂ ਕਹਿਣੇ ਹੀ ਕੀ?’’
‘‘ਤੁਸੀਂ ਦੁਨੀਆ ਦੇਖੀ ਹੈ, ਸਭ ਤੋਂ ਚੰਗੀ ਥਾਂ ਕਿਹੜੀ ਹੈ।’’
ਮੈਰਾਥਨ ਦਾ ਮਹਾਂਰਥੀ ਮੁਸਕਰਾਇਆ, ‘‘ਜਿੱਥੇ ਤੁਸੀਂ ਵਸਦੇ ਓ, ਓਹੀ ਥਾਂ ਸਭ ਤੋਂ ਚੰਗੀ ਐ। ਗੁਰਦਾਸ ਮਾਨ ਦਾ ਗੀਤ‘ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨ੍ਹੀਂ ਮੰਗੀਦਾ’ ਮੇਰਾ ਪਸੰਦੀਦਾ ਗੀਤ ਐ। ਇਹ ਜੀਵਨ ਦਾ ਸੱਚ ਬਿਆਨਦੈ। ਵੈਸੇ ਬੱਚੇ ਨੂੰ ਉਹ ਥਾਂ ਚੰਗੀ ਲੱਗਦੀ ਐ ਜਿੱਥੇ ਉਹਦੇ ਮਾਪੇ ਹੋਣ, ਬਾਲਗ ਨੂੰ ਉਹ ਥਾਂ ਚੰਗੀ ਲੱਗਦੀ ਐ ਜਿੱਥੇ ਉਹਨੂੰ ਰੁਜ਼ਗਾਰ ਮਿਲੇ ਤੇ ਪ੍ਰੇਮੀ ਨੂੰ ਉਹ ਥਾਂ ਪਿਆਰੀ ਜਿੱਥੇ ਉਹਦਾ ਪਿਆਰਾ ਵੱਸਦਾ ਹੋਵੇ।’’

‘‘ਹੋਰ ਕਿੰਨੀ ਕੁ ਉਮਰ ਜਿਊਣ ਦਾ ਇਰਾਦਾ?’’
ਬਾਬਾ ਖੇੜੇ ਵਿੱਚ ਸੀ, ‘‘ਦਿਲ ਹੋਣਾ ਚਾਹੀਦੈ ਜੁਆਨ ਉਮਰਾਂ ’ਚ ਕੀ ਰੱਖਿਐ?’’

 

ਪ੍ਰਿੰ. ਸਰਵਣ ਸਿੰਘ

 

15 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very very nycc sharing.......thnx......bittu ji......

15 Jan 2013

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Nice..bittu g.thanx...for sharing.
15 Jan 2013

Reply