ਅਸੀਂ ਬਹੁਤ ਗੱਲਾਂ ਕਰਦੇ ਹਾਂ ਸਮਾਜ ਨੂੰ ਬਦਲ ਦੇਣ ਵਾਲੀਆਂ, ਭਰੂਣ ਹਤਿਆ ਨੂੰ ਰੋਕਣ ਵਾਲੀਆਂ ਪਰ ਜਦ ਇਹ ਭਾਣਾ ਕਿਸੇ ਆਪਣੇ ਨਾਲ ਵਾਪਰਦਾ ਫਿਰ ਅਸੀਂ ਲਾਚਾਰ ਹੋ ਜਾਂਦੇ ਹਾਂ... ਭਰੂਣ ਹਤਿਆ ਨੂੰ ਅਸੀਂ ਸਾਰੇ angles ਤੋਂ ਦੇਖ ਲੈਂਦੇ ਹਾਂ ਪਰ ਉਸ ਮਾਂ ਦੀ ਅਖ ਨਾਲ ਨਹੀਂ ਦੇਖਦੇ ਜਿਹੜੇ ਜਿਗਰ ਦਾ ਟੋਟਾ ਖਤਮ ਕਰ ਦਿੱਤਾ ਜਾਂਦਾ ਹੈ.... ਕੋਸ਼ਿਸ਼ ਕੀਤੀ ਹੈ ਇਕ ਮਾਂ ਦੀ ਨਜ਼ਰ ਨਾਲ ਇਕ short story ਲਿਖਣ ਦੀ... ਤੁਹਾਡੇ views ਦਾ ਇੰਤਜ਼ਾਰ ਰਹੇਗਾ...
ਸਾਡਾ ਪਰਿਵਾਰ ਲੋਕਾਂ ਸਾਹਮਣੇ ਇੱਕ Ideal family ਦਾ ਨਮੂਨਾ ਪੇਸ਼ ਕਰਦਾ ਸੀ- ਸੱਸ, ਸਹੁਰਾ, ਪਤੀ, ਮੈਂ ਅਤੇ ਮੇਰੀ ਤਿੰਨ ਸਾਲ ਦੀ ਬੇਟੀ ਸਿਮਰਨ. ਲੋਕਾਂ ਨੂੰ ਲਗਦਾ ਸੀ ਕਿ ਅਸੀਂ ਬਹੁਤ ਖੁਸ਼ ਹਾਂ, ਅਤੇ ਖ਼ੁਸ਼ਨੁਮਾ ਮਾਹੌਲ ਕਿਸਮਤ ਦੇ ਧਨੀ ਲੋਕਾਂ ਨੂੰ ਹੀ ਮਿਲਦਾ ਹੈ.... ਪਰ ਅਸਲੀਅਤ ਮੈਂ ਜਾਣਦੀ ਸੀ ਜਾਂ ਸਿਮਰਨ ਦੀ ਨਿੱਕੀ ਉਮਰ ਨੂੰ ਸਮਝ ਪੈਂਦੀ ਜਾ ਰਹੀ ਸੀ. ਸਿਮਰਨ ਦੇ ਹੋਣ ਤੋਂ ਪਹਿਲਾਂ ਸਾਰਾ ਕੁਝ ਵਖਰਾ ਸੀ... ਪਰ ਮੇਰੀ ਜਠਾਣੀ ਦੇ ਦੋ ਮੁੰਡੇ ਹੋਣ ਕਰਕੇ ਸਿਮਰਨ ਦੇ ਹੋਣ ਨਾਲ ਪਰਿਵਾਰ ਨੂੰ ਉੰਨੀ ਖੁਸ਼ੀ ਨਹੀਂ ਹੋਈ ਜਿੰਨੀ ਮੁੰਡੇ ਦੇ ਹੋਣ ਨਾਲ ਹੋਣੀ ਸੀ... ਇਸ ਗੱਲ ਦਾ ਇਹਸਾਸ ਮੈਨੂੰ ਸਿਮਰਨ ਦੇ ਜਨਮ ਦੇ ਕੁਝ ਦਿਨ ਬਾਅਦ ਹੀ ਹੋ ਗਿਆ ਸੀ.
ਸਿਮਰਨ ਨੂੰ ਪਿਆਰ ਮਿਲ ਰਿਹਾ ਸੀ ਪਰ ਇਸ ਆਸ ਤੇ ਕਿ ਘਰ ਵਿਚ ਨਿੱਕੀ ਸਿਮਰਨ ਦੇ ਬਾਅਦ ਨਿੱਕਾ ਵੀ ਆਏਗਾ... ਅਤੇ ਮੈਨੂੰ ਇਸ ਗੱਲ ਦਾ ਇਹਸਾਸ ਸੀ... ਜੋ ਗੱਲ ਮੈਨੂੰ ਨਹੀਂ ਕਹੀ ਜਾਂਦੀ ਸੀ ਉਹ ਸਿਮਰਨ ਨੂੰ ਸੁਣਾਈ ਜਾਂਦੀ ਸੀ... 'ਤੇਰਾ ਨਿੱਕਾ ਵੀਰ' ਦੇ ਸੰਬੋਧਨ ਦੇ ਨਾਲ ਬਹੁਤ ਗੱਲਾਂ ਕਰਦੇ ਰਹਿੰਦੇ ਸੀ... ਵਕਤ ਲੰਘਿਆ ਤੇ ਦਿਨ ਟੱਪ ਗਏ... ਅਤੇ ਘਰ ਵਾਲਿਆਂ ਨੇ ਜੋਰ ਲਾਇਆ ultra sound ਕਰਵਾਉਣ ਲਈ... ਨਾਮ ਸੁਣ ਕੇ ਹੀ ਮੇਰੇ ਸਾਹ ਸੁੱਕ ਗਏ... ਮੈਨੂੰ ਲਗਿਆ ਮੈਂ 18ਵੀ ਸਦੀ ਵਿਚ ਹਾਂ.. ਅੰਗਰੇਜਾਂ ਦੀ ਗੁਲਾਮ... ਆਪਣੇ ਆਪ ਨੂੰ ਹੌਂਸਲਾ ਦਿੱਤਾ ਅਤੇ ਅਜੋਕੇ ਯੁਗ ਦੀ ਨਾਰੀ ਹੋਣ ਕਰਕੇ ਹਿਮ੍ਮਤ ਕਰਕੇ ਮੈਂ ਨਾਂਹ ਕਰ ਦਿੱਤੀ.
ਮੈਨੂੰ ਲਗਿਆ ਸਭ ਕੁਝ ਸ਼ਾਂਤ ਹੈ ਪਰ ਸਿਮਰਨ ਲਈ ਤੂਫਾਨ ਸੀ.... ਮੇਰੀ ਸੱਸ ਅਤੇ ਪਤੀ ਨੇ ਰੋਜ਼ ਬਹਾਨਾ ਲੈ ਕੇ ਸਿਮਰਨ ਨੂੰ ਕੁੱਟ ਦੇਣਾ... ਨਿੱਕੀ ਜਿਹੀ ਜਾਨ ਸਾਰਾ ਦਿਨ ਡਰੀਆਂ ਹੋਈਆਂ ਅਖ੍ਹਾਂ ਨਾਲ ਡੌਰ-ਭੌਰ ਦੇਖਦੀ ਰਹਿੰਦੀ. ਮੈਂ ਚੁਪ ਸੀ ਅਤੇ ਮੇਰੀ ਚੁੱਪੀ ਦਾ ਸਾਰਾ ਗੁੱਸਾ ਸਿਮਰਨ ਦੇ ਉੱਤੇ ਨਿਕਲ ਰਿਹਾ ਸੀ. ਹਾਰ ਕੇ ਮੈਂ ਤਿਆਰ ਹੋ ਗਈ... ultra sound ਕਰਵਾਇਆ ਅਤੇ ਪਤਾ ਲਗਿਆ ਕਿ ਇਸ ਵਾਰ ਵੀ ਮੇਰੀ ਕੁਖ ਵਿਚ ਨਿੱਕਾ ਨਹੀਂ ਨਿੱਕੀ ਹੀ ਹੈ. ਘਰ ਵਿਚ ਏਦਾਂ ਸ਼ਾਂਤੀ ਬਣ ਗਈ ਜਿਵੇ ਕਿਸੇ ਦੀ ਮੌਤ ਹੋਈ ਹੋਵੇ... ਪਹਿਲਾਂ ਪਿਆਰ ਨਾਲ ਅਤੇ ਫਿਰ ਭਾਵਨਾਤਮਕ ਤਰੀਕੇ ਨਾਲ ਮੈਨੂੰ ਸੱਸ ਅਤੇ ਪਤੀ ਨੇ ਸਮਝਾਇਆ ਪਰ ਮੈਂ ਸਾਫ਼ ਨਾਂਹ ਕਰ ਦਿੱਤੀ.... ਅਤੇ ਫਿਰ ਓਹੀ ਸਿਲਸਿਲਾ ਸ਼ੁਰੂ ਹੋ ਗਿਆ... ਮੇਰਾ ਗੁੱਸਾ ਸਿਮਰਨ ਉੱਤੇ ਉਤਰਨ ਲਗ ਗਿਆ ... 'ਜੇ ਤੇਰੇ ਵਰਗੀ ਹੋਰ ਆ ਗੀ ਸਾਡਾ ਤਾਂ ਘਰ ਉਜੜ ਜਾਣਾ'.. 'ਤੁਸੀਂ ਖਾ ਲੋ ਸਾਡੇ ਘਰ ਨੂੰ '..... ਏਦਾਂ ਦੇ ਵਾਕ ਮੇਰੀ ਸਿਮਰਨ ਰੋਜ਼ ਸੁਣਦੀ ਤੇ ਨਾਲੇ ਕੁੱਟ ਖਾਂਦੀ ਸੀ. ਹੁਣ ਤਾਂ ਡੈਡੀ ਵੀ ਥਪ੍ਪੜ ਮਾਰਨ ਲੱਗੇ ਸੋਚਦੇ ਨਹੀਂ ਸੀ... ਇਹਨਾਂ ਦੀ ਇਕ ਚਪੇੜ ਸਿਮਰਨ ਦਾ ਸਾਰਾ ਮੁੰਹ ਲਾਲ ਕਰ ਦਿੰਦੀ ਸੀ ਤੇ ਮੈਨੂੰ ਇੰਜ ਲਗਦਾ ਕਿ ਮੇਰੀ ਧੀ 'ਮੇਰੀ' ਹੋਣ ਦਾ ਬਦਲ ਦੇ ਰਹੀ ਹੈ.
ਸਿਮਰਨ ਦੀ ਖਾਤਿਰ ਮੈਂ ਜ਼ਹਿਰ ਪੀ ਲਿਆ... ਸੋਚਿਆ ਕਿ ਇਕ ਵਜੂਦ ਦੀ ਹੋਂਦ ਨੂੰ ਸੰਭਾਲ ਲੈਣਾ ਬਿਹਤਰ ਹੈ... ਪਰ ਦੂਜੀ ਹੋਂਦ ਵੀ ਮੇਰੀ ਹੀ ਸੀ... ਇਕ ਧੀ ਲਈ ਦੂਜੀ ਦੀ ਬਲੀ ਦੇਣ ਨੂੰ ਮੈਂ ਤਿਆਰ ਹੋ ਗਈ..... ਬਸ ਕੁਝ ਚਿਰ ਮਗਰੋਂ ਮੇਰਾ ਅੰਸ਼ ਮੇਰੇ ਸਾਹਮਣੇ ਬੋਟੀਆਂ ਬਣਿਆ ਕੂੜੇਦਾਨ ਵਿਚ ਪਿਆ ਸੀ.... ਤੇ ਮੇਰੀ ਚੁੱਪ ਨੇ ਮੇਰੇ ਅੰਦਰੋਂ ਇਕ ਔਰਤ ਅਤੇ ਮਾਂ ਦੋਨਾਂ ਦਾ ਕਤਲ ਕਰ ਦਿੱਤਾ ਸੀ ਤੇ ਮੇਰੇ ਹੰਜੂ ਮੇਰੀ ਲਾਸ਼ ਨੂੰ ਵਹਾ ਕੇ ਕਿਤੇ ਦੂਰ ਲੈ ਜਾ ਚੁੱਕੇ ਸਨ.
ਅੱਜ ਸਿਮਰਨ ਵੱਡੀ ਹੋ ਗਈ ਹੈ... ਲਾਇਕ ਕੁੜੀ ਹੈ ਅਤੇ Law ਪੜ ਰਹੀ ਹੈ .... ਇੱਕ ਬੇਟਾ ਵੀ ਹੈ... 19 ਸਾਲਾਂ ਦਾ... ਘਰ ਦਿਆਂ ਦੇ ਲਾਡ ਨਾਲ ਵਿਗੜਿਆ ਪੁੱਤ... ਮੇਰੀ ਕੋਸ਼ਿਸ਼ ਦੇ ਬਾਵਜੂਦ ਘਰ ਦਿਆਂ ਨੇ ਲਾਡ ਵਿਚ ਕਸਰ ਨਹੀਂ ਛਡੀ ਅਤੇ ਮੁੰਡੇ ਨੇ ਵਿਗੜਨ ਵਿਚ... ਇੰਨਾ ਪਿਆਰ ਦਿੱਤਾ ਕਿ ਮੁੰਡੇ ਨੇ ਪਿਆਰ ਨੂੰ ਸੰਭਾਲਣ ਲਈ ਨਸ਼ੇ ਵਰਤਣੇ ਸ਼ੁਰੂ ਕਰ ਦਿੱਤੇ.... ਅੱਜ ਸੱਸ ਨੇ ਮੁੰਡੇ ਨੂੰ ਨਸ਼ੇ ਦਾ ਟੀਕਾ ਲਾਉਂਦੇ ਦੇਖ ਲਿਆ ਤੇ ਮੁੰਡੇ ਨੂੰ ਰੋਕਣ ਲੱਗੀ... ਲਾਡਾਂ ਨਾਲ ਪਾਲੇ ਨੇ ਦਾਦੀ ਨੂੰ ਧੱਕਾ ਦੇਣ ਵਿਚ ਭੋਰਾ ਕਿਰਕ ਨਾ ਕੀਤੀ ਤੇ ਸੱਸ ਉਥੇ ਈ ਡਿੱਗ ਪਈ. ਮਾਤਾਜੀ ਦਾ ਚੂਕਣਾ ਹਿਲ ਗਿਆ.... ਜਿਸਦੀ ਆਸ ਤੇ ਮੈਨੂੰ ਅਤੇ ਮੇਰੀ ਆਤਮਾ ਨੂੰ ਕਤਲ ਕੀਤਾ ਸੀ ਅੱਜ ਉਹ ਰਾਖਸ਼ ਦਾ ਦੂਜਾ ਰੂਪ ਹੋ ਨਿਬੜਿਆ ਸੀ.
ਸੱਸ ਮੇਰੇ ਵੱਲ ਦੇਖ ਕੇ ਰੋ-ਰੋ ਕੇ ਕਹਿ ਰਹੀ ਸੀ 'ਰੱਬਾ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ'... ਅਤੇ ਮੇਰੇ ਕੋਲ ਜਵਾਬ ਨਹੀਂ ਸੀ.... ਮੇਰੀ, ਮੇਰੀ ਅਣਜੰਮੀ ਧੀ ਅਤੇ ਮੇਰੇ ਪੁੱਤ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਅੱਜ ਰੱਬ ਕੋਲੋਂ ਆਪਣੇ ਪਾਪਾਂ ਦਾ ਹਿਸਾਬ ਮੰਗ ਰਹੇ ਸੀ... ਆਪਣੇ ਪਾਪਾਂ ਨੂੰ ਨਜ਼ਰੰਦਾਜ਼ ਕਰਕੇ ... ਤੇ ਮੈਂ ਦੂਰ ਦੇਖ ਰਹੀ ਸੀ... ਕਿਸੇ ਅਸੀਮ ਕਾਲ ਵਿਚ... ਆਪਣੀ ਅਣ-ਜੰਮੀ ਰੂਹ ਨੂੰ ਲਭ ਰਹੀ ਸੀ !!!