|
ਰੰਗ ਬਦਲ ਦਿੰਦੇ ਹਾਂ |
1947 ਦੇ ਵੇਲ਼ੇ, ਜਿਸ ਵੇਲ਼ੇ ਵੰਡ ਹੋਈ ਆ ਦੇਸ਼ ਦੀ, ਤਿਰੰਗਾ ਝੰਡਾ ਬਣਿਆਂ। ਤਿਰੰਗਾ ਝੰਡਾ ਤਿੰਨ ਕੌਮਾਂ ਦੇ ਨਾਂਅ ਉੱਪਰ ਬਣਿਆ। ਚਿੱਟਾ ਰੰਗ ਉੱਪਰ, ਹਰਿਆ ਰੰਗ ਵਿਚਾਲੇ ਤੇ ਕੇਸਰੀ ਰੰਗ ਥੱਲੇ। ਅੱਗੇ ਬੀੜ ਦਿੱਤੀਆਂ ਮਸ਼ੀਨਗੰਨਾਂ ਅੰਗਰੇਜ਼ਾ ਨੇ। ਉਸ ਵੇਲ਼ੇ ਬਹਿ ਕੇ ਸਾਰੇ ਟੋਪੀਆਂ ਵਾਲ਼ੇ ਲ਼ੱਗੇ ਵਿਚਾਰ ਕਰਨ। ਹੁਣ ਤੇ ਕਹਿੰਦੇ ਨੇ ਨਾ ਸੁਣਨੀ ਨ੍ਹੀਂ ਗੱਲ। ਉਦੋਂ ਮਹਾਤਮਾ ਗਾਂਧੀ, ਮੋਤੀ ਲਾਲ, ਪਟੇਲ ਵਰਗੇ, ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ, ‘ਭਈ ਹੁਣ ਝੰਡਾ ਲੈ ਕੇ ਤੁਰਨਾ, ਅੱਗੇ ਕਿਹਨੂੰ ਲਾਈਏ‘? ਸਲਾਹ ਕੀਤੀ ਕਿ ਸਿੱਖਾਂ ਬਿਨਾਂ ਕੋਈ ਮਰ ਤੇ ਸਕਦਾ ਨ੍ਹੀਂ ਤੇ ਸਿੱਖਾਂ ਬਿਨਾਂ ਹੱਕ ਵੀ ਕੋਈ ਨ੍ਹੀਂ ਲੈ ਸਕਦਾ ਛੇਤੀ, ਬਾਬਾ ਖੜਕ ਸਿੰਘ ਨੂੰ ਕਹਿ ਦਈਏ, ਉਹ ਅੱਗੇ ਲੱਗ ਜਾਣ‘। ਉਹਨਾਂ ਦਾ ਖਿਆਲ ਸੀ, ‘ਐਵੇਂ ਸਿੱਧਾ ਸਾਧ ਜਿਹਾ ਹੈਗਾ, ਇਹਨੂੰ ਕਿਹੜਾ ਕੋਈ ਪਤਾ‘। ਪੜ੍ਹਿਆ ਲਿਖਿਆ ਘੱਟ ਹੋਵੇਗਾ, ਉਹਨਾਂ ਦੇ ਦਿਮਾਗ ਮੁਤਾਬਕ। ਜਦੋਂ ਬਾਬਾ ਖੜਕ ਸਿੰਘ ਜੀ ਕੋਲ਼ੋ ਆਏ। ਕਹਿੰਦੇ ‘ਜੀ ਤੁਸੀਂ ਅੱਗੇ ਲੱਗੋ‘। (ਬਾਬਾ ਖੜਕ ਸਿੰਘ) ਕਹਿੰਦੇ ‘ਤਿਆਰ ਆਂ ਪਰ ਜਿਹੜਾ ਝੰਡਾ ਇਹਦੇ ਤੋਂ ਫੈਸਲਾ ਕਰਵਾ ਲਉ। ਜਿਹਦਾ ਰੰਗ ਉੱਪਰ ਆ, ਉਹ ਅੱਗੇ ਲੱਗੋ, ਜਿਹਦਾ ਰੰਗ ਵਿਚਾਲੇ ਉਹ ਵਿਚਾਲੇ ਲੱਗੋ, ਜਿਹਦਾ ਰੰਗ ਥੱਲੇ ਉਹ ਪਿੱਛੇ ਲੱਗੋ‘।ਸਾਰਿਆਂ ਦੇ ਦੰਦ ਜੁੜ ਗਏ, ਕਹਿਣ ਲੱਗੇ ‘ਰੰਗ ਬਦਲ ਦਿੰਦੇ ਹਾਂ‘। ਬਾਬਾ ਜੀ ਕਹਿੰਦੇ ‘ਬਦਲ ਦਿਓ ਝੰਡਾ‘। ਕੇਸਰੀ ਰੰਗ ਉੱਪਰ ਕਰ ਦਿੱਤਾ ਤੇ ਬਾਬਾ ਖੜਕ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਲੱਗੇ। ਜਦੋਂ ਛਾਤੀ ਵਿੱਚ ਦੀ, ਵੱਖੀ ਵਿੱਚ ਦੀ ਲੰਘਣੀਆਂ ਸੀ, ਉਦੋਂ ਤਾਂ ‘ਸਿੱਖ ਕੌਮ ਬਹਾਦਰ ਆ‘ ਤੇ ਬਾਬਾ ਖੜਕ ਸਿੰਘ ਜੀ ਅੱਗੇ ਲੱਗੇ ਤੇ ਜਦੋਂ ਕੁਰਸੀ ਸੰਭਾਲ਼ਣੀ, ਉਦੋਂ ਟੱਲੀ ਰਾਮ ਅੱਗੇ ਲੱਗੇ। ਇਹ ਸਿੱਖ ਵੱਖਰੀ ਕੌਮ ਦੀ ਨਿਸ਼ਾਨੀ ਆਂ, ਸਿੱਖ ਵੱਖਰੀ ਕੌਮ ਦਾ ਪ੍ਰਤੀਕ ਆ, ਹਿੰਦੁਸਤਾਨ ਦਾ ਝੰਡਾ....................
"Khalsa Fathe Nama"
|
|
27 Oct 2010
|