Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 108
Gender: Male
Joined: 18/Jun/2010
Location: London
View All Topics by Baba
View All Posts by Baba
 
ਫੁਕਰਾ ਗੀਤ



ਮੰਨਿਆ ਹਾਲੇ ਸਾੜ ਸੱਤੀ ਐ
ਹੁੰਦੀ ਨਾ ਕੋਈ ਕਣਕ ਮੱਕੀ ਐ
ਥੋੜੀ ਚੋਂ ਵੱਧ ਬੀਤ ਚੁੱਕੀ ਐ
ਹਿੰਮਤ ਨੀ ਹਾਰਦਾ
ਗੂਗਲ ਵੀ ਦੱਸੂਗਾ
ਸਿਰਨਾਵਾਂ ਯਾਰ ਦਾ....

ਇੱਕ ਸਹੇਲੀ ਅੱਤ ਦੀ ਵਿਹਲੀ
ਛੱਡ ਕੇ ਦੇਹਲੀ ਇੱਥੇ ਆ ਮੈਂਨੂੰ ਲੁੱਟ ਕੇ ਲੈ ਗਈ
ਜੀ ਲੁੱਟ ਕੇ ਲੈ ਗਈ
ਮਾਂਜ ਪਤੀਲੇ ਵਾਂਗੂੰ ਧਰਿਆ ਝਾੜ ਕੇ ਕੱਖੋਂ ਹੌਲੇ ਕਰਿਆ
ਫੇਰ ਸੀ ਯੂ ਕਹਿ ਗਈ
ਜੀ ਸੀ ਯੂ ਕਹਿ ਗਈ
ਛੇੜੇ ਭਿੰਡਾ ਦੇ ਭਰਚਿੱਟੇ
ਲੈਟਰ ਕਦੇ ਗੁਲਾਬ ਸਿੱਟੇ ਹੁਣ ਹੱਥ ਨੀ ਮਾਰਦਾ
ਗੂਗਲ ਵੀ ਦੱਸੂਗਾ
ਸਿਰਨਾਵਾਂ ਯਾਰ ਦਾ

ਕਲ ਆ ਕਹਿੰਦੀ ਲਾਉਣੀ ਮਹਿੰਦੀ
ਡਿਗਦੀ ਪੈਂਦੀ ਖਿੱਚ ਮੈਨੂੰ ਐਲੈਂਟੇ ਲੈ ਗਈ
ਜੀ ਐਲੈਂਟੇ ਲੈ ਗਈ
ਓਥੇ ਜਾ ਜ਼ਾਰਾ ਵਿੱਚ ਵੜਗੀ ਝਾੜ ਕੇ ਮੇਰਾ ਕੁੰਡਾ ਕਰ ਗਈ

ਗਲ਼ੋ ਚੈਨੀ ਲਹਿ ਗਈ
ਜੀ ਚੈਨੀ ਲਹਿ ਗਈ
ਕਹਿੰਦੀ ਮੇਰੇ ਬਾਬੂ ਸ਼ੋਨਾ
ਤੁਮ ਤੋ ਬੱਸ ਮੇਰੇ ਹੀ ਹੋ ਨਾ
ਫੇਰ ਕਿਊਂ ਅੱਥਰੂ ਝਾੜਦਾ
ਗੂਗਲ ਵੀ ਦੱਸੂਗਾ
ਸਿਰਨਾਵਾਂ ਯਾਰ ਦਾ

04 Mar 2020

Reply