Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੈਰਾਂ ਨਾਲ ਜਦੋਂ ਮਿੱਠਾ ਬੋਲ ਹੋ ਗਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਗੈਰਾਂ ਨਾਲ ਜਦੋਂ ਮਿੱਠਾ ਬੋਲ ਹੋ ਗਿਆ
ਗੈਰਾਂ ਨਾਲ ਜਦੋਂ ਮਿੱਠਾ ਬੋਲ ਹੋ ਗਿਆ
ਮੇਰੀ ਜਿੰਦ ਦਾ ਪੀੜਾਂ ਨਾਲ ਕੋਲ ਹੋ ਗਿਆ


ਬਥੇਰਾ ਸਿੱਖਿਆ ਵਪਾਰ ਅਸੀਂ ਬਾਣੀਏ ਦੇ ਕੋਲੋ
ਸਾਥੋਂ ਹੀਰਿਆਂ ਭੁਲੇਖੇ ਕੱਚ ਦਾ ਹੀ ਮੋਲ ਹੋ ਗਿਆ

ੳੁੰਜ ਰੱਖੀ ਦਾ ਸੀ ਅਸੀਂ ਬੂਹਾ ਇਸ਼ਕੇ ਦਾ ਢੋਹ ਕੇ
ਇਨ੍ਹਾਂ ਜਾਲਮਾਂ ਨੂੰ ਵੇਖ ਕਾਹਤੋਂ ਖੋਲ੍ਹ ਹੋ ਗਿਆ

ਅਸੀਂ ਰੱਖਿਆ ਸੀ ਦਿੱਲ ਉਹਦੇ ਰਾਹਾਂ 'ਚ ਸਜਾ ਕੇ
ਉਹਦੇ ਕੋਲੋ ਜਿਹੜਾ ਹਾਸੇ ਹਾਸੇ 'ਚ ਮਧੋਲ ਹੋ ਗਿਆ

ਇਹਨਾਂ ਕਾਤਲਾਂ ਦਾ ਨਾਮ ਸਦਾ ਰਹਿਣ ਗੁਮਨਾਮ
ਸਾਡੀ ਜਿੰਦਗੀ 'ਚ ਭਾਵੇਂ ਜ਼ਹਿਰ ਘੋਲ ਹੋ ਗਿਆ

ਉੰਜ ਚੰਗਾ ਮੰਨਿਆ ਨੀ ਜਾਂਦਾ ਦਿਨ ਢੱਲਦੇ ਨੂੰ ਰੋਣਾ
ਐਵੇ 'ਸੰਜੀਵ' ਕੋਲੋ ਆਸਾਂ ਵਾਲਾ ਸਿਵਾ ਫਰੋਲ ਹੋ ਗਿਆ ॥

ਸੰਜੀਵ ਸ਼ਰਮਾਂ
25 Apr 2015

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

 

ਬਹੁਤ ਹੀ ਖੂਬਸੂਰਤ ਪਰ ਸੰਜੀਦਾ ਅਹਿਸਾਸ !!
ਕਮਾਲ ਦੀ ਰਚਨਾ ਸੰਜੀਵ ਜੀ , ਵਸਦੇ ਰਹੋ !

ਬਹੁਤ ਹੀ ਖੂਬਸੂਰਤ ਪਰ ਸੰਜੀਦਾ ਅਹਿਸਾਸ !!

 

ਕਮਾਲ ਦੀ ਰਚਨਾ ਸੰਜੀਵ ਜੀ , ਵਸਦੇ ਰਹੋ !

 

25 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Shukria g
25 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Good One Sanjeev Ji !


 

ਕਿਤੇ ਕਿਤੇ ਲੈਅ ਡਿਸਟਰਬ ਹੁੰਦੀ ਐ - ਓਵਰਆਲ ਬਹੁਤ ਸੋਹਨੀ ਕਿਰਤ | ਧੰਨਵਾਦ ਸਾਂਝੀ ਕਰਨ ਲਈ |
ਰੱਬ ਰਾਖਾ |

ਓਵਰਆਲ ਬਹੁਤ ਸੋਹਣੀ ਕਿਰਤ |Just ਕਿਤੇ ਕਿਤੇ ਲੈਅ ਡਿਸਟਰਬ ਹੁੰਦੀ ਐ| ਧੰਨਵਾਦ ਸਾਂਝੀ ਕਰਨ ਲਈ |


ਰੱਬ ਰਾਖਾ |

 

25 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Emotional one!!!!!!! Very beautiful,thaanx for sharing !!!!!!

25 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
" ਇਹਨਾਂ ਕਾਤਲਾਂ ਦਾ ਨਾਮ ਸਦਾ ਰਹਿਣ ਗੁਮਨਾਮ
ਸਾਡੀ ਜਿੰਦਗੀ 'ਚ ਭਾਵੇਂ ਜ਼ਹਿਰ ਘੋਲ ਹੋ ਗਿਆ"

ਬਹੁਤ ਖੂਬਸੂਰਤ ਤੇ ਡੂੰਘੇ ਅਹਸਿਾਸ, ਬਹੁਤ ਸੋਹਣਾ ਲਿਖਿਆ ਏ ਸੰਜੀਵ ਜੀ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ।
26 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Sanjeev ji bohat achhe ehsaas 👍
Tuhadi kavita parhdeyan menu sukhwinder amrit ji di ik ghazal yaad aa gyi

ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,
ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ

ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬਦਲਾਂ ਦੇ ਕੋਲ ਹੋ ਗਿਆ

ਅਸੀਂ ਤਨਹਾਈਆਂ ਦੇ ਗਲ ਨਾਲ ਲੱਗ-ਲੱਗ ਰੋਏ,
ਇਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ

ਅਸੀਂ ਉਮਰਾਂ ਬੀਤਾਈਆਂ ਜਿਸਤੋਂ ਲੁੱਕ -ਲੁੱਕ ਕੇ,
ਰਾਤੀਂ ਸੁਪਨੇ ਚ ਆਇਆ, ਕੁੰਡਾ ਖੋਲ ਹੋ ਗਿਆ

ਜਿਨ੍ਹਾ ਸਜਨਾ ਨਾਲ ਨਾ ਸੀ ਸਾਡੀ ਸੁਰ ਮਿਲਦੀ,
ਗੀਤ ਜਿੰਦਗੀ ਦਾ ਓਹਨਾ ਸੰਗ ਬੋਲ ਹੋ ਗਿਆ II
26 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout bhaout mavi g danvad mereian kafi rachnava shiv sahib patar sahib te amrit je ton inspired hundian ne ih ve ohna vicho ik hai shukria g
26 Apr 2015

Reply