Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗਰਦਸ਼ ਦੇ ਉਹ ਦਿਨ

ਸੁਖਦੇਵ ਸਿੰਘ ਮਾਨ ਸੰਪਰਕ: 94170-59142

 

ਜਨਵਰੀ 1981 ਦਾ ਬੱਸ ਕਿਰਾਇਆ ਘੋਲ ਖਦੇੜ ਦਿੱਤਾ ਗਿਆ ਸੀ। ਉਨ੍ਹੀਂ ਦਿਨੀਂ ਕੰਮ ਕਰਦੀ ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੂੰ ਪੁਲੀਸ ਨੇ ਕੁਟਾਪਾ ਚਾੜ੍ਹ ਕੇ ਪਿੰਡਾਂ ਦੀਆਂ ਇਕਾਈਆਂ ਤੋੜ ਦਿੱਤੀਆਂ। ਮੇਰੇ ਵਰਗੇ ਚੜ੍ਹਦੀ ਜਵਾਨੀ ਵਾਲੇ ਮੁੰਡੇ ਪੁਲੀਸ ਦੇ ਡੰਡੇ ਖਾ ਕੇ ਘਰਾਂ ਨੂੰ ਪਰਤ ਆਏ ਸਨ।  ਮੇਰੇ ਲਈ ਇਹ ਕਾਮਰੇਡੀ ਬੜੀ ਮਹਿੰਗੀ ਸਾਬਤ ਹੋ ਰਹੀ ਸੀ। ਖੇਤੀ ਦਾ ਕੰਮ ਚੌਪਟ ਹੋ ਰਿਹਾ ਸੀ, ਪਿਓ ਮੇਰਾ ਅਮਲੀ ਬੰਦਾ ਸੀ। ਸੀਰੀ ਰੱਖਣ ਜੋਗੀ ਜ਼ਮੀਨ ਨਹੀਂ ਸੀ। ਮੇਰੇ ਨਾਲ ਘਰ ਦੇ ਲੜਦੇ ਸਨ ਪਰ ਮੇਰਾ ਕਾਮਰੇਡ ਕਿਸਮ ਦੇ ਬੰਦਿਆਂ ਪ੍ਰਤੀ ਲਗਾਅ ਕਾਇਮ ਸੀ। ਸਭਾ ਦੇ ਜਾਣ ਤੋਂ ਵਾਹਵਾ ਚਿਰ ਮਗਰੋਂ ਹਰਦੇਵ ਕੁੱਬੇ ਮੁੰਡਿਆਂ ਨੂੰ ਫੇਰ ਤੋਂ ਇਕੱਠੇ ਕਰਨ ਲਈ ਪਿੰਡਾਂ ’ਚ ਫਿਰਨ ਲੱਗਾ। ਪੁਲੀਸ ਦੀਆਂ ਵਾਹਵਾ ਸੱਟਾਂ ਖਾ ਕੇ ਵੀ ਸਾਡੇ ਇਸ ਰਹਿਬਰ ਦਾ ਸਿਰੜ ਕਾਇਮ ਸੀ। ਉਹ ਪਿੰਡ-ਪਿੰਡ ਭੱਜਿਆ ਫਿਰਦਾ, ਜਿਵੇਂ ਗੁਆਚਿਆ ਇਨਕਲਾਬ ਲੱਭ ਰਿਹਾ ਹੋਵੇ। ਉਸ ਦੇ ਲੰਮੇ ਝੋਲੇ ’ਚ ਵੀਹ-ਤੀਹ ‘ਪ੍ਰਚੰਡ’ ਰਸਾਲੇ ਹੁੰਦੇ ਜਿਹੜੀ ਉਸ ਦੀ ਟੀਮ ਬਠਿੰਡਾ ਤੋਂ ਛਪਵਾ ਕੇ ਵੰਡਦੀ ਸੀ। ਟੱਬਰ ਤੋਰਨ ਲਈ ਮਿੱਟੀ ਨਾਲ ਮਿੱਟੀ ਹੋ ਕੇ ਕੀਤੀ ਜਾਣ ਵਾਲੀ ਖੇਤੀ ਪ੍ਰਤੀ ਵੀ ਉਸ ਦਾ ਲਗਾਅ ਨਹੀਂ ਸੀ। ਉਹ ਅਕਸਰ ਆਖਦਾ: ਸਾਥੀ ਜੀ, ਇਸ  ਖੇਤੀ ’ਚੋਂ ਕਿਸਾਨ ਦੇ ਕੁਝ ਪੱਲੇ ਨਹੀਂ ਪੈਂਦਾ। ਇਨਕਲਾਬ ਮਗਰੋਂ ਸਾਂਝੇ ਫਾਰਮ ਬਣ ਜਾਣਗੇ। ਫੇਰ ਕਿਸਾਨ ਦੀ ਮੁਕਤੀ ਹੋਊਗੀ। ਅਸੀਂ ਇਸ ਮੁਕਤੀ ਦੀ ਭਾਲ ਲਈ ਘਰਾਂ ਦਾ ਕੰਮ ਛੱਡ ਕੇ ਲਾਲ ਰੰਗੇ ਪੋਸਟਰ ਕੰਧਾਂ ’ਤੇ ਚਿਪਕਾਉਣ ਲਈ ਠੰਢੀਆਂ ਰਾਤਾਂ ਨੂੰ ਘਰਾਂ ਤੋਂ ਬਾਹਰ ਨਿਕਲਦੇ। ਸੁੱਤੇ ਪਏ ਲੋਕਾਂ ਦੇ ਦਰਵਾਜ਼ਿਆਂ ਮੂਹਰੇ ਚੋਰਾਂ ਵਾਂਗ ਪੋਸਟਰ ਚਿਪਕਾਉਣ ’ਤੇ ਹੁਣ ਹਾਸੀ ਆਉਂਦੀ ਹੈ।
ਮੈਂ ਖੇਤੀ ਦਾ ਕੰਮ ਅਣਮੰਨੇ ਜੀਅ ਨਾਲ ਕਰਦਾ ਸਾਂ ਜਿਵੇਂ ਕਿਸੇ ਤੋਂ ਬੰਨ੍ਹ ਕੇ ਕੰਮ ਲਿਆ ਜਾ ਰਿਹਾ ਹੋਵੇ। ਇੱਕ ਦਿਨ ਭਾਦੋਂ ਦੇ ਪਿਛਲੇ ਪੱਖ ਮੈਂ ਨਰਮੇ ਨੂੰ ਪਾਣੀ ਲਾ ਰਿਹਾ ਸੀ। ਹਰਦੇਵ ਕੁੱਬੇ ਮੇਰੇ ਕੋਲ ਖੇਤ ਆ ਗਿਆ। ਉਸ ਨਾਲ ਰਘਵੀਰ ਮੌੜ ਸੀ। ਉਨ੍ਹਾਂ ਕੋਲ ਲੋਕ ਯੁੱਧ ਦਾ ਇੱਕ ਗੁਪਤ ਪਰਚਾ ਸੀ ਜਿਸ ਦੀ ਕੀਚਰ-ਮਾਚਰ ਲਿਖਤ ਮੈਂ ਅੱਖਾਂ ਪਾੜ-ਪਾੜ ਪੜ੍ਹਨ ਲੱਗਾ। ਉਨ੍ਹਾਂ ਮੈਨੂੰ ਰਾਮ ਪਿਆਰੇ ਸਰਾਫ਼ ਦਾ ਸਕੂਲ ਅਟੈਂਡ ਕਰਨ ਚੱਲਣ ਲਈ ਕਿਹਾ। ਪਾਣੀ ਰੱਬ ਆਸਰੇ ਛੱਡ ਮੈਂ ਉਨ੍ਹਾਂ ਨਾਲ ਤੁਰ ਪਿਆ। ਅਸੀਂ ਤਿੰਨੋਂ ਘੁੰਮਣ ਤੋਂ ਪਰੇ ਵਸੇ ਪਿੰਡ ਖੜਕ ਸਿੰਘ ਵਾਲਾ ਦੇ ਰਾਹ ਪੈ ਗਏ ਜਿੱਥੇ ਰਾਮ ਪਿਆਰੇ ਸਰਾਫ ਨੇ ਦਵੰਦਵਾਦ ਪਦਾਰਥਵਾਦ ਬਾਰੇ ਸਕੂਲ ਲਾਉਣਾ ਸੀ। ਟਿੱਬਿਆਂ ਨੂੰ ਪਾਰ ਕਰਦਾ ਹਰਦੇਵ ਸਾਨੂੰ ਏਂਗਲਜ਼ ਦੀ ਕਿਤਾਬ ‘ਐਂਟੀ ਡੋਹਰਿੰਗ’ ਬਾਰੇ ਦੱਸਦਾ ਗਿਆ। ਜਿਸ ਥਾਂ ਸਾਡੇ ਰਹਿਬਰ ਨੇ ਸਕੂਲ ਲਾਉਣਾ ਸੀ, ਉਹ  ਭੇਡਾਂ ਦਾ ਵਾੜਾ  ਸੀ। ਮੁਸ਼ਕ ਚਾਰੇ ਪਾਸੇ ਫੈਲਿਆ ਹੋਇਆ ਸੀ। ਮੋਨੇ ਸਿਰਾਂ ਵਾਲੇ ਅਤੇ ਲਾਲ-ਲਾਲ ਅੱਖਾਂ ਵਾਲੇ ਕਾਮਰੇਡਾਂ ਦੀਆਂ ਬੀੜੀਆਂ ਦਾ ਧੂੰਆਂ ਦਮ ਘੁੱਟ ਰਿਹਾ ਸੀ। ਸਰਾਫ ਦਾ ਦਵੰਦਵਾਦ ਪਦਾਰਥਵਾਦ ਸਾਰੀ ਰਾਤ ਮੇਰੇ ਸਿਰ ਤੋਂ ਲੰਘੀ ਗਿਆ। ਇੱਕ ਵੀ ਸ਼ਬਦ ਮੇਰੇ ਪੱਲੇ ਨਹੀਂ ਪਿਆ ਸੀ। ਹਾਂ, ਇੱਕ ਗੱਲ ਮੈਂ ਚੰਗੀ ਕੀਤੀ ਕਿ ਸੁਣਨਾ ਸਭ ਕੁਝ ਹੈ ਪਰ ਬੀੜੀ ਨਹੀਂ ਪੀਣੀ। ਬੀੜੀ ਕਲਚਰ ਬਾਰੇ ਮੈਂ ਸਾਹਿਤਕਾਰ ਬਾਰੂ ਸਤਵਰਗ ਤੋਂ ਵੀ ਪੁੱਛਿਆ ਸੀ। ਉਸ ਦਾ ਤਰਕ ਸੀ: ਕਾਮਰੇਡ ਜ਼ਿਆਦਾ ਡੂੰਘਾ ਸੋਚਣ ਕਾਰਨ ਮਜਬੂਰੀਵਸ ਬੀੜੀ ਪੀਂਦੇ ਹਨ।
ਮੇਰੀਆਂ ਗ਼ਲਤੀਆਂ ਦਾ ਸ਼ਿਕਾਰ ਹੋਇਆ ਨਰਮਾ ਆੜ੍ਹਤੀਏ ਕੋਲ ਗਿਆ ਤਾਂ ਬਾਰਾਂ ਪੱਲੇ ਹੋਇਆ। ਮੇਰਾ ਅਮਲੀ ਪਿਓ ਵੀ ਹੱਟ ’ਤੇ ਆ ਗਿਆ। ਉਸ ਦਿਨ ਉਹ ਕੋਠਾ ਗੁਰੂ ਕਾ ਤੋਂ ਅਫੀਮ ਲੈ ਕੇ ਆਇਆ ਸੀ। ਬਾਰਾਂ ਪੱਲੇ ਦੇਖ਼ ਉਸ ਕਲੇਸ਼ ਪਾ ਲਿਆ। ਮੈਨੂੰ ਦੁਰਸੀਸਾਂ ਦੇਣ ਲੱਗਾ,‘‘ਤੇਰਾ ਨਾਂ ਤਾਂ ਅਸੀਂ ਸੁਖਦੇਵ ਰੱਖਿਆ ਸੀ ਪਰ ਤੂੰ ਦੁਖਦੇਵ ਐਂ।’’ ਮੇਰੇ ਪੰਜ ਕੁੜੀਆਂ ਨੇ। ਦੋ ਮੈਂ ਵਿਆਹ ਦਿੱਤੀਆਂ, ਤਿੰਨ ਵੀ ਵਿਆਹ ਦੂੰ। ਜੇ ਤੂੰ ਵੀ ਕੁੜੀ ਜੰਮਿਆ ਹੁੰਦਾ ਤਾਂ ਮੈਂ ਛੇਵੀਂ ਵਿਆਹ ਕੇ ਸੌਖਾ ਹੋ ਜਾਂਦਾ। ਇੱਕ ਤਰ੍ਹਾਂ ਮੈਂ ਘਰ ਨਾਲ ਧੋਖਾ ਕਰ ਰਿਹਾ ਸੀ। ਅਮਲੀ ਪਿਓ ਦੇ ਸ਼ਬਦ ਬੜੇ ਸਖ਼ਤ ਸਨ। ਮੈਂ ਨਮੋਸ਼ੀ ਤਾਂ ਬਹੁਤ ਮੰਨੀ ਪਰ ਮੈਂ ਘਰ ਪ੍ਰਤੀ ਵਫ਼ਾਦਾਰੀ ਦਾ ਵਚਨ ਲੈ ਲਿਆ। ਮੈਂ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਗੰਭੀਰਤਾ ਵਾਲੀ ਗੱਲ ਹਰਦੇਵ ਨੂੰ ਵੀ ਦੱਸ ਦਿੱਤੀ। ਉਹ ਮੈਨੂੰ ਪ੍ਰੋਲੇਤਾਰੀ ਅਤੇ ਨਿੱਕ ਬੁਰਜੂਆ ਵਿਚਲੇ ਭੇਤ ਦੱਸਣ ਲੱਗਾ ਪਰ ਮੈਂ ਵਚਨਾਂ ’ਤੇ  ਅੜ ਗਿਆ। ਉਸ ਘਟਨਾ ਮਗਰੋਂ ਮੈਂ ਕਿਤਾਬਾਂ ਜ਼ਰੂਰ ਪੜ੍ਹਦਾ ਰਿਹਾ ਪਰ ਘਰ ਦੇ ਕੰਮ ਜੀਅ ਲਾ ਕੇ ਕਰਨ ਲੱਗ ਪਿਆ। ਹੁਣ ਉਨ੍ਹਾਂ ਦਿਨਾਂ ਵਿੱਚ ਇਨਕਲਾਬ ਭਾਲਦੇ ਨਾ ਸਾਥੀ ਲੱਭ ਰਹੇ ਹਨ ਅਤੇ ਨਾ ਹੀ ਇਨਕਲਾਬ। ਅੱਲ੍ਹੜ ਸੋਚ ਵਾਲੇ ਉਹ ਦਿਨ ਵੀ ਅਜੀਬ ਸਨ।

25 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx......bittu ji......for sharing......

26 Mar 2012

Reply