|
|
|
|
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ,,, |
ਹਵਾ ਵਗਦੀ ਏ ਪੱਤਿਆਂ ਦੇ ਨਾਲ ਖਹਿ ਕੇ ਸੁੱਤੇ ਬਿਰਖ ਦੇ ਕੰਨੀਂ ਕੋਈ ਗੱਲ ਕਹਿ ਕੇ !
ਸਫ਼ਰ ਜਿੰਦਗੀ ਦਾ ਹੁੰਦਾ, ਕੀ ਇਹ ਪੁਲ ਜਾਣਨ ਪਤਾ ਲੱਗਦਾ ਏ ਪਾਣੀਆਂ ਦੇ ਸੰਗ ਵਹਿ ਕੇ !
ਜ਼ਿੰਦਗੀ ਹੋਵੇ ਤਾਂ ਬੱਸ ਹੋਵੇ ਬਿਰਖਾਂ ਦੇ ਜਹੀ ਦਿੰਦੇ ਛਾਵਾਂ ਸਦਾ ਬਲਦੀਆਂ ਧੁੱਪਾਂ ਨੂੰ ਸਹਿ ਕੇ !
ਵਾਰੇ ਜਾਵਾਂ , ਜਿੰਨ੍ਹਾਂ ਮਹਿਲ ਤਿਆਗ ਦਿੱਤੇ ਝੂਟਾ ਸੁਰਗ ਦਾ ਯਾਰ ਦੀ ਕੁੱਲੀ ਨੂੰ ਕਹਿ ਕੇ !
ਛੱਡ ਸੁੱਤਿਆਂ ਬਲੋਚ ਤੁਰ ਜਾਵਣਾ ਏ ਰਾਹਾਂ ਵੇਖੇਂਗੀ ਸੜਦੇ ਥਲਾਂ ਚ ਬਹਿ ਕੇ !
ਨਿੱਕੀ ਗੱਲੋਂ ਪਾਸਾ ਵੱਟ ਕੋਲੋਂ ਲੰਘਦੀ ਐਂ ਰੋਵੇਂਗੀ " ਮੰਡੇਰ " ਦੇ ਦਿਲੋਂ ਤੂੰ ਲਹਿ ਕੇ ! ਧੰਨਵਾਦ ,,,,,,,ਹਰਪਿੰਦਰ " ਮੰਡੇਰ "
|
|
10 Mar 2016
|
|
|
|
|
|
waah,..............bohat hi khoob,..............very nice veer.
|
|
15 Mar 2016
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|