Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅਮਰਦੀਪ ਸੰਧਾਵਾਲੀਆ ਦੀਆਂ ਪੰਜ ਗਜ਼ਲਾਂ

(1)

ਬੜੇ ਹੀ ਖ਼ੂਬਸੂਰਤ ਹਰ ਨਗਰ ਵਿੱਚ ਘਰ ਵੀ ਹੁੰਦੇ ਨੇ
ਅਤਿ ਸੁੰਦਰ ਤੇ ਵੇਖਣਯੋਗ ਕੁਝ ਖੰਡਰ ਵੀ ਹੁੰਦੇ ਨੇ

 

ਅਜਬ ਨੇ ਸ਼ੌਕ ਲੋਕਾਂ ਦੇ ਕਿ ਸ਼ੀਸ਼ੇ ਦੇ ਘਰਾਂ ਅੰਦਰ
ਸਜਾਵਟ ਵਾਸਤੇ ਰੱਖੇ ਉਨ੍ਹਾਂ ਪੱਥਰ ਵੀ ਹੁੰਦੇ ਨੇ

 

ਘੜੀ ਵੱਲ ਵੇਖਦਾ ਉਹ ਤੇਜ਼ ਤੁਰਦਾ ਸੋਚਦਾ ਅਕਸਰ
ਕਈ ਥਿਰ ਹੋ ਗਏ ਪਲ ਆਦਮੀ ਅੰਦਰ ਵੀ ਹੁੰਦੇ ਨੇ

 

ਅਸਾਨੂੰ ਵੀ ਪਤਾ ਹੈ ਕਿ ਸਮੁੰਦਰ ’ਚੋਂ ਮਿਲਣ ਮੋਤੀ
ਕਈ ਪ੍ਰਕਾਰ ਦੇ ਪਰ ਮਨ ’ਚ ਬੈਠੇ ਡਰ ਵੀ ਹੁੰਦੇ ਨੇ

 

ਮੇਰੇ ਨੈਣਾਂ ’ਚ ਉਸ ਨੇ ਵੇਖਿਆ ਤੇ ਆਖਿਆ ਮੈਨੂੰ
ਸਵਾਲਾਂ ਵਿੱਚ ਕਈ ਵਾਰੀ ਪਏ ਉੱਤਰ ਵੀ ਹੁੰਦੇ ਨੇ

 

ਲਿਖੇ ਜਾਂਦੇ ਨੇ ਜੋ ਅਕਾਸ਼ ’ਤੇ ਹੀ ਰਾਤ ਅੱਧੀ ਨੂੰ
ਹਿਜਰ ਦੀ ਪੀੜ ਦਾ ਅਨੁਵਾਦ ਉਹ ਅੱਖਰ ਵੀ ਹੁੰਦੇ ਨੇ

 

ਉਡਾਰੀ ਲਾ ਗਈ ਉਹ ਵੀ ਉਤਾਰੀ ਅਰਸ਼ ਤੋਂ ਜਿਹੜੀ
‘ਅਮਰ’ ਸੀ ਭੁੱਲ ਬੈਠਾ ਕਿ ਪਰੀ ਦੇ ਪਰ ਵੀ ਹੁੰਦੇ ਨੇ

 

ਅਮਰਜੀਤ ਵੜੈਚ  ਮੋਬਾਈਲ 98887-30120

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

(2)
ਸਾਜ਼ਿਸ਼ਾਂ ਦੇ ਦੌਰ ਅੰਦਰ ਹਾਦਸੇ ਤਾਂ ਹੋਣਗੇ
ਹੋਣਗੇ ਬੇਆਸਰੇ ਸਭ, ਆਸਰੇ ਤਾਂ ਹੋਣਗੇ

 

ਚੀਕਦੇ ਸ਼ਬਦਾਂ ’ਚੋਂ ਪਰਤੇ ਜੋ ਗੁਆ ਕੇ ਆਬਰੂ
ਅਰਥ ਮੇਰੀ ਚੁੱਪ ਦੇ ਉਹ ਭਾਲਦੇ ਤਾਂ ਹੋਣਗੇ

 

ਪਾਰਦਰਸ਼ੀ ਇਸ਼ਕ ਮੇਰੇ ਤੋਂ ਖਫ਼ਾ ਜੋ ਲੋਕ ਨੇ
ਕੱਚ ਦਾ ਸਾਮਾਨ ਘਰ ਉਹ ਵਰਤਦੇ ਤਾਂ ਹੋਣਗੇ

ਹਰਫ਼ ਜੋ ਮੇਰੀ ਕਥਾ ਦੇ ਹਾਣ ਦੇ ਨਾ ਹੋ ਸਕੇ
ਬੇਵਜ੍ਹਾ ਮੈਨੂੰ ਬੜਾ ਉਹ ਕੋਸਦੇ ਤਾਂ ਹੋਣਗੇ

 

 

ਹੁਣ ਦਿਮਾਗ਼ਾਂ ਦਾ ਚੁਫ਼ੇਰੇ ਬੋਲਬਾਲਾ ਹੋ ਗਿਆ
ਉਂਜ ਹਾਲੇ ਵੀ ਦਿਲਾਂ ਦੇ ਮਾਮਲੇ ਤਾਂ ਹੋਣਗੇ

 

ਚੱਲ ‘ਅਮਰ’ ਏਥੇ ਤਾਂ ਬੁੱਧੀਜੀਵੀਆਂ ਦੀ ਲੋੜ ਹੈ
ਲੱਭੀਏ ਦੋ-ਚਾਰ ਕਿਧਰੇ ਸਿਰਫਿਰੇ ਤਾਂ ਹੋਣਗੇ

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

(3)

ਕੁਝ ਦੇਰ ਬਸ ਉਹ ਠਹਿਰਿਆ ਤੇ ਫਿਰ ਮੁਸਾਫ਼ਿਰ ਹੋ ਗਿਆ
ਘਰ ਉਸਰਿਆ ਸੀ ਜੋ ਮਸਾਂ ਉਹ ਪਲ ’ਚ ਖੰਡਰ ਹੋ ਗਿਆ

 

ਕੋਸੀ ਜਿਹੀ ਧੁੱਪ ਦੀ ਕਿਰਨ ਕੀ ਕਾਰਨਾਮਾ ਕਰ ਗਈ
ਮੈਂ ਰਾਤ ਨੂੰ ਸੁਪਨੇ ’ਚ ਸੂਰਜ ਦੇ ਬਰਾਬਰ ਹੋ ਗਿਆ।

 

ਉਸ ਦੇ ਪਰਾਂ ਦੇ ਤੋਲ ਵਿੱਚ ਲੁਕਿਆ ਅਡੰਬਰ ਸੀ ਕਿਤੇ
ਉਸ ਨੇ ਉਡਾਰੀ ਨਾ ਭਰੀ ਐਵੇਂ ਮੈਂ ਅੰਬਰ ਹੋ ਗਿਆ

 

ਕੀ ਹੋ ਗਿਆ ਤੁਰਦੇ ਬਣੇ ਜੇ ਦੋ ਕੁ ਬੂੰਦਾਂ ਪੀ ਕੇ ਉਹ
ਮੈਂ ਇਸ ਬਹਾਨੇ ਹੀ ਸਹੀ ਯਾਰੋ ਸਮੁੰਦਰ ਹੋ ਗਿਆ

 

ਜਿਹੜੀ ਮਿਤੀ ਜਿਸ ਵਾਰ ਨੂੰ  ਇਨਕਾਰ ਕੀਤਾ ਯਾਰ ਨੇ
ਮੇਰੇ ਲਈ ਉਹ ਦਿਨ ਹੀ ਸਦੀਆਂ ਦਾ ਕੈਲੰਡਰ ਹੋ ਗਿਆ

 

ਮੇਰੀ ਕਮੀ ਉਸ ਨੇ ਬੜੀ ਮਹਿਸੂਸ ਤਾਂ ਕੀਤੀ ਚਲੋ
ਮੈਂ ਹਾਰਿਆ ਹੋਇਆ ਵੀ ਹੁਣ ਜੇਤੂ ਸਿਕੰਦਰ ਹੋ ਗਿਆ

 

ਤਬਦੀਲ ਜਿਸ ਦੇ ਹਰਫ਼ ਮੇਰੇ ਹੰਝੂਆਂ ਵਿੱਚ ਹੋ ਗਏ
ਉਸ ਅਣਲਿਖੀ ਕਵਿਤਾ ਕਰਕੇ ਮੈਂ ਵੀ ਸ਼ਾਇਰ ਹੋ ਗਿਆ

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

(4)

ਕਥਾ ਉਸ ਦੀ ਰੌਚਿਕ ਤੇ ਅਦਾ ਵੀ ਖ਼ੂਬ ਕਾਵਿਕ ਸੀ
ਕਿਵੇਂ ਨਾ ਦਾਦ ਮੈਂ ਦੇਂਦਾ, ਮੇਰਾ ਇਹ ਫ਼ਰਜ਼ ਨੈਤਿਕ ਸੀ

 

ਨਿਰਾ ਉਹ ਨੂਰ ਚਾਹੇ ਦੂਰ ਮੇਰੀ ਪਹੁੰਚ ਤੋਂ ਸੀ ਪਰ
ਨਜ਼ਾਰਾ ਕਲਪਨਾ ਉਸ ਦੀ ਕਰਨ ਦਾ ਹੀ ਅਲੌਕਿਕ ਸੀ

 

ਅਸੀਂ ਦੋਵੇਂ ਹੀ ਦੋਸ਼ੀ ਹਾਂ ਕਿ ਮੈਂ ਡਰਦਾ ਸੀ ਰਸਮਾਂ ਤੋਂ
ਤੇ ਮਨਭਾਉਂਦਾ ਵਿਸ਼ਾ ਮਹਿਬੂਬ ਮੇਰੇ ਦਾ ਸਮਾਜਿਕ ਸੀ

 

ਬਹਾਰਾਂ ਦੇ ਨਜ਼ਾਰੇ ਦਾ ਹੀ ਕੇਵਲ ਸ਼ੌਕ ਸੀ ਉਸ ਨੂੰ
ਬਦਲ ਮੌਸਮ ਗਿਆ ਤਾਂ ਬਦਲਣਾ ਉਸ ਦਾ ਸੁਭਾਵਿਕ ਸੀ

 

ਜ਼ਰਾ ਅਫ਼ਸੋਸ ਨਾ ਕਿ ਮੈਂ ਉਦ੍ਹੇ ਅਨੁਸਾਰ ਕਿਉਂ ਚੱਲਿਆ
ਗਿਲ੍ਹਾ ਹੈ ਕਿ ਉਦ੍ਹਾ ਵਿਵਹਾਰ ਨਾ ਮੇਰੇ ਮੁਤਾਬਕ ਸੀ

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

(5)

ਰਿਸ਼ਤਾ ਐਸਾ ਜੁੜ ਜਾਂਦਾ ਹੈ ਰੱਬ ਵਰਗੇ ਕੁਝ ਨਾਵਾਂ ਨਾਲ
ਮੁੜ-ਮੁੜ ਚੇਤੇ ਆਉਂਦੇ ਨੇ ਜੋ ਆਉਂਦੇ-ਜਾਂਦੇ ਸਾਹਵਾਂ ਨਾਲ

 

ਕਾਲੇ ਕਾਵਾਂ ਚੂਰੀ ਪਾਵਾਂ ਸੋਨੇ ਚੁੰਝ ਮੜ੍ਹਾਵਾਂ ਨਾਲ
ਸਾਰ ਦਵੇਂ ਜੇ ਉਸ ਦੀ ਜਿਸ ਨੂੰ ਰੋਜ਼ ਉਡੀਕਾਂ ਚਾਵਾਂ ਨਾਲ

 

ਦੇਸ਼ ਬਿਗਾਨੇ ਪਏ ਯਾਰਾਨੇ ਕੱਲ-ਮ-ਕੱਲੀਆਂ ਥਾਵਾਂ ਨਾਲ
ਜਿੱਥੇ ਬਹਿ ਕੇ ਖਤ ਲਿਖਦਾ ਹਾਂ ਹਉਕੇ, ਹੰਝੂ, ਹਾਵਾਂ ਨਾਲ

 

ਚੱਲਦਾ-ਚੱਲਦਾ ਸੂਰਜ ਬਲਦਾ ਆ ਰਲਦਾ ਹੈ ਰਾਹਵਾਂ ਨਾਲ
ਝੂਠੀ ਮੂਠੀ ਨਾਤਾ ਜੋੜਾਂ ਪਰਛਾਵੇਂ ਦਾ ਛਾਵਾਂ ਨਾਲ

 

ਜ਼ੁਲਫ਼ ਜਦੋਂ ਦੀ ਬਿਖਰੀ ਤੇਰੀ ਯਾਰਾ ਗ਼ੈਰ ਹਵਾਵਾਂ ਨਾਲ
ਮੇਰੇ ਨੈਣਾਂ ਦੀ ਯਾਰੀ ਹੈ ਸ਼ੂਕ ਰਹੇ ਦਰਿਆਵਾਂ ਨਾਲ

 

ਸਾਹਿਬਾਂ ਨੇ ਤਾਂ ਤੁਰਨਾ ਹੀ ਸੀ ਆਖਰਕਾਰ ਭਰਾਵਾਂ ਨਾਲ
ਮਿਰਜ਼ੇ ਨੇ ਤਾਂ ਮਰਨਾ ਹੀ ਸੀ ਕਰਦਾ ਕੀ ਦੋ ਬਾਹਵਾਂ ਨਾਲ

11 Mar 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਸੋਹਣੀਆ ਰਚਨਾਵਾਂ ਹਨ ਜੀ |

12 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.....Thnx again......bitu ji.....for sharing it.........

12 Mar 2012

Reply