Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਦੇ ਕਦੇ..(ਗਜ਼ਲ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਦੇ ਕਦੇ..(ਗਜ਼ਲ)

ਪਤਝੜ ਵਿੱਚ ਵੀ ਬਹਾਰ ਆੳੁਂਦੀ ਹੈ ਕਦੇ ਕਦੇ
ਜਿੱਤ ਦੇ ਕੱਪੜੇ ਪਾ ਹਾਰ ਆਉਂਦੀ ਹੈ ਕਦੇ ਕਦੇ

ਖੁਸ਼ੀ ਨਾਲ ਭਿੱਜੇ ਨੈਣਾਂ ਨੂੰ ਵੇਖ ਨਾ ਤੂੰ ਹੈਰਾਨ ਹੋ
ਧੁੱਪ ਵਿੱਚ ਵੀ ਬਰਸਾਤ ਆਉਂਦੀ ਹੈ ਕਦੇ ਕਦੇ

ਰੋਜ ਮਿੱਟੀ ਨੂੰ ਮਿੱਟੀ 'ਚ ਰਲਦਾ ਵੇਖ ਨਾ ਹੰਝੂ ਡੋਲ੍ਹ
ਖੁਸਖਬਰੀ ਲੈ ਅਖਬਾਰ ਆਉਂਦੀ ਹੈ ਕਦੇ ਕਦੇ

ੲਿਸ ਸ਼ੋਖ ਰੰਗਾਂ ਦੀ ਮਸਤੀ ਵਿੱਚ ਨਾ ਭੁੱਲ ਜਾਵੀ
ਸਫੈਦ ਰੰਗ ਦੀ ਵਾਰੀ ਵੀ ਆਉਂਦੀ ਹੈ ਕਦੇ ਕਦੇ

ਮੌਤ ਦੇ ਮੰਜ਼ਰ ਨੂੰ ਵੇਖ ਕੇ ਕਿਤੇ ਨਾ ਘਬਰਾ ਜਾਵੀ
ੲਿਹ ਵੀ ਜ਼ਿੰਦਗੀ ਨੂੰ ਮਿਲਣ ਆਉਦੀ ਹੈ ਕਦੇ ਕਦੇ

ਜ਼ਿੰਦਗੀ ਦੇ ਬਿਰਖ ਦੀ ਜੜ ਕਿੰਨੀ ਕੁ ਡੂੰਘੀ ੲੇ
ਦੁੱਖਾਂ ਦੀ ਹਨ੍ਹੇਰੀ ਅਜ਼ਮਾੳੁਣ ਆਉਂਦੀ ਹੈ ਕਦੇ ਕਦੇ

ਆਪਣੇ ਤੋਂ ਵੱਧ ਕਰਦਾ ੲੇ ਜਿਸ ਜਿੰਦਰੇ ਤੇ ਯਕੀਨ
ੳੁਸਨੂੰ ਵੀ ਗਲਤ ਚਾਬੀ ਲੱਗ ਜਾਂਦੀ ਹੈ ਕਦੇ ਕਦੇ ॥

-; ਸੰਦੀਪ 'ਸੋਝੀ'

25 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਇਹ ਇਕ ਬਹੁਤ ਹੀ ਵਧੀਆ ਰਚਨਾ ਹੈ | ਲਿਖਤ ਵਿਚ ਫਲਸਫੇ ਦੀ ਪੁੱਠ ਹੈ ਅਤੇ ਪੁਖਤਾ ਅਤੇ ਸੁੰਦਰ ਢਾਂਚਾ ਹੈ - ਜੋ ਇਸਨੂੰ ਜਾਂ ਅਤੇ ਨਫਾਸਤ ਪ੍ਰਦਾਨ ਕਰਦਾ ਹੈ |
ਸ਼ੁਕਰੀਆ ਸ਼ੇਅਰ ਕਰਨ ਲਈ | 
ਲਿਖਦੇ ਰਹੋ | ਰੱਬ ਰਾਖਾ | 

ਸੰਦੀਪ ਬਾਈ ਜੀ, ਇਹ ਇਕ ਬਹੁਤ ਹੀ ਵਧੀਆ ਰਚਨਾ ਹੈ | ਲਿਖਤ ਵਿਚ ਫਲਸਫੇ ਦੀ ਪੁੱਠ ਹੈ ਅਤੇ ਢਾਂਚਾ ਪੁਖਤਾ ਅਤੇ ਸੁੰਦਰ ਹੈ, ਜੋ ਇਸਨੂੰ ਜਾ ਅਤੇ ਨਫਾਸਤ ਪ੍ਰਦਾਨ ਕਰਦਾ ਹੈ |


ਸ਼ੁਕਰੀਆ ਸ਼ੇਅਰ ਕਰਨ ਲਈ | 


ਲਿਖਦੇ ਰਹੋ | ਰੱਬ ਰਾਖਾ | 

 

25 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht hi kmal di gazal sandeep ji.jo sanu zindagi nu skaratmic pakhon vekhan layi v prerdi hai.thanks for sharing

25 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵਪ੍ਰੀਤ ਜੀ ਤੁਸੀ ੲਿਸ ਗਜ਼ਲ ਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਹੋਰ ਵਧੀਆ ਕਰਨ ਲਈ ਹੋਸਲਾ ਅਫਜਾਈ ਕੀਤੀ, ਜਿਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ,

ਜਿੳੁਂਦੇ ਵਸਦੇ ਰਹੋ ।
27 Feb 2015

Reply