Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
geet :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
geet
ਜੇ ਯਾਰੜਿਆਂ ਤੋਂ
ਰੋਗ ਉਮੀਦੀ ਸੀ
ਹਮਵਾਰ ਕੋਈ ਲੈਂਦਾ;
ਐ ਦਿਲ ਤੂੰ ਜੇਕਰ
ਦਾਗ ਹੀ ਲੈਣਾ ਸੀ
ਰੰਗਦਾਰ ਕੋਈ ਲੈਂਦਾ

ਇਕ ਸੀਤਲਤਾ ਦੀ
ਧਾਰ ਲੋੜੀਂਦੀ ਸੀ
ਤਪਦੇ ਸਹਰਾਵਾਂ ਨੂੰ;
ਤੂੰ ਜੇਕਰ ਬਿਰਹਾ-
ਦੀਦ ਉਠਾਣੀ ਸੀ
ਜਲਦਾਰ ਕੋਈ ਲੈਂਦਾ

ਫੁਲ ਪੂਜਾ ਦੇ ਤਾਂ
ਪੈਰੀਂ ਸੋਂਹਦੇ ਨੇ
ਮਹਕੇ ਸੁਲਤਾਨਾਂ ਦੇ;
ਜੇ ਸ਼ੌਕ ਇਬਾਦਤ
ਸੀ ਤਾਂ ਹੁਸਨਾਂ ਦੀ
ਸਰਕਾਰ ਕੋਈ ਲੈਂਦਾ

ਖਿਦਮਤ ਦਾ ਹੱਕ ਤਾਂ
ਨਜ਼ਰਾਂ ਨੂੰ ਹੁੰਦਾ
ਬਿਜਲੀ ਜੋ ਡੇਗਦੀਆਂ;
ਤੂੰ ਜੇਕਰ ਭਾਂਬੜ
ਬਣ ਮਚ ਜਾਣਾ ਸੀ
ਚਿੰਗਾਰ ਕੋਈ ਲੈਂਦਾ

ਨਹੀਂ ਦੇਵਤਿਆਂ ਦਰ
ਫਿੱਕ- ਉਮੀਦੀ ਦਾ
ਪਰਸਾਦ ਕੋਈ ਹੁੰਦਾ;
ਤੂੰ ਮੰਦਿਰ ਡਿਗਣਾ 
ਵਾਂਙ ਚੜਾਵੇ ਜੇ
ਫੁਲਦਾਰ ਕੋਈ ਲੈਂਦਾ


ਇੰਜ ਗ਼ਰਕ ਗਿਆ ਤੂੰ
ਦਲਦਲ ਪਲਕਾਂ ਦੇ
ਅਪਣੇ ਹੀ ਰੋਣ ਦੀਆਂ;
ਜੇ ਡੁੱਬਣਾ ਹੀ ਸੀ
ਡੂੰਘੇ ਨੈਣਾਂ ਦੀ
ਮੰਝਧਾਰ ਕੋਈ ਲੈਂਦਾ

ਹੱਕ ਅੱਖ-ਰਜ਼ਾਈ
ਤੈਨੂੰ ਮਿਲ ਜਾਂਦੀ
ਮਹਿਕੇ ਹੁੰਘਾਰੇ ਦੀ;
ਜੇ ਫੇਰ ਤੇਰੀ ਉਹ
ਜਾਨ ਤਲਬ ਕਰਦਾ
ਲੱਖ ਵੇਰ ਕੋਈ ਲੈਂਦਾ

ਤਸਵੀਰਾਂ ਇੰਝ ਜੇ
ਸ਼ੋਖ ਬਣੌਂਦਾ ਹੈਂ
ਦਿਲ ਸਿਮਦੇ ਖੁਨ ਦੀਆਂ;
ਆਸ਼ਿਕ ਦੀਆਂ ਖੰਡਰ 
ਕਬਰਾਂ ਤੇ ਖੁਣਿਆ
ਸ਼ਾਹਕਾਰ ਕੋਈ ਲੈਂਦਾ

ਜੇ ਰਾਤਾਂ ਨੇ ਇੰਝ
ਸਾਹ ਦੀਆਂ ਤਾਰਾਂ ਤੇ
ਗਮ-ਗੀਤ ਹੰਢੌਣਾ ਸੀ;
ਤਾਂ ਸੰਝਾਂ ਵੇਲੇ
ਉੜਦੀਆਂ ਚਿੜੀਆਂ ਦੀ
ਚਹਿਕਾਰ ਕੋਈ ਲੈਂਦਾ

ਧੁਖ ਮਰਕੇ ਵੀ ਜੇ
ਜੂਨਾਂ ਪੀੜ ਦੀਆਂ
ਮੁੜ ਮੁੜ ਕੇ ਔਣਾ ਸੀ;
ਫਿਰ ਜੇ ਤੂੰ ਬਿਰਹਾ
ਇਸ਼ਟ ਬਣੌਣਾ ਸੀ
ਜਗ-ਤਾਰ ਕੋਈ ਲੈਂਦਾ

ਇੰਝ ਜੋਗ-ਇਰਾਦੇ
ਜੇਕਰ ਚਾਹਿਆ ਸੀ
ਹੱਡ ਇਸ਼ਕ ਰਚੌਣਾ ਤੂੰ;
ਪੰਜਾਬ ਦੀਆਂ ਫਿਰ
ਲੋਕ-ਗਾਥਾਵਾਂ ਤੋਂ
ਕਿਰਦਾਰ ਕੋਈ ਲੈਂਦਾ

------091310--csmann--
13 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਫੁਲ ਪੂਜਾ ਦੇ ਤਾਂ
ਪੈਰੀਂ ਸੋਂਹਦੇ ਨੇ
ਮਹਕੇ ਸੁਲਤਾਨਾਂ ਦੇ;
ਜੇ ਸ਼ੌਕ ਇਬਾਦਤ
ਸੀ ਤਾਂ ਹੁਸਨਾਂ ਦੀ
ਸਰਕਾਰ ਕੋਈ ਲੈਂਦਾ

 

bhut vadia veer g

 

13 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut KHOOB 22 G...tfs

13 Sep 2010

Reply