|
ਗੀਤਾਂ ਦਾ ਵਣਜਾਰਾ |
ਇਕ ਗੀਤਾਂ ਦਾ ਵਣਜਾਰਾ ਅੱਡੀਓ, ਮੇਰੇ ਗੀਤ ਬਾਨਾਂਦਾ ਏ! ਕਦੀ ਗਿਧਿਆਂ ਦੀ ਰਾਣੀ ਤੇ ਕਦੀ, ਸਾਹਿਬਾਂ ਅਖ ਸੁਨਾਓੰਦਾ ਏ ! ਮੇਰੇ ਨਕ ਵਾਲੇ ਕੋਕੇ ਤੇ ਉਸ, ਲਖਾਂ ਗੀਤ ਬਣਾਏ ਨੇ ਓਹਨੂੰ ਲਗਦੇ ਬੜੇ ਪਿਆਰੇ ਜੋ, ਝੁਮਕੇ ਕਨਾ ਵਿਚ ਪਾਏ ਨੇ ਗੀਤਾਂ ਵਿਚ ਓਹ ਝੁਮਕੇ ਮੇਰੇ, ਗੱਲਾਂ ਨਾਲ ਛੁਹੋੰਦਾ ਏ ਇਕ ਗੀਤਾਂ ਦਾ ਵਣਜਾਰਾ ਅੱਡੀਓ, ਮੇਰੇ ਗੀਤ ਬਨਾਂਦਾ ਏ! ਮੋਟੀ ਮੋਟੀ ਅਖ ਮੇਰੀ ਚੋਂ, ਕੀ ਪੜ ਬੈਠਾ ਮੈ ਕੀ ਜਾਣਾ ਓਹਨਾ ਤੇ ਵੀ ਅੱਜ ਤਾ ਓਹਨੇ, ਲਿਖ ਦਿਤਾ ਹੈ ਇਕ ਗਾਨਾ ਨੈਣ ਸ਼ਰਾਬੀ ਦਸ ਕੇ ਮੇਰੇ, ਜਾਮ ਪਿਆਰ ਦੇ ਲਾਓੰਦਾ ਏ ਇਕ ਗੀਤਾਂ ਦਾ ਵਣਜਾਰਾ ਅੱਡੀਓ, ਮੇਰੇ ਗੀਤ ਬਨਾਂਦਾ ਏ! ਚਿਟੇ ਰੂੰ ਜਿਹੇ ਦੰਦ ਨੀ ਮੇਰੇ, ਮੋਤੀਆਂ ਦੇ ਸੰਗ ਤੋਲ ਦਿਤੇ ਬੁੱਲੀਆਂ ਦੇ ਹਾਸੇ ਤਾ ਓਹਨੇ, ਹਵਾਵਾਂ ਦੇ ਵਿਚ ਘੋਲ ਦਿਤੇ ਪੀਂਘ ਤੇ ਬੈਠੀ ਜੱਟੀ ਦਾ, ਅਮਬਰਾਂ ਨੂੰ ਹਥ ਲਾਵੋੰਦਾ ਏ ਇਕ ਗੀਤਾਂ ਦਾ ਵਣਜਾਰਾ ਅੱਡੀਓ, ਮੇਰੇ ਗੀਤ ਬਨਾਂਦਾ ਏ! ਇਸ ਗੀਤਾਂ ਦੇ ਵਣਜਾਰੇ ਨੂੰ, ਮੈ ਕਮਲਾ ਆਖ ਬੁਲਾਵਾਂ ਨੀ ਕ਼ਲਮ ਗੁਰਿੰਦਰ ਦੀ ਇਦਾਂ ਹੀ, ਚਲਦੀ ਰਹੇ ਮੈ ਤਾ ਚਾਹਵਾਨ ਨੀ ਓਹ ਵੀ ਮੈਨੂ ਮੇਰੀ ਦੁਨੀਆ ਵਿਚ, ਸਦਾ ਖੁਸ਼ ਦੇਖਣਾ ਚਾਹੁੰਦਾ ਏ ਇਕ ਗੀਤਾਂ ਦਾ ਵਣਜਾਰਾ ਅੱਡੀਓ, ਮੇਰੇ ਗੀਤ ਬਨਾਂਦਾ ਏ!
|
|
23 Jul 2010
|