Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੀਤਾਂ ਦੇ ਅਕਸ ਵਿਗਾੜੋ ਨਾ.. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਗੀਤਾਂ ਦੇ ਅਕਸ ਵਿਗਾੜੋ ਨਾ..
-ਹਰਮੇਲ ਪਰੀਤ
ਗੀਤ ਕਿਸੇ ਸਮਾਜ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਨੇ। ਮਨ ਦੇ ਭਾਵਾਂ ਨੂੰ ਕਾਵਿ ਰੂਪ ਵਿਚ, ਸੰਗੀਤਕ ਲਿਬਾਸ ਰਾਹੀਂ ਪ੍ਰਗਟ ਕਰਨ ਦੀ ਬਹੁਮੰਤਵੀ ਸਾਹਿਤਕ ਵਿਧਾ ਨੇ ਗੀਤ। ਗੀਤ ਸਾਹਿਤ ਦਾ ਸਾਰਿਆਂ ਤੋਂ ਵੱਧ ਪ੍ਰਚਲਿਤ ਰੂਪ ਐ, ਇਸ ਕਰਕੇ ਗੀਤਕਾਰਾਂ ਨੂੰ ਆਪਣੀ ਸਮਾਜਿਕ ਤੇ ਸੱਭਿਆਚਾਰਕ ਜਿੰਮੇਂਵਾਰੀ ਤੋਂ ਅਵੇਸਲੇ ਨਹੀਂ ਹੋਣਾ ਚਾਹੀਦਾ। ਪਰ ਜਦੋਂ ਅਜੋਕੀ ਗੀਤਕਾਰੀ ਦਾ ਜਾਇਜ਼ਾ ਲੈਂਦੇ ਆਂ ਤਾਂ ਕਿਸੇ ਸੁਖਾਵੇਂ ਅਨੁਭਵ ਦਾ ਅਹਿਸਾਸ ਹੋਣਾ ਮੁਸ਼ਕਿਲ ਹੋ ਜਾਂਦੈ।
ਸਾਡੀ ਅਜੋਕੀ ਗੀਤਕਾਰੀ ਕਿਸੇ ਕੁਰਾਹੇ ਪਏ ਮੁਸਾਫਰ ਵਰਗੀ ਐ। ਅਸਲ ਵਿਚ ਗੀਤਕਾਰੀ ਦੇ ਵਪਾਰੀਕਰਨ ਤੇ ਬਾਜ਼ਾਰੀਕਰਨ ਨੇ ਗੀਤ ਦੀ ਗੁਰਗਤੀ ਵਿਚ ਭਰਵੀਂ ਭੂਮਿਕਾ ਨਿਭਾਈ ਐ। ਸਾਡੇ ਗੀਤਕਾਰਾਂ ਨੇ ਗੀਤਾਂ ਨੂੰ ਕਾਲਪਨਿਕ ਇਸ਼ਕ ਦੀ ਕਥਾ ਕਹਿਣ ਦਾ ਜ਼ਰੀਆ ਬਣਾ ਰੱਖਿਐ ਤੇ ਵਿਸ਼ੇ ਪੱਖੋਂ ਗੀਤ ਦਾ ਕਾਫੀਆ ਅਸਲੋਂ ਤੰਗ ਕਰ ਦਿੱਤੈ। ਗੀਤ ਦੇ ਨਾਂਅ 'ਤੇ ਰਿਸ਼ਤਿਆਂ ਦੀ ਪਵਿੱਤਰਤਾ ਦਾ ਮਲੀਆ ਮੇਟ ਕੀਤਾ ਜਾ ਰਿਹੈ।
ਅਸਲ ਵਿਚ ਪੈਸੇ ਨੇ ਅਜੋਕੇ ਮਨੁੱਖ ਨੂੰ ਬੁਰੀ ਤਰ੍ਹਾਂ ਮੋਹ ਲਿਐ। ਪੈਸੇ ਪਿੱਛੇ ਅੱਜ ਦਾ ਬੰਦਾ ਕੁੱਝ ਵੀ ਕਰ ਸਕਦੈ। ਸਾਡੇ ਸਮਾਜ ਨੇ ਪੈਸੇ ਦੀ ਅਧੀਨਗੀ ਸ਼ਰੇਆਮ ਤੇ ਸਭ ਹੱਦਾਂ ਬੰਨੇ ਟੱਪ ਕੇ ਕਬੂਲ ਲਈ ਐ। ਜੀਵਨ ਦਾ ਮਕਸਦ ਸਿਰਫ ਪੈਸਾ ਇਕੱਠਾ ਕਰਨ ਤੱਕ ਸਮੇਟ ਲਿਆ ਗਿਐ। ਪੈਸੇ ਲਈ ਬੇਈਮਾਨੀ, ਠੱਗੀ, ਚੋਰੀ, ਡਾਕੇ ਤੋਂ ਕਤਲ ਤੱਕ ਕੁੱਝ ਵੀ ਕੀਤਾ ਜਾ ਰਿਹੈ। ਇਸੇ ਵਹਿਣ ਵਿਚ ਵਹਿ ਕੇ ਕਲਕਾਰਾਂ ਨੇ ਆਪਣੀ ਕਲਾ ਨੂੰ ਵੀ ਦਾਅ 'ਤੇ ਲਾ ਦਿੱਤੈ।
ਗੀਤਕਾਰਾਂ ਵੱਲਂੋ ਹਯਾ ਦੇ ਦਾਇਰੇ ਤੋਂ ਬਾਹਰ ਜਾ ਕੇ ਗ਼ੈਰ-ਮਿਆਰੀ ਸੋਚ ਦਾ ਇਜ਼ਹਾਰ ਕਰਨਾ ਸੰਗੀਨ ਜ਼ੁਰਮ ਐ। ਜਿੱਥੋਂ ਤੱਕ ਗੱਲ ਗੀਤ ਦੇ ਵਿਸ਼ਿਆਂ ਦੀ ਐ, ਓਸ ਬਾਰੇ ਕਿਸਾ ਜਾ ਸਕਦੈ ਕਿ ਇਹ ਇਕ ਵਿਚਾਰਨ ਵਾਲਾ ਮੁੱਦੈ। ਬੇਹੱਦ ਸੰਵੇਦਨਸ਼ੀਲ ਮੁੱਦਾ। ਪਿਆਰ ਦੇ ਅਹਿਸਾਸ ਦੀ ਜਿੱਥੋਂ ਤੱਕ ਗੱਲ ਐ ਤਾਂ ਪਿਆਰ ਏਸ ਸੰਸਾਰ ਦਾ ਮੂਲ ਅਧਾਰ ਐ। ਇੱਕ ਕੁਦਰਤੀ ਜਜ਼ਬੈ। ਕਿਸੇ ਨੂੰ ਪਸੰਦ ਕਰਨਾ, ਆਪਣਾ ਬਣਾਉਣ ਦੀ ਇੱਛਾ ਪਾਲਣਾ, ਓਸ ਦਾ ਇਜ਼ਹਾਰ ਕਰਨਾ, ਸੁਪਨੇ ਨੂੰ ਹਕੀਕਤ ਬਣਾਉਣ ਦੇ ਯਤਨ ਕਰਨਾ ਕੋਈ ਗੁਨਾਹ ਨਹੀਂ। ਪਰ ਪਿਆਰ ਨਿਰੇ ਪੁਰੇ ਸਰੀਰਕ ਸੁਹੱਪਣ ਦਾ ਕਾਇਲ ਨਹੀਂ ਹੁੰਦਾ। ਪਿਆਰ ਜਿਸਮਾਂ ਦੀ ਖੇਡ ਨਹੀਂ -ਰੂਹਾਂ ਦੀ ਸਾਂਝ ਹੁੰਦੈ। ਇਬਾਦਤ ਵਰਗਾ ਪਾਕ-ਪਵਿੱਤਰ।
ਸਾਡੀ ਅਜੋਕੀ ਗੀਤਕਾਰੀ ਜਿਸ ਤਰਾਂ੍ਹ ਦੇ ਪਿਆਰ ਦਾ ਇਜ਼ਹਾਰ ਕਰਦੀ ਐ ਕਿਸੇ ਤੋਂ ਲੁਕਿਆ ਨਹੀਂ। ਲਗਦੈ ਸਾਡੇ ਅਜੋਕੇ ਗੀਤਕਾਰ ਰਿਸ਼ਤਿਆਂ ਦਾ ਸਤਿਕਾਰ ਕਰਨਾ ਹੀ ਭੁੱਲ ਗਏ ਨੇ। ਦਿਉਰ ਭਰਜਾਈ, ਜੀਜੇ ਸਾਲੀ ਦੇ ਰਿਸ਼ਤਿਆਂ ਨੂੰ ਇਹ ਗੀਤਕਾਰ ਜਿਸ ਤਰ੍ਹਾਂ ਪੇਸ਼ ਕਰਦੇ ਨੇ, ਓਸ ਨੂੰ ਸੁਣ ਕੇ ਕਿਸੇ ਭਲੇ ਮਾਣਸ ਬੰਦੇ ਨੂੰ ਸ਼ਰਮਸਾਰ ਹੋਣਾ ਪੈਂਦੈ। ਇਹ ਦੋਵੇਂ ਰਿਸ਼ਤੇ ਬੇਹੱਦ ਨਾਜ਼ਕ ਰਿਸ਼ਤੇ ਨੇ। ਇਕ ਖਾਸ ਦਾਇਰੇ ਤੱਕ ਨੋਂਕ ਝੋਂਕ ਇਨ੍ਹਾਂ ਰਿਸ਼ਤਿਆਂ ਦੀ ਖਾਸੀਅਤ ਐ। ਸਾਡੇ ਅਜੋਕੇ ਗੀਤਕਾਰ ਇਨ੍ਹਾਂ ਰਿਸ਼ਤਿਆਂ ਨੂੰ ਕਲੰਕਤ ਕਰਨ ਵਿਚ ਇਕ ਦੂਜੇ ਨੂੰ ਪਛਾੜਨ ਵਿਚ ਲੱਗੇ ਜਾਪਦੇ ਨੇ। ਉਹ ਕਿਉਂ ਭੁੱਲ ਜਾਂਦੇ ਨੇ ਕਿ ਆਖ਼ਰ ਉਹਨਾਂ ਦੀਆਂ ਧੀਆਂ ਭੈਣਾਂ ਵੀ ਕਿਸੇ ਦਿਉਰ ਜੇਠ ਦੀਆਂ ਭਰਜਾਈਆਂ ਅਤੇ ਕਿਸੇ ਜੀਜੇ ਦੀਆਂ ਸਾਲੀਆਂ ਨੇ।
ਅਸੀਂ ਦੇਖਦੇ ਆਂ ਕਿ ਕਾਲਜ ਪੜ੍ਹਦੀਆਂ ਕੁੜੀਆਂ ਨੂੰ ਇਨ੍ਹਾਂ ਗੀਤਕਾਰਾਂ ਨੇ ਬੜੀ ਬੇਰਹਿਮੀ ਨਾਲ ਕੋਹਿਐ। ਇਨ੍ਹਾਂ ਲਈ ਕੁੜੀਆਂ ਮੁੰਡੇ ਕਾਲਜਾਂ ਵਿਚ ਸਿਰਫ ਆਸ਼ਕੀ ਕਰਨ ਵਾਸਤੇ ਹੀ ਦਾਖਲ ਹੁੰਦੇ ਨੇ। ਲਿਹਾਜ਼ਾ ਇਹਨਾਂ ਨੂੰ ਹਰ ਕੁੜੀ ਵਿਚੋਂ ਹੀਰ, ਸੱਸੀ, ਸਾਹਿਬਾਂ ਜਾਂ ਸ਼ੀਰੀ ਹੀ ਦਿਸਦੀ ਐ। ਕਿਸੇ ਕੁੜੀ ਵਿਚੋਂ ਰਾਣੀ ਝਾਂਸੀ, ਇੰਦਰਾ ਗਾਂਧੀ, ਕਲਪਨਾ ਚਾਵਲਾ ਦਾ ਚਿਹਰਾ ਤਾਂ ਕੋਈ ਦੇਖਣਾ ਹੀ ਨਹੀਂ ਚਾਹੁੰਦਾ। ਏਥੋਂ ਤੱਕ ਕਿ ਪ੍ਰਾਇਮਰੀ ਸਕੂਲ ਦੇ ਮਾਸੂਮ ਬੱਚਿਆਂ ਦੀ ਸਾਂਝ ਵੀ ਇਹਨਾਂ ਤੋਂ ਬਚ ਨਹੀਂ ਸਕੀ।
ਕੁੱਝ ਗੀਤਾਕਾਰਾਂ ਨੇ ਇਸ ਜਿੰਮੇਂਵਾਰੀ ਨੂੰ ਸਮਝਿਐ ਪਰ ਇਹਨਾਂ ਦੀ ਗਿਣਤੀ ਆਟੇ 'ਚ ਲੂਣ ਵਾਂਗ ਹੀ ਐ। ਜਿੰਨ੍ਹਾਂ ਨੇ ਇਹ ਜਿੰਮੇਂਵਾਰੀ ਸਮਝੀ ਐ, ਕਲਮ ਚੁੱਕਣ ਦਾ ਧਰਮ ਨਿਭਾਇਐ, ਸਮਾਜ ਨੇ ਉਹਨਾਂ ਨੂੰ ਅੱਖਾਂ 'ਤੇ ਬਿਠਾਇਐ।
ਸੋ ਜਨਾਬ, ਗੀਤਾਂ ਦੇ ਵਿਸ਼ੇ ਆਸ਼ਕੀ ਮਾਸ਼ੂਕੀ ਤੋਂ ਬਿਨਾਂ ਵੀ ਹੋ ਸਕਦੇ ਨੇ। ਰਿਸ਼ਤੇ ਹੋਰ ਵੀ ਨੇ। ਦੁੱਖ ਹੋਰ ਵੀ ਨੇ। ਸਮਾਜਿਕ ਤਾਣੇਬਾਣੇ ਦੀਆਂ ਅਨੇਕ ਹੋਰ ਤੰਦਾਂ ਨੂੰ ਗੀਤਾਂ ਵਿਚ ਪਿਰੋਇਆ ਜਾ ਸਕਦੈ।
06 Sep 2009

sandeep singh
sandeep
Posts: 249
Gender: Male
Joined: 30/Aug/2009
Location: amritsar
View All Topics by sandeep
View All Posts by sandeep
 
ਧੰਨਵਾਦ ਵੀਰ ਜੀ..ਸਹੀ ਕਿਹਾ ਤੁਸੀ...
....
ਕੁੱਝ ਨਹੀ ਪੱਲੇ ਰਿਹੰਦਾ ਸਿਰ ਤੋ ਲਿਹ ਗਇਆ ਚੂੰਨਿਆ ਦਾ

06 Sep 2009

Reply