Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 598
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੇਰੀ ਸਮੁਰਾਈ ਨਾਵਲ ਚੋਂ ਇੱਕ ਕਾਂਡ....

ਮੇਰੀ ਸਮੁਰਾਈ ਨਾਵਲ ਚੋਂ ਇੱਕ ਕਾਂਡ....

 

ਮੈਂ ਤਾਂ ਆਦਮੀ ਦੀ ਖੇਡ ਹਾਂ।
ਉਸਨੂੰ ਖ਼ੁਸ਼ ਰੱਖਣ ਲਈ ਸਾਜ਼ ਵਜਾਉਂਦੀ ਹਾਂ।ਨੱਚਦੀ ਹਾਂ।ਖੇਡਾਂ ਖੇਡਦੀ ਹਾਂ। ਉਸ ਲਈ ਇੱਕ ਪਰਚਾਵਾ ਹਾਂ। ਕੁੱਝ ਮਰਦ ਤਾਂ ਮੈਨੂੰ ਯਾਰਨੀ ਸਮਝਦੇ ਹੈ। ਕੁੱਝ ਮੈਨੂੰ ਕਸਬਨ। ਮੈਂ ਤਾਂ ਖੇਡ ਹਾਂ।ਇੱਕ ਪੁਤਲੀ ਉਂਗਲੀਆਂ ਤੇ ਨੱਚਣ ਵਾਲੀ। ਜਦ ਮੈਂ ਬੱਚੀ ਸਾਂ, ਇੱਕ ਮੈਕੋ ਸੀ। ਮਤਲਬ ਇੱਕ ਗੁੱਡੀਆ, ਜਿਸ ਨੂੰ ਤਿਆਰ ਕਰ ਰਹੇ ਸਨ ਗੇਸ਼ਾ ਬਣਾਉਣ ਲਈ। ਜਦ ਮੈਂ ਮੈਕੋ ਬਣੀ ਸੀ ਮੇਰਾ ਤਾਂ ਨਾਂ ਬਦਲ ਦਿੱਤਾ ਅਤੇ ਨਵਾਂ ਨਾਂ ਦਿੱਤਾ।ਸੀ ਕਿਰਾ। ਹੁਣ ਨਾਂ ਹੈ ਮਿਸਾ। ਇਸ ਨਾਂ ਦਾ ਮਤਲਬ ਹੈ ਸੁੰਦਰ ਬਾਲੂ। ਕਿਰਾ ਦਾ ਮਤਲਬ ਸਾਉਲ਼ਾ। ਹੁਣ ਤਾਂ ਸਾਉਲ਼ਾ ਰੰਗ ਨਹੀਂ ਰਿਹਾ ਕਿਉਂਕਿ ਸਾਡੇ ਮੁਖੜੇ ਤੇ ਬਹੁਤ ਜ਼ਿਆਦਾ ਚਿੱਟਾ ਪਾਊਡਰ ਲਾਇਆ ਹੁੰਦਾ ਹੈ, ਰੰਗ ਗੋਰਾ ਕਰਨ ਨੂੰ। ਮੈਂ ਜਦ ਸ਼ੀਸ਼ੇ ਵਿੱਚ ਝਾਕੀ ਤਾਂ, ਮੈਨੂੰ ਲੱਗਾ ਕੋਈ ਸਫ਼ੈਦ ਭੂਤ ਵਾਪਸ ਤਾੜਦਾ ਰਿਹਾ ਹੋਵੇ! ਇੱਕ ਗੱਲ ਤਾਂ ਸਮਝਣੀ ਚਾਹੀਦੀ ਹੈ ਕਿ ਅਸੀਂ ਗਨਕਾਂ ਨਹੀਂ ਹਾਂ। ਗਨਕਾਂ ਫੁੱਲਾਂ ਵਾਂਗ ਹੁੰਦੀਆਂ ਸਾਡੇ ਬੰਦਿਆਂ ਦੀਆਂ ਨਜ਼ਰਾਂ ਵਿੱਚ। ਅਸੀਂ ਦਾੜ੍ਹੀ ਵਾਲ਼ੇ ਰੁੱਖ ਵਾਂਗਰ ਹਾਂ…ਫੁੱਲ਼ ਹੁੰਦੇ ਕੋਮਲ ਸੋਹਣੇ…ਦਾੜ੍ਹੀ ਗਿਆਤੇ। ਫਿਰ ਸਾਥੋਂ ਉਹ ਕੰਮ ਵੀ ਕਰਾਉਂਦੇ ਨੇ ਇਹ ਪਤਵੰਤ ਮਰਦ!
ਕੁੱਝ ਕੁੜੀਆਂ ਨਾਚ ਵਿੱਚ ਕਾਮਲ ਕਮਾਲ ਹਨ! ਕੁੱਝ ਸੁਖਨ ਵਿੱਚ ਮਾਹਰ ਹਨ। ਕਾਮ'ਚ ਅਸੀਂ ਸਾਰੀਆਂ ਪਰਬੀਨ ਹਾਂ! ਸਭ ਨੂੰ ਸੂਈ ਦੇ ਨੱਕ ਵਿੱਚੋਂ ਕੱਢਿਆ ਹੈ! ਆਹੋ, ਇਹੀ ਮੇਰੀ ਜ਼ਿੰਦਗੀ ਹੈ ਪੰਜ ਵਰ੍ਹਿਆਂ ਦੀ ਉਮਰ ਤੋਂ! ਅਠਾਰਾਂ ਤੋਂ ਬਾਅਦ ਕਾਮ ਦਾ ਚੱਕਰਾ ਸ਼ੁਰੂ ਹੋ ਜਾਂਦਾ ਹੈ! ਗੇਸ਼ਣਾਂ ਵੀ ਕਹੀ ਕਿਸਮ ਦੀਆ ਨੇ! ਓਏਰਨ ਤਾਂ ਕੇਵਲ ਗਾਉਂਦੀ ਹੈ ਅਤੇ ਸ਼ਾਇਰੀ ਸੁਣਾਉਂਦੀ ਹੈ ਜਾਂ ਵਾਜੇ ਵਜਾਉਂਦੀ ਹੈ।ਉਸ ਨੂੰ ਕੋਠੀ ਵਿੱਚ ਬੰਦ ਰਖਿਆ ਹੁੰਦਾ, ਤਾਂ ਕਿ ਕੋਈ ਉਸ ਨੂੰ ਹੱਥ ਨਾ ਲਾਵੇ! ਦੂਜੀਆਂ ਗੇਸ਼ਣਾਂ'ਚੋਂ ਇੱਕ ਕਿਸਮ ਆਦਮੀ ਦੀ ਸਹੇਲੜੀ ਹੁੰਦੀ, ਅਤੇ ਆਖਰੀ…ਦੱਸਣ ਦੀ ਲੋੜ ਨਹੀਂ ਹੈ। ਤਿੰਨਾਂ ਨਾਲ਼ ਵਕਤ ਕੱਟਣ ਲਈ ਬੰਦੇ ਨੂੰ ਕੁਟਣੀ ਨੂੰ ਪੈਸੇ ਦੇਣੇ ਪੈਂਦੇ ਹੈ। ਇਹ ਹੈ ਸਾਡਾ ਪੇਸ਼ਾ।
ਮੈਂ ਆਖਰੀ ਕਿਸਮ ਦੀ ਗੇਸ਼ਾ ਹਾਂ। ਇਹ ਮੇਰੀ ਮਰਜ਼ੀ ਦੀ ਗੱਲ ਨਹੀਂ। ਬਾਈ ਦੀ ਮਰਜ਼ੀ ਹੈ। ਜਦ ਮੈਕੋ ਸੀ, ਓਦੋਂ ਉਹ ਦਿਨ ਆਇਆ ਜਦੋਂ ਮੇਰਾ ਕੁਆਰਾਪੁਣਾ ਨਿਲਾਮ ਹੋਇਆ। ਉਸ ਤੋਂ ਬਾਅਦ ਮੈਂ ਮੇਰਾ ਜੀ ਖੱਟਾ ਹੋ ਗਿਆ। ਆਦਮੀ ਦੇ ਖ਼ੁਦ ਧੀਆਂ ਸਨ, ਪਰ ਇਸ ਦਾ ਕੀ ਮਤਲਬ ਹੈ? ਦੁਨੀਆਦਾਰੀ ਦੀ ਖੇਡ ਹੀ ਹੈ।
ਮੈਂ ਉਸ ਦਿਨ ਤੋਂ ਬਾਅਦ ਸੋਚਣ ਲੱਗ ਪਈ ਕਿ ਬੰਦੇ ਲਈ ਕਈ ਲਫ਼ਜ਼ ਨੇ। ਪਰ ਹਰ ਸ਼ਬਦ ਦਾ ਭਾਵ ਮੁਸਬਤ ਹੈ। ਪਰ ਜਿਹੜੇ ਲਫ਼ਜ਼ ਨਾਰੀ ਦਾ ਵਖਾਣ ਕਰਦੇ ਨੇ ਜਿਵੇਂ…ਔਰਤ,ਤੀਵੀਂ, ਜ਼ਨਾਨੀ ਅਬਲਾ,ਕੰਜ,ਡੈਣ, ਫਾਫਾਂ, ਭੰਡ, ਮੰਗ,ਰੰਨ,ਵੇਸਵਾ,ਰੰਡੀ, ਕੰਜਰੀ…ਹਾਲੇ ਤਾਂ ਬਹੁਤ ਹੋਰ ਨੇ! ਸਾਰੇ ਹੀ ਨਾਂਹਵਾਚੀ ਨੇ। ਜੋ ਰਹਿ ਗਏ, ਉਨ੍ਹਾਂ ਦਾ ਭਾਵ ਹੈ ਕਿ ਜ਼ਨਾਨੀ ਬੰਦੇ ਦੀ ਦਾਸਤਾ ਵਿੱਚ ਹੈ। ਰਾਤ ਦੀ ਤਰ੍ਹਾਂ ਹੈ ਇਸਤਰੀ, ਦਿਨ ਵਾਂਗ ਹੈ ਆਦਮੀ। ਕਿਉਂ? ਰਕਾਨ ਕਾਲੀ ਹੈ ਤੇ? ਆਦਮੀ ਗੋਰਾ ਹੈ? ਹਰ ਲਿੰਗ ਵੀ ਇਵੇਂ ਹੀ ਹੈ। ਸੋ ਮੇਰੇ ਵਰਗੀ ਦਾ ਜੀਵਨ ਭਾਵੇਂ ਗੇਸ਼ਾ ਭਾਵੇਂ ਸਾਹਿਬਣ, ਬੰਦੇ ਤੋਂ ਨੀਚ ਵਾਲਾ ਹੀ ਹੈ? ਪਰ ਇਹ ਗੁੱਸਾ ਕਦੇ ਮਿਟ ਵੀ ਜਾਂਦਾ ਜਦ ਕਦੀ ਕਦੀ ਕੋਈ ਚੰਗੇ ਦਿਲ ਵਾਲ਼ਾ ਵੀ ਮੇਰੇ ਬਿਸਤਰੇ'ਚ ਆ ਵੜਦਾ। ਕੀ ਪਤਾ ਹਰ ਆਦਮੀ ਤਾਂ ਨਹੀਂ ਦੋਗਲ਼ਾ ਹੈ?
ਪਰ ਮੈਂ ਉਸ ਮਰਦ ਦੀ ਵੀ ਖ਼ੇਡ ਹਾਂ।
ਇੱਕ ਦਿਨ ਆਦਮੀ ਆਇਆ ਜਿਸ ਨਾਲ਼ ਧੁਹ ਪਈ। ਜਵਾਨ ਹੈ। ਛਾਤੀ ਚੌੜ੍ਹੀ, ਚੇਹਰਾ ਚੰਦ ਵਰਗਾ, ਸੱਚਮੁੱਚ ਵਰਿਆਮ ਲਗਦਾ ਹੈ। ਹੈ ਤਾਂ ਰੋਡੂ ( ਕੰਨਾਂ ਦੇ ਆਲ਼ੇ ਦੁਆਲ਼ੇ ਵਾਲ਼ ਹੈ ਤੇ ਬੋਧੀ ਵੀ ਹੈ), ਦਾੜ੍ਹੀ ਵੀ ਰੱਖੀ ਨਹੀਂ। ਲੰਬਾ ਕੱਦ ਹੈ, ਤਕਰੀਬਨ ਪੰਜ ਫੁੱਟ ਛੇ। ਖ਼ੈਰ ਜਪਾਨੀ ਲਈ ਤਾਂ ਕਾਫ਼ੀ ਹੀ ਲੰਬਾ ਹੈ! ਜਦ ਉਸਨੇ ਕਿਮੋਨੋ ਲਾਹਿਆ, ਉਸਦੀਆਂ ਬਾਹਾਂ ਦੇ ਡੌਲ਼ੇ ਗੋਲ਼ੇ ਵਾਂਗ ਨੇ, ਅਤੇ ਢਿੱਡ ਦੇ ਸਾਫ਼ ਛੇ ਅੱਠ ਸਡੌਲ਼ ਤਵੇ ਜਾਪਦੇ ਨੇ। ਪੂਰਾ ਛੀਟਕਾ ਰਾਂਝਾ ਲੱਗਦਾ। ਉਸਦਾ ਨਾਂ ਤੋਸ਼ੀਰੋ ਹੈ।
ਤੋਸ਼ੀਰੋ ਲਈ ਮੈਂ ਪਹਿਲਾਂ ਗਾਉਂਦੀ ਐ। ਤੋਸ਼ੀਰੋ ਲਈ ਫਿਰ ਮੈਂ ਨੱਚਦੀ ਐ। ਤੋਸ਼ੀਰੋ ਲਈ ਫਿਰ ਮੈਂ ਚਿਕਾਰਾ ਵਜਾਉਂਦੀ ਐ। ਫਿਰ…ਉਸਦੇ ਜਿਸਮ'ਚ ਹੀ ਹੋਰ ਦੁਰਗੰਧ ਸਰੀਰਾਂ ਨੂੰ ਭੁੱਲਾਉਣਾ ਚਾਹੁੰਦੀ ਏ।ਪੂਜਾ ਭੇਟ ਵਾਂਗ, ਪਰ ਤਾਈ ਆਪਨੂੰ ਉਸਨੂੰ ਦੇ ਦਿੰਦੀ ਹਾਂ, ਕਿਉਂਕਿ ਅਸੀਲ ਆਦਮੀ ਹੈ, ਰਟ ਲਾਉਣ ਵਾਲ਼ਾ ਨਹੀਂ ਹੈ।ਦੂਜੇ ਸਾਰੇ ਧਗੜ ਨੇ। ਤੋਸ਼ੀਰੋ ਸਹਿਕਾਰੀ ਹੈ, ਜੋ ਮੈਂ ਚਾਹੁੰਦੀ ਹਾਂ ਕਰਦਾ ਹੈ। ਮੇਰੇ ਵਿੱਚ ਪਿਆਰ ਦੀ ਅੱਗ ਬਾਲਣੀ ਜਾਣਦਾ ਹੈ। ਘਰਕਦੀ ਘਰਕਦੀ ਸੋਚਦੀ ਹਾਂ ਹੋਰ ਤਾਂ ਸਾਰੇ ਆਪਣੇ ਜਿਸਮ ਦੀ ਭੱਖ ਹੀ ਪੂਰੀ ਕਰਦੇ ਨੇ, ਪਰ ਤੋਸ਼ੀਰੋ ਤਾਂ ਲੱਗਦਾ ਮੇਰੀਆਂ ਵੀ ਇੱਛਾਂ ਪੂਰੀਆਂ ਕਰੇਗਾ। ਕਿਉਂ ਨਹੀਂ? ਜੇ ਇਸ ਤਰ੍ਹਾਂ ਮੈਨੂੰ ਬਿਸਤਰੇ ਤੇ ਲੇਟਣਾ ਪੈਂਦਾ ਏ, ਫਿਰ ਮੈਂ ਕਿਉਂ ਨਹੀਂ ਆਪਣੇ ਕਾਮਾਤੁਰ ਪੂਰੇ ਕਰਾਂ? ਨਾਰੀ ਦੀਆਂ ਵੀ ਹਿਰਸਾਂ ਹੁੰਦੀਆਂ ਨੇ। ਕੱਲੇ ਮਰਦ ਦੇ ਹੀ ਹਿੜਾਟ ਲਈ ਮੈਂ ਗੁੱਡੀ ਨਹੀਂ ਹਾਂ। ਜੇ ਤੋਸ਼ੀਰੋ ਨੂੰ ਮੈਂ ਮਨਾਂ ਵੀ ਸਕਦੀ ਹਾਂ ਕਿ ਇੱਥੋਂ ਮੈਨੂੰ ਲੈ ਜਾ, ਮੈਂ ਤਾਂ ਹੁਣ ਉਸਨੂੰ ਮਨਾਂ ਕੇ ਹੀ ਹਟੂ! ਤੋਸ਼ੀਰੋ ਜਵਾਨ ਸਮੁਰਾਈ ਹੈ ਜਿਸ ਨੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਹੈ। ਹੋ ਸਕਦਾ ਕਿ ਕਦੀ ਇਸ ਤਰ੍ਹਾਂ ਦਾ ਨਰਮ ਮਿਜ਼ਾਜ ਸੂਰਮਾ ਮੇਰੀ ਵਰਗੀ ਇਸਤਰੀ ਨੂੰ ਆਪਦੀ ਹੀਰ ਬਣਾ ਲਵੇ?  ਹੋ ਸਕਦਾ? ਕਾਸ਼! ਇਹ ਮੇਰਾ ਕੂੜਾ ਸੁਪਨਾ ਹੈ, ਜਾਂ ਹੋਣੀ ਗੱਲ ਹੈ? ਜਦ ਉਹ ਤੇ ਮੈਂ ਪਿਆਰ ਕਰਨੋ ਹੱਟ ਜਾਂਦੇ ਹਾਂ ਤਾਂ ਫਿਰ ਹੋਸ਼ ਆ ਜਾਂਦੀ ਮੈਨੂੰ। ਹਾਂ, ਹੋਸ਼ ਵਿੱਚ ਕੱਚਾ ਸੱਚ ਹੀ ਸਾਹਮਣੇ ਆ ਖੜ੍ਹ ਜਾਂਦਾ।ਮੈਂ ਕੀ ਸੋਚ ਰਹੀ ਹਾਂ?
ਤੋਸ਼ੀਰੋ ਦੀ ਵੀ ਖੇਡ ਹਾਂ।

ਮੈਂ ਆਦਮੀ ਦੀ ਖ਼ੇਡ ਹਾਂ।ਉਸ ਲਈ ਪਰਚਾਵਾ ਹਾਂ। ਕੁੱਝ ਮਰਦ ਤਾਂ ਮੈਨੂੰ ਯਾਰਨੀ ਸਮਝਦੇ ਹੈ। ਕੁੱਝ ਮਰਦ ਮੈਨੂੰ ਕਸਬਨ।
ਕੁੱਝ ਦਿਨਾਂ ਬਾਅਦ ਤਾਂ ਤੋਸ਼ੀਰੋ ਆਇਆ ਨਹੀਂ। ਅੱਗੇ ਆਮ ਹੀ ਹਰ ਜੁਮੇਰਾਤ ਆਉਂਦਾ ਸੀ, ਸੱਤ ਵੱਜੇ ਤੀਕ। ਉਂਝ ਵੈਸੇ ਮੈਨੂੰ ਤਾਂ ਕੋਈ ਫਰਕ ਨਹੀਂ ਕਿ ਕੋਈ ਸਾਡਾ ਖਰੀਦਾਰ ਆਉਂਦਾ ਜਾਂ ਨਹੀਂ। ਸਗੋਂ ਮੇਰੇ ਲਈ ਤਾਂ ਇਹ ਦਮ ਲੈਣ ਸਮਾਂ ਹੁੰਦਾ ਹੈ। ਪਰ ਤੋਸ਼ੀਰੋ ਬਿਨ੍ਹਾਂ ਮੇਰਾ ਦਿਲ ਦੁੱਖਦਾ ਹੈ। ਉਸਦੀਆਂ ਮਿੱਠੀਆਂ ਗੱਲਾਂ ਬਾਤਾਂ ਦੀ ਘਾਟ ਮਹਿਸੂਸ ਹੁੰਦੀ ਏ! ਮੈਂ ਉਸਦੀ ਗੁੱਡੀ ਨਹੀਂ ਹੈ, ਪਰ ਉਹ ਮੇਰਾ ਗੁੱਡਾ ਹੈ! ਇਸ ਪੁੱਠੀ ਜ਼ਿੰਦਗੀ ਦਾ ਇੱਕ ਹੀ ਪੁਰਸਕਾਰ ਹੈ। ਫਿਰ ਇੱਕ ਹੋਰ ਹੂਰ ਨੇ ਮੈਨੂੰ ਦੱਸ ਦਿੱਤਾ ਕਿ ਉਹ ਕਿਉਂ ਨਹੀਂ ਪਹੁੰਚਿਆ। ਮੈਂ ਤਾਂ ਉੱਥੇਂ ਹੀ ਹੋਸ਼ ਗਵਾ  ਡਿੱਗਣ ਲੱਗੀ ਸੀ! ਕਿਉਂ ਕੰਨ ਭਰੇ! ਦੇਹ ਤਿਆਗ ਕਰਨਾ ਚਾਹਿਆ! ਪਤਾ ਲੱਗਾ ਹੈ ਕਿ ਉਸਨੇ ਮਿਯਾਮੋਤੋ ਨਾਲ਼ ਟੱਕਰ ਲਈ ਹੈ। ਉਸ ਬੁੱਢੇ ਨਾਲ਼ ਜਿਹੜਾ ਹਾਲ਼ੇ ਵੀ ਨੌਜਵਾਨਾਂ ਦਾ ਅੰਤ ਕਰ ਦਿੰਦਾ ਹੈ! ਮੈਂ ਡੁਸਕ ਡੁਸਕ ਕੇ ਰੋਈ! ਮੇਰੇ ਸਾਰੇ ਸੁਪਨੇ ਤੋੜ ਦਿੱਤੇ, ਉਸਨੇ! ਹੁਣ ਤਾਂ ਦੂਜੀਆ ਗੇਸ਼ਣਾਂ ਵਾਂਗ ਮੈਂ ਤੁਰਦੀ ਫਿਰਦੀ ਲਾਸ਼ ਹੀ ਹੈ, ਜਿਸਦੀ ਕੋਈ ਆਸ ਨਹੀਂ ਹੈ। ਜਿਸਦਾ ਜਿਉਂਦੇ ਰਹਿਣ ਦਾ ਤਰਕ ਕੋਈ ਵੀ ਨਹੀਂ ਹੋਵੇਗਾ! ਜੀ ਕਰਦਾ ਜ਼ਹਿਰ ਪੀ ਕੇ ਮਰਜਾ! ਪਰ ਹਾਰਕੇ ਮੈਂ ਚੇਤਾ ਭੁੱਲਾ ਦਿੱਤਾ! ਹੋਰ ਕੀ ਕਰਦੀ? ਸੋਚ ਲਿਆ ਮੈਂ ਕੀ ਹਾਂ।

ਮੈਂ ਤਾਂ ਨਰ ਦੀ ਖੇਡ ਹਾਂ।
ਪਰ ਗੱਲ ਇੱਥੇਂ ਵੀ ਨਹੀਂ ਮੁੱਕੀ।
ਪੰਜ ਦਿਨ ਬੀਤ ਗਏ, ਤੇ ਇੱਕ ਹੋਰ ਅਸਾਮੀ ਆਇਆ। ਉੱਪਰੋਂ ਉਸਨੇ ਕੇਸਾਂ ਦੀ ਹਜਾਮਤ ਕੀਤੀ ਸੀ, ਐਨ ਮੇਰੇ ਤੋਸ਼ੀਰੋ ਵਾਂਗਰ। ਉਸਦੇ ਲਾਲ ਕਿਮੋਨੋ ਪਾਇਆ ਤੇ ਅੱਧਾ ਅਨਦਾੜ੍ਹੀਆ ਹੈ। ਮੈਂ ਤਾਂ ਹਾਲੇ ਵੀ ਤੋਸ਼ੀਰੋ ਲਈ ਸੋਗ ਮਨਾਉਂਦੀ ਪਈ ਹਾਂ। ਪਰ ਮੈਨੂੰ ਆਦੇਸ਼ ਦਿੱਤਾ ਕਿ ਉਸਨੂੰ ਬੈਠਕ'ਚ ਲਿਜਾਕੇ ਅਗਵਾਨੀ ਕਰ। ਲੋਥ ਵਾਂਗਰ ਤੁਰੀ ਉਸ ਸੁਫ਼ੇ ਵੱਲ। ਹੋਸ਼ ਨਹੀਂ ਹਾਂ। ਨੀਵੀਂ ਪਾਈ ਧਰਤੀ ਵੱਲ ਝਾਕੀ ਜਾਂਦੀ ਤੁਰ ਰਹੀ ਹਾਂ। ਜਦ ਪੁੱਜੀ ਚੁੱਪ ਚਾਪ ਬਿਨ੍ਹਾਂ ਤਕੱਲਫ਼ ਬਹਿ ਗਈ, ਗੋਡੇ ਭਾਰ ਉਸਦੇ ਸਾਹਮਣੇ। ਚਾਹਦਾਨੀ ਆਦਿ ਸਾਡੇ ਵਿਚਾਲੇ ਧਰੇ ਹੋਏ ਹਨ। ਹੱਥ ਆਪਣੇ ਆਪ ਚੱਲਦੇ ਹੈ, ਹਰ ਰਸਮ ਪੂਰਾ ਕਰਦੇ। ਫਿਰ ਮੇਰੀ ਨੀਵੀਂ ਕੀਤੀ ਨਜ਼ਰ ਨੇ ਉਸਦੇ ਹੱਥ ਦੇਖੇ ਪਿਆਲੀ ਨੂੰ ਚੱਕਦੇ। ਜਿਵੇਂ ਉਸ ਦੀ ਪਿਆਲੀ ਉਸਦੇ ਹੋਠ ਵੱਲ ਗਈ, ਮੇਰੀਆਂ ਅੱਖਾਂ ਵੀ ਉਸ ਤਰ੍ਹਾਂ ਮਗਰ ਗਈਆਂ। ਇੰਝ ਉਸਦਾ ਮੁਖ ਦੇਖਿਆ। ਇੱਕ ਦਮ ਸਮਝ ਨਹੀਂ ਆਈ ਕੌਣ ਸੀ। ਜਦ ਪਹਿਲਾਂ ਮੈਨੂੰ ਨਾਂ ਦੱਸਿਆ ਮੈਂ ਧਿਆਨ ਨਹੀਂ ਕੀਤਾ। ਹੁਣ ਜਿਹੜੇ ਵੇਰਵੇ ਦਿੱਤੇ, ਸਭ ਨਜ਼ਰ ਆਏ। ਹਰ ਤਫ਼ਸੀਲ। ਹੁਣ ਉਸਦਾ ਨਾਂ ਯਾਦ ਆ ਗਿਆ! ਉਸਨੂੰ ਜਾਣਦੀ ਹਾਂ!
ਮਿਯਾਮੋਤੋ ਹੈ!
ਮਿਯਾਮੋਤੋ ਵੀ ਕਈ ਬਾਰ ਸਾਡੀ ਕੋਠੀ ਆਇਆ ਹੈ।ਜੀਅ ਕਰਦਾ ਸੀ ਉਸਨੂੰ ਮਰਾ ਦਿਆਂ! ਪਰ ਕੀ ਕਰਦੀ? ਮੈਂ ਤਾਂ ਗਸ਼ ਖਾ ਡਿੱਗਣ ਲੱਗੀ, ਜਦ ਉਸਨੇ ਮੇਰੀ ਕਲਾਈ ਫੜ੍ਹ ਲਈ। ਉਹ ਚਾਹ ਰੱਖ ਕੇ, ਆਪਣੇ ਗੋਡਿਆ ਤੇ ਤੁਰ ਕੇ ਹੀ ਮੇਰੇ ਕੋਲ਼ ਆ ਗਿਆ ਅਤੇ ਬਾਹਾਂ'ਚ ਲੈ ਲਿਆ। ਹਾਏ ਮੈਂ ਮਰਜਾ! ਇਹ ਤਾਂ ਤੋਸ਼ੀਰੋ ਦਾ ਵੈਰੀ ਹੈ, ਉਸਦਾ ਹਤਿਆਰਾ!
ਮੈਂ ਹੁਣ ਉਸਦੀ ਖੇਡ ਹਾਂ?
ਆਪਣੇ ਆਪ ਨੂੰ ਸੰਭਾਲ - ਅਸੀਲ ਆਵਾਜ਼ ਵਿੱਚ, ਉਸਨੇ ਕਿਹਾ; ਐਨ ਜਿੱਦਾਂ ਮੇਰਾ ਤੋਸ਼ੀਰੋ, ਉਸਦਾ ਸ਼ਿਕਾਰ ਬੋਲਦਾ ਹੁੰਦਾ ਸੀ!
ਤੂੰ…ਤੂੰ…ਤੂੰ…- ਹੋਰ ਕੁੱਝ ਮੈਂਥੋਂ ਕਹਿ ਨਹੀਂ ਹੋਇਆ।
ਮੈਂ ਜਾਂਦਾ ਹਾਂ ਤੂੰ ਤੋਸ਼ੀਰੋ ਦੀ ਕਾਮਣੀ ਏ।ਰੜਕ ਨਹੀਂ ਰੱਖਣੀ ਮੇਰੇ ਨਾਲ਼… ਮੈਂ ਕੇਵਲ ਮਾਫ਼ੀ ਮੰਗਣ ਆਇਆ ਸੀ।ਸੱਚ। ਉਸ ਅਭੈ ਆਦਮੀ ਨੂੰ ਮਾਰਨਾ ਨਹੀ ਚਾਹੁੰਦਾ ਸੀਗਾ… ਪਰ ਗੱਲ ਨੂੰ ਸਮਝੀ...ਉਸ ਨੇ ਮੇਰੇ ਸਾਮੰਤ ਦਾ ਅਪਮਾਨ ਕੀਤਾ! ਕੀ ਕਰਾਂ…-
ਕੀ ਕਰਾਂ? ਕੀ ਕਰਾਂ! ਤੁਸੀਂ ਸਾਰੇ ਇੱਕੋਂ ਜਿਹੇ ਨੇ! ਬਾਂਦਰ! ਸਾਲੇ!...- ਇੱਕ ਦਮ ਮੈਨੂੰ ਗੁੱਸਾ ਚੜ੍ਹ ਗਿਆ।
ਦੇਖ…ਨਿਆਂ ਭੇੜ ਸੀ…-
ਤੂੰ ਏਥੇਂ ਆਇਆ ਕਿਉਂ?- ਮੈਂ ਤਾਂ ਉਸਨੂੰ ਸੁਣਦੀ ਵੀ ਨਹੀਂ।
ਮੈਂ ਮਾਫ਼ੀ ਮੰਗਣ ਆਇਆ…ਮੈਂ ਹੁਣ ਸਾਮੰਤ ਦਾ ਸਿਪਾਹ ਸਲਾਰ ਹਾਂ। ਕੁੱਝ ਭੋਜ ਹੁਣ ਹੈ ਮੇਰੇ…ਮੈਂ ਤੇਰੇ ਲਈ ਮੁੰਡਾ ਭਾਲੂਗਾ…ਵਿਆਹ ਲਈ…-
ਕੀ?- ਮੇਰੇ ਪਹਿਲਾਂ ਤਾ ਇਹ ਗੱਲ ਨਹੀਂ ਪੱਲੇ ਪਈ ਕਿ ਇੱਕ ਗੇਸ਼ਾ ਤੋਂ ਖਿਮਾ ਲੈਂਣ ਆਇਆ ਮਹਾਨ ਸਮੁਰਾਈ। ਤੇ ਫਿਰ ਇੱਕ ਗੇਸ਼ਾ ਦਾ ਰਿਸ਼ਤਾ ਵੀ ਮੰਗਣ ਆਇਆ…ਪਰ ਮੈਂ ਤਾਂ ਇਹ ਨਹੀਂ ਚਾਹੁੰਦੀ ਹਾਂ। ਇਨੀ ਅਸਾਨੀ ਨਾਲ਼ ਮੈਂ ਇਸ ਨੂੰ ਮਾਫ਼ੀ ਨਹੀਂ ਦੇਣੀ! ਸਾਲੇ…ਕੀ ਸੋਚਦੇ ਇਹ ਬੰਦੇ? ਪਰ ਮੈਂ ਮੂੰਹੋਂ ਕੁੱਝ ਨਹੀਂ ਕਿਹਾ। ਚੁੱਪ ਹੋ ਕੇ ਬੈਠੀ ਰਹੀ।
ਇਸ ਥਾਂ'ਚੋਂ ਨਿਕਲ਼ ਕੁੜੀਏ। ਤੇਰੇ ਲਈ ਚੰਗਾ ਨਹੀਂ…- ਉਸ ਨੇ ਫਿਰ ਅੱਗੇ ਕਿਹਾ।
ਤੈਨੂੰ ਕੀ ਮੇਰੇ ਨਾਲ਼ ਕੀ ਹੁੰਦਾ?-
ਤੂੰ…ਤੂੰ …ਮੈਂ ਬਹੁਤ ਦੇਰ ਪਹਿਲਾਂ ਇੱਕ ਕੁੜੀ ਨੂੰ ਜਾਣਦਾ ਸੀ। ਉਸਦਾ ਨਾਂ ਓਤਸੂ ਸੀ। ਬੱਸ ਤੂੰ ਤੇ ਉਹ ਵੇਖਣ'ਚ ਇੱਕੋਂ ਜਿਹੀਆਂ ਹੀ ਲੱਗਦੀਆਂ ਨੇ-
ਅੱਛਾ! ਜਜ਼ਬਾਤੀ ਖੂਨੀ ਹੈ! ਦਿਲ ਭਰ ਆਇਆ? ਮੈਂ ਕਿਤੇ ਨ੍ਹੀਂ ਜਾ ਸਕਦੀ ਮੁਸਾਸ਼ੀ ਜੀ। ਕਿਤੇ ਨਹੀਂ। ਸਮਾਜ ਦੀਆਂ ਅੱਖਾਂ'ਚ ਮੈਂ ਹਮੇਸ਼ਾ ਗਸ਼ਤੀ ਹੀ ਰਹਾਂਗੀ। ਕਿਹੜੇ ਮੂਰਖ ਨਾਲ਼ ਵਿਆਹੇਗਾ ਮੈਨੂੰ? ਆਪਣੇ ਨਾਲ਼? ਜਾਂ ਕਿਸੇ ਆਸ਼ਨਾਈ ਫੌਜੀ ਨਾਲ਼? ਮੇਰਾ ਆਸ ਸੀ ਕਿ ਕੀ ਪਤਾ, ਕੀ ਪਤਾ ਇੱਕ ਦਿਨ ਜੇ ਮੈਂ ਆਵਦਾ ਦਿਲ ਤੋਸ਼ੀਰੋ ਨੂੰ ਦੇਦੀ, ਹੋ ਸਕਦਾ…ਹੋ ਸਕਦਾ…ਕਾਸ਼! ਹੁਣ ਕੀ ਹੋਣਾ? ਜੋ ਜਿਵੇਂ ਬੀਤਿਆ, ਊਈ ਬਾਕੀ ਹੈ। ਕੱਲ੍ਹ ਉਸਦੀ ਖੇਡ ਸੀ, ਅੱਜ ਤੁਹਾਡੀ ਹੋ ਸਕਦੀ ਐ..ਕੱਲ੍ਹੋਂ ਹੋਰ ਕਿਸੇ ਦੀ ਹੋਵੇਗੀ? ਚੱਲ੍ਹੋਂ-
ਮੈਂ ਉਸਦੀ ਪਿਆਲੀ ਚੱਕ ਕੇ ਉਸਨੂੰ ਫੜ੍ਹਾ ਦਿੱਤੀ…- ਚਾਹ ਠੰਢੀ ਹੋ ਰਹੀ ਸੀ…- ਉਸਨੇ ਲੈ ਲਈ ਪਰ ਸ਼ਰਮਿੰਦਾ ਜਿਹਾ ਲੱਗ ਰਿਹਾ ਸੀ। ਮੈਂ ਇਸ ਦੇ ਕਸੂਰ ਨਾਲ਼ ਭਰੀ ਜ਼ਮੀਰ ਦੀ ਬਲੀ ਨਹੀਂ ਹਾਂ ਨਾ ਕੇ ਹੋਣਾ ਏ। ਮੈਂ ਚੁੱਪ ਚਾਪ ਰਸਮ ਰਿਵਾਜ ਪੂਰੇ ਕੀਤੇ ਫਿਰ ਮੱਥਾ ਟੇਕ ਕੇ ਕਿਹਾ, - ਜਨਾਬ, ਜੇ ਕੋਈ ਹੋਰ ਲੋੜਾਂ ਨੇ ਤਾਂ ਦੱਸੋਂ, ਗੀਤ, ਸੰਗੀਤ ਜਾਂ…- ਆਖਰੀ ਗੱਲ ਹਵਾ'ਚ ਛੱਡ ਦਿੱਤੀ।
ਉੇਸਨੇ ਕੁੱਝ ਨਹੀਂ ਕਿਹਾ। ਚੁੱਪ ਚਾਪ ਚਾਹ ਪੀ ਕੇ ਉੱਠ ਪਿਆ। ਦਰ ਵੱਲ ਗਿਆ। ਹੱਥ ਨਾਲ਼ ਬੂਹਾ ਖੋਲ਼੍ਹਕੇ ਪਾਸੇ ਕੀਤਾ, ਫਿਰ ਘੁੰਮਕੇ ਬੋਲਿਆ, - ਮੈਨੂੰ ਮਾਫ਼ ਕਰ ਭੈਣੇ-। ਫਿਰ ਚਲਾ ਗਿਆ। ਮੈਂ ਸੁਣਿਆ ਹੈ ਕਿ ਉਹ ਕਈ ਵਾਰ ਪਹਿਲਾਂ ਸਾਡੀ ਕੋਠੀ ਆਇਆ ਸੀ, ਪਰ ਉਸ ਦਿਨ ਤੋਂ ਬਾਅਦ ਕਦਮ ਇੱਧਰ ਕਦੇ ਨਹੀਂ ਵਾਧੇ।
ਮੈਂ ਉੱਠ ਗਈ। ਘੰਟੇ ਤੀਕਰ ਕਿਸੇ ਲਈ ਨੱਚਣਾ ਹੈ। ਉਸ ਲਈ ਤਿਆਰੀਆਂ ਕਰਨੀਆਂ ਨੇ।
ਹਰ ਇੱਕ ਦੀ ਖ਼ੇਡ ਹਾਂ।

 

ਨਾਵਲ ਇੱਥੋਂ ਖਰੀਦ ਹੋ ਸਕਦਾ ਹੈ..

 

http://graciousbooks.in/viewdetails.aspx?

bookcod=31692

http://graciousbooks.in/viewdetails.aspx?bookcod=31692

01 Apr 2019

Reply