Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਰ-3 :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਘਰ-3

.." ਮੇਰਾ ' ਪਹਿਲਾ ਘਰ ' ਮੇਰੀ ਮਾਂ ਦੀ ਕੁੱਖ ਸੀ ।
ਸਿਆਣੇ ਆਖਦੇ ਹਨ -- ਬੰਦਾ ਸਾਰੀ ਉਮਰ ਇਸੇ ਘਰ ਨੂੰ ਲੱਭਦਾ ਫਿਰਦਾ ਹੈ । ਇਸ ' ਘਰ ' ਜਿਹਾ ਨਿੱਘ,ਸ਼ਾਂਤੀ,ਚੁੱਪ,ਆਰਾਮ ਕਿਧਰੇ ਨਹੀਂ ਹੁੰਦਾ । ਇਸ ਵਿੱਚ ਰਹਿੰਦਿਆਂ ਭੋਜਨ ਜਾਂ ਸੁਰੱਖਿਆ ਲਈ ਕੋਈ ਉੱਦਮ ਨਹੀਂ ਕਰਨਾ ਪੈਂਦਾ । ਇਸ ਘਰ ਵਿੱਚ ਉਨੀਂਦਰਾ ਜਾਂ ਫ਼ਿਕਰ ਨਹੀਂ ਹੁੰਦੇ ।
ਬੰਦਾ ਸਾਰੀ ਉਮਰ ਇਸੇ ਘਰ ਨੂੰ ' ਬਾਹਰ ' ਰਚਣ ਦੇ ਆਹਰ ਕਰਦਾ ਹੈ .....
--------------------------------------------------------------------
ਮੈਂ ਪਾਕਿਸਤਾਨੀ ਗ਼ਜ਼ਲ ਗਾਇਕ ਹਾਮਿਦ ਅਲੀ ਖਾਂ ਤੇ ਮਹਿਨਾਜ਼ ਨੂੰ ਸੁਣਨ ਟੋਰਾਂਟੋ ਗਿਆ ।
ਸੱਠਾਂ ਕੁ ਵਰ੍ਹਿਆਂ ਦੇ ਪਾਕਿਸਤਾਨੀ ਸੱਜਣ ਮੇਰੇ ਖੱਬੇ ਪਾਸੇ ਆ ਬੈਠੇ ।
ਉਨ੍ਹਾਂ ਦੱਸਿਆ -- ਉਹ ਸ਼ੇਖੂਪੁਰੇ ਜ਼ਿਲ੍ਹੇ ਤੋਂ ਸਨ ।
" ਸਾਡੇ ਬਜ਼ੁਰਗ ਵੀ ਸ਼ੇਖੂਪੁਰਿਓਂ ਸਨ " : ਮੈਂ ਉਨ੍ਹਾਂ ਨਾਲ ਸਾਂਝ ਪਾਉਣੀ ਚਾਹੀ ।
" ਤੁਸੀਂ ਸ਼ੇਖੂਪੁਰੇ ਦੇ ਹੋਵੋਗੇ,ਅਸੀਂ ਤਾਂ ਜ਼ਿਲਾ ਜਲੰਧਰ ਦੇ ਆਂ । ਸੋਚਾਂ ਵਿੱਚ ਹਾਲੇ ਵੀ ਓਥੇ ਈ ਰਹਿਨੇ ਆਂ । ਸ਼ੇਖੂਪੁਰਾ ਤਾਂ ਸਾਡਾ ਬਸ ਟਿਕਾਣਾ ਈ ਏ " : ਉਹ ਵੈਰਾਗ ਤੇ ਹੇਰਵੇ ਨਾਲ ਬੋਲੇ ।
ਵਿਛੜੀ ' ਥਾਂ ' ਨੇ ਉਹਨਾਂ ਲਈ ਸਮੇਂ ਨੂੰ ਸੰਨ ਸੰਤਾਲੀ 'ਤੇ ਆ ਕੇ ਬੰਨ੍ਹ ਦਿੱਤਾ ਸੀ ।
" ਕਦੀ ਫ਼ੇਰ ਆਪਣੇ ਪਿੰਡ ਜਾਣ ਦਾ ਮੌਕਾ ਮਿਲਿਆ ?" : ਮੈਂ ਪੁੱਛਿਆ ।
" ਨਈ੍ਹਂ, ਫੌਜ ਦੀ ਨੌਕਰੀ ਕਿੱਥੇ ਏਨ੍ਹਾਂ ਗੱਲਾਂ ਦੀ ਇਜਾਜ਼ਤ ਦੇਂਦੀ ਏ ?"
ਮੈਂ ਉਨ੍ਹਾਂ ਨੂੰ ਦੱਸਿਆ : ' ਬੜਾ ਚਿਰ ਪਹਿਲਾਂ ਮੈਂ ਤੁਹਾਡੇ ਪਿੰਡੋਂ ਲੰਘਿਆ ਸਾਂ ।'
ਬੱਚਿਆਂ ਵਰਗਾ ਖੇੜਾ ਉਨ੍ਹਾਂ ਦੇ ਮੂੰਹ 'ਤੇ ਆ ਗਿਆ : " ਕਿੰਜ ਦਾ ਲਗਦਾ ਏ ਸਾਡਾ ਪਿੰਡ ਹੁਣ ? ਹੋਰ ਵੱਡਾ ਹੋ ਗਿਆ ਹੋਣੈ !"
ਲਗਦਾ ਸੀ ਉਹ ਕਿਸੇ ਧੀ ਪੁੱਤਰ ਦੀ ਗੱਲ ਕਰ ਰਹੇ ਸਨ ।
" ਪੱਕੀ ਸੜਕ ਤੇ ਬਿਜਲੀ ਤਾਂ ਸੁਣਿਆ ਏ ਹੁਣ ਹਰ ਥਾਵੀਂ ਅੱਪੜ ਗਈ ਏ । ਲੋਕਾਂ ਦਾ ਕੀ ਹਾਲ ਏ ? ਸੁਣਿਆ ਏ ਪਿਛਲੇ ਵਰ੍ਹੇ ਹੜ੍ਹ ਆ ਗਿਆ ਸੀ ! ਬਹੁਤਾ ਨੁਕਸਾਨ ਤਾਂ ਨਹੀਂ ਹੋਇਆ ? ਲੋਕਾਂ ਦੇ ਘਰ,ਜਾਨ,ਮਾਲ,ਡੰਗਰ ਸਭ ਠੀਕ ਏ ਨਾ ? !"
ਉਹ ਉਸ ਓਪਰੇ ਬੰਦੇ ਕੋਲੋਂ ਆਪਣੇ ਪਿੰਡ ਦਾ ਹਾਲ ਕਤਰਾ ਕਤਰਾ ਪੁੱਛ ਰਹੇ ਸਨ ਜਿਹੜਾ ਸਿਰਫ਼ ਇੱਕ ਵਾਰੀ ਉਨ੍ਹਾਂ ਦੇ ਪਿੰਡੋਂ ਲੰਘਿਆ ਸੀ ।
---------------------------------------------------------
ਘਰ ਉਹ ਹੁੰਦਾ ਹੈ ਜਿਸ ਵਿੱਚ ਅਸੀਂ ਜੀਂਦੇ ਹਾਂ । ਜਿਸ ਵਿੱਚ ਸਾਡਾ ਮਰਨ ਨੂੰ ਜੀਅ ਕਰਦਾ ਹੈ ।
ਕਨੇਡਾ ਰਹਿੰਦਿਆਂ ਮੈਨੂੰ ਇਹ ਸੋਚ ਕੇ ਭੈਅ ਆਉਂਦਾ ਹੈ : ਕੀ ਮੈਂ ' ਏਥੇ ' ਹੀ ਮਰ ਜਾਵਾਂਗਾ ? ਫਿਰ ਸੋਚਦਾ ਹਾਂ : ਨਹੀਂ, ਮੈਂ ਉਸ ਤੋਂ ਪਹਿਲੋਂ ਪਰਤ ਜਾਵਾਂਗਾ ।
ਜਦ ਮਰ ਹੀ ਜਾਣਾ ਹੈ ਤਾਂ ਮੈਂ ਮਰਨ ਦੀ ਥਾਂ ਦਾ ਫ਼ਿਕਰ ਕਿਉਂ ਕਰਦਾ ਹਾਂ ?
-------------------------------------------------------------------
ਪੰਜਾਬ ਤੋਂ ਵਾਪਸ ਕਨੇਡਾ ਜਾਣ ਲਗਦਾ ਹਾਂ । ਭੈਣ ਪੁੱਛਦੀ ਹੈ : ' ਪੰਦਰਾਂ ਸਾਲ ਓਥੇ ਰਹਿੰਦਿਆਂ ਹੋ ਗਏ,ਹੁਣ ਜਾਣ ਲੱਗਿਆਂ ਕਿਉਂ ਉਦਾਸ ਹੈਂ ?'
ਮੈਂ ਆਖਦਾ ਹਾਂ : " ਓਥੇ ਜੀਅ ਨਹੀਂ ਲਗਦਾ ....."
ਇਹ ਜੀਅ ਲਗਦਾ ਕਿਉਂ ਨਹੀਂ ਹੁੰਦਾ -- ਕਿਸੇ ਕੋਲ ਏਸ ਦਾ ਜੁਆਬ ਨਹੀਂ ।
............................................
ਨਾਨਕ ਨਾਲੋਂ ਵੱਧ ਪਰਦੇਸ ਦਾ ਕਿਸਨੂੰ ਪਤਾ ਸੀ ? ਤਦੇ ਹੀ ਆਖਦਾ ਹੈ :
" ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ
ਕਿਸੁ ਪਹਿ ਖੋਲਉ ਗੰਠੜੀ ਦੂਖੀ ਭਰਿ ਆਇਆ "
ਮੇਰਾ ਮਨ ਹੀ ਪਰਦੇਸੀ ਹੋਇਆ ਹੈ । ਇਹ ਮੇਰੇ ਕੋਲ ਨਹੀਂ ਰਹਿੰਦਾ,ਏਸੇ ਕਰਕੇ ਮੈਨੂੰ ਹਰ ਦੇਸ ਪਰਾਇਆ ਲਗਦਾ ਹੈ ।
ਮੈਂ ਘਰ ਨੂੰ ਇੱਕ ਥਾਉਂ ਲੱਭਦਾ ਹਾਂ । ਘਰ ਇੱਕ ਤੋਂ ਵੱਧ ਥਾਈਂ ਹੁੰਦਾ ਹੈ,ਹੋ ਸਕਦਾ ਹੈ ।
ਘਰ ਵਿਕਾਸ ਕਰਦਾ ਜਿਉਂਦਾ ਜੀਵ ਹੈ ।
ਸ਼ਾਇਦ ਸਗਲੀ ਥਾਈਂ ਪਸਰ ਜਾਣ ਲਈ,ਸ੍ਰਿਸ਼ਟੀ ਜਿੱਡਾ ਵੱਡਾ ਹੋਣ ਲਈ -- ਚਾਰ ਕੰਧਾਂ ਦੀ ਸੀਮਾ ਤਿਆਗਣੀ ਹੀ ਪੈਂਦੀ ਹੈ ।
ਬੰਦਾ ਜਦ ਬੋਲਦਾ ਹੈ,ਲਿਖਦਾ ਹੈ -- ਉਸਦਾ ਆਪਾ ਅੱਖਰ ਵਿੱਚ ਸਮਾ ਜਾਂਦਾ ਹੈ । ਹੁਣ ਅੱਖਰ ਵੀ ਮੇਰਾ ' ਘਰ ' ਹੈ ।
ਅੱਖਰ ਦਾ ਅਰਥ ਹੀ ਹੈ : ਅ - ਖਰ, ਜੋ ਖੁਰਦਾ ਨਹੀਂ । ਬਾਬੇ ਫ਼ਰੀਦ ਦਾ ਅੱਖਰ - ਘਰ ਹਜ਼ਾਰ ਵਰ੍ਹੇ ਬਾਅਦ ਵੀ ਜਿਊਂਦਾ ਹੈ ।
ਅੱਖਰ ਕਿਸੇ ਇੱਕ ਦੇ ਨਹੀਂ ਹੁੰਦੇ । ਮੇਰੇ ਅੱਖਰ ਸਿਰਫ਼ ਮੇਰੇ ਨਹੀਂ ਰਹੇ । ਜਿਸ ਜਿਸ ਨੇ ਵੀ ਪੜ੍ਹੇ ਹਨ,ਉਨ੍ਹਾਂ ਸਾਰਿਆਂ ਦੇ ਹੋ ਗਏ ਹਨ ।
ਅੱਖਰ ਦੇ ਇਸ ' ਘਰ ' ਵਿੱਚ ਅਸੀਂ ਸਾਰੇ ਮਿਲ ਕੇ ਰਹਿੰਦੇ ਹਾਂ । ਅੱਖਰ ਦਾ ਇਹ ਘਰ ਹੀ ਸਾਡਾ ' ਆਪਣਾ ਘਰ ' ਹੈ ....... "
---------------------------------------------------------------
-------(( ਸੁਖਪਾਲ ਦੀ ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ )) --------

06 Dec 2013

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 
ssa sir ji

bhot hi wadiya Ghar 3 . . Smile

07 Dec 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
What a pleasant surprise Bittoo Bai Ji.
Mein udeekya ki Ghar-3 varga kujh milega, par aisa nahin hoya. Fir achaanak ik din Ghar-3 padhn nu mil hee gia. Wonderful piece of writing, with Guru Nanak's precious jewels decorating the writeup.
Simply Suuuuuuuperb !
Hun fir Ghar-4 dee aas jag gai hai. Dekho ki hai naseeb vich !
Credits to u for sharing, Bittoo Ji. GodBless!!!
07 Dec 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

bahut hi wadia lagga padh ke
te jo bhull gye hunde h ghar di mahatta oh fir yaad aa jandi ae
ghar naal bannan lyi
te aah post paun lyi bht bht dhannwaad

10 Dec 2013

Reply