Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਰ - 1 :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਘਰ - 1

" ਕਈ ਵਾਰ ਬੰਦੇ ਦਾ ' ਘਰ ' ਹੁੰਦਾ ਹੈ । ਬੜੀ ਵਾਰ ਬੰਦਾ ਆਪ ਹੀ ' ਘਰ ' ਹੁੰਦਾ ਹੈ ।
ਨਾਨਕ ਘਰ ਛੱਡ ਕੇ ਉਦਾਸੀਆਂ ਕਰਦਾ ਹੈ । ਮਰਦਾਨਾ ਉਸ ਦੇ ਨਾਲ ਨਾਲ ਰਹਿੰਦਾ ਹੈ । ਚੌਥੀ ਉਦਾਸੀ ਵਿੱਚ ਮਰਦਾਨਾ ਸਰੀਰ ਤਿਆਗ ਜਾਂਦਾ ਹੈ । ਉਸ ਮਗਰੋਂ ਨਾਨਕ ਨਿੱਕੀ ਜਿਹੀ ਪੰਜਵੀਂ ਉਦਾਸੀ ਕਰਦਾ ਹੈ -- ਬੱਸ । ਜਗਤ ਤਾਂ ਅਜੇ ਵੀ ਜਲੰਦਾ ਹੈ ਪਰ ਨਾਨਕ ਕਰਤਾਰ ਪੁਰ ਟਿਕ ਜਾਂਦਾ ਹੈ ।
ਮਰਦਾਨਾ, ਨਾਨਕ ਦਾ 'ਘਰ' ਸੀ ਜਿਹੜਾ ਹਰ ਵੇਲੇ ਉਹਦੇ ਨਾਲ ਰਹਿੰਦਾ ਸੀ । ਮਰਦਾਨਾ, ਨਾਨਕ ਨੂੰ ਕਿਸੇ ਥਾਉਂ ਵੀ ਬੇਘਰ ਨਾ ਹੋਣ ਦਿੰਦਾ ।
ਇਹ ' ਘਰ ' ਮੁੱਕ ਗਿਆ, ਨਾਨਕ ਘਰ ਪਰਤ ਆਇਆ ......
-------------------------------------------------------------

ਮਾਂ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਸੀ । ਸੰਨ ਪੈਂਹਠ ਵਿੱਚ ਉਸ ਸਵਾ ਸੌ ਰੁਪਈਏ ਤਨਖ਼ਾਹ ਵਿੱਚੋਂ ਘਰ ਬਣਾਉਣਾ ਸ਼ੁਰੂ ਕੀਤਾ । ਇੱਕ ਇੱਕ ਇੱਟ, ਇੱਕ ਇੱਕ ਕਮਰਾ ਕਰਕੇ ਇੱਕੀ ਸਾਲਾਂ ਵਿੱਚ ਘਰ ਬਣਿਆ । ਦਸ ਵਰ੍ਹਿਆਂ ਬਾਅਦ ਨਿੱਕੇ ਭਰਾ ਨੂੰ ਕਾਰੋਬਾਰ ਵਿੱਚ ਪਏ ਘਾਟੇ ਖ਼ਾਤਰ ਵੇਚਣਾ ਪਿਆ.....
ਘਰ ਵਿਕਣ 'ਤੇ ਮੈਂ ਕਨੇਡੇ ਆ ਗਿਆ । ਤੁਰਨ ਲੱਗਿਆਂ ਮਾਂ ਬੋਲੀ :-- " ਮੈਨੂੰ ਘਰ ਵਿਕਣ ਦਾ ਨਹੀਂ, ਤੇਰੇ ਚਲੇ ਜਾਣ ਦਾ ਸੱਲ ਹੈ ।"
ਮੈਨੂੰ ਓਦੋਂ ਪਤਾ ਲੱਗਾ :-- " ਮੈਂ ਆਪਣੀ ਮਾਂ ਦਾ ' ਘਰ ' ਸਾਂ .....
-----------------------------------------------------------------

ਕੁਝ ਵਰ੍ਹਿਆਂ ਬਾਅਦ ਕਨੇਡਿਉਂ ਪਰਤਿਆ ਤਾਂ ' ਆਪਣਾ ਘਰ ' ਵੇਖਣ ਗਿਆ । ਹੁਣ ਉਹ ਸਾਡਾ ਨਹੀਂ ਸੀ, ਪਰ ਹਾਲੇ ਵੀ ਆਪਣਾ ਸੀ । ਮੇਰੀ ਚਾਲ੍ਹੀ ਵਰ੍ਹੇ ਲੰਮੀ ਸੁਰਤ ਵਿੱਚ ਇਹੀ ਮੇਰਾ ਇੱਕੋ ਇੱਕ ' ਆਪਣਾ ਘਰ ' ਸੀ ।
ਨਵੇਂ ਮਾਲਕਾਂ ਨੇ ਘਰ ਵਿੱਚ ਆਈਸ ਕ੍ਰੀਮ ਦੀ ਫ਼ੈਕਟਰੀ ਲਾ ਦਿੱਤੀ । ਸਾਰਾ ਘਰ ਧੁਆਂਖਿਆ ਹੋਇਆ ਸੀ । ਥਾਂ ਥਾਂ ਕੂੜਾ ਕਰਕਟ, ਗੱਤਾ, ਲੋਹਾ ਖਿਲਰਿਆ ਪਿਆ ਸੀ । ਘਰ ਅੰਦਰੋਂ ਧੂੰਆਂ ਨਿਕਲ ਰਿਹਾ ਸੀ ।
ਮੇਰਾ ਸਾਹ ਘੁਟਣ ਲੱਗਿਆ । ਧੂੰਆਂ ਮੇਰੇ ਅੰਦਰ ਬਾਹਰ ਖਿੱਲਰ ਗਿਆ । ਅੱਖਾਂ ਵਿੱਚ ਹੰਝੂ ਆ ਗਏ ।
ਘਰ ਸੀ ...... ਘਰ ਤਾਂ ਰਹਿੰਦਾ !
ਸਾਡਾ ਨਹੀਂ ਤਾਂ ........ ਕਿਸੇ ਦਾ ਸਹੀ .......
-------------------------------------------------

ਘਰ ਛੱਡਣ ਵਾਲਾ ਆਪਣੇ ਨਾਲ ਘਰੋਂ ਕੀ ਲੈ ਕੇ ਜਾਵੇ ? ਘਰ ਵਿੱਚ ਸਭ ਤੋਂ ਕੀਮਤੀ ਕੀ ਹੁੰਦਾ ਹੈ ?
ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ, ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ ਮਹਿੰਗੇ ਕੱਪੜੇ ਤੇ ਬਾਈ ਤੋਲੇ ਸੋਨਾ ਟਰੰਕ ਵਿੱਚ ਪਾ ਕੇ ਸੰਭਾਲ ਗਈ । ਆਖਣ ਲੱਗੀ :-- " ਸਰਹੱਦ ਨੇੜੇ ਬੈਠੇ ਓ , ਕੀਮਤੀ ਸਮਾਨ ਲੈ ਜਾਇਓ ।"
ਵੰਡ ਮਗਰੋਂ ਦੋਵੇਂ ਜਣੇ ਪਾਣੀਪਤ ਮਿਲੇ ਤਾਂ ਭਰਾ ਨੇ ਹੱਥ ਜੋੜ ਕੇ ਆਖਿਆ :-- " ਭੈਣ ! ਤੇਰਾ ਟਰੰਕ ਨਹੀਂ ਲਿਆ ਸਕਿਆ । ਟਕਾ ਟਕਾ ਜੋੜ ਤੇਰੀ ਅਮਾਨਤ ਪਰਤਾ ਦੇਵਾਂਗਾ । ਕੀ ਕਰਦਾ -- ਸਿਰ ਤੇ ਇੱਕੋ ਚੀਜ਼ ਚੁੱਕ ਸਕਦਾ ਸਾਂ । ਤੂੰ ਆਖਿਆ ਸੀ -- ਕੀਮਤੀ ਸਮਾਨ ਚੁੱਕ ਲਿਆਵੀਂ । ਮੈਂ ਗੁਰੂ ਦੀ ਬੀੜ ਚੁੱਕ ਲਿਆਇਆ ......."
--------------------------------------------------------------------------------------

 

(( ਸੁਖਪਾਲ ਦੀ ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ ))

28 Oct 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Wow ! Mardana e Nanak da ghar see. Ghar de inne roop ate attributes - it's superb, it's beautiful..........

Tusi ik var fir chhaa gaye Bittoo Bai Ji, Jio !

Jaggi
29 Oct 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

U r doing a great job veer ji..by sharing such topics with us here on punjabizm...!!

 

Thanks..!!

29 Oct 2013

pari gill
pari
Posts: 18
Gender: Female
Joined: 02/Oct/2013
Location: haryana
View All Topics by pari
View All Posts by pari
 
Ghar...ghar ik nikka jya wrd pr is nu banaun vich bnde di sari umar lang janfi ee..ghar nu bnona n fir ohdi jimmevari sab ton aaukha kmm hi...ik parents jo apni sari umar apne ghar n bachyan lyi saari lyf strugle krde aa..bt at last bache keh dinde aa...tuc sadey lyi kita e ki hai... ghar da mean eh nai ki jo ittan naal khda hoya aa...us vich vasan valaya di smz te depend krda hai ki oh apne gahr nu kiss hdd tk bhut vadia ghar bna skde aa... at last mein ehi kehna choni aa ki...is kalyug de tym vich kise ik di jimme vari nai ki o sarey ghar nu vadia banaye...is vixh sari family nu co oprate krna pyega...taan e aapa agge vad skde aa...:)
29 Oct 2013

Reply