Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Ghazal- Yaar :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet  Matharu
Gurpreet
Posts: 26
Gender: Male
Joined: 20/Aug/2010
Location: Chandigarh
View All Topics by Gurpreet
View All Posts by Gurpreet
 
Ghazal- Yaar
ਜੱਗ  ਤੇ ਭਾਵੇਂ ਯਾਰ  ਬੜੇ  ਨੇ,

ਮਤਲਬਖੋਰ   ਗੱਦਾਰ ਬੜੇ ਨੇ।

 

ਸਾਂਝ ਦਿਲਾਂ ਦੀ ਵਿਰਲੇ  ਪਾਵਣ,

ਉਪਰਲੇ    ਸਰੋਕਾਰ  ਬੜੇ ਨੇ।

 

ਜੀਵਨ  ਜਾਚ ਸਿਖਾ ਦਿੱਤੀ ਹੈ,

ਦੁਸ਼ਮਣ  ਦੇ ਉਪਕਾਰ ਬੜੇ ਨੇ।

 

ਇਸ਼ਕ ਹਕੀਕੀ ਵਿਰਲੇ ਕਰਦੇ,

ਵੈਸੇ ਤਾਂ   ਦਿਲਦਾਰ  ਬੜੇ ਨੇ।

 

ਆਸ਼ਿਕ ਕੋਈ ਬਚ ਨੀ ਸਕਿਆ,

ਹੁਸਨ  ਕੋਲ  ਹਥਿਆਰ ਬੜੇ ਨੇ।

 

ਲੋਟੂ ਲੀਡਰ  ਦੁਖੀ  ਹੈ  ਜਨਤਾ,

ਦੁੱਖੜਿਆਂ ਦੇ  ਅੰਬਾਰ ਬੜੇ ਨੇ।

 

ਹੱਟੀਆਂ ਤੇ ਰੱਬ ਵੇਚਣ  ਵਾਲੇ,

ਧਰਮ ਦੇ  ਠੇਕੇਦਾਰ  ਬੜੇ  ਨੇ।

 

ਚੋਰਾਂ  ਨਾਲ  ਹੈ    ਭਾਈਬੰਦੀ,

ਇਹੋ ਜਹੇ   ਥਾਣੇਦਾਰ ਬੜੇ ਨੇ।

 

ਲ਼ੱਗੀਆਂ ਨਾਲ ਨਿਭਾਉਂਦੇ ਥੋੜ੍ਹੇ,

ਡੋਬਣ ਲਈ ਇਤਬਾਰ ਬੜੇ ਨੇ।

 

ਮੂੰਹ ਤੇ  ਮਿੱਠੇ,  ਅੰਦਰੋਂ ਖੋਟੇ,

'ਪ੍ਰੀਤ' ਦੇ ਐਸੇ ਯਾਰ ਬੜੇ ਨੇ।

 

-ਗੁਰਪ੍ਰੀਤ ਮਠਾੜੂ

28 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵੰਡਰਫੁੱਲ ਗੁਰਪ੍ਰੀਤ ਬਾਈ ਜੀ | ਬੜੇ ਦਿਨ ਬਾਅਦ ਗੇੜਾ ਲੱਗਿਆ ਪਰ ਸੋਹਣਾ ਲੱਗਿਆ ਜੀ |
ਇਕ ਇਕ ਗੱਲ ਚੌਵੀ ਕੈਰਟ ਦੀ ਹੈ ਜਨਾਬ | ਦੁਨਿਆ ਬਸ ਐਸੀ ਹੀ ਹੈ ਆਪਦੀ ਪਾਰਖੂ ਨਜਰ ਨੇ ਸਹੀ ਪਛਾਣਿਆ ਜੀ |
ਸ਼ੇਅਰ ਕਰਨ ਲਈ ਬਹੁਤ ਧੰਨਵਾਦ | ਜਿਉਂਦੇ ਵੱਸਦੇ ਰਹੋ |

ਵੰਡਰਫੁੱਲ ਗੁਰਪ੍ਰੀਤ ਬਾਈ ਜੀ | ਬੜੇ ਦਿਨ ਬਾਅਦ ਗੇੜਾ ਲੱਗਿਆ, ਪਰ ਸੋਹਣਾ ਲੱਗਿਆ ਜੀ |


ਇਕ ਇਕ ਗੱਲ ਚੌਵੀ ਕੈਰਟ ਦੀ ਹੈ ਜਨਾਬ | ਦੁਨਿਆ ਬਸ ਐਸੀ ਹੀ ਹੈ, ਆਪਦੀ ਪਾਰਖੂ ਨਜਰ ਨੇ ਸਹੀ ਪਛਾਣਿਆ ਜੀ |


ਸ਼ੇਅਰ ਕਰਨ ਲਈ ਬਹੁਤ ਧੰਨਵਾਦ | ਜਿਉਂਦੇ ਵੱਸਦੇ ਰਹੋ |

 

28 Oct 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Vry nce lines
28 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਖੂਬਸੂਰਤ ਲਿਖਿਆ ਹੈ ਜੀ,

"ਜੀਵਨ ਜਾਚ ਸਿਖਾ ਦਿੱਤੀ ਹੈ,
ਦੁਸ਼ਮਣ ਦੇ ਉਪਕਾਰ ਬੜੇ ਨੇ।"

ਹਰ ਸ਼ੇਅਰ ਕੋੜਾ ਸੱਚ ਏ। ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
28 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਗੁਰਪਰੀਤ ਜੀ ਸਚਾਈ ਨੂੰ ਪਾਣੀ ਵਾਂਗ ਵਹਾਉਂਦੀ ਬਾ ਕਮਾਲ ਪੇਸ਼ਕਸ਼ ਹੈ। ਇਕ ਇਕ ਸਤਰ ਬਹੁਤ ਹੀ ਸੋਹਣੀ ਹੈ|

ਜੀਵਨ ਜਾਚ ਸਿਖਾ ਦਿੱਤੀ ਹੈ,
ਦੁਸ਼ਮਣ ਦੇ ਉਪਕਾਰ ਬੜੇ ਨੇ।
28 Oct 2014

Gagandeep Singh
Gagandeep
Posts: 24
Gender: Male
Joined: 24/Oct/2013
Location: Ganganagar
View All Topics by Gagandeep
View All Posts by Gagandeep
 
Bahut vadiya sir
28 Oct 2014

Gurpreet  Matharu
Gurpreet
Posts: 26
Gender: Male
Joined: 20/Aug/2010
Location: Chandigarh
View All Topics by Gurpreet
View All Posts by Gurpreet
 
Dhanwad

Rachna pasand karan vaale saare sukhan-feham dostan da bahut bahut Dhanwad.

Jekar sama mile mera poetry blog jaroor visit karo.

http://preetludhianvi.blogspot.in/

 

02 Nov 2014

Reply