|
|
|
|
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ ਏ.ਐਸ.ਸੁੱਖ (ਕੋਸੇ ਚਾਨਣ-II) |
ਲੱਖ ਤਸੀਹੇ ਜਿੰਦ ਨਿਮਾਣੀ ਝੱਲਦੀ ਰਹੀ ਜਿਵੇਂ ਜਿਵੇਂ ਹਰ ਸ਼ਾਮ ਮੇਰੀ ਢਲਦੀ ਰਹੀ
ਅੱਖੀਆਂ ਉੁੱਤੇ ਸਾਵਣ ਛਾਇਆ ਹੀ ਰਿਹਾ ਉਂਝ ਸ਼ਹਿਰ ਮੇਰੇ ਦੀ ਰੁੱਤ ਬਦਲਦੀ ਰਹੀ
ਸੁਰਖ ਨੈਣਾਂ 'ਚ ਪਲਦੀ ਰਹੀ ਇੱਕੋ ਉਮੀਦ ਹਰ ਪਲ ਹੀ ਉਡੀਕ ਤੇਰੀ ਵਸਲ ਦੀ ਰਹੀ
ਉਹਨਾਂ ਸੁਨੇਹਿਆਂ ਦੀ ਗਜ਼ਲ ਬਣ ਗਈ ਜੋ ਪੈਗ਼ਾਮ ਤੇਰੀ ਯਾਦ ਘੱਲਦੀ ਰਹੀ
ਹੰਝੂਆਂ ਨਾਲ ਸਫ਼ੇ ਭਾਵੇਂ ਭਿੱਜੇ ਹੀ ਰਹੇ ਇਹ ਲਫ਼ਜ਼ਾਂ ਦੀ ਡਾਰ ਪਰ ਬਲਦੀ ਰਹੀ
ਤੇਰੇ ਬਾਝੋਂ ਕੁਝ ਇਸ ਤਰਾਂ ਸੀ ਜ਼ਿੰਦਗੀ ਮੱਧਮ ਸੀ ਰਫਤਾਰ ਪਰ ਚਲਦੀ ਰਹੀ
ਏ.ਐਸ.ਸੁੱਖ
(ਕੋਸੇ ਚਾਨਣ-II) ਸਫ਼ਾ-73
|
|
16 Sep 2010
|
|
|
|
bahut vadiya lakhiya.................................
|
|
16 Sep 2010
|
|
|
|
ਸੁੰਦਰ ਰਚਨਾ ਰੂਬਰੂ ਕਰਨ ਲਈ ਸ਼ੁਕਰੀਆ ਜੀ..
|
|
16 Sep 2010
|
|
|
|
this is my fav sheyar from this ghazal
ਤੇਰੇ ਬਾਝੋਂ ਕੁਝ ਇਸ ਤਰਾਂ ਸੀ ਜ਼ਿੰਦਗੀ ਮੱਧਮ ਸੀ ਰਫਤਾਰ ਪਰ ਚਲਦੀ ਰਹੀ
awesome...1!
|
|
16 Sep 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|