Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ghazal :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ghazal


ਮੇਰੇ ਆਸ-ਦੀਵਿਆਂ ਨੂੰ,ਨਾਕਾਮੀਆਂ ਦੀ ਵਰਜ਼ਿਸ਼
ਮੁੜ ਕਾਮਯਾਬ ਹੋਈ,ਘੁਪ ਨ੍ਹੇਰਿਆਂ ਦੀ ਸਾਜ਼ਿਸ਼

ਬੇਵਸ ਹੋਈ ਮੁਹੱਬਤ,ਹੁੰਦੀ ਵੀ ਫੇਰ ਕਿਉਂ ਨਾ
ਬੰਧਨ ਦਿਲਾਂ ਦਾ ਇਕ ਜੇ,ਸੌ ਰਿਸ਼ਤਿਆਂ ਦੀ ਬੰਦਿਸ਼

ਉਹ ਜ਼ੁਲਫ ਬਣ ਕੇ ਬਦਲੀ,ਅੰਬਰ ਵਰੀ ਨਾ ਮੇਰੇ
ਬੇਗਾਨੇ ਵਿਹੜੀਂ ਕਿਰ ਗਈ,ਨਜ਼ਰਾਂ ਦੀ ਮਿਹਰ ਬਾਰਿਸ਼

ਚੜਦੇ ਸ਼ਬਾਬ ਮੂਜਬ,ਕਣਕਾਂ ਵੀ ਨਿਸਰੀਆਂ ਨੇ
ਸਰੋਆਂ ਖਿੜਨ ਨੂੰ ਉਸਦੇ,ਹੈ ਲਹਿਜਿਆਂ ਦੀ ਨਾਜ਼ਿਸ਼

ਸੀ ਪਾਸ ਰਿਸ਼ਤਿਆਂ ਦਾ,ਚੁਪ ਕਤਲ ਮਿਰਜ਼ਾ ਤੱਕਿਆ
ਜਦ ਮੋਈ ਸਾਹਿਬਾਂ ਤਾਂ, ਫਿਰ ਤੜਪਿਆ ਸੀ ਤਰਕਸ਼

ਅਮਰੀਕਾ ਭੋਂਇਂ ਰਾਸ ਅਜ ਪੰਜਾਬੀਆਂ ਨੂੰ ਆਈ
ਰਾਜਾ ਖੁਮਾਨੀਆਂ ਕੋਈ,ਕਿਸੇ ਬਾਦਸ਼ਾਹੀ ਕਿਸ਼ਮਿਸ਼

ਪੰਜਾਬੀਅਤ ਦਾ ਪਰਚਮ,ਜੱਟ ਤੇਲ ਦਾ ਵਪਾਰੀ
ਫਿਰ ਸਫਲ ਕਿਉਂ ਨਾ ਹੁੰਦਾ,ਸਿਰ ਤੇ ਗੁਰਾਂ ਦੀ ਬਖਸ਼ਿਸ਼

ਪਰਵਾਨ ਇਸ ਦੇ ਪੱਤਣੀਂ ,ਪੰਜਾਬੀਆਂ ਦੇ ਕਿੱਸੇ
ਰੱਬੀ ਸੀ ਆਸ਼ਿਕਾਂ ਨੂੰ, ਵਗਦੇ ਝਨਾਂ ਦੀ ਜ਼ੁੰਬਿਸ਼

ਕਾਲਿਖ ਦਾ ਜਮਘਟਾ ਇਕ,ਸਾਵਣ ਹੈ ਬਿਰਹੜੇ ਦਾ
ਦਿਲ ਫੇਰ ਵੀ ਕਰੇਂਦਾ,ਚੰਦ ਤਾਰਿਆਂ ਦੀ ਖਾਹਿਸ਼

-------------------csmann-052810-

28 May 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਤੇਰੀਆਂ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਤੇਰੀਆਂ ਰਸੀਲੀਆਂ ਅਦਾਵਾਂ ਤੇ, ਇਹੋ “ਰੂਪ” ਹਰਦਾ ਹੈ
ਤੇਰੀ ਸਤਰੰਗੀ ਸ਼ੋਭਾ ਤੇ, ਇਹੋ “ਰੂਪ” ਮਰਦਾ ਹੈ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਲੱਗੇਂ ਜਿਵੇਂ ਰਾਂਝੇ ਦੀ ਤੂੰ ਹੀਰ ਸਲ੍ਹੇਟੀ ਏਂ
ਲੱਗੇਂ ਜਿਵੇਂ ਮੇਰੇ ਖੇਦ ਲਈ ਸ਼ਫ਼ਾ ਭੇਜੀ ਏਂ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਉਦਾਤ ਮੁਨੂੰਖੜਾ, ਤੇਰਾ ਵਾਹ ਵਾਹ ਸ਼ਬਾਬ ਹੈ
ਮੁਸਕਾਨ ਤੇਰੀ ਖ਼ਾਬਾਂ ਦੀ ਸ਼ਰਾਬ ਹੈ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਨੀਨਾ ਤੇਰੀ ਸ਼ਰਨ ਬਿਨਾ ਕੰਵਾਰਾ ਹਾਂ
ਉਪਰ-ਵੇਖੇ-ਅੰਬਰੀਂ ਬਨੂੰਦਲ ਅਵਾਰਾ ਹਾਂ
ਤੇਰੀਆਂ ਬਦਾਮੀ ਅੱਖਾਂ ਚੋਂ, ਕੋਈ ਇਸ਼ਾਰਾ ਮਿਲਦਾ ਹੈ
ਲੱਗੇ ਜਿਵੇਂ ਮੌਲਸਿਰੀ ਦਾ ਪੱਤਾ ਫਰ ਫਰ ਹਿਲਦਾ ਹੈ
ਜਿਵੇਂ “ਚੰਦਨ” ਦੀਆਂ ਚਿੜ੍ਹੀਆਂ ਜੇਲ੍ਹਾਂ’ਚ ਨੇ
ਮੇਰੇ ਖਿਆਲ ਕੈਦ ਤੇਰੀਆਂ ਖੇਲਾਂ’ਚ ਨੇ

28 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਦਿਲ ਫੇਰ ਵੀ ਕਰੇਂਦਾ,ਚੰਦ ਤਾਰਿਆਂ ਦੀ ਖਾਹਿਸ਼

 

vadhia hai g...tfs...keep posting

28 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਲਾਜਵਾਬ ਰਚਨਾ ਚੰਨੀ ਬਾਈ....... ਸ੍ਵਾਦ ਆ ਗਿਆ ਪੜਕੇ ........ਜੀਓ ਬਾਬਿਓ ....ਇੱਦਾ ਹੀ ਲਿਖਦੇ ਰਹੋ ਤੇ ਸਾਨੂੰ ਪੜਨ ਦਾ ਮਾਨ ਬਖਸ਼ਦੇ ਰਹੋ ........ਰੱਬ  ਰਾਖਾ

28 May 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut khub charanjit ji..........

29 May 2010

Reply